Malout,(AZAD SOCH NEWS):- ਪੰਜਾਬ ਵਿੱਚ ਭਾਜਪਾ ਆਗੂਆਂ ਦਾ ਲਗਾਤਾਰ ਵਿਰੋਧ ਜਾਰੀ ਹੈ,ਹਰ ਰੋਜ਼ ਸੂਬੇ ਵਿੱਚ ਕੀਤੇ ਨਾ ਕੀਤੇ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸ ਵਿੱਚ ਅੱਜ ਵੱਡੀ ਖ਼ਬਰ ਸਾਹਮਣੇ ਆਈ ਹੈ, ਪੰਜਾਬ ਦੇ ਮਲੋਟ ਵਿੱਚ ਅਬੋਹਰ ਤੋਂ ਵਿਧਾਇਕ ਅਨੁਣ ਨਾਰੰਗ (MLA Arun Narang) ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਪ੍ਰਧਾਨ ਰਾਜੇਸ਼ ਪਠੇਲਾ ਗੋਰਾ (Rajesh Pathela Gora) ਅੱਜ ਮਲੋਟ ਵਿਖੇ ਮਲੋਟ ਵਿੱਚ ਪ੍ਰੈੱਸ ਕਾਨਫਰੰਸ (Press Conference) ਕਰਨ ਪਹੁੰਚੇ ਸਨ, ਜਿਥੇ ਕਿਸਾਨਾਂ ਨੇ ਉਨ੍ਹਾਂ ਦਾ ਡਟਵਾਂ ਵਿਰੋਧ ਕੀਤਾ,ਕਿਸਾਨਾਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਭਾਜਪਾ ਦੇ ਦਫਤਰ ਬਾਹਰ ਧਰਨਾ ਦਿੱਤਾ।

ਵਿਧਾਇਕ ਅਰੁਣ ਨਾਰੰਗ (MLA Arun Narang) ਦੀ ਗੱਡੀ ‘ਤੇ ਕਿਸੇ ਨੇ ਕਾਲੀਖ ਲੱਗਾ ਦਿੱਤੀ, ਜਿਸ ਮਗਰੋਂ ਮਾਹੌਲ ਤਨਾਅਪੂਰਨ ਹੋ ਗਿਆ,ਇੱਥੇ ਕਿਸਾਨਾਂ ਦਾ ਵੱਡਾ ਇੱਕਠ ਵੇਖਣ ਨੂੰ ਮਿਲਿਆ ਜਿਸ ਕਰਕੇ ਹਾਲਾਤ ਕਾਬੂ ‘ਚ ਰਹਿਣ ਇਸ ਲਈ ਪੁਲਿਸ ਬਲ ਦੀ ਤਾਇਨਾਤੀ ਕੀਤੀ ਗਈ,ਵਿਧਾਇਕ ਨੂੰ ਵੀ ਪਾਰਟੀ ਦਫਤਰ ਦਾਖਲ ਨਹੀਂ ਹੋਣ ਦਿੱਤਾ ਗਿਆ, ਖ਼ਬਰ ਲਿਖੇ ਜਾਣ ਤਕ ਮਾਹੌਲ ਤਨਾਅਪੂਰਨ ਬਣਿਆ ਹੋਇਆ ਹੈ।

ਬੀਜੇਪੀ ਦੇ ਅਬੋਹਰ ਤੋਂ ਐਮ ਐਲ ਏ ਅਰੁਣ ਨਾਰੰਗ (MLA Arun Narang) ਅੱਜ ਮਲੋਟ ‘ਚ ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਕਾਰਗੁਜਾਰੀ ਉੱਤੇ ਪ੍ਰੈਸ ਕਾਨਫਰੰਸ ਕਰਨ ਪੁੱਜੇ ਸਨ,ਰੋਹ ‘ਚ ਆਏ ਕਿਸਾਨਾਂ ਦਾ ਗੁੱਸਾ ਕੁੱਝ ਜ਼ਿਆਦਾ ਹੀ ਵਧ ਗਿਆ ਅਤੇ ਉਨ੍ਹਾਂ ਦੀ ਬੀਜੇਪੀ ਲੀਡਰਾਂ ਨਾਲ ਹੱਥੋ-ਪਾਈ ਹੋ ਗਈ,ਗੱਲ ਐਨੀ ਵਧ ਗਈ।

ਕਿ ਕਿਸਾਨਾਂ ਵੱਲੋਂ ਐਮ ਐਲ ਏ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਅਤੇ ਪੁਲਿਸ ਪ੍ਰਸ਼ਾਸਨ ਵੀ ਕੁੱਝ ਨਾ ਕਰ ਸਕਿਆ,ਜਿਸ ਤੋਂ ਬਾਅਦ ਐਮ ਐਮ ਏ ਦੇ ਨਾਲ ਮੌਜੂਦ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਿਲ ਨਾਲ ਐਮ ਐਲ ਏ ਨੂੰ ਕਿਸਾਨਾਂ ਕੋਲੋਂ ਛੁਡਾਇਆ ਗਿਆ ਅਤੇ ਉਸ ਨੂੰ ਇੱਕ ਦੁਕਾਨ ‘ਚ ਵਾੜ ਕੇ ਉਨ੍ਹਾਂ ਦੇ ਕੱਪੜੇ ਪੁਆਏ ਗਏ।
ਬਰਨਾਲਾ ਦੇ ਕਿਸਾਨਾਂ ਨੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਦਾ ਕੀਤਾ ਘਿਰਾਓ:-
ਕਿਸਾਨਾਂ ਨੇ ਰੈਸਟ ਹਾਊਸ (Rest House) ਦੀ ਘੇਰਾਬੰਦੀ ਕਰ ਕੇ ਭਾਜਪਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਭਾਜਪਾ ਆਗੂ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਨੂੰ ਬਰਨਾਲਾ ਪੁਲਿਸ (Barnala Police) ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਰੈਸਟ ਹਾਊਸ ’ਚੋਂ ਬਾਹਰ ਨਾ ਜਾਣ ਦੀ ਸਲਾਹ ਦਿੰਦਿਆਂ ਉਨ੍ਹਾਂ ਨੂੰ ਰੈਸਟ ਹਾਊਸ (Rest House) ’ਚ ਹੀ ਬੈਠਣ ਦਾ ਸੁਝਾਅ ਦਿੱਤਾ,ਰੈਸਟ ਹਾਊਸ(Rest House) ਵਿਖੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਪ੍ਰੈੱਸ ਕਾਨਫਰੰਸ ਕਰਨ ਪੁੱਜੇ ਸਨ।

ਬਾਂਸਲ ਹਾਲੇ ਸੰਬੋਧਨ ਕਰਨ ਹੀ ਲੱਗੇ ਸਨ ਕਿ ਵੱਡੀ ਗਿਣਤੀ ‘ਚ ਕਿਸਾਨ ਟਰੈਕਟਰ ਟਰਾਲੀਆਂ (Farmer Tractor Trolleys) ‘ਤੇ ਉਥੇ ਪੁੱਜ ਗਏ,ਕਿਸਾਨਾਂ ਨੇ ਕਿਹਾ ਕਿ ਕਾਂਗਰਸ ਸਰਕਾਰ ‘ਤੇ ਸਵਾਲ ਕਰਨ ਦੇ ਨਾਲ-ਨਾਲ ਬੀਜੇਪੀ ਨੇਤਾ ਕੇਂਦਰ ਮੋਦੀ ਸਰਕਾਰ ’ਤੇ ਵੀ ਸਵਾਲ ਕਰਨ, ਕਿਉਂਕਿ 6 ਸਾਲਾਂ ਵਿੱਚ ਮੋਦੀ ਸਰਕਾਰ ਨੇ ਜੋ ਵਾਅਦੇ ਕਿਸਾਨਾਂ ਨਾਲ ਕੀਤੇ ਸਨ ਉਨ੍ਹਾਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ,ਉਹਨਾਂ ਕਿਹਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਬੀਜੇਪੀ ਨੇਤਾਵਾਂ ਦੇ ਘਿਰਾਓ ਜਾਰੀ ਰਹਿਣਗੇ,ਕਿਸਾਨਾਂ ਨੇ ਕਿਹਾ ਕਿ ਕਿਸਾਨ ਸੰਗਠਨਾਂ ਵਲੋਂ ਬੀਜੇਪੀ ਨੇਤਾਵਾਂ ਦੇ ਘਿਰਾਓ ਦਾ ਐਲਾਨ ਕੀਤਾ ਹੋਇਆ ਹੈ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow