Chandigarh,(AZAD SOCH NEWS):- ਸੂਬੇ ਵਿਚ ਕੋਵਿਡ -19 (Covid-19) ਦੇ ਮੁੜ ਉਭਾਰ ਦੇ ਮੱਦੇਨਜ਼ਰ ਸ਼ਨਿਚਰਵਾਰ ਨੂੰ ਪੰਜਾਬ ਪੁਲਿਸ (Punjab Police) ਦੀਆਂ ਸਾਂਝੀਆਂ ਟੀਮਾਂ ਨੇ 4400 ਤੋਂ ਵੱਧ ਫੇਸ ਮਾਸਕ ਦੀ ਉਲੰਘਣਾ ਕਰਨ ਵਾਲਿਆਂ ਨੂੰ ਆਰ.ਟੀ-ਪੀ.ਸੀ.ਆਰ ਟੈਸਟ (RT-PCR Test) ਕਰਵਾਉਣ ਲਈ ਭੇਜਿਆ,ਇਸ ਤੋਂ ਇਲਾਵਾ ਮਾਸਕ ਨਾ ਪਹਿਨਣ ਵਾਲੇ 1800 ਲੋਕਾਂ ਦੇ ਚਲਾਨ ਵੀ ਕੀਤੇ ਗਏ,ਪੁਲਿਸ ਨੇ 12000 ਤੋਂ ਵੱਧ ਲੋਕਾਂ ਨੂੰ ਮੁਫਤ ਫੇਸ ਮਾਸਕ ਵੰਡੇ।
ਇਹ ਕਦਮ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਵਲੋਂ ਸੂਬੇ ਵਿਚ ਫੇਸ ਮਾਸਕ ਲਗਾਉਣ ਸਬੰਧੀ ਦਿੱਤੇ ਆਦੇਸ਼ ਤੋਂ ਇਕ ਦਿਨ ਬਾਅਦ ਚੁੱਕਿਆ ਗਿਆ ਹੈ,ਜ਼ਿਕਰਯੋਗ ਹੈ ਕਿ ਲੰਘੇ ਕੱਲ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਅਤੇ ਸਿਹਤ ਅਧਿਕਾਰੀਆਂ ਨੂੰ ਨਿਰਦੇਸ ਦਿੱਤੇ ਸਨ।
ਕਿ ਉਹ ਜਨਤਕ ਖੇਤਰਾਂ ਵਿਚ ਅਤੇ ਸੜਕਾਂ ਅਤੇ ਗਲੀਆਂ ਉੱਤੇ ਬਿਨਾਂ ਫੇਸ ਮਾਸਕ (Face Mask) ਤੋਂ ਇੱਧਰ-ਉੱਧਰ ਘੁੰਮਣ ਵਾਲੇ ਸਾਰੇ ਲੋਕਾਂ ਨੂੰ ਨੇੜੇ ਦੇ ਆਰ.ਟੀ-ਪੀ.ਸੀ.ਆਰ (RT-PCR) ਜਾਂਚ ਕੇਂਦਰ ਵਿੱਚ ਲਿਜਾਣ ਤਾਂ ਜੋ ਕੋਵਿਡ ਸਬੰਧੀ ਜਾਂਚ ਕੀਤੀ ਜਾ ਸਕੇ।
ਪੰਜਾਬ ਪੁਲਿਸ (Punjab Police) ਦੇ ਡਾਇਰੈਕਟਰ ਜਨਰਲ ਦਿਨਕਰ ਗੁਪਤਾ (Director General Dinkar Gupta) ਨੇ ਜਾਣਕਾਰੀ ਦਿੰਦਿਆਂ ਰਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਅਤੇ ਆਪਣੇ ਹੋਰ ਨਾਗਰਿਕਾਂ ਦੀ ਸੁਰੱਖਿਆ ਲਈ ਫੇਸ ਮਾਸਕ (Face Mask) ਪਾਉਣ, ਸਮਾਜਿਕ ਇਕੱਠਾਂ ਸਮਾਜਕ ਦੂਰੀ ਦੀ ਪਾਲਣਾ ਕਰਨ ਅਤੇ ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚਣ ।
ਉਨਾਂ ਕਿਹਾ ਕਿ ਪੰਜਾਬ ਪੁਲਿਸ (Punjab Police) ਨੇ ਸੂਬੇ ਵਿੱਚ ਕੋਵਿਡ.-19 (Covid-19) ਦੇ ਮੁੜ ਉਭਾਰ ਕਾਰਨ ਵੱਧ ਰਹੇ ਮਾਮਲਿਆਂ ਦੌਰਾਨ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸੁੁਚੇਤ ਦੇਣ ਲਈ ਮੁਹਿੰਮ ਸੁਰੂ ਕੀਤੀ ਹੈ,ਉਨਾਂ ਦੱਸਿਆ ਕਿ ਕਈ ਜਿਲਿਆਂ ਵਿੱਚ ਪੁਲਿਸ ਨੇ ਮੋਬਾਈਲ ਹੈਲਥ ਟੀਮਾਂ (Mobile Health Teams) ਦਾ ਸਹਿਯੋਗ ਲਿਆ ਹੈ ਅਤੇ ਅਜਿਹੀਆਂ 31 ਟੀਮਾਂ ਮੌਕੇ ‘ਤੇ ਆਰਟੀ-ਪੀਸੀਆਰ ਟੈਸਟ (RT-PCR Test) ਕਰਵਾਉਣ ਲਈ ਪੁਲਿਸ ਟੀਮਾਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।
ਉਹਨਾਂ ਕਿਹਾ “ਜਲੰਧਰ ਦਿਹਾਤੀ (Jalandhar Rural) ਅਤੇ ਐਸ.ਬੀ.ਐਸ. ਨਗਰ (SBS Town) ਵਿੱਚ ਉਲੰਘਣਾ ਕਰਨ ਵਾਲਿਆਂ ਦੇ ਇੱਕ ਦਿਨ ਵਿੱਚ ਹੀ ਕ੍ਰਮਵਾਰ 800 ਅਤੇ 154 ਆਰਟੀ-ਪੀਸੀਆਰ ਟੈਸਟ (RT-PCR Test) ਕਰਵਾ ਕੇ ਮੋਹਰੀ ਰਹੇ ਹਨ,”ਡੀਜੀਪੀ ਦਿਨਕਰ ਗੁਪਤਾ (DGP Dinkar Gupta) ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਲੋਕਾਂ ਦੇ ਕੋਵਿਡ ਟੈਸਟ ਕਰਵਾਉਣ ਅਤੇ ਚਲਾਨ ਕੱਟਣ ਤੋਂ ਇਲਾਵਾ ਸੂਬੇ ਵਿੱਚ ਉਲੰਘਣਾ ਕਰਨ ਵਾਲਿਆਂ ਖਿਲਾਫ 7 ਐਫ.ਆਈ.ਆਰਜ (7 FIRs) ਵੀ ਦਰਜ ਕੀਤੀਆਂ ਗਈਆਂ ਹਨ।
ਲੋਕਾਂ ਨੂੰ ਸੁਰੱਖਿਆ ਪ੍ਰੋਟੋਕੋਲ ਦੀ ਸਖਤੀ ਨਾਲ ਪਾਲਣ ਕਰਨ ਅਤੇ ਕੇਵਲ ਮਾਸਕ ਪਹਿਨ ਕੇ ਹੀ ਆਪਣੇ ਘਰੋਂ ਨਿੱਕਲਣ ਦੀ ਅਪੀਲ ਕਰਦਿਆਂ ਡੀਜੀਪੀ ਦਿਨਕਰ ਗੁਪਤਾ (DGP Dinkar Gupta) ਨੇ ਕਿਹਾ ਕਿ ਕੋਵਿਡ ਟੈਸਟਿੰਗ (Covid Testing) ਅਤੇ ਚਲਾਨ ਮੁਹਿੰਮ ਪੰਜਾਬ ਦੇ ਲੋਕਾਂ ਨੂੰ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਅੱਗੇ ਵੀ ਜਾਰੀ ਰੱਖੀ ਜਾਵੇਗੀ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow