Amritsar,(AZAD SOCH NEWS):- Kirti Kisan Union ਦੇ ਸੂਬਾ ਪ੍ਰਧਾਨ ਤੇ ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਮੈਂਬਰ ਮਾਸਟਰ ਦਾਤਾਰ ਸਿੰਘ (Master Datar Singh) ਦਾ ਅੰਤਿਮ ਸਸਕਾਰ ਅੱਜ ਸਥਾਨਕ ਗੁੰਮਟਾਲਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਹੈ,ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਕਿਸਾਨ ਯੂਨੀਅਨਾਂ ਨਾਲ ਸਬੰਧਿਤ ਆਗੂ ਤੇ ਹੋਰ ਬੁੱਧੀਜੀਵੀ ਸ਼ਾਮਿਲ ਸਨ,ਕਿਸਾਨ ਆਗੂਆਂ (Farmer leaders) ਵਲੋਂ ਮਾਸਟਰ ਦਾਤਾਰ ਸਿੰਘ (Master Datar Singh) ਦੀ ਮ੍ਰਿਤਕ ਦੇਹ ਨੂੰ ਪਾਰਟੀ ਦੇ ਝੰਡੇ ਵਿਚ ਲਪੇਟ ਕੇ ਗੁਮਟਾਲਾ ਦੇ ਸ਼ਮਸ਼ਾਨ ਘਾਟ ਲਿਜਾਇਆ ਗਿਆ ਤੇ ਸ਼ਰਧਾਂਜਲੀ ਦਿੱਤੀ ਗਈ।

ਜਿੱਥੇ ਅੰਤਿਮ ਰਸਮਾਂ ਪੂਰੀਆਂ ਕੀਤੀਆਂ ਗਈਆਂ ਹਨ,ਇਸ ਮੌਕੇ ਡਾਕਟਰ ਰਾਜ ਕੁਮਾਰ ਵੇਰਕਾ ,ਕਿਸਾਨ ਆਗੂ ਗੁਰਬਚਨ ਸਿੰਘ ਚੱਬਾ ਸਮੇਤ ਅਨੇਕਾਂ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ ਦੇ ਆਗੂ ਅਤੇ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਰਧਾਂਜਲੀ ਭੇਂਟ ਕੀਤੀ ਹੈ,ਉਨ੍ਹਾਂ ਦਾ ਬੇਟਾ ਤੇ ਬੇਟੀ ਆਸਟ੍ਰੇਲੀਆ ਤੋਂ ਬੀਤੀ ਸ਼ਾਮ ਅੰਮ੍ਰਿਤਸਰ ਪੁੱਜੇ ਸਨ,ਜਿਨ੍ਹਾਂ ਦੀ ਪਰਿਵਾਰ ਵਲੋਂ ਉਡੀਕ ਕੀਤੀ ਜਾ ਰਹੀ ਸੀ।
Click The Link:- ਇੱਕ ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ,Punjab ਸਰਕਾਰ ਦਾ Budget Session
ਇਸ ਮੌਕੇ ਵੱਡੀ ਗਿਣਤੀ ਵਿਚ ਰਿਸ਼ਤੇਦਾਰਾਂ ਤੋਂ ਇਲਾਵਾ ਕਿਸਾਨ ਯੂਨੀਅਨਾਂ (Farmers Unions) ਨਾਲ ਸਬੰਧਿਤ ਆਗੂ ਤੇ ਹੋਰ ਬੁੱਧੀਜੀਵੀ ਸ਼ਾਮਿਲ ਸਨ,ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਸਟੇਡੀਅਮ (Sri Guru Nanak Stadium) ਦੇ ਨਜ਼ਦੀਕ ਖੇਤੀ ਕਾਨੂੰਨ ‘ਤੇ ਇੱਕ ਸੈਮੀਨਾਰ ਵਿੱਚ ਮਾਸਟਰ ਦਾਤਾਰ ਸਿੰਘ ਭਾਸ਼ਣ ਦੇ ਰਹੇ ਸਨ,ਉਹ ਅਖੀਰਲੇ ਬੁਲਾਰੇ ਸਨ, ਉਨ੍ਹਾਂ ਨੇ ਖੇਤੀ ਕਾਨੂੰਨ ਬਾਰੇ ਬੋਲਦਿਆਂ ਅਖ਼ੀਰ ਵਿੱਚ ਕਿਹਾ ਅਲਵਿਦਾ ! ਮੇਰਾ ਸਮਾਂ ਖ਼ਤਮ ਹੋ ਗਿਆ ਹੈ,ਇਹ ਸ਼ਬਦ ਕਹਿਕੇ ਮਾਸਟਰ ਦਾਤਾਰ ਸਿੰਘ (Master Datar Singh) ਆਪਣੀ ਕੁਰਸੀ ‘ਤੇ ਬੈਠ ਗਏ ਪਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਹੇਠਾਂ ਡਿੱਗ ਗਏ।

ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਜਲਦੀ-ਜਲਦੀ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ,ਜਿਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ,ਕਿਰਤੀ ਕਿਸਾਨ ਯੂਨੀਅਨ (Kirti Kisan Union) ਪੰਜਾਬ ਦੇ ਪ੍ਰਧਾਨ ਮਾਸਟਰ ਦਾਤਾਰ ਸਿੰਘ ਵਲੋਂ ਪਿਛਲੇ 28 ਵਰ੍ਹਿਆਂ ਤੋਂ ਕਿਸਾਨੀ ਹੱਕਾਂ ਲਈ ਸੰਘਰਸ਼ ਕੀਤਾ ਜਾ ਰਿਹਾ ਸੀ, ਮਾਸਟਰ ਦਾਤਾਰ ਸਿੰਘ (Master Datar Singh) ਸੰਯੁਕਤ ਮੋਰਚੇ ਦੀ 32 ਮੈਂਬਰੀ ਕਮੇਟੀ ਦੇ ਮੋਢੀਆਂ ‘ਚੋ ਇਕ ਸਨ,ਅੱਜ ਮਾਸਟਰ ਦਾਤਾਰ ਸਿੰਘ (Master Datar Singh) ਦਾ ਗਮਗੀਨ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ।
AD SOCH :- E-PAPER
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow