ਕੋਵਿਡ 19 ਦੀ ਰੋਕਥਾਮ ਲਈ ਸੂਬਾ ਸਰਕਾਰ ਹਰੇਕ ਢੁੱਕਵਾਂ ਕਦਮ ਚੁੱਕੇਗੀ ਬਲਬੀਰ ਸਿੰਘ ਸਿੱਧੂ ਕੋਵਿਡ 19 ਦੀ ਰੋਕਥਾਮ ਲਈ ਸੂਬਾ ਸਰਕਾਰ ਹਰੇਕ ਢੁੱਕਵਾਂ ਕਦਮ ਚੁੱਕੇਗੀ ਬਲਬੀਰ ਸਿੰਘ ਸਿੱਧੂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਵਿਡ 19 ਦੀ ਰੋਕਥਾਮ ਲਈ ਸੂਬਾ ਸਰਕਾਰ ਹਰੇਕ ਢੁੱਕਵਾਂ ਕਦਮ ਚੁੱਕੇਗੀ ਬਲਬੀਰ ਸਿੰਘ ਸਿੱਧੂ

ਕੋਵਿਡ 19 ਦੀ ਰੋਕਥਾਮ ਲਈ ਸੂਬਾ ਸਰਕਾਰ ਹਰੇਕ ਢੁੱਕਵਾਂ ਕਦਮ ਚੁੱਕੇਗੀ ਬਲਬੀਰ ਸਿੰਘ ਸਿੱਧੂ

1

AZAD SOCH:-

Fazilka,(AZAD SOCH NEWS):- ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵਰਚੂਅਲ ਪ੍ਰੈਸ ਕਾਨਫਰੰਸ ਦੌਰਾਨ ਜਿੱਥੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਲੋਕਾਂ ਨਾਲ ਸਾਂਝਾ ਕੀਤਾ ਹੈ ਉਥੇ ਹੀ ਰਾਜ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਵੀ ਇੱਥੇ ਪੁੱਜੇ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਵੱਲੋਂ ਪਿੱਛਲੇ ਚਾਰ ਸਾਲਾਂ ਵਿਚ ਕੀਤੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ।


ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਆਉਣ ਕਾਰਨ ਰਾਜ ਵਿਚ ਕੋਵਿਡ ਦੇ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਉਨਾਂ ਨੇ ਕਿਹਾ ਕਿ ਰਾਜ ਸਰਕਾਰ ਕੋਵਿਡ 19 ਨੂੰ ਕਾਬੂ ਵਿਚ ਰੱਖਣ ਲਈ ਮੈਡੀਕਲ ਮਾਹਿਰਾਂ ਦੀ ਸਲਾਹ ਅਨੁਸਾਰ ਹਰ ਢੁਕਵਾਂ ਫੈਸਲਾ ਲਵੇਗੀ ਪਰ ਨਾਲ ਹੀ ਉਨਾਂ ਨੇ ਰਾਜ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਵੈ ਅਨੁਸ਼ਾਸਨ ਨਾਲ ਕੋਵਿਡ ਸਾਵਧਾਨੀਆਂ ਦਾ ਸਖ਼ਤੀ ਨਾਲ ਪਾਲਣ ਕਰਨ ਕਿਉਂਕਿ ਸਰਕਾਰੀ ਸਖ਼ਤੀ ਨਾਲੋਂ ਸਵੈ ਜਾਬਤਾ ਜਿਆਦਾ ਕਾਰਗਾਰ ਹਥਿਆਰ ਸਿੱਧ ਹੋ ਸਕਦਾ ਹੈ।


ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਦੇ ਸਰਕਾਰ ਹਸਪਤਾਲਾਂ ਵਿਚ ਕੋਵਿਡ ਦੇ ਟੈਸਟ ਅਤੇ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾਂਦੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੱਕ ਪੈਣ ਤੇ ਆਪਣਾ ਟੈਸਟ ਜਰੂਰ ਕਰਵਾਉਣ,ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਹੁਣ ਤੱਕ 3000 ਨੌਜਵਾਨਾਂ ਨੂੰ ਬਸ ਪਰਮਿਟ ਦਿੱਤੇ ਹਨ ਤਾਂ ਜੋ ਦਿਹਾਤੀ ਖੇਤਰਾਂ ਵਿਚ ਲੋਕਾਂ ਨੂੰ ਚੰਗੀਆਂ ਯਾਤਾਯਾਤ ਸਹੁਲਤਾਂ ਮਿਲ ਸਕਨ ਅਤੇ ਨੌਜਵਾਨਾਂ ਨੂੰ ਰੁਜਗਾਰ ਮਿਲ ਸਕੇ।

ਉਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਔਰਤਾਂ ਨੂੰ ਸਰਕਾਰੀ ਬੱਸਾਂ ਵਿਚ ਮੁਫ਼ਤ ਸਫਰ, ਸਰਕਾਰੀ ਨੌਕਰੀਆਂ ਵਿਚ 33 ਫੀਸਦੀ ਅਤੇ ਪੰਚਾਇਤਾਂ ਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ 50 ਫੀਸਦੀ ਰਾਖਵਾਂਕਰਨ ਵੀ ਦਿੱਤਾ ਹੈ। ਇਸੇ ਤਰਾਂ ਉਨਾਂ ਨੇ ਰੇਤੇ ਦੀ ਨਜਾਇਜ ਮਾਇਨਿੰਗ ਰੋਕਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਦੇ ਬਿਹਤਰ ਪ੍ਰਬੰਧਨ ਨਾਲ ਰੇਤੇ ਤੋਂ ਸਰਕਾਰ ਦੀ ਆਮਦਨ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ।


ਇਸ ਮੌਕੇ ਪੰਜਾਬ ਸਰਕਾਰ ਦੀਆਂ ਚਾਰ ਸਾਲ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸੇਸ਼ ਸੈਸ਼ਨ ਬੁਲਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਰਬ ਸੰਮਤੀ ਨਾਲ ਕੇਂਦਰ ਵਲੋਂ ਥੋਪੇ ਗਏ ਤਿੰਨੋ ਖੇਤੀ ਕਾਨੂੰਨ ਰੱਦ ਕੀਤੇ ਹਨ,ਇਸੇ ਤਰਾਂ 5,62,474 ਕਿਸਾਨਾਂ ਨੂੰ ਆਪਣੇ-ਆਪਣੇ ਬੈਂਕ ਖਾਤੇ ਵਿੱਚ ਸਿੱਧੀ ਨਕਦੀ ਤਬਦੀਲ ਕਰਕੇ 4700 ਕਰੋੜ ਰੁਪਏ ਦੀ ਕਰਜ਼ਾ ਰਾਹਤ ਪ੍ਰਦਾਨ ਕੀਤੀ ਗਈ ਹੈ।

ਪੰਜ ਏਕੜ ਤੱਕ ਵਾਲੇ ਕਿਸਾਨਾਂ ਦਾ 2 ਲੱਖ ਤੱਕ ਦਾ ਕਰਜ਼ਾ ਮੁਆਫ ਕੀਤਾ, ਜਿਸ ਦਾ 8.75 ਲੱਖ ਕਿਸਾਨਾਂ ਨੂੰ ਲਾਭ ਮਿਲਿਆ, ਬਾਕੀ ਬਚੇ ਹੋਏ ਕਿਸਾਨਾਂ ਨੂੰ ਵੀ ਇਹ ਲਾਭ ਦਿੱਤਾ ਜਾ ਰਿਹਾ, ਜਿਸ ਨਾਲ 10.25 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ। ਬੇਜ਼ਮੀਨੇ ਅਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਆਫ਼ੀ ਲਈ ਸਰਕਾਰ ਵੱਲੋਂ 520 ਕਰੋੜ ਵੰਡੇ ਜਾਣਗੇ, ਜਿਸ ਨਾਲ 2.85 ਲੱਖ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਲਾਭ ਮਿਲੇਗਾ।


ਸਿਹਤ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਨਸ਼ਿਆਂ ਦੇ ਖਾਤਮੇ ਲਈ ਸਪੈਸ਼ਲ ਟਾਸਕ ਫੋਰਸ ਬਣਾਈ ਹੈ ਅਤੇ ਐਨ.ਡੀ.ਪੀ.ਐਸ. ਐਕਟ ਤਹਿਤ 39,957 ਕੇਸ ਦਰਜ ਕੀਤੇ ਗਏ ਹਨ ਜਦਕਿ 51,184 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ,ਹੁਣ ਤੱਕ 165.64 ਕਰੋੜ ਰੁਪਏ ਦੇ ਨਸਾ ਤਸਕਰਾਂ ਦੀ ਨਾਜਾਇਜ ਐਕਵਾਇਰ ਕੀਤੀ ਜਾਇਦਾਦ ਜਮਾ ਕਰ ਦਿੱਤੀ ਗਈ ਹੈ। ਨਸ਼ਾ ਛੁਡਾਉਣ ਲਈ ਡੈਪੋ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਨਾਲ 6.23 ਲੱਖ ਸਵੈ ਇੱਛੁਕ ਵਲੰਟੀਅਰ ਜੁੜ ਕੇ ਕੰਮ ਕਰ ਰਹੇ ਹਨ।

ਬੱਡੀ ਪ੍ਰੋਗਾਰਮ ਸ਼ੁਰੂ ਕੀਤਾ-ਜਿਸ ਤਹਿਤ 37 ਲੱਖ ਤੋਂ ਵੱਧ ਸਕੂਲਾਂ ਕਾਲਜ਼ਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ,ਨਸ਼ਾ ਪੀੜਤਾਂ ਦੇ ਇਲਾਜ਼ ਲਈ 199 ਓਟ ਕਲੀਨਕ ਸ਼ੁਰੂ ਕੀਤੇ, ਜਿੱਥੇ 6.22 ਲੱਖ ਨਸ਼ਾ ਪੀੜਤਾਂ ਦਾ ਇਲਾਜ਼ ਕੀਤਾ ਜਾ ਰਿਹਾ,ਸਿਹਤ ਮੰਤਰੀ ਨੇ ਕਿਹਾ ਕਿ ਅਪ੍ਰੈਲ 2017 ਤੋਂ ਹੁਣ ਤੱਕ 71,640 ਕਰੋੜ ਦਾ ਨਿਵੇਸ਼ ਸੂਬੇ ਵਿੱਚ ਅਇਆ, ਜਿਸ ਨਾਲ 2.80 ਲੱਖ ਲੋਕਾਂ ਲਈ ਰੋਜ਼ਗਾਰ ਨੇ ਮੌਕੇ ਪੈਦਾ ਹੋਏ ਹਨ।

ਹੁਣ ਤੱਕ ਉਦਯੋਗਾਂ ਨੂੰ 6010 ਕਰੋੜ ਰੁਪਏ ਦੀ ਸਬਸਿਡੀ ਨਾਲ 1.36 ਲੱਖ ਉਦਯੋਗਾਂ ਨੂੰ ਲਾਭ ਦਿੱਤਾ ਗਿਆ। ਇਸੇ ਤਰਾਂ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਸਮਾਰਟ ਵਿਲੇਜ਼ ਸਕੀਮ ਲਾਗੂ ਕੀਤੀ। ਜਿਸਦੇ ਪਹਿਲੇ ਫੇਜ਼ ਵਿਚ ਇਸ ਸਕੀਮ ਅਧੀਨ 822 ਕਰੋੜ ਖਰਚੇ ਗਏ, ਦੂਜੇ ਫੇਜ਼ ਅਧੀਨ 2775 ਕਰੋੜ ਖਰਚੇ ਜਾ ਰਹੇ ਹਨ,ਮਨਰੇਗਾ ਅਧੀਨ ਸਾਲ 2017 ਤੋਂ ਲੈ ਕੇ ਹੁਣ ਤੱਕ 954 ਲੱਖ ਦਿਨ ਰੋਜ਼ਗਾਰ ਦਿੱਤਾ ਗਿਆ-ਜੋ ਸਲਾਨਾ 238 ਲੱਖ ਬਣਦਾ ਹੈ। ਜੋ 187 ਫੀਸਦੀ ਸਲਾਨਾ ਵਾਧਾ ਬਣਦਾ ਹੈ।

ਪਿੰਡਾਂ ਵਿਚ 200 ਕਰੋੜ ਦੀ ਲਾਗਤ ਨਾਲ 750 ਖੇਡ ਸਟੇਡੀਅਮ ਅਤੇ 750 ਪਾਰਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ। ਗਰੀਬਾਂ ਦੇ ਕੱਚੇ ਘਰਾਂ ਨੂੰ ਪੱਕਾ ਬਣਾਉਣ ਲਈ 700 ਕਰੋੜ ਰੁਪਏ ਖਰਚੇ ਜਾ ਰਹੇ ਹਨ,ਸ: ਬਲਬੀਰ ਸਿੰਘ ਸਿੱਧੂ ਨੇ ਇਸ ਮੌਕੇ ਦੱਸਿਆ ਕਿ ਸਰਕਾਰ ਨੇ ਸਮਾਜਿਕ ਸੁਰੱਖਿਆ ਪੈਨਸ਼ਨ 750 ਤੋਂ ਵਧਾ ਕੇ 1500 ਕੀਤੀ ਹੈ, ਜਦ ਕਿ ਧੀਆਂ ਲਈ ‘ਆਸ਼ੀਰਵਾਦ ਸਕੀਮ’ ਤਹਿਤ ਸਹਾਇਤਾ ਰਾਸ਼ੀ 21000 ਤੋਂ ਵਧਾ ਕੇ 51000 ਕਰ ਦਿੱਤੀ ਹੈ।


ਇਸ ਮੌਕੇ ਵਿਧਾਇਕ ਬਲੂਆਣਾ ਸ੍ਰੀ ਨਥੂ ਰਾਮ, ਵਿਧਾਇਕ ਫਾਜ਼ਿਲਕਾ ਸ. ਦਵਿੰਦਰ ਸਿੰਘ ਘੁਬਾਇਆ, ਵਿਧਾਇਕ ਜਲਾਲਾਬਾਦ ਸ੍ਰੀ ਰਮਿੰਦਰ ਸਿੰਘ ਆਵਲਾ, ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ, ਐਸ.ਐਸ.ਪੀ. ਸ: ਹਰਜੀਤ ਸਿੰਘ,  ਏ.ਡੀ.ਸੀ. ਵਿਕਾਸ ਸ੍ਰੀ ਨਵਲ ਕੁਮਾਰ, ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ੍ਰੀ ਹੰਸ ਰਾਜ ਜ਼ੋਸਨ, ਸੀਨਿਅਰ ਆਗੂ ਸ੍ਰੀ ਸੰਦੀਪ ਜਾਖੜ।

ਕਾਂਗਰਸ ਦੇ ਕਾਰਜਕਾਰੀ ਜ਼ਿਲਾ ਪ੍ਰਧਾਨ ਸ੍ਰੀ ਰੰਜਮ ਕਾਮਰਾ, ਸ੍ਰੀ ਸੁਖਵਿੰਦਰ ਸਿੰਘ ਕਾਕਾ ਕੰਬੋਜ਼, ਸ੍ਰੀ ਰੂਬੀ ਗਿੱਲ ਜ਼ਿਲਾ ਯੂਥ ਕਾਂਗਰਸ ਪ੍ਰਧਾਨ, ਬੀਬਾ ਰਾਜਦੀਪ ਕੌਰ, ਸ੍ਰੀ ਬੀਡੀ ਕਾਲੜਾ, ਐਸ.ਡੀ.ਐਮ ਸ੍ਰੀ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਸ: ਕੰਵਰਜੀਤ ਸਿੰਘ, ਸਿਵਲ ਸਰਜਨ ਡਾ: ਕੁੰਦਨ ਕੇ ਪਾਲ ਤੋਂ ਇਲਾਵਾ ਰਾਜਨੀਤਿਕ ਨੁਮਾਇੰਦੇ ਆਦਿ ਵੀ ਹਾਜਰ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *