PATIALA,(AZAD SOCH NEWS):- ਦੇਸ਼ ਭਰ ਵਿੱਚ ਅੱਜ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਦੁਆਰਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਦੇਸ਼ ਭਰ ਵਿੱਚ ਇਸ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ, ਪੂਰੇ ਪੰਜਾਬ ਵਿੱਚ ਇਸ ਸਮੇਂ ਬੰਦ ਦੇ ਸੱਦੇ ਨੂੰ ਪੂਰੀ ਸਪੋਟ ਮਿਲ ਰਹੀ ਹੈ, ਸੂਬੇ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਪੂਰਾਂ ਹੁੰਗਾਰਾਂ ਮਿਲ ਰਿਹਾ ਹੈ, ਕਿਸਾਨੀ ਅੰਦੋਲਨ ਨੂੰ 4 ਮਹੀਨੇ ਹੋ ਗਏ ਹਨ, ਜ਼ੋ ਕਿ ਲਗਾਤਾਰ ਜਾਰੀ ਹੈ, ਪਰ ਅਜੇ ਤੱਕ ਇਸ ਮਸਲੇ ਦਾ ਕੋਈ ਵੀਂ ਹੱਲ ਨਹੀਂ ਮਿਲ ਰਿਹਾ ਹੈ।

ਅਤੇ ਜਦੋਂਕਿ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ ਹੁਣ ਇਹਨ੍ਹਾਂ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹਿਆਂ ਹਨ, ਅਤੇ ਆਪਣੀਆਂ ਮੰਗਾਂ ਤੇ ਅੜੇ ਹੋਏ ਹਨ, ਪਰ ਸਰਕਾਰ ਪਿੱਛੇ ਹੱਟਣ ਲਈ ਤਿਆਰ ਨਹੀਂ ਹੈ,ਅੱਜ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਭਾਰਤ ਬੰਦ ਦਾ ਸੱਦਾ ਦਿੱਤਾ ਹੈ,ਇਹ ਭਾਰਤ ਬੰਦ ਦਾ ਸੱਦਾ 12 ਘੰਟੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਦਾ ਹੈ,ਦਿੱਲੀ ਦੀਆ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦੇ ਅੰਦੋਲਨ ਦੇ ਅੱਜ 4 ਮਹੀਨੇ ਵੀ ਪੂਰੇ ਹੋ ਗਏ ਹਨ,ਕਿਸਾਨਾਂ ਨੇ ਅਪੀਲ ਕੀਤੀ ਹੈ ਕਿ ਵਿਰੋਧ ਪ੍ਰਦਰਸ਼ਨ ਨੂੰ ਸ਼ਾਂਤਮਈ ਰੱਖਿਆ ਜਾਵੇ।

Congress MP Rahul Gandhi ਨੇ ਭਾਰਤ ਬੰਦ ਦਾ ਕੀਤਾ ਸਮਰਥਨ
Congress MP Rahul Gandhi ਨੇ ਕਿਸਾਨਾਂ ਵੱਲੋਂ ਦਿੱਤੇ ਗਏ ਭਾਰਤ ਬੰਦ ਦਾ ਸਮਰਥਨ ਕੀਤਾ ਹੈ, ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਭਾਰਤ ਦਾ ਇਤਿਹਾਸ ਗਵਾਹ ਹੈ ਕਿ ਸੱਤਿਆਗ੍ਰਹਿ ਨਾਲ ਹੀ ਅੱਤਿਆਚਾਰਾਂ, ਅਨਿਆਂ ਅਤੇ ਹੰਕਾਰ ਦਾ ਅੰਤ ਹੁੰਦਾ ਹੈ,ਉਹਨਾਂ ਕਿਹਾ ਕਿ ਦੇਸ਼ ਦੇ ਹਿੱਤ ਵਿੱਚ ਲਹਿਰ ਨੂੰ ਵਧੇਰੇ ਸ਼ਾਂਤਮਈ ਹੋਣਾ ਚਾਹੀਦਾ ਹੈ।
Samana City ਦੇ ਬੱਸ ਸਟੈਂਡ ‘ਤੇ ਬੱਸਾਂ ਖੜੀਆਂ ਦਿਖਾਈ ਦੇ ਰਹੀਆਂ ਹਨ ਤੇ ਬਜ਼ਾਰ ਸੁੰਨਸਾਨ ਹਨ,ਕੋਈ ਵੀ ਬੱਸ ਸਮਾਣਾ ਤੋਂ ਦਿੱਲੀ ,ਜੀਂਦ ,ਹਿਸਾਰ ਚੰਡੀਗੜ੍ਹ ਅਤੇ ਪਟਿਆਲਾ ਨਹੀਂ ਗਈ,ਸੰਯੁਕਤ ਕਿਸਾਨ ਮੋਰਚੇ ਦੇ ਇਸ ਸੱਦੇ ਦਾ ਵੱਖ-ਵੱਖ ਕਿਸਾਨ ਜਥੇਬੰਦੀਆਂ, ਟਰੇਡ ਯੂਨੀਅਨਾਂ, ਵਿਦਿਆਰਥੀ ਜਥੇਬੰਦੀਆਂ, ਬਾਰ ਐਸੋਸੀਏਸ਼ਨਾਂ ਨੇ ਸਮਰਥਨ ਕੀਤਾ ਹੈ,ਸੜਕਾਂ ‘ਤੇ ਇੱਕਾ ਦੁੱਕਾ ਵਾਹਨਾਂ ਨੂੰ ਛੱਡ ਕੇ ਆਵਾਜਾਈ ਬੰਦ ਹੈ,ਦੁਕਾਨਾਂ, ਬਾਜ਼ਾਰਾਂ ਤੇ ਸਾਰੇ ਵਪਾਰਕ ਸੰਸਥਾਵਾਂ ਨੂੰ ਬੰਦ ਰੱਖਿਆ ਜਾਵੇਗਾ।

ਕਿਸਾਨੀ ਅੰਦੋਲਨ (Peasant Movement) ਦੇ ਕਾਰਨ ਅੱਜ ਬੰਦ ਨੂੰ ਲੈ ਕੇ ਰੇਲਵੇ ‘ਤੇ ਵੀ ਇਸ ਦਾ ਵੱਡਾ ਅਸਰ ਪਿਆ ਹੈ,ਜਿੱਥੇ ਪੰਜਾਬ ਦੀ ਆਵਾਜਾਈ ਰੁਕ ਗਈ ਹੈ,ਉਥੇ ਅੱਜ ਯਾਤਰੀਆਂ ਨਾਲ ਭਰੀ ਹੋਈ Delhi-Fazilka Intercity Train ਨੂੰ ਅੱਜ Tapa Mandi ਦੇ Railway Station ‘ਤੇ ਰੁਕਣਾ ਪਿਆ।

ਅੱਜ ਬੰਦ ਦੇ ਸੱਦੇ ਨੂੰ ਲੈ ਕੇ ਰੇਲ ਗੱਡੀ Tapa Railway Station ਤੇ ਰੁਕ ਗਈ,ਜਿਸ ਨਾਲ ਉਨ੍ਹਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਇਨ੍ਹਾਂ ਵਿਚ ਰੇਲ ਯਾਤਰੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਆਪੋ ਆਪਣੇ ਟਿਕਾਣੇ ਤੇ ਪੁੱਜਣ ਲਈ ਰੇਲ ਗੱਡੀ ਰਾਹੀਂ ਜਾਣਾ ਸੀ,ਪਰ ਬੰਦ ਦੇ ਸੱਦੇ ਨੂੰ ਲੈ ਕੇ ਰੇਲਗੱਡੀ ਰੁਕ ਗਈ,ਰੇਲ ਯਾਤਰੀਆਂ ਨੇ ਸੈਂਟਰ ਸਰਕਾਰ ਦੀ Department of Railways ਤੇ ਵੀ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਜੇਕਰ ਰੇਲਵੇ ਵਿਭਾਗ ਨੂੰ ਪਹਿਲਾਂ ਹੀ ਬੰਦ ਦਾ ਪਤਾ ਸੀ ਤਾਂ ਉਨ੍ਹਾਂ ਨੇ Railway Booking ਕਿਉਂ ਕੀਤੀ।

ਹੋਰ ਪੜ੍ਹੋ:- Farmers Protest: ਖੇਤੀ ਕਾਨੂੰਨ ਖਿਲਾਫ਼ ਕਿਸਾਨਾਂ ਵੱਲੋਂ ਅੱਜ ਭਾਰਤ ਬੰਦ ਦਾ ਸੱਦਾ,Punjab ਦੇ ਵਪਾਰੀਆਂ ਦਾ ਵੀ ਸਾਥ
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow