Punjab Budget Session 2021: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ Punjab Budget Session 2021: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Budget Session 2021: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ

Punjab Budget Session 2021: ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ

7

AZAD SOCH:-

CHANDIGARH,(AZAD SOCH NEWS):- Punjab Budget Session 2021: ਪੰਜਾਬ ਵਿਧਾਨ ਸਭਾ (Punjab Vidhan Sabha) ਦੇ 14ਵੇਂ ਇਜਲਾਸ ਦੀ ਸ਼ੁਰੂਆਤ 11 ਵਜੇ ਰਾਜਪਾਲ ਦੇ ਭਾਸ਼ਣ ਨਾਲ ਹੋਈ,ਕੈਪਟਨ ਸਰਕਾਰ ਦੇ ਇਸ ਕਾਰਜਕਾਲ ਦਾ ਆਖਰੀ ਬਜਟ ਸੈਸ਼ਨ ਹੋਵੇਗਾ,ਪਹਿਲੇ ਦਿਨ ਸਦਨ ਦੇ ਬਾਹਰ ਵੀ ਹੰਗਾਮਾ ਦਿਖੇਗਾ,ਅਕਾਲੀ ਦਲ ਵੱਲੋਂ ਵਿਧਾਨਸਭਾ ਦਾ ਘਿਰਾਓ ਕੀਤਾ ਜਾਵੇਗਾ,ਆਮ ਆਦਮੀ ਪਾਰਟੀ (Aam Aadmi Party) ਸਾਈਕਲ ਰੈਲੀ ਕੱਢੇਗੀ,ਜਦਕਿ ਮਹਿੰਗਾਈ ਦੇ ਮੁੱਦੇ ‘ਤੇ ਕਾਂਗਰਸ ਰਾਜਭਵਨ ਘੇਰੇਗੀ,ਸੈਸ਼ਨ ਦੇ ਪਹਿਲੇ ਦਿਨ ਸੱਤਾਧਿਰ ਕਾਂਗਰਸ ਵੀ ਪ੍ਰਦਰਸ਼ਨ ਕਰੇਗੀ।

ਮਹਿੰਗਾਈ ਦੇ ਮੁੱਦੇ ਤੇ ਰਾਜਭਵਨ ਦਾ ਘਿਰਾਓ ਕਰੇਗੀ,ਤੇਲ ਅਤੇ ਸਿਲੰਡਰ ਦੀਆਂ ਕੀਮਤਾਂ ਵਧਦੀਆਂ ਕੀਮਤਾਂ ਨੂੰ ਲੈਕੇ ਕੇਂਦਰ ਖਿਲਾਫ ਹੱਲਾ-ਬੋਲ ਕਰਨਗੇ,2022 ਵਿੱਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਇਸ ਇਜਲਾਸ ’ਚ ਨਵੇਂ ਐਲਾਨ ਅਤੇ ਪਿਛਲੇ ਵਾਅਦਿਆਂ ਦੀ ਪੂਰਤੀ ਕਰਨ ਦੇ ਫ਼ੈਸਲੇ ਵੇਖਣ ਨੂੰ ਮਿਲ ਸਕਦੇ ਹਨ,ਇਜਲਾਸ ’ਚ ਮੁੱਖ ਧਿਆਨ ਖੇਤੀਬਾੜੀ ’ਤੇ ਰਹਿਣ ਦੀ ਸੰਭਾਵਨਾ ਹੈ। 

ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਮੌਜੂਦਾ ਇਜਲਾਸ ਤੋਂ ਪਹਿਲਾਂ ਸਾਰੇ ਵਿਧਾਇਕਾਂ ਲਈ ਕੋਵਿਡ-19 ਟੈਸਟ (Covid-19 Test) ਲਾਜ਼ਮੀ ਕੀਤਾ ਗਿਆ ਹੈ, ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦਾ ਕੋਵਿਡ ਟੈਸਟ ਪਾਜ਼ੇਟਿਵ (Covid Test Positive) ਆਇਆ ਹੈ, ਜਿਸ ਕਾਰਨ ਉਹ ਸਦਨ ਵਿੱਚੋਂ ਗ਼ੈਰਹਾਜ਼ਰ ਰਹਿਣਗੇ,ਇਜਲਾਸ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸ਼ਮੂਲੀਅਤ ਦੀ ਵੀ ਚਰਚਾ ਹੈ।

ਵਿਰੋਧੀ ਧਿਰਾਂ ਦੀ ਸਰਕਾਰ ਨੂੰ ਘੇਰਨ ਦੀ ਤਿਆਰੀ

ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (Aam Aadmi Party) ਦੇ ਆਗੂ ਹਰਪਾਲ ਸਿੰਘ ਚੀਮਾ (Harpal Singh Cheema) ਨੇ ਆਖਿਆ ਕਿ ਇਜਲਾਸ ਦੌਰਾਨ ਕਾਂਗਰਸ ਸਰਕਾਰ ਦੀਆਂ ਨਾਕਾਮੀਆਂ ’ਤੇ ਸੁਆਲ ਉਠਾਏ ਜਾਣਗੇ ਤੇ ਮਾਫ਼ੀਆ ਦੇ ਮੁੱਦੇ ’ਤੇ ਹਾਕਮ ਧਿਰ ਨੂੰ ਘੇਰਿਆ ਜਾਵੇਗਾ,ਆਮ ਆਦਮੀ ਪਾਰਟੀ (Aam Aadmi Party) ਦੀ ਵੀ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਵਿੱਚ ਹੈ,ਪਾਰਟੀ ਦੇ ਵਿਧਾਇਕ ਸਾਈਕਲਾਂ ਤੇ ਵਿਧਾਨਸਭਾ ਪਹੁੰਚਣਗੇ,ਚਾਰ ਸਾਲ ਦੀ ਕਾਰਗੁਜ਼ਾਰੀ ਨੂੰ ਲੈਕੇ ਸਰਕਾਰ ਤੋਂ ਸਵਾਲ ਪੁੱਛਣਗੇ।


ਸ਼੍ਰੋਮਣੀ ਅਕਾਲੀ ਦਲ (Shiromani Akali Dal) ਅੱਜ ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਘਿਰਾਓ ਕਰੇਗਾ,ਪੰਜਾਬ ਭਰ ’ਚੋਂ ਅਕਾਲੀ ਵਰਕਰ ਪਹਿਲਾਂ ਚੰਡੀਗੜ੍ਹ ਇਕੱਠੇ ਹੋਣਗੇ ਤੇ ਮਗਰੋਂ ਵਿਧਾਨ ਸਭਾ ਵੱਲ ਕੂਚ ਕਰਨਗੇ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਜਨਰਲ ਸਕੱਤਰ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ (Dr. Daljit Singh Cheema) ਨੇ ਦੱਸਿਆ ਕਿ ਸੁੱਤੀ ਸਰਕਾਰ ਨੂੰ ਜਗਾਉਣ ਲਈ ਘਿਰਾਓ ਕੀਤਾ ਜਾਵੇਗਾ,ਚੰਡੀਗੜ੍ਹ ਦੇ ਸੈਕਟਰ 25 ਦੇ ਮੈਦਾਨ ਵਿੱਚ ਪਹਿਲਾਂ ਰੈਲੀ ਹੋਵੇਗੀ ਤੇ ਮਗਰੋਂ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾਵੇਗਾ। 


ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) (Shiromani Akali Dal (Democratic)) ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ (MLA Parminder Singh Dhindsa) ਨੇ ਕਿਹਾ ਕਿ ਉਹ ਸਰਕਾਰ ’ਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਦਬਾਅ ਬਣਾਉਣਗੇ,ਇਸੇ ਤਰ੍ਹਾਂ ਲੋਕ ਇਨਸਾਫ਼ ਪਾਰਟੀ (People’s Justice Party) ਦੇ ਬੈਂਸ ਭਰਾਵਾਂ ਤੇ ਪੰਜਾਬ ਏਕਤਾ ਪਾਰਟੀ (Punjab Ekta Party) ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ (Sukhpal Singh Khaira) ਵੱਲੋਂ ਵੀ ਲੋਕ ਮੁੱਦੇ ਉਠਾਏ ਜਾਣੇ ਹਨ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *