ਜਲੰਧਰ ਵਿੱਚ ਭਿਆਨਕ ਹਾਦਸਾ ਭਗਤ ਸਿੰਘ ਕਾਲੋਨੀ ‘ਚ ਲੱਗੀ ਭਿਆਨਕ ਅੱਗ ,Gas Cylinder ਜਲੰਧਰ ਵਿੱਚ ਭਿਆਨਕ ਹਾਦਸਾ ਭਗਤ ਸਿੰਘ ਕਾਲੋਨੀ ‘ਚ ਲੱਗੀ ਭਿਆਨਕ ਅੱਗ ,Gas Cylinder
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਜਲੰਧਰ ਵਿੱਚ ਭਿਆਨਕ ਹਾਦਸਾ ਭਗਤ ਸਿੰਘ ਕਾਲੋਨੀ ‘ਚ ਲੱਗੀ ਭਿਆਨਕ ਅੱਗ ,Gas Cylinder ਫਟਣ ਕਾਰਨ ਲੱਗੀ ਅੱਗ

ਜਲੰਧਰ ਵਿੱਚ ਭਿਆਨਕ ਹਾਦਸਾ ਭਗਤ ਸਿੰਘ ਕਾਲੋਨੀ ‘ਚ ਲੱਗੀ ਭਿਆਨਕ ਅੱਗ ,Gas Cylinder ਫਟਣ ਕਾਰਨ ਲੱਗੀ ਅੱਗ

10

AZAD SOCH:-

Jalandhar,(AZAD SOCH NEWS):- Bhagat Singh Colony, fire broke out due to explosion of gas cylinder: ਜਲੰਧਰ ਦੀ ਭਗਤ ਸਿੰਘ ਕਲੋਨੀ ਦੇ ਨਾਲ ਲੱਗਦੀਆਂ ਝੁੱਗੀਆਂ ਝੋਂਪੜੀਆਂ ਵਿਚ ਅੱਜ ਸਵੇਰੇ ਕੁਝ ਸਿਲੰਡਰਾਂ ਵਿਚ ਅਚਾਨਕ ਅੱਗ ਲੱਗਣ ਅਤੇ ਸਿਲੰਡਰ ਫਟਣ ਕਾਰਨ ਕਈ ਧਮਾਕੇ ਹੋਏ,ਗੈਸ ਸਿਲੰਡਰਾਂ ‘ਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ,ਸਿਲੰਡਰ ਫਟਣ ਕਾਰਨ ਝੁੱਗੀਆਂ ਵਿੱਚ ਭਿਆਨਕ ਅੱਗ ਲੱਗ ਗਈ।

ਸ਼ੋਸਲ ਮੀਡੀਆਂ ਰਾਹੀ ਪ੍ਰਾਪਤ ਹੋਈਆਂ ਤਸਵੀਰਾਂ ਤੁਸੀ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਝੁੰਗੀਆਂ ਵਿੱਚ ਭਿਆਨਕ ਅੱਗ ਲੱਗ ਕਾਰਨ ਇਹ ਇੱਕ ਵੱਡਾ ਹਾਦਸਾਂ ਵਾਪਰ ਗਿਆ ਹੈ।

ਧਮਾਕੇ ਦੀ ਆਵਾਜ਼ ਸੁਣਦਿਆਂ ਹੀ ਝੁੱਗੀਆਂ ਵਿਚ ਰਹਿੰਦੇ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ। ਅੱਗ ਲੱਗਣ ਕਾਰਨ ਉਥੇ ਬਣੀਆਂ ਲਗਭਗ 40 ਦੇ ਆਸਪਾਸ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ,ਮਿਲੀ ਜਾਣਕਾਰੀ ਅਨੁਸਾਰ ਝੁੱਗੀਆਂ ਵਿਚ ਸੱਤ ਤੋਂ ਅੱਠ ਗੈਸ ਸਿਲੰਡਰ ਫਟਣ ਦੀ ਸੂਚਨਾ ਹੈ।

ਹਵਾ ਤੇਜ਼ ਹੋਣ ਕਾਰਨ ਅੱਗ ਨੇ ਸਾਰੀਆਂ ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ,ਇਸ ਦੇ ਨਾਲ ਹੀ ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਅੱਗ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ 12 ਗੱਡੀਆਂ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ,ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਲੱਗੀ ਹੋਈਆਂ ਹਨ।

ਇਸ ਭਿਆਨਕ ਅੱਗ ਦੌਰਾਨ ਰਾਹਤ ਇਸ ਗੱਲ ਦੀ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।ਪੁਲਿਸ ਅਤੇ ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ ਅਤੇ ਹਾਦਸੇ ਦੀ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।

ਝੁੱਗੀ ਝੌਂਪੜੀ ਵਾਲਿਆਂ ਅਨੁਸਾਰ ਜਿਵੇਂ ਹੀ ਧਮਾਕਾ ਹੋਇਆ, ਉਹ ਸਾਰਾ ਸਮਾਨ ਉਸੇ ਜਗ੍ਹਾ ਛੱਡ ਕੇ ਬਾਹਰ ਵੱਲ ਭੱਜੇ, ਜਿਸ ਕਾਰਨ ਅੰਦਰ ਅੱਗ ਲੱਗਣ ਨਾਲ ਬਾਕੀ ਸਿਲੰਡਰਾਂ ਨੇ ਵੀ ਅੱਗ ਫੜ ਲਈ,ਕੁਝ ਸਿਲੰਡਰਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ,ਮੌਕੇ ’ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *