NoDeep Kaur ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਜ਼ਮਾਨਤ NoDeep Kaur ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਜ਼ਮਾਨਤ
BREAKING NEWS
Search

Live Clock Date

Your browser is not supported for the Live Clock Timer, please visit the Support Center for support.
NoDeep Kaur ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਜ਼ਮਾਨਤ

NoDeep Kaur ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਮਿਲ ਜ਼ਮਾਨਤ

3

AZAD SOCH:-

CHANDIGARH,(AZAD SOCH NEWS):- ਅੱਜ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਸੀ,ਜਿਸ ਤੋਂ ਬਾਅਦ ਹੁਣ ਕਰਨਾਲ ਜੇਲ੍ਹ ਤੋਂ ਨੌਦੀਪ ਕੌਰ ਦੀ ਰਿਹਾਈ ਹੋ ਚੁੱਕੀ ਹੈ,ਨੌਦੀਪ ਕੌਰ (NoDeep Kaur) ਨੂੰ 12 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ,ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab and Haryana High Court) ਵੱਲੋਂ ਨੌਦੀਪ ਕੌਰ ਨੂੰ ਤੀਜੀ ਐਫ. ਆਈ. ਆਰ. (FIR) ‘ਚ ਵੀ ਜ਼ਮਾਨਤ ਦੇ ਦਿੱਤੀ ਸੀ,ਇਸ ਤੋਂ ਪਹਿਲਾਂ ਨੌਦੀਪ ਕੌਰ (NoDeep Kaur) ਨੂੰ 2 ਕੇਸਾਂ ‘ਚੋਂ ਪਹਿਲਾਂ ਹੀ ਜ਼ਮਾਨਤ ਮਿਲ ਗਈ ਸੀ।

ਨੌਦੀਪ ਕੌਰ ਡੇਢ ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਈ  ਹੈ,ਹਾਈਕੋਰਟ ਨੇ ਉਸ ਦੇ ਆਖਰੀ ਕੇਸ FIR ਨੰ. 25 ‘ਚ ਜ਼ਮਾਨਤ ਮਨਜ਼ੂਰ ਕਰ ਲਈ ਹੈ,ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Delhi Sikh Gurdwara Management Committee) ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਦਿੱਤੀ ਤੇ ਉਨ੍ਹਾਂ ਨੇ ਨੌਦੀਪ ਕੌਰ ਦੀ ਰਿਹਾਈ ‘ਤੇ ਸਾਰਿਆਂ ਨੂੰ ਵਧਾਈ ਵੀ ਦਿੱਤੀ,ਹਾਈ ਕੋਰਟ (High Court) ਨੇ ਨੌਦੀਪ ਨੂੰ ਨਿਯਮਿਤ ਜ਼ਮਾਨਤ ਦੇ ਦਿੱਤੀ ਹੈ।

ਨਾਲ ਹੀ, ਹਾਈ ਕੋਰਟ (High Court) ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਨੌਦੀਪ ਕੌਰ ਭਵਿੱਖ ਵਿੱਚ ਅਜਿਹੀ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਏਗੀ,ਨੌਦੀਪ ਕੌਰ (NoDeep Kaur) ਨੂੰ 12 ਜਨਵਰੀ ਨੂੰ ਹਰਿਆਣਾ ਪੁਲਿਸ (Haryana Police) ਨੇ ਸੋਨੀਪਤ (Sonipat) ਤੋਂ ਗ੍ਰਿਫਤਾਰ ਕੀਤਾ ਸੀ,ਪੁਲੀਸ ਨੇ ਨੌਦੀਪ ਕੌਰ (NoDeep Kaur) ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਤਹਿਤ ਕੇਸ ਦਰਜ ਕੀਤਾ ਸੀ ਤੇ ਇਸ ਵਿੱਚ ਸ਼ਿਕਾਇਤਕਰਤਾ ਕੁੰਡਲੀ ਦਾ ਐੱਸਐੱਚਓ ਸੀ,ਦੂਜੇ ਮਾਮਲੇ ਵਿੱਚ ਸ਼ਿਕਾਇਕਕਰਤਾ ਸਨਅਤੀ ਇਕਾਈ ਹੈ।

ਹਾਈ ਕੋਰਟ (High Court) ਨੇ ਇਸਤਗਾਸਾ ਤੇ ਬਚਾਅ ਧਿਰਾਂ ਦੀਆਂ ਦਲੀਲਾਂ ਸੁਣ ਬਾਅਦ ਦੋਵਾਂ ਮਾਮਲਿਆਂ ਵਿੱਚ ਨੌਦੀਪ ਕੌਰ ਨੂੰ ਜ਼ਮਾਨਤ ਦੇ ਦਿੱਤੀ,ਬੁੱਧਵਾਰ ਨੂੰ ਕੇਸ ਦੀ ਸੁਣਵਾਈ ਦੌਰਾਨ ਸਰਕਾਰ ਵੱਲੋਂ ਅਦਾਲਤ ਵਿਚ ਸਟੇਟਸ ਰਿਪੋਰਟ ਦਿੱਤੀ ਗਈ ਸੀ,ਸੁਣਵਾਈ ਦੌਰਾਨ ਹਾਈ ਕੋਰਟ (High Court) ਦੇ ਜਸਟਿਸ ਅਵਿਨੀਸ਼ ਝੀਂਗਨ (Justice Avinish Jhingan) ਨੇ ਕਿਹਾ ਕਿ ਸੀਜੇਐਮ ਸੋਨੀਪਤ (CJM Sonipat) ਨੇ 18 ਜਨਵਰੀ ਨੂੰ ਨੌਦੀਪ ਕੌਰ ਦਾ ਡਾਕਟਰੀ ਇਲਾਜ ਕਰਨ ਦੇ ਆਦੇਸ਼ ਦਿੱਤੇ ਸਨ।

ਤਾਂ ਕਿ ਨੌਦੀਪ ਕੌਰ ਦੇ ਮੈਡੀਕਲ ਦੀ ਰਿਪੋਰਟ ਪਹਿਲਾਂ ਹਾਈ ਕੋਰਟ ਵਿੱਚ ਪੇਸ਼ ਕੀਤੀ ਜਾਵੇ, ਉਸਨੂੰ ਵੇਖਣ ਤੋਂ ਬਾਅਦ ਹੀ ਅਗਲੇ ਆਦੇਸ਼ ਦਿੱਤੇ ਜਾਣਗੇ,ਅਦਾਲਤ ਨੇ ਇਹ ਹੁਕਮ ਨੌਦੀਪ ਕੌਰ (NoDeep Kaur) ਦੇ ਮਾਮਲੇ ਵਿੱਚ ਹਾਈ ਕੋਰਟ ਵੱਲੋਂ ਦਾਇਰ ਪਟੀਸ਼ਨ ਅਤੇ ਖ਼ੁਦ ਨੌਦੀਪ ਕੌਰ (NoDeep Kaur) ਵੱਲੋਂ ਖੁਦ ਕੇਸ ਵਿੱਚ ਜ਼ਮਾਨਤ ਦੀ ਮੰਗ ਕਰਦਿਆਂ ਪਾਈ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਇਹ ਆਦੇਸ਼ ਦਿੱਤੇ।

ਸੋਨੀਪਤ ਦੇ ਡੀਐਸਪੀ ਵਰਿੰਦਰ ਸਿੰਘ (Sonepat DSP Virender Singh) ਨੇ ਹਾਈ ਕੋਰਟ ਵਿੱਚ ਇੱਕ ਹਲਫਨਾਮਾ ਦਾਖਲ ਕਰਦਿਆਂ ਕਿਹਾ ਕਿ ਨੌਦੀਪ ਕੌਰ ਪਿਛਲੇ ਸਾਲ 13 ਅਕਤੂਬਰ ਤੋਂ 13 ਨਵੰਬਰ ਤੱਕ ਸੋਨੀਪਤ ਵਿੱਚ ਇੱਕ ਨਿਜੀ ਕੇਟਰਿੰਗ ਅਤੇ ਹਾਊਸ ਕੀਪਿੰਗ ਕੰਪਨੀ (Catering And Housekeeping Company) ਵਿੱਚ ਸਹਾਇਕ ਵਜੋਂ ਕੰਮ ਕਰ ਰਹੀ ਸੀ,ਨੌਕਰੀ ਛੱਡਣ ਤੋਂ ਬਾਅਦ, ਲੇਬਰ ਰਾਈਟਸ ਆਰਗੇਨਾਈਜ਼ੇਸ਼ਨ (Labor Rights Organization) ਨਾਮਕ ਇੱਕ ਸੰਗਠਨ ਬਣਾਇਆ ਗਿਆ ਸੀ, ਜੋ ਅਜੇ ਰਜਿਸਟਰਡ ਨਹੀਂ ਹੋਇਆ ਹੈ।

ਪਹਿਲਾਂ 28 ਦਸੰਬਰ ਅਤੇ ਫਿਰ 12 ਜਨਵਰੀ ਨੂੰ ਇਕ ਹੋਰ ਸ਼ਿਕਾਇਤ ਮਿਲੀ ਸੀ ਕਿ ਮਜ਼ਦੂਰ ਅਧਿਕਾਰ ਸੰਗਠਨ (Labor Rights Organizations) ਦੇ ਕੁਝ ਲੋਕਾਂ ਨੇ ਇਕ ਕੰਪਨੀ ਦਾ ਘਿਰਾਓ ਕੀਤਾ ਹੈ ਅਤੇ ਨੌਦੀਪ ਕੌਰ (NoDeep Kaur) ਸਮੇਤ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਭੜਾਸ ਕੱਢੀ ਹੈ ਅਤੇ ਉਸਨੇ ਉਥੇ ਭੜਕਾਊ ਭਾਸ਼ਣ ਦਿੱਤਾ ਸੀ,ਪੁਲਿਸ ਨੂੰ ਹਾਈ ਕੋਰਟ ਦੇ ਹਵਾਲੇ ਕਰ ਦਿੱਤਾ ਗਿਆ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *