Covid Cases ਵਿੱਚ ਵਾਧਾ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾਜਿਲੇ ਵਿੱਚ Covid Vaccination Covid Cases ਵਿੱਚ ਵਾਧਾ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾਜਿਲੇ ਵਿੱਚ Covid Vaccination
BREAKING NEWS
Search

Live Clock Date

Your browser is not supported for the Live Clock Timer, please visit the Support Center for support.
Covid Cases ਵਿੱਚ ਵਾਧਾ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾਜਿਲੇ ਵਿੱਚ Covid Vaccination ਦਾ ਅੰਕੜਾ ਹੋਇਆ ਦੱਸ ਹਜਾਰ ਤੋਂ ਪਾਰ: ਸਿਵਲ ਸਰਜਨ

Covid Cases ਵਿੱਚ ਵਾਧਾ ਸਾਵਧਾਨੀਆਂ ਪ੍ਰਤੀ ਅਵੇਸਲਾ ਹੋਣਾ ਜਿਲੇ ਵਿੱਚ Covid Vaccination ਦਾ ਅੰਕੜਾ ਹੋਇਆ ਦੱਸ ਹਜਾਰ ਤੋਂ ਪਾਰ: ਸਿਵਲ ਸਰਜਨ

7

AZAD SOCH:-

ਪਟਿਆਲਾ,(AZAD SOCH NEWS):- ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ Covid Vaccination ਮੁਹਿੰਮ ਦੋਰਾਣ ਅੱਜ ਜਿਲੇ ਦੇ ਸੱਤ ਸਰਕਾਰੀ ਹਸਪਤਾਲਾ ਵਿੱਚ 743 ਸਿਹਤ ਸਟਾਫ ਅਤੇ ਫਰੰਟਲਾਈਨ ਵਰਕਰਾਂ ਵੱਲੋ ਕੋਵੀਸ਼ੀਲਡ ਕੋਵਿਡ ਵੈਕਸੀਨ ਦਾ ਟੀਕਾ ਲਗਵਾਇਆ ਗਿਆ,ਜਿਸ ਵਿੱਚ 57 ਸਿਹਤ ਸਟਾਫ ਅਤੇ 348 ਫਰੰਟ ਲਾਈਨ ਵਰਕਰਾਂ ਤੋਂ ਇਲਾਵਾ ਕੋਵੀਸ਼ੀਲਡ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਦਾ ਟੀਕਾ ਲਗਵਾਉਣ ਵਾਲੇ 222 ਸਿਹਤ ਸਟਾਫ ਵੀ ਸ਼ਾਮਲ ਹੈ।

526 सेहत और Frontline Workers नें लगवायआ Covishield Vaccine का टीका: सिवल सर्जन

ਇਸ ਤਰਾਂ ਹੁਣ ਤੱਕ ਜਿਲੇ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਵਾਉਣ ਵਾਲਿਆਂ ਦੀ ਗਿਣਤੀ 10,001 ਹੋ ਗਈ ਹੈ,ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਅੱਜ ਜਿਲੇ ਵਿੱਚ ਛੇਂ ਸਕੂਲਾਂ ਦੇ ਅੱਠ ਟੀਚਰਾਂ ਅਤੇ ਤਿੰਨ ਬੱਚਿਆਂ ਸਮੇਤ 63 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ,ਜਾਣਕਾਰੀ ਦਿੰਦੇ ਉਹਨਾਂ ਕਿਹਾ ਕਿ ਜਿਲੇ ਵਿੱਚ ਪ੍ਰਾਪਤ 1673 ਕਰੀਬ ਰਿਪੋਰਟਾਂ ਵਿਚੋਂ 63 ਕੋਵਿਡ ਪੋਜੀਟਿਵ ਪਾਏ ਗਏ ਹਨ।

ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 16,896 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 25 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ,ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 16,096 ਹੋ ਗਈ ਹੈ,ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 287 ਹੈ,ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 63 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 33, ਰਾਜਪੁਰਾ ਤੋਂ 11, ਨਾਭਾ ਤੋਂ 02,ਸਮਾਣਾ ਤੋਂ 01, ਬਲਾਕ ਭਾਦਸੋ ਤੋਂ 02, ਬਲਾਕ ਕੌਲੀ ਤੋਂ 05, ਬਲਾਕ ਹਰਪਾਲਪੁਰ ਤੋਂ 08 ਅਤੇ ਬਲਾਕ ਕਾਲੋਮਾਜਰਾ ਤੋਂ 01 ਕੇਸ ਰਿਪੋਰਟ ਹੋਏ ਹਨ।

ਇਹਨਾਂ ਕੇਸਾਂ ਵਿੱਚੋਂ 18 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 45 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ,ਪੋਜਟਿਵ ਕੇਸ ਪਟਿਆਲਾ ਸ਼ਹਿਰ ਦੇ ਰਤਨ ਨਗਰ, ਦਸ਼ਮੇਸ ਕਲੋਨੀ, ਰੋਸ਼ਨ ਕਲੋਨੀ, ਗੁਰਬਸ਼ਖ ਕਲੋਨੀ, ਆਰਿਆ ਸਮਾਜ, ਘੁੰਮਣ ਨਗਰ, ਸੰਜੇ ਕਲੋਨੀ,ਸਰਾਭਾ ਨਗਰ, ਏਕਤਾ ਵਿਹਾਰ, ਪ੍ਰਤਾਪ ਨਗਰ, ਪੰਜਾਬੀ ਬਾਗ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ।

ਮੇਹਰ ਸਿੰਘ ਕਲੋਨੀ, ਜੁਝਾਰ ਨਗਰ, ਆਨੰਦ ਨਗਰ ਬੀ, ਗਾਂਧੀ ਨਗਰ, ਅਰਬਨ ਅਸਟੇਟ, ਫੈਕਟਰੀ ਏਰੀਆਂ, ਘਲੋੜੀ ਗੇਟ,ਰਾਜਪੁਰਾ ਤੋਂ ਸਤਨਾਮ ਨਗਰ, ਨੀਲ ਕੰਠ ਨਗਰ, ਗੁਰੂ ਨਾਨਕ ਨਗਰ,ਰਾਜਪੁਰਾ ਟਾਉਨ, ਪੁਰਾਨਾ ਰਾਜਪੁਰਾ, ਨਾਭਾ ਤੋ ਨਿਰਮਲਾ ਸਟਰੀਟ, ਲਾਹੋਰਾਂ ਗੇਟ, ਸਮਾਣਾ ਆਦਿ ਥਾਵਾਂ ਅਤੇ ਪਿੰਡਾਂ ਤੋਂ ਪਾਏ ਗਏ ਹਨ,ਪੋਜਟਿਵ ਆਏ ਇਹਨਾਂ ਕੇਸਾਂ ਨੂੰ ਗਾਈਡਲਾਈਨ ਅਨੁਸਾਰ ਹੋਮ ਆਈਸੋਲੇਸ਼ਨ/ ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ।

ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਅੱਜ ਤ੍ਰਿਪੜੀ ਅਤੇ ਨੋਗਾਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੁਲਾਂ ਦੇ ਤਿੰਨ-ਤਿੰਨ ਅਧਿਆਪਕ ਪੋਜਟਿਵ ਆਉਣ ਤੇਂ ਇਹਨਾਂ ਸਕੂਲਾਂ ਨੁੰ ਅੱਗਲੇ 48 ਘੰਟਿਆਂ ਲਈ ਕੰਟੈਕਟ ਟਰੇਸਿੰਗ ਪੁਰੀ ਹੋਣ ਤੱਕ ਬੰਦ ਕਰ ਦਿੱਤਾ ਗਿਆ ਹੈ,ਉਹਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋ ਕੋਵਿਡ ਦੇ ਕੇਸਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਸ ਦਾ ਕਾਰਨ ਲੋਕਾਂ ਵਿਚ ਕੋਵਿਡ ਪ੍ਰਤੀ ਸਾਵਧਾਨੀਆਂ ਤੋ ਅਵੇਸਲਾ ਹੋਣਾ ਹੈ।

ਇਸ ਲਈ ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਾਰ ਵਾਰ ਸਾਬਣ ਪਾਣੀ ਨਾਲ ਹੱਥ ਧੋਣਾ, ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣਾ ਆਦਿ ਸਾਵਧਾਨੀਆਂ ਵਰਤਣ ਤਾਂ ਜ਼ੋ ਕੋਰੋਨਾ ਵਾਇਰਸ ਤੋ ਬੱਚਿਆ ਜਾ ਸਕੇ,ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 1740 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ।

ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 3,52,516 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 16,896 ਕੋਵਿਡ ਪੋਜਟਿਵ, 3,33,250 ਨੈਗੇਟਿਵ ਅਤੇ ਲੱਗਭਗ 1970 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
Leave a Reply

Your email address will not be published. Required fields are marked *