Corona ਤੋਂ ਬਚਾਅ ਲਈ ਜ਼ਿਲ੍ਹੇ ਵਿੱਚ ਰਾਤ ਦਾ Curfew ਲਾਗੂ 12 ਮਾਰਚ ਦੀ ਰਾਤ 11 ਵਜੇ ਤੋਂ Corona ਤੋਂ ਬਚਾਅ ਲਈ ਜ਼ਿਲ੍ਹੇ ਵਿੱਚ ਰਾਤ ਦਾ Curfew ਲਾਗੂ 12 ਮਾਰਚ ਦੀ ਰਾਤ 11 ਵਜੇ ਤੋਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Corona ਤੋਂ ਬਚਾਅ ਲਈ ਜ਼ਿਲ੍ਹੇ ਵਿੱਚ ਰਾਤ ਦਾ Curfew ਲਾਗੂ 12 ਮਾਰਚ ਦੀ ਰਾਤ 11 ਵਜੇ ਤੋਂ ਸਵੇਰੇ 05 ਵਜੇ, ਅਗਲੇ ਹੁਕਮਾਂ ਤੱਕ ਲਾਗੂ ਰਹੇਗਾ ਰਾਤ ਦਾ ਕਰਫਿਊ

Corona ਤੋਂ ਬਚਾਅ ਲਈ ਜ਼ਿਲ੍ਹੇ ਵਿੱਚ ਰਾਤ ਦਾ Curfew ਲਾਗੂ 12 ਮਾਰਚ ਦੀ ਰਾਤ 11 ਵਜੇ ਤੋਂ ਸਵੇਰੇ 05 ਵਜੇ, ਅਗਲੇ ਹੁਕਮਾਂ ਤੱਕ ਲਾਗੂ ਰਹੇਗਾ ਰਾਤ ਦਾ ਕਰਫਿਊ

1

AZAD SOCH:-

SAS Nagar, (AZAD SOCH NEWS):- Night curfew imposed in the district to prevent corona: ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ, SAS Nagar ਗਿਰੀਸ਼ ਦਿਆਨਲ ਨੇ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਰਾਤ ਦਾ ਕਰਫਿਊ (Curfew) ਲਗਾਉਣ ਦੇ ਹੁਕਮ ਜਾਰੀ ਕੀਤੇ ਹਨ,ਲੋਕ ਹਿੱਤਾਂ ਦੇ ਮੱਦੇਨਜ਼ਰ ਕੋਵਿਡ-19 (Covid-19) ਦੇ ਪ੍ਰਭਾਵ ਨੂੰ ਰੋਕਣ ਲਈ ਲਗਾਇਆ ਗਿਆ ਇਹ ਕਰਫਿਊ (Curfew) ਮਿਤੀ 12 ਮਾਰਚ ਤੋਂ ਅਗਲੇ ਹੁਕਮਾਂ ਤੱਕ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਜ਼ਿਲ੍ਹਾ ਮੈਜਿਸਟਰੇਟ (District Magistrate) ਵੱਲੋਂ ਜਾਰੀ ਇਹ ਹੁਕਮ ਸੁਰੱਖਿਆ ਅਮਲੇ, ਡਿਊਟੀ ‘ਤੇ ਤਾਇਨਾਤ ਪੁਲਿਸ, ਫ਼ੌਜ ਅਤੇ ਸਰਕਾਰੀ ਅਫ਼ਸਰਾਂ, ਕਰਮਚਾਰੀਆਂ ਅਤੇ ਜਰੂਰੀ ਸੇਵਾਵਾਂ, ਮੈਡੀਕਲ ਐਮਰਜੈਂਸੀ ਅਤੇ ਕੋਈ ਹੋਰ ਐਮਰਜੈਂਸੀ ਜਿਸ ਨਾਲ ਕਿਸੇ ਦੀ ਜਾਨ-ਮਾਲ ਨੂੰ ਖ਼ਤਰਾ ਹੋਵੇ ‘ਤੇ ਲਾਗੂ ਨਹੀਂ ਹੋਵੇਗਾ,ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਵੀ ਰਾਤ ਦੀਆਂ ਸ਼ਿਫਟਾਂ ਲਈ ਆਉਣ ਜਾਣ ਉਤੇ ਪਾਬੰਦੀ ਨਹੀਂ ਹੋਵੇਗੀ।

ਇਹ ਵੀਂ ਪੜ੍ਹੋ :-  Corona Virus ਦੇ ਵਧ ਰਹੇ ਕਹਿਰ ਕਰਕੇ ਪੰਜਾਬ ਦੇ ਸਕੂਲ ਮੁੜ ਹੋਏ ਬੰਦ,ਸਿਖਿਆ ਮੰਤਰੀ Vijay Inder Singla ਨੇ ਇਸ ਬਾਰੇ ਜਾਣਕਾਰੀ ਦਿੱਤੀ

ਇਸ ਦੌਰਾਨ ਫੈਕਟਰੀਆਂ ਵਿੱਚ ਉਤਪਾਦਨ ਅਤੇ ਉਸਾਰੀ ਗਤੀਵਿਧੀਆਂ ਜਾਰੀ ਰੱਖਣ ਦੀ ਆਗਿਆ ਹੋਵੇਗੀ,ਉਪਰੋਕਤ ਗਤੀਵਿਧੀਆਂ ਲਈ ਕੋਈ ਉਚੇਚੇ ਪਾਸ ਵੀ ਜਾਰੀ ਨਹੀਂ ਕੀਤੇ ਜਾਣਗੇ, ਸਗੋਂ ਪਾਬੰਦੀਆਂ ਤੋਂ ਖੁੱਲ੍ਹੀ ਛੋਟ ਦਿੱਤੀ ਜਾਵੇਗੀ,ਇਸ ਦੇ ਨਾਲ ਨਾਲ ਨੈਸ਼ਨਲ ਅਤੇ ਸਟੇਟ ਹਾਈਵੇਅ ਤੇ ਕਰਾਸ ਕਰ ਰਹੇ ਟਰੈਫਿਕ ਨੂੰ ਜਾਣ ਦੀ ਆਗਿਆ ਹੋਵੇਗੀ।

ਕਰਫਿਊ (Covid-19) ਦੀ ਮਿਆਦ ਦੌਰਾਨ ਬਸਾਂ, ਰੇਲਗੱਡੀਆਂ ਜਾਂ ਹਵਾਈ ਜਹਾਜ਼ਾਂ ਰਾਹੀਂ ਪੁੱਜਣ ਵਾਲੇ ਯਾਤਰੀਆਂ ਨੂੰ ਆਪੋ ਆਪਣੇ ਟਿਕਾਣਿਆਂ ਤੱਕ ਜਾਣ ਦੀ ਖੁੱਲ੍ਹ ਹੋਵੇਗੀ,ਇਸੇ ਤਰ੍ਹਾਂ ਮਾਲ ਦੀ ਢੋਆ ਢੋਆਈ ਅਧੀਨ ਮਾਲ ਉਤਾਰਨ ਦੀ ਕਿਰਿਆ ਉਤੇ ਵੀ ਕਰਫਿਊ (Curfew) ਦੀ ਰੋਕ ਲਾਗੂ ਨਹੀਂ ਹੋਵੇਗੀ।

ਕੋਵਿਡ-19 (Covid-19) ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਇਸ ਕਰਫਿਊ (Curfew) ਦੌਰਾਨ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਗ਼ੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ‘ਤੇ ਪਾਬੰਦੀ ਹੋਵੇਗੀ।

ਇਹ ਵੀਂ ਪੜ੍ਹੋ :- ਪੰਜਾਬ ਦੇ ਵਿੱਤ ਮੰਤਰੀ Manpreet Singh Badal ਕੋਰੋਨਾ ਪਾਜ਼ੇਟਿਵ

ਜਦੋਂਕਿ ਜਨਤਕ ਸਮਾਗਮਾਂ ਲਈ ਛੱਤ ਹੇਠ 100 ਵਿਅਕਤੀਆਂ ਤੋਂ ਵੱਧ ਅਤੇ ਖੁੱਲ੍ਹੇ ਪੰਡਾਲਾਂ ਵਿੱਚ 200 ਵਿਅਕਤੀਆਂ ਤੋਂ ਵੱਧ ਦਾ ਇਕੱਠ ਕੀਤੇ ਜਾਣ ਉਤੇ ਸਖ਼ਤ ਪਾਬੰਧੀ ਆਇਦ ਕੀਤੀ ਗਈ ਹੈ,ਇਨ੍ਹਾਂ ਇਕੱਠਾਂ ਵਿੱਚ ਹਰ ਕਿਸਮ ਦੇ ਸਮਾਜਕ, ਧਾਰਮਿਕ, ਸੱਭਿਆਚਾਰਕ, ਅਕਾਦਮਿਕ, ਖੇਡਾਂ ਸਬੰਧੀ, ਮਨਪ੍ਰਚਾਵੇ ਸਬੰਧੀ ਅਤੇ ਅਜਿਹੇ ਹੋਰ ਇਕੱਠ ਸ਼ਾਮਲ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *