ਸਰਬੱਤ ਸਹਿਤ ਬੀਮਾ ਯੋਜਨਾ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੇ ਜੋਰਾਂ-ਸ਼ੋਰਾਂ 'ਤੇ ਜਾਰੀ-ਗਿਰੀਸ਼ ਸਰਬੱਤ ਸਹਿਤ ਬੀਮਾ ਯੋਜਨਾ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੇ ਜੋਰਾਂ-ਸ਼ੋਰਾਂ 'ਤੇ ਜਾਰੀ-ਗਿਰੀਸ਼
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਰਬੱਤ ਸਹਿਤ ਬੀਮਾ ਯੋਜਨਾ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੇ ਜੋਰਾਂ-ਸ਼ੋਰਾਂ 'ਤੇ ਜਾਰੀ- ਗਿਰੀਸ਼ ਦਿਆਲਨ

ਸਰਬੱਤ ਸਹਿਤ ਬੀਮਾ ਯੋਜਨਾ ਕਾਰਡ ਬਣਾਉਣ ਦੀ ਪ੍ਰਕਿਰਿਆ ਪੂਰੇ ਜੋਰਾਂ-ਸ਼ੋਰਾਂ ‘ਤੇ ਜਾਰੀ-ਗਿਰੀਸ਼ ਦਿਆਲਨ

3

AZAD SOCH:-

ਲਾਭਪਾਤਰੀਆਂ ਦੀ ਸਹੂਲਤ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ 63,000 ਤੋਂ ਵੱਧ ਪਰਿਵਾਰ ਕਵਰ 1.5 ਲੱਖ ਤੋਂ ਵੱਧ ਕਾਰਡ ਬਣਾਏਫਰਵਰੀ 2021 ਤਕ ਤਕਰੀਬਨ 21,000 ਲਾਭਪਾਤਰੀਆਂ ਦਾ ਇਲਾਜ ਨਿੱਜੀ ਹਸਪਤਾਲਾਂ ਵਿਚ ਅਤੇ ਤਕਰੀਬਨ 6600 ਮਰੀਜਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਕੀਤਾ ਗਿਆ

Click The Link:- Prashant Kishor ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਨਿਯੁਕਤ

22.50 ਕਰੋੜ ਰੁਪਏ ਤੋਂ ਵੱਧ ਦੇ ਬੀਮਾ ਕਲੇਮਾਂ ਦਾ ਕੀਤਾ ਭੁਗਤਾਨ 12303 ਮਰੀਜ਼ਾਂ ਦਾ ਡਾਇਲਾਸਿਸ ਅਤੇ 375 ਕੈਂਸਰ ਦੇ ਮਰੀਜਾ ਦਾ ਕੀਤਾ ਇਲਾਜ 282 ਦਿਲ ਦੇ ਆਪਰੇਸ਼ਨ ਅਤੇ 48 ਲਾਭਪਾਤਰੀਆਂ ਦੇ ਜੋੜਾਂ ਦੇ ਆਪਰੇਸ਼ਨ ਕੀਤੇ, 247 ਨਵ ਜਨਮੇ ਬਿਮਾਰ ਬੱਚਿਆਂ ਨੂੰ ਸਿਹਤ ਸੰਭਾਲ ਸਬੰਧੀ ਦਿੱਤੀਆਂ ਸੇਵਾਵਾਂਏਬੀ-ਐਸਐਸਬੀਵਾਈ ਅਧੀਨ ਸਭ ਤੋਂ ਵੱਧ ਇਲਾਜ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ 10 ਹਸਪਤਾਲਾਂ ਦੀ ਸੂਚੀ ਕੀਤੀ ਸਾਂਝੀ

ਐਸ.ਏ.ਐਸ.ਨਗਰ, (AZAD SOCH NEWS):- ਜ਼ਿਲੇ ਵਿਚ ਆਯੁਸ਼ਮਾਨ ਭਾਰਤ ਸਰਬੱਤ ਸਹਿਤ ਬੀਮਾ ਯੋਜਨਾ(ਏਬੀ-ਐਸਐਸਬੀਵਾਈ) ਕਾਰਡ ਪੂਰੇ ਜੋਰਾਂ-ਸ਼ੋਰਾਂ ਨਾਲ ਬਣਾਏ ਜਾ ਰਹੇ ਹਨ। ਇਸ ਜਾਣਕਾਰੀ ਡਿਪਟੀ ਕਮਿਸ਼ਨਰ, ਗਿਰੀਸ਼ ਦਿਆਲਨ ਨੇ ਦਿੱਤੀ। ਉਹਨਾਂ ਕਿਹਾ, “ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਸਕੀਮ ਦਾ ਲਾਭ ਦੇਣ ਲਈ, ਅਸੀਂ ਏਬੀ-ਐਸਐਸਬੀਵਾਈ ਅਧੀਨ ਰਜਿਸਟ੍ਰੇਸ਼ਨ ਵਿਚ ਤੇਜ਼ੀ ਲਿਆਂਦੀ ਹੈ,ਵੱਖ-ਵੱਖ ਪੱਧਰਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਅਤੇ ਸੇਵਾ ਕੇਂਦਰਾਂ ਰਾਹੀਂ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਪੰਜੀਕਰਨ ਦੀ ਸਹੂਲਤ ਦਿੱਤੀ ਜਾ ਰਹੀ ਹੈ।

” ਡੀਸੀ ਨੇ ਕਿਹਾ, “ਅਸੀਂ 63,000 ਤੋਂ ਵੱਧ ਪਰਿਵਾਰਾਂ ਨੂੰ ਇਸ ਯੋਜਨਾ ਹੇਠ ਕਵਰ ਕੀਤਾ ਹੈ ਅਤੇ 1.5 ਲੱਖ ਤੋਂ ਵੱਧ ਕਾਰਡ ਬਣਾਏ ਗਏ ਹਨ,ਉਹਨਾਂ ਕਿਹਾ ਕਿ ਇਹ ਸਿਹਤ ਬੀਮਾ ਯੋਜਨਾ ਗਰੀਬਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ ਅਤੇ ਉਹਨਾਂ ਦੀ ਸਿਹਤ ਸੰਭਾਲ ਵਿੱਚ ਇਨਕਲਾਬੀ ਸੁਧਾਰ ਲਿਆਉਣ ਦੀ ਸਮਰੱਥਾ ਰੱਖਦੀ ਹੈ,ਉਹਨਾਂ ਨੇ ਸੰਭਾਵੀ ਲਾਭਪਾਤਰੀਆਂ ਨੂੰ ਜਲਦੀ ਤੋਂ ਜਲਦੀ ਆਪਣਾ ਨਾਮ ਦਰਜ ਕਰਾਉਣ ਦੀ ਸਲਾਹ ਦਿੱਤੀ।

ਵਧੇਰੇ ਵੇਰਵੇ ਦਿੰਦਿਆਂ ਸ੍ਰੀ ਦਿਆਲਨ ਨੇ ਦੱਸਿਆ ਕਿ ਫਰਵਰੀ 2021 ਤੱਕ ਤਕਰੀਬਨ 21,000 ਲਾਭਪਾਤਰੀਆਂ ਦਾ ਇਲਾਜ ਨਿੱਜੀ ਹਸਪਤਾਲਾਂ ਵਿਚ ਅਤੇ ਤਕਰੀਬਨ 6600 ਲਾਭਪਾਤਰੀਆਂ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਕੀਤਾ ਜਾ ਚੁੱਕਾ ਹੈ,ਸਿਹਤ ਬੀਮੇ ਸਬੰਧੀ 22.50 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦੀ ਅਦਾਇਗੀ ਹੋ ਚੁੱਕੀ ਹੈ,ਉਹਨਾਂ ਦੱਸਿਆ ਕਿ 12303 ਮਰੀਜ਼ਾਂ ਦਾ ਡਾਇਲਾਸਿਸ ਅਤੇ 375 ਕੈਂਸਰ ਦੇ ਮਰੀਜਾ ਦਾ ਇਲਾਜ ਕੀਤਾ ਗਿਆ ਹੈ।

ਜਦਕਿ 282 ਦਿਲ ਦੇ ਆਪਰੇਸ਼ਨ ਕੀਤੇ ਗਏ ਅਤੇ 48 ਲਾਭਪਾਤਰੀਆਂ ਦੇ ਜੋੜਾਂ ਦੇ ਆਪਰੇਸ਼ਨ ਕੀਤੇ ਗਏ,ਇਸ ਤੋਂ ਇਲਾਵਾ 247 ਬਿਮਾਰ ਨਵ ਜਨਮੇ ਬੱਚਿਆਂ ਨੂੰ ਸਿਹਤ ਸੰਭਾਲ ਸਬੰਧੀ ਸੇਵਾਵਾਂ ਦਿੱਤੀਆਂ ਗਈਆਂ,ਏਬੀ-ਐਸਐਸਬੀਵਾਈ ਅਧੀਨ ਸਭ ਤੋਂ ਵੱਧ ਇਲਾਜ ਮੁਹਈਆ ਕਰਵਾਉਣ ਵਾਲੇ ਦਸ ਹਸਪਤਾਲਾਂ ਦੇ ਨਾਮ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੋਹਾਨਾ ਹਸਪਤਾਲ (ਪ੍ਰਾਈਵੇਟ) ਵੱਲੋਂ 6756 ਮਰੀਜ਼ਾਂ ਦਾ ਇਲਾਜ ਕੀਤਾ ਗਿਆ।

ਜਦਕਿ ਗ੍ਰੇਸੀਅਨ ਸੁਪਰ ਸਪੈਸ਼ਲਿਟੀ ਹਸਪਤਾਲ (ਪ੍ਰਾਈਵੇਟ) ਵੱਲੋਂ 5195 ਮਰੀਜ਼ਾਂ, ਡੀਐਚ ਮੋਹਾਲੀ (ਸਰਕਾਰੀ) ਵਿਚ 2,287 ਮਰੀਜ਼ਾਂ, ਸੂਰਿਯਾ ਕਿਡਨੀ ਕੇਅਰ (ਪ੍ਰਾਈਵੇਟ) ਵਿਚ 1,880 ਮਰੀਜ਼ਾਂ, ਐਸਡੀਐਚ ਖਰੜ (ਸਰਕਾਰੀ) ਵਿਚ 1,605 ਮਰੀਜ਼ਾਂ, ਇੰਡਸ ਇੰਟਰਨੈਸ਼ਨਲ ਹਸਪਤਾਲ (ਪ੍ਰਾਈਵੇਟ) ਵਿਚ 1,494 ਮਰੀਜ਼ਾਂ, ਐਸਡੀਐਚ ਡੇਰਾਬਾਸੀ (ਸਰਕਾਰੀ) ਵਿਚ 1,351 ਮਰੀਜ਼ਾਂ।

ਇੰਡਸ ਸੁਪਰ ਸਪੈਸ਼ਲਿਟੀ ਹਸਪਤਾਲ (ਪ੍ਰਾਈਵੇਟ) ਵਿਚ 1,213 ਮਰੀਜ਼ਾਂ, ਬਹਿਗਲ ਇੰਸਟੀਚਿਊਟ ਆਫ ਆਈ ਟੀ ਐਂਡ ਰੇਡੀਏਸ਼ਨ ਟੈਕਨਾਲੋਜੀ ਅਤੇ ਬਹਿਗਲ ਹਸਪਤਾਲ (ਪ੍ਰਾਈਵੇਟ) ਵਿਚ 756 ਅਤੇ ਸੀਐਚਸੀ ਕੁਰਾਲੀ (ਸਰਕਾਰੀ) ਵਿਚ ਏਬੀ-ਐਸਐਸਬੀਵਾਈ ਤਹਿਤ 710 ਮਰੀਜ਼ਾਂ ਦਾ ਇਲਾਜ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਈ-ਕਾਰਡ ਵਾਈਡਲ ਈ-ਕਾਰਡ ਏਜੰਸੀ ਦੇ ਮੋਬਾਇਲ ਕਿਕੋਸ, ਸੁਵਿਧਾ ਸੈਂਟਰਾਂ, ਮੰਡੀ ਬੋਰਡ ਦੀਆਂ ਮਾਰਕੀਟ ਕਮੇਟੀਆਂ, ਕਾਮਨ ਸਰਵਿਸਿਸ ਸੈਂਟਰਾਂ ਅਤੇ ਵੱਖ ਵੱਖ ਥਾਵਾਂ ‘ਤੇ ਲਗਾਏ ਜਾ ਰਹੇ ਵਿਸ਼ੇਸ਼ ਕੈਂਪਾਂ ਰਾਹੀਂ ਬਣਾਏ ਜਾ ਰਹੇ ਹਨ,ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਾਰੇ ਸਮਾਰਟ ਰਾਸ਼ਨ ਕਾਰਡ ਧਾਰਕ ਪਰਿਵਾਰ, ਜੇ-ਫਾਰਮ ਧਾਰਕ ਕਿਸਾਨ ਪਰਿਵਾਰ।

ਕਿਰਤ ਭਲਾਈ ਬੋਰਡ ਕੋਲ ਰਜਿਸਟਰਡ ਉਸਾਰੀ ਮਜ਼ਦੂਰ, ਛੋਟੇ ਕਾਰੋਬਾਰੀ, ਪੰਜਾਬ ਸਰਕਾਰ ਦੁਆਰਾ ਪ੍ਰਵਾਨਿਤ ਸਾਰੇ ਪੱਤਰਕਾਰ ਅਤੇ ਸਮਾਜਿਕ-ਆਰਥਿਕ ਅਤੇ ਜਾਤੀ ਜਨਗਣਨਾ (ਐਸਈਸੀਸੀ) 2011 ਦੇ ਅੰਕੜਿਆਂ ਵਿੱਚ ਸ਼ਾਮਲ ਪਰਿਵਾਰ ਨਾਮਜ਼ਦਗੀ ਦੇ ਹੱਕਦਾਰ ਹਨ, ਕਾਰਡ ਬਣਾਉਣ ਸਬੰਧੀ ਯੋਗਤਾ ਦੀ ਪੁਸ਼ਟੀ ਵੈਬਸਾਈਟ www.sha.punjab.gov.in ਤੋਂ ਵੀ ਕੀਤੀ ਜਾ ਸਕਦੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *