ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਰਾਸ਼ਟਰੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ,ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਹੋਈਆ ਮਾਹੌਲ - AZAD SOCH ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਰਾਸ਼ਟਰੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ,ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਹੋਈਆ ਮਾਹੌਲ - AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਰਾਸ਼ਟਰੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ,ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਹੋਈਆ ਮਾਹੌਲ

ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਰਾਸ਼ਟਰੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ,ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਹੋਈਆ ਮਾਹੌਲ

6

AZAD SOCH:-

Jagraon,(AZAD SOCH NEWS):- ਜਗਰਾਉਂ ਸ਼ਹਿਰ ਦਾ ਮਾਹੌਲ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ (Shaheed Naib Subedar Parvinder Singh Soni) ਦੇ ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਰਿਹਾ ਅਤੇ ਸਾਰੇ ਜਗਰਾਉਂ ਸ਼ਹਿਰ (Jagraon City) ਵਾਸੀਆਂ ਨੇ ਨਮ ਅੱਖਾਂ ਦੇ ਨਾਲ ਆਪਣੇ ਜਗਰਾਉਂ ਦੇ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਨੂੰ ਆਖਰੀ ਵਿਦਾਈ ਦਿੱਤੀ,ਉਹਨਾਂ ਦੇ ਸਰੀਰ ਨਾਲ 60 ਫੌਜ ਦੇ ਸੈਨਿਕ ਆਏ ਹਨ ਉਹਨਾਂ ਨੂੰ ਸਲਾਮੀ ਦੇਣ ਅਤੇ ਘਰਦਿਆਂ ਦਾ ਦੁੱਖ ਹੋਲਾ ਕਰਣ।

ਬੀਤੇ ਦਿਨੀਂ ਲੇਹ ਵਿਖੇ ਡਿਊਟੀ ਦੌਰਾਨ ਸ਼ਹੀਦ ਹੋਏ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਦਾ ਅੰਤਿਮ ਸੰਸਕਾਰ ਜਗਰਾਉਂ ਵਿਖੇ ਰਾਸ਼ਟਰੀ ਸਨਮਾਨ ਦੇ ਨਾਲ ਰਾਏਕੋਟ ਰੋਡ ਮਹਾਪ੍ਰਗਿਆ ਸਕੂਲ ਦੇ ਕੋਲ ਬਣੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ,ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੀ ਆਪਣੇ ਪਤੀ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਨਾਲ ਤਿੰਨ ਦਿਨ ਪਹਿਲਾਂ ਗੱਲ ਹੋਈ ਸੀ ਤੇ ਉਨ੍ਹਾਂ ਨੇ ਆਉਣ ਵਾਲੀ 10 ਮਾਰਚ ਨੂੰ ਆਪਣੇ ਘਰ ਛੁੱਟੀ ਆਉਣ ਦੀ ਗੱਲ ਕਹੀ ਸੀ।

Click The Link:- ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਅਤੇ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ

ਅਤੇ ਆ ਕੇ ਨਵਾਂ ਘਰ ਬਣਾਉਣ ਦਾ ਜ਼ਿਕਰ ਵੀ ਕੀਤਾ ਸੀ,ਉਹਨਾਂ ਦੇ ਭਰਾ ਨੇ ਦੱਸਿਆ ਕਿ  ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਦਾ ਭਰਾ ਇਸ ਤਰ੍ਹਾਂ ਸ਼ਹੀਦ ਹੋ ਕੇ ਘਰ ਪਰਤੇਗਾ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਜਾਵੇਗਾ,ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ (Shaheed Naib Subedar Parvinder Singh Soni) ਜਗਰਾਉਂ ਵਿਖੇ ਪੂਰੇ ਰਾਸ਼ਟਰੀ ਸਨਮਾਨ ਦੇ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਫ਼ੌਜ ਵੱਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਨਮਨ ਕਰਦੇ ਹੋਏ ਉਨ੍ਹਾਂ ਦੇ ਫ਼ੌਜੀ ਸਾਥੀਆਂ ਵੱਲੋਂ ਸਲਾਮੀ ਦਿੱਤੀ ਗਈ।

ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਰਾਸ਼ਟਰੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ,ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਹੋਈਆ ਮਾਹੌਲ

ਫੌਜ ਦੇ ਸੀਨੀਅਰ ਕਮਾਂਡਰ ਗੁਰਮੇਜ ਸਿੰਘ (Senior Commander Gurmej Singh) ਨੇ ਦੱਸਿਆ ਕਿ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਪਿਛਲੇ 25 ਸਾਲਾਂ ਤੋਂ ਫੌਜ ਵਿੱਚ ਆਪਣੀ ਸੇਵਾਵਾਂ ਨਿਭਾ ਰਹੇ ਸਨ ਅਤੇ ਬਹੁਤ ਹੀ  ਚੰਗੇ  ਅਤੇ ਨੇਕ ਇਨਸਾਨ ਸਨ, ਉਹਨਾਂ ਦੀ ਰਾਤ ਨੂੰ ਡਿਊਟੀ ਦੌਰਾਨ ਪੈਰ ਸਲਿੱਪ ਕਰਨ ਕਰਕੇ ਪਹਾੜੀ ਤੋਂ ਥੱਲੇ ਡਿੱਗਣ ਦੌਰਾਨ  ਮੌਤ  ਗੋ ਗਈ ਅਤੇ ਉਹਨਾਂ  ਨੇ ਹੁਣ ਅਗਲੇ ਮਹੀਨੇ ਛੁਟੀ ਤੇ ਵੀ ਜਾਣਾ ਸੀ।

ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਰਾਸ਼ਟਰੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ,ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਹੋਈਆ ਮਾਹੌਲ
ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਦਾ ਰਾਸ਼ਟਰੀ ਸਨਮਾਨਾਂ ਦੇ ਨਾਲ ਹੋਇਆ ਅੰਤਿਮ ਸੰਸਕਾਰ,ਅਮਰ ਰਹੇ ਦੇ ਨਾਅਰਿਆਂ ਦੇ ਨਾਲ ਗਮਹੀਨ ਹੋਈਆ ਮਾਹੌਲ

ਜਗਰਾਉਂ ਦੇ ਐਸਡੀਐਮ ਨਰਿੰਦਰ ਸਿੰਘ ਧਾਲੀਵਾਲ (SDM Narinder Singh Dhaliwal) ਅਤੇ ਡੀ ਐਸ ਪੀ ਸਿਟੀ ਜਤਿੰਦਰ ਜੀਤ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਦੇ ਨਾਲ ਸਾਬਕਾ ਮੰਤਰੀ ਕਾਂਗਰਸ ਮਲਕੀਤ ਸਿੰਘ ਦਾਖਾ ਜਗਰਾਉਂ ਹਲਕੇ ਦੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ (MLA Bibi Sarabjit Kaur Manunke) ਸਾਬਕਾ ਵਿਧਾਇਕ ਐਸ ਆਰ ਕਲੇਰ ਮਾਰਕੀਟ ਕਮੇਟੀ (Former MLA SR Clare Market Committee) ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਸਮੇਤ ਵੱਖ ਵੱਖ ਪਾਰਟੀਆਂ ਦੇ ਰਾਜਨੀਤਕ ਪਾਰਟੀਆਂ ਦੇ ਆਗੂਆਂ ਅਤੇ ਆਮ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨਾਇਬ ਸੂਬੇਦਾਰ ਪਰਵਿੰਦਰ ਸਿੰਘ ਸੋਨੀ ਨੂੰ ਆਖਰੀ ਵਿਦਾਈ ਦਿੱਤੀ ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *