Punjab Cabinet ਵੱਲੋਂ ਸਿਵਲ ਹਸਪਤਾਲ ਮੁਹਾਲੀ ਦੀ 0.92 ਏਕੜ ਜ਼ਮੀਨ Max Hospital ਨੂੰ Punjab Cabinet ਵੱਲੋਂ ਸਿਵਲ ਹਸਪਤਾਲ ਮੁਹਾਲੀ ਦੀ 0.92 ਏਕੜ ਜ਼ਮੀਨ Max Hospital ਨੂੰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Cabinet ਵੱਲੋਂ ਸਿਵਲ ਹਸਪਤਾਲ ਮੁਹਾਲੀ ਦੀ 0.92 ਏਕੜ ਜ਼ਮੀਨ Max Hospital ਨੂੰ ਦੇਣ ਸਬੰਧੀ ਮਨਜ਼ੂਰੀ

Punjab Cabinet ਵੱਲੋਂ ਸਿਵਲ ਹਸਪਤਾਲ ਮੁਹਾਲੀ ਦੀ 0.92 ਏਕੜ ਜ਼ਮੀਨ Max Hospital ਨੂੰ ਦੇਣ ਸਬੰਧੀ ਮਨਜ਼ੂਰੀ

3

AZAD SOCH:-

CHANDIGARH,(AZAD SOCH NEWS):- ਮੈਕਸ ਹੈਲਥਕੇਅਰ ਗਰੁੱਪ (Max Healthcare Group) ਦੀ ਬੇਨਤੀ ਨੂੰ ਸਵਿਕਾਰਦਿਆਂ,ਪੰਜਾਬ ਮੰਤਰੀ ਮੰਡਲ (Punjab Cabinet) ਵੱਲੋਂ ਸਿਹਤ ਵਿਭਾਗ ਦੀ 0.92 ਏਕੜ ਜ਼ਮੀਨ 200 ਬੈੱਡਾਂ ਦੀ ਸਮਰੱਥਾ ਵਾਲੇ ਮੈਕਸ ਹਸਪਤਾਲ, ਮੁਹਾਲੀ ਨੂੰ ਦੇਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ,ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਇਹ ਫੈਸਲਾ ਵਿੱਤ ਵਿਭਾਗ ਦੀਆਂ ਕੁਝ ਸ਼ਰਤਾਂ ਅਧੀਨ ਲਿਆ ਗਿਆ ਹੈ।

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ (Department of Health and Family Welfare) ਵੱਲੋਂ ਸਿਵਲ ਹਸਪਤਾਲ, ਮੁਹਾਲੀ ਦੀ ਉਕਤ ਜ਼ਮੀਨ ਨੂੰ ਟਰਾਂਸਫਰ ਕਰਨ ਲਈ ਮੈਕਸ ਹੈਲਥਕੇਅਰ (Max Healthcare) ਨਾਲ ਰਿਆਇਤੀ ਸਮਝੌਤਾ ਕੀਤਾ ਗਿਆ ਹੈ,ਇਸ ਜ਼ਮੀਨ ਦੀ 389.57 ਲੱਖ ਰੁਪਏ ਫੀਸ ਦੇ ਨਾਲ, ਸਰਕਾਰ ਨੂੰ ਕੁੱਲ ਮਾਲੀਆ ਦਾ 5 ਫੀਸਦੀ ਵਾਧੂ ਮਾਲੀਆ ਹਾਸਲ ਹੋਵੇਗਾ,ਜੋ ਮੈਕਸ ਵੱਲੋਂ 100 ਬੈਡ ਸ਼ਾਮਲ ਕਰਨ ਨਾਲ ਹਾਸਲ ਕੀਤਾ ਜਾਵੇਗਾ।

Click The Link:- ਪੋਤੀ ਦੇ ਵਿਆਹ ‘ਤੇ ਲੋਕ ਗੀਤ ਗਾ ਕੇ ਦਿੱਤੀ ਵਿਦਾਈ ਪੰਜਾਬ ਦੇ Capt. Amarinder Singh ਦਾ ਦਿਖਿਆ ਵੱਖਰਾ ਅੰਦਾਜ਼

ਜ਼ਿਕਰਯੋਗ ਹੈ ਕਿ ਕੋਵਿਡ-19 ਮਹਾਂਮਾਰੀ (Covid-19 Epidemic) ਸਮੇਂ ਪਿਛਲੇ 10 ਮਹੀਨਿਆਂ ਦੌਰਾਨ, ਸਿਹਤ ਸੰਭਾਲ ਸਹੂਲਤਾਂ ਅਤੇ ਕੋਵਿਡ-19 (Covid-19) ਮਰੀਜਾਂ ਦੇ ਪ੍ਰਬੰਧਨ ਅਤੇ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਦੀ ਭਾਗੀਦਾਰੀ ਵੱਡੀ ਪੱਧਰ ‘ਤੇ ਸਾਹਮਣੇ ਆਈ ਹੈ।

ਸਿਹਤ ਵਿਭਾਗ (Department of Health) ਸੂਬੇ ਵਿੱਚ ਮਰੀਜ਼ਾਂ ਦੇ ਇਲਾਜ ਲਈ ਪ੍ਰਾਈਵੇਟ ਸਿਹਤ ਸੰਸਥਾਵਾਂ ‘ਤੇ ਨਿਰਭਰ ਕਰਦਾ ਹੈ ਅਤੇ ਸਾਰੀਆਂ ਪ੍ਰਾਈਵੇਟ ਸਿਹਤ ਸੰਸਥਾਵਾਂ ਨੂੰ ਮਹਾਂਮਾਰੀ ਪ੍ਰਬੰਧਨ ਵਿਚ ਸਰਕਾਰ ਦੇ ਯਤਨਾਂ, ਖਾਸ ਕਰ ਤੀਜੇ ਦਰਜੇ/ਆਈ.ਸੀ.ਯੂ. ਬੈਡਾਂ (ICU Beds) ਵਿੱਚ ਸਹਾਇਤਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ ਹੈ।

ਕਾਬਲੇਗੌਰ ਹੈ ਕਿ ਸਤੰਬਰ 2011 ਵਿੱਚ ਸਥਾਪਤ ਕੀਤਾ ਗਿਆ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ (Max Super Specialty Hospital), ਮੁਹਾਲੀ ਨਿਊਰੋ ਸਾਇੰਸਿਜ਼, ਕਾਰਡੀਆਕ ਸਾਇੰਸਜ਼, ਕੈਂਸਰ ਕੇਅਰ, ਆਰਥੋਪੈਡਿਕਸ, ਨੈਫਰੋਲੋਜੀ, ਯੂਰੋਲੋਜੀ, ਓਬਸਟੈਟ੍ਰਿਕ ਅਤੇ ਗਾਇਨੀਕੋਲੌਜੀ ਸਬੰਧੀ ਸੇਵਾਵਾਂ ਪ੍ਰਦਾਨ ਕਰਦਾ ਹੈ,ਕੋਵਿਡ ਦੇ ਚੁਣੌਤੀਪੂਰਨ ਸਮੇਂ ਦੌਰਾਨ, ਹਸਪਤਾਲ ਨੇ 700 ਤੋਂ ਵੱਧ ਤੀਜੇ ਦਰਜੇ ਅਤੇ ਦੂਜੇ ਦਰਜੇ ਦੇ ਮਰੀਜ਼ਾਂ ਦਾ ਇਲਾਜ ਕੀਤਾ।

ਇਹ 247 ਐਮਰਜੈਂਸੀ ਅਤੇ ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਦਾ ਹੈ,ਐਮਰਜੈਂਸੀ ਵਿਭਾਗਾਂ (Emergency Departments) ਨੇ ਪਿਛਲੇ 6 ਮਹੀਨਿਆਂ ਵਿੱਚ ਲਗਭਗ 1000 ਤੋਂ ਵੱਧ ਕੋਵਿਡ ਮਰੀਜ਼ਾਂ ਨੂੰ ਸੰਭਾਲਿਆ ਅਤੇ ਇੱਕ ਵਰਚੁਅਲ 247 ਕਲੀਨਿਸੀਅਨ ਕਵਰ (Clinician Cover) ਨਾਲ ਨਰਸਿੰਗ ਸਹਾਇਤਾ ਰਾਹੀਂ ਕੋਵਿਡ ਮਰੀਜਾਂ ਨੂੰ ‘ਹੋਮ ਕੇਅਰ’ (‘Home Care’) ਸੇਵਾਵਾਂ ਪ੍ਰਦਾਨ ਕੀਤੀਆਂ।

Click The Link:-

Prashant Kishor ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸਲਾਹਕਾਰ ਨਿਯੁਕਤ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *