ਭਾਰਤ ਵਿੱਚ Lakha Sidhana ਦਾ Facebook Page ਹਟਾਇਆ,ਫੇਸਬੁੱਕ ਪੇਜ ਜਰੀਏ ਸਾਢੇ ਭਾਰਤ ਵਿੱਚ Lakha Sidhana ਦਾ Facebook Page ਹਟਾਇਆ,ਫੇਸਬੁੱਕ ਪੇਜ ਜਰੀਏ ਸਾਢੇ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਭਾਰਤ ਵਿੱਚ Lakha Sidhana ਦਾ Facebook Page ਹਟਾਇਆ,ਫੇਸਬੁੱਕ ਪੇਜ ਜਰੀਏ ਸਾਢੇ ਚਾਰ ਲੱਖ ਤੋਂ ਵੀ ਉਪਰ ਲੋਕ ਜੁੜੇ ਹੋਏ ਸਨ

ਭਾਰਤ ਵਿੱਚ Lakha Sidhana ਦਾ Facebook Page ਹਟਾਇਆ,ਫੇਸਬੁੱਕ ਪੇਜ ਜਰੀਏ ਸਾਢੇ ਚਾਰ ਲੱਖ ਤੋਂ ਵੀ ਉਪਰ ਲੋਕ ਜੁੜੇ ਹੋਏ ਸਨ

5

AZAD SOCH :-

PATIALA,(AZAD SOCH NEWS):- ਦਿੱਲੀ ਪੁਲਿਸ (Delhi Police) ਨੂੰ ਲੋੜੀਂਦੇ ਪੰਜਾਬੀ ਨੌਜਵਾਨ ਲੱਖਾ ਸਿਧਾਣਾ (Lakha Sidhana) ਦਾ ਫੇਸਬੁੱਕ ਪੇਜ (Facebook Page) ਅੱਜ ਪੂਰੇ ਦੇਸ਼ ‘ਚ ਫੇਸਬੁੱਕ ਤੋਂ ਹਟਾ ਦਿੱਤਾ ਗਿਆ, ਲੱਖਾ ਸਿਧਾਣਾ ਨਾਲ ਇਸ ਫੇਸਬੁੱਕ ਪੇਜ ਜਰੀਏ ਸਾਢੇ ਚਾਰ ਲੱਖ ਤੋਂ ਵੀ ਉਪਰ ਲੋਕ ਜੁੜੇ ਹੋਏ ਸਨ ਤੇ ਲੱਖਾ ਸਿਧਾਣਾ (Lakha Sidhana) ਕਈ ਵਾਰ ਕਿਸਾਨ ਅੰਦੋਲਨ (Peasant Movement) ਸਬੰਧੀ ਵੀ ਇਸ ਪੇਜ ਤੋਂ ਲੋਕਾਂ ਨੂੰ ਸੰਬੋਧਿਤ ਹੁੰਦਾ ਰਿਹਾ ਹੈ।

ਮਹਿਰਾਜ ਰੋਸ ਰੈਲੀ (Mehraj Protest Rally) ਵਿੱਚ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਵੀ ਲੱਖੇ ਸਿਧਾਣੇ (Lakha Sidhana) ਨੇ ਇਸੇ ਫੇਸਬੁੱਕ ਪੇਜ (Facebook Page) ਤੋਂ ਹੀ ਕੀਤੀ ਸੀ,ਲੱਖਾ ਸਿਧਾਣਾ ਦਾ ਫੇਸਬੁੱਕ ਤੋਂ ਪੇਜ ਹਟਾਉਣ ਤੇ ਦੇਸ਼ ਵਿਦੇਸ਼ ਦੇ ਨੌਜਵਾਨਾਂ ਵਿਚ ਭਾਰਤ ਸਰਕਾਰ ਪ੍ਰਤੀ ਭਾਰੀ ਰੋਸ ਹੈ।

Click The Link:-  ਕਿਸਾਨ ਆਗੂ ਦਾਤਾਰ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ,ਕਿਸਾਨ ਆਗੂਆਂ,ਬੁੱਧੀਜੀਵੀ ਤੇ ਵੱਡੀ ਗਿਣਤੀ ‘ਚ ਲੋਕਾਂ ਨੇ ਦਿੱਤੀ ਸ਼ਰਧਾਂਜਲੀ

Social Media ਤੇ ਨੌਜ਼ਵਾਨਾਂ ਵੱਲੋਂ ਸਰਕਾਰ ਦੇ ਇਸ ਤਾਨਾਸ਼ਾਹ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕੇ ਸ਼ੋਸ਼ਲ ਮੀਡੀਆ (Social Medi) ਤੇ ਆਪਣੇ ਹੱਕਾਂ ਦੀ ਗੱਲ ਕਰਨ ਵਾਲਿਆਂ ਤੇ ਪਾਬੰਦੀ ਲਗਾ ਕੇ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀ ਜਾ ਸਕਦਾ।

ਭਾਰਤ ਵਿੱਚ Lakha Sidhana ਦਾ Facebook Page ਹਟਾਇਆ,ਫੇਸਬੁੱਕ ਪੇਜ ਜਰੀਏ ਸਾਢੇ ਚਾਰ ਲੱਖ ਤੋਂ ਵੀ ਉਪਰ ਲੋਕ ਜੁੜੇ ਹੋਏ ਸਨ
ਭਾਰਤ ਵਿੱਚ Lakha Sidhana ਦਾ Facebook Page ਹਟਾਇਆ,ਫੇਸਬੁੱਕ ਪੇਜ ਜਰੀਏ ਸਾਢੇ ਚਾਰ ਲੱਖ ਤੋਂ ਵੀ ਉਪਰ ਲੋਕ ਜੁੜੇ ਹੋਏ ਸਨ

ਲੱਖਾ ਸਿਧਾਣਾ (Lakha Sidhana) ਤੇ ਦਿੱਲੀ ਪੁਲਿਸ (Delhi Police) ਨੇ 26 ਜਨਵਰੀ ਦੇ ਟਰੈਕਟਰ ਮਾਰਚ (Tractor March) ਦੌਰਾਨ ਨੌਜਵਾਨਾਂ ਨੂੰ ਲਾਲ ਕਿਲੇ ਤੇ ਉਕਸਾ ਕੇ ਲਿਜਾਣ ਦਾ ਕੇਸ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਇੱਕ ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੋਇਆ ਹੈ।

ਪੁਲਿਸ ਦੀ ਇਸ ਕਾਰਵਾਈ ਦੀ ਨਾਂ ਪ੍ਰਵਾਹ ਕਰਦਿਆਂ ਹੋਇਆਂ ਲੱਖਾ ਸਿਧਾਣਾ (Lakha Sidhana) ਬੀਤੇ ਦਿਨੀਂ ਪਿੰਡ ਮਹਿਰਾਜ ਵਿੱਚ ਹੋਈ ਰੋਸ ਰੈਲੀ (Protest Rally) ਵਿੱਚ ਕਿਸਾਨ ਅੰਦੋਲਨ (Peasant Movement) ਸਬੰਧੀ ਨੌਜਵਾਨਾਂ ਨੂੰ ਲਾਮਬੰਦ ਕਰਨ ਲਈ ਪਹੁੰਚਿਆ ਸੀ,ਉਸ ਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਸ ਦੇ ਪੇਜ ’ਤੇ ਪਾਬੰਦੀ ਲਗਾ ਦਿੱਤੀ ਹੈ,ਜਦੋਂਕਿ ਅਮਰੀਕਾ ਅਤੇ ਇਟਲੀ ਤੋਂ ਲੋਕ ਫੇਸਬੁੱਕ ਪੇਜ (Facebook Page) ਵੇਖ ਸਕਦੇ ਹਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *