ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ 831 ਕਰਾਫਟਸਮੈਨ ਇੰਸਟਰਕਟਰਾਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ 831 ਕਰਾਫਟਸਮੈਨ ਇੰਸਟਰਕਟਰਾਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ 831 ਕਰਾਫਟਸਮੈਨ ਇੰਸਟਰਕਟਰਾਂ ਦੀ ਭਰਤੀ ਦਾ ਰਾਹ ਪੱਧਰਾ

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ 831 ਕਰਾਫਟਸਮੈਨ ਇੰਸਟਰਕਟਰਾਂ ਦੀ ਭਰਤੀ ਦਾ ਰਾਹ ਪੱਧਰਾ

3

AZAD SOCH:-

ਫੋਟੋ ਕੈਪਸ਼ਨ :ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਦੇ ਕੈਬਨਿਟ ਵਜੀਰ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਆਯੋਜਿਤ ਮੀਟਿੰਗ ਵਿੱਚ ਵਿਚਾਰ ਪੇਸ਼ ਕਰਦੇ ਮੁਲਾਜ਼ਮ ਆਗੂ ਸ਼ਮਸ਼ੇਰ ਪੁਰਖਾਲਵੀ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਬੇਰੋਜਗਾਰ ਨੌਜਵਾਨਾਂ ਨੂੰ ਰੋਜਗਾਰ ਦੇਣ ਲਈ ਵਚਨਬੱਧ :

ਚੰਨੀਭਰਤੀ ਦੌਰਾਨ ਐਸ.ਸੀ ਵਰਗ ਦੇ ਅਧਿਕਾਰਾਂ ਦੀ ਰਾਖੀ ਯਕੀਨੀ ਬਣਾਈ ਜਾਵੇ : ਪੁਰਖਾਲਵੀ

ਐਸ.ਏ.ਐਸ. ਨਗਰ (AZAD SOCH NEWS):- ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਿੱਚ 831 ਕਰਾਫਟਸਮੈਨ ਇੰਸਟਰਕਟਰਾਂ ਦੀ ਕੀਤੀ ਜਾ ਰਹੀ ਨਵੀਂ ਭਰਤੀ ਅਤੇ ਵਿਭਾਗੀ ਨਿਯਮਾਂ ਵਿੱਚ ਕੀਤੀ ਜਾ ਰਹੀ ਸੋਧ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਵਿਭਾਗ ਦੇ ਕੈਬਨਿਟ ਵਜੀਰ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਵੱਖ-ਵੱਖ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਉਨ੍ਹਾਂ ਦੇ ਨਿਵਾਸ ਸਥਾਨ ਵਿਖੇ ਹੋਈ।

ਜਿਸ ਵਿੱਚ ਵਿਭਾਗ ਦੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ, ਡਾਇਰੈਕਟਰ ਸ਼੍ਰੀ ਹਰਪ੍ਰੀਤ ਸੂਦਨ, ਵਧੀਕ ਡਾਇਰੈਕਟਰ ਸ਼੍ਰੀਮਤੀ ਦਲਜੀਤ ਕੌਰ ਸਿੱਧੂ, ਸੰਯੁਕਤ ਡਾਇਰੈਕਟਰ ਸ਼੍ਰੀ ਗੁਰਪ੍ਰੀਤ ਸਿੰਘ ਥਿੰਦ ਤੇ ਸ਼੍ਰੀ ਮਨੋਜ ਗੁਪਤਾ ਅਤੇ ਸਹਾਇਕ ਡਾਇਰੈਕਟਰ ਸ. ਜੁੱਧਜੀਤ ਸਿੰਘ ਹਾਜਰ ਸਨ।

ਮੀਟਿੰਗ ਦੀ ਸਮਾਪਤੀ ਉਪਰੰਤ ਪ੍ਰੈਸ ਨੂੰ ਜਾਰੀ ਇੱਕ ਲਿਖਤੀ ਬਿਆਨ ਵਿੱਚ ਗੌਰਮਿੰਟ ਆਈ.ਟੀ.ਆਈਜ਼ ਐਸ.ਸੀ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼੍ਰੀ ਸ਼ਮਸ਼ੇਰ ਪੁਰਖਾਲਵੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਜਥੇਬੰਦੀ ਵੱਲੋਂ ਉਠਾਏ ਗਏ ਮੁਲਾਜ਼ਮ ਮੁੱਦਿਆਂ ਨੂੰ ਕੈਬਨਿਟ ਮੰਤਰੀ ਸਰਦਾਰ ਚੰਨੀ ਨੇ ਧਿਆਨ ਨਾਲ ਸੁਣਨ ਉਪਰੰਤ ਗੰਭੀਰਤਾ ਦਿਖਾਉਂਦਿਆਂ ਉਨ੍ਹਾਂ ਨੂੰ ਤੁਰੰਤ ਲਾਗੂ ਕਰਨ ਲਈ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਹੀ ਆਦੇਸ਼ ਜਾਰੀ ਕੀਤੇ।

ਜਥੇਬੰਦੀ ਵੱਲੋਂ ਸੁਝਾਏ ਅਤੇ ਲਾਗੂ ਕੀਤੇ ਜਾ ਰਹੇ ਇਨ੍ਹਾਂ ਮੁੱਦਿਆਂ ਜਿਨ੍ਹਾਂ ਵਿੱਚ 831 ਕਰਾਫਟਸਮੈਨ ਇੰਸਟਰਕਟਰਾਂ ਦੀ ਭਰਤੀ ਦੌਰਾਨ ਵਿਭਾਗ ਵਿੱਚ ਪਹਿਲਾਂ ਤੋਂ ਹੀ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੇ ਮੁਲਾਜ਼ਮਾਂ ਲਈ 15 ਪ੍ਰਤੀਸ਼ਤ ਰਿਜ਼ਰਵੇਸ਼ਨ ਦੇਣ, ਹਰੇਕ ਟਰੇਡ ਦੇ ਦੋ ਯੁਨਿਟਾਂ ਵਿੱਚੋਂ ਇੱਕ ਸੀਟ ਸੀ.ਟੀ.ਆਈ ਹੋਲਡਰ ਅਤੇ ਇੱਕ ਡਿਪਲੋਮਾ/ਡਿਗਰੀ ਹੋਲਡਰ ਨੂੰ ਦੇਣ, ਵੱਖ-ਵੱਖ ਵਰਗਾਂ ਲਈ ਨਿਰਧਾਰਤ ਰਿਜ਼ਰਵੇਸ਼ਨ ਨੂੰ ਮੂਲ ਰੂਪ ਵਿੱਚ ਲਾਗੂ ਕਰਨ।

ਸਮੁੱਚੇ ਰਾਜ ਦੀਆਂ 117 ਸਰਕਾਰੀ ਸੰਸਥਾਵਾਂ ਵਿੱਚ 25 ਪ੍ਰਤੀਸ਼ਤ ਐਸ.ਸੀ ਵਰਗ ਦੇ ਪ੍ਰਿੰਸੀਪਲ ਨਿਯੁਕਤ ਕਰਨ, ਕਰਾਫਟਸਮੈਨ ਇੰਸਟਰਕਟਰ ਤੋਂ ਲੈ ਕੇ ਸੰਯੁਕਤ ਡਾਇਰੈਕਟਰ ਦੇ ਅਹੁਦੇ ਤੱਕ ਪਿਛਲੇ 25 ਸਾਲਾਂ ਦੌਰਾਨ ਗਰੇਡ ਪੇਅ ਵਿੱਚ ਪੈਦਾ ਹੋਈਆਂ ਵਿਸੰਗਤੀਆਂ ਨੂੰ ਦੂਰ ਕਰਨ ਲਈ ਪ੍ਰਮੁੱਖ ਸਕੱਤਰ ਵੱਲੋਂ ਤਰਕਸੰਗਤ ਸਿਫਾਰਿਸ਼ਾਂ ਸਾਹਿਤ ਸੋਧ ਲਈ ਛੇਵੇਂ ਤਨਖਾਹ ਕਮਿਸ਼ਨ ਨੂੰ ਲਿਖਣ, ਇੰਸਟਰਕਟਰ ਦਾ ਨਾਮ ਬਦਲ ਕੇ ਟ੍ਰੇਨਿੰਗ ਅਫਸਰ ਕਰਨ।

ਆਗਾਮੀ ਸੈਸ਼ਨ ਲਈ ਰਾਜ ਦੀਆਂ ਸਰਕਾਰੀ ਸੰਸਥਾਵਾਂ ਵਿੱਚ ਭਰਤੀ ਕੀਤੇ ਗਏ 37,000 ਸਿਖਿਆਰਥੀਆਂ ਦੀ ਟ੍ਰੇਨਿੰਗ ਲਈ ਹਾਲ ਹੀ ਵਿੱਚ ਚੁਣੇ ਗਏ ਇੰਸਟਰਕਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਦੇਣ, ਨਿਊ ਵੋਕੇਸ਼ਨਲ ਟ੍ਰੇਨਿੰਗ ਫਾਰ ਐਸ.ਸੀ ਸਕੀਮ ਅਧੀਨ ਵਿਭਾਗ ਵਿੱਚ ਕੰਮ ਕਰਦੇ 100 ਤੋਂ ਵਧੇਰੇ ਇੰਸਟਰਕਟਰਾਂ ਦੀਆਂ ਛੇ ਮਹੀਨੇ ਤੋਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕਰਨ।

ਗਰੁੱਪ ਇੰਸਟਰਕਟਰਾਂ ਦੀਆਂ 100 ਤੋਂ ਵਧੇਰੇ ਖਾਲੀ ਪਈਆਂ ਸੀਟਾਂ ਨੂੰ ਤਰੱਕੀਆਂ ਰਾਹੀਂ ਭਰਨ ਅਤੇ ਪ੍ਰਿੰਸੀਪਲਾਂ ਨੂੰ 50 ਹਜਾਰ ਰੁਪਏ ਦੇ ਵਿੱਤੀ ਅਧਿਕਾਰ ਦੇਣਾ ਸ਼ਾਮਿਲ ਹਨ ਨੂੰ ਪੂਰਾ ਕਰਨ ਬਦਲੇ ਜਥੇਬੰਦੀ ਵੱਲੋਂ ਕੈਬਨਿਟ ਵਜੀਰ ਸਰਦਾਰ ਚਰਨਜੀਤ ਸਿੰਘ ਚੰਨੀ ਅਤੇ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਤੇ ਸਨਮਾਨ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ,ਜਦੋਂ ਕਿਸੇ ਮੰਤਰੀ ਨੇ ਵਿਭਾਗੀ ਮੁਲਾਜ਼ਮ ਜਥੇਬੰਦੀਆਂ ਨੂੰ ਆਪਣੀ ਗੱਲ ਰੱਖਣ ਦਾ ਪਲੇਟਫਾਰਮ ਦਿੱਤਾ ਹੋਵੇ,ਇਸ ਪਹਿਲ ਬਦਲੇ ਸਰਦਾਰ ਚਰਨਜੀਤ ਸਿੰਘ ਚੰਨੀ ਵਧਾਈ ਦੇ ਹੱਕਦਾਰ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *