ਸਰਕਾਰੀ ਸਿਹਤ ਸੰਸਥਾਂਵਾ ਵਿੱਚ ਲਗੇਗਾ ਕੋਵਿਡ ਵੈਕਸੀਨ ਦਾ ਮੁਫਤ ਟੀਕਾ: ਸਿਵਲ ਸਰਜਨ ਸਰਕਾਰੀ ਸਿਹਤ ਸੰਸਥਾਂਵਾ ਵਿੱਚ ਲਗੇਗਾ ਕੋਵਿਡ ਵੈਕਸੀਨ ਦਾ ਮੁਫਤ ਟੀਕਾ: ਸਿਵਲ ਸਰਜਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਸਰਕਾਰੀ ਸਿਹਤ ਸੰਸਥਾਂਵਾ ਵਿੱਚ ਲਗੇਗਾ ਕੋਵਿਡ ਵੈਕਸੀਨ ਦਾ ਮੁਫਤ ਟੀਕਾ ਸਿਵਲ ਸਰਜਨ

ਸਰਕਾਰੀ ਸਿਹਤ ਸੰਸਥਾਂਵਾ ਵਿੱਚ ਲਗੇਗਾ ਕੋਵਿਡ ਵੈਕਸੀਨ ਦਾ ਮੁਫਤ ਟੀਕਾ: ਸਿਵਲ ਸਰਜਨ

1

AZAD SOCH :-

ਇੱਕ ਅਪਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਕਰਵਾ ਸਕਣਗੇ ਕੋਵਿਡ ਟੀਕਾਕਰਨ

PATIALA,(AZAD SOCH NEWS):- ਇੱਕ ਅਪਰੈਲ ਤੋਂ 45 ਸਾਲ ਤੋਂ ਜਿਆਦਾ ਉਮਰ ਦੇ ਸਾਰੇ ਨਾਗਰਿਕ ਆਪਣਾ ਕੋਵਿਡ ਟੀਕਾਕਰਨ ਕਰਵਾ ਸਕਦੇ ਹਨ।ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ੳੁਚ ਅਧਿਕਰੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਇੱਕ ਅਪ੍ਰੈਲ ਤੋਂ 45 ਸਾਲ ਤੋਂ ਜਿਆਦਾ ਉਮਰ ਦੇ ਸਾਰੇ ਵਿਅਕਤੀ ਆਪਣੇ ਨੇੇੜੇ ਦੇ ਸਰਕਾਰੀ ਸਿਹਤ ਸੰਸਥਾਂ ਵਿੱਚ ਬਣੇ ਟੀਕਾਕਰਨ ਸੈਂਟਰ ਤੇਂ ਇਹ ਟੀਕਾ ਲਗਵਾ ਸਕਣਗੇ,ਜੋ ਕਿ ਸਰਕਾਰੀ ਸਿਹਤ ਸੰਸ਼ਥਾਵਾ ਵਿੱਚ ਮੁਫਤ ਲਗੇਗਾ।

ਪਹਿਲ਼ਾ 45 ਸਾਲ ਤੋਂ ਜਿਆਦਾ ਉਮਰ ਦੇ ਉਹਨਾਂ ਵਿਅਕਤੀਆਂ ਨੁੰ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਸਨ, ਜੋ ਕਿ ਹੋਰ ਬਿਮਾਰੀਆਂ ਨਾਲ ਪੀੜਤ ਹੁੰਦੇ ਸਨ,ਪ੍ਰੰਤੁ ਹੁਣ ਕੋਵਿਡ ਦੇ ਪੂਰਨ ਤੋਂਰ ਤੇਂ ਖਾਤਮੇ ਲਈ ਸਰਕਾਰ ਹੋਰ ਬਿਮਾਰੀਆਂ ਵਾਲੀ ਸ਼ਰਤ ਨੂੰ ਖਤਮ ਕਰਕੇ 45 ਸਾਲ ਦੇ ਹਰੇਕ ਨਾਗਰਿਕ ਨੂੰ ਇਹ ਸਹੁਲਤ ਮੁੱਹਈਆ ਕਰਵਾਈ ਜਾਵੇਗੀ। ਉਹਨਾਂ ਕਿਹਾ ਕਿ ਜਲਦ ਹੀ ਇਸ ਦੀ ਆਨ ਲਾਈਨ ਰਜਿਸ਼ਟਰੇਸ਼ਨ www.CoWIN <http://www.CoWIN> .gov.in ਤੇਂ ਸ਼ੁਰੂ ਹੋ ਜਾਵੇਗੀ ਅਤੇ ਕੋਈ ਵੀ ਵਿਅਕਤੀ ਆਪਣੇ ਇੱਕ ਰਜਿਸ਼ਟਰਡ ਮੋਬਾਇਲ ਨੰਬਰ ਤੋਂ ਆਪਣੇ ਪਰਿਵਾਰ ਦੇ ਚਾਰ ਮੈਂਬਰਾ ਤੱਕ ਦੀ ਰਜਿਸ਼ਟੇਰੇਸ਼ਨ ਕਰਵਾ ਸਕੇਗਾ।

ਰਜਿਸ਼ਟਰੇਸ਼ਨ ਲਈ ਡਾਕੂਮੈਂਟ ਅਪਲੋਡ ਕਰਨ ਦੀ ਜਰੂਰਤ ਨਹੀ। ਰਜਿਸ਼ਟਰੇਸ਼ਨ ਦੋਰਾਣ ਵਿਅਕਤੀ ਆਪਣੀ ਇੱਛਾ ਅਨੁਸਾਰ ਨੇੜੇ ਦੇ ਟੀਕਾਕਰਨ ਕੇਂਦਰ ਦੀ ਚੋਣ ਕਰਕੇ ਟੀਕਾ ਲਗਵਾਉਣ ਦੀ ਮਿਤੀ ਅਤੇ ਸਮਾਂ ਆਪਣੀ ਸਹੁਲਤ ਅਨੁਸਾਰ ਲੈ ਸਕੇਗਾ,ਜਿਸ ਨਾਲ ਉਹ ਵਿਅਕਤੀ ਨਿਸ਼ਚਿਤ ਮਿਤੀ ਤੇਂ ਟੀਕਾਕਰਨ ਕੇਂਦਰ ਤੇਂ ਜਾ ਕੇ ਇਹ ਟੀਕਾ ਲਗਵਾ ਸਕੇਗਾ,ਜਿਸ ਨਾਲ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ,ਟੀਕਾਕਰਨ ਸੈਂਟਰ ਤੇਂ ਮੋਕੇ ਤੇਂ ਜਾ ਕੇ ਵੀ ਆਪਣੀ ਰਜਿਸਟਰੇਸ਼ਨ ਕਰਵਾ ਕੇ ਕੋਈ ਵਿਅਕਤੀ ਆਪਣਾ ਕੋਵਿਡ ਟੀਕਾਕਰਨ ਕਰਵਾ ਸਕਦਾ ਹੈ।

ਉਹਨਾਂ ਕਿਹਾ ਕਿ ਰਜਿਸ਼ਟਰੇਸ਼ਨ ਲਈ ਅਧਾਰ ਕਾਰਡ/ ਪੈਨ ਕਾਰਡ/ ਡਰਾਈਵਿੰਗ ਲਾਇਸੈਂਸ/ਪਾਸਪੋਰਟ/ਵੋਟਰ ਕਾਰਡ/ਪੈਨਸ਼ਨ ਪਾਸਬੁੱਕ /ਐਨ.ਪੀ.ਆਰ ਸਮਾਰਟ ਕਾਰਡ ਵਿੱਚੋਂ ਕੋਈ ਵੀ ਇੱਕ ਆਈ.ਡੀ ਪਰੂਫ ਦਾ ਹੋਣਾ ਜਰੂਰੀ ਹੈ।ਡਾ. ਸਤਿੰੰਦਰ ਸਿੰਘ ਨੇਂ ਕਿਹਾ ਕਿ ਕੋਵਿਡ ਟੀਕਾਕਰਨ ਲਈ ਸਰਕਾਰੀ ਸਿਹਤ ਸੰਸਥਾਵਾਂ ਜਿਹਨਾਂ ਵਿੱਚ ਜਿਲਾ ਹਸਪਤਾਲ, ਸਬ ਡਵੀਜਨ ਹਸਪਤਾਲ, ਕਮਿਉੋਨਿਟੀ ਸਿਹਤ ਕੇਂਦਰ, ਪ੍ਰਾਇਮਰੀ ਸਿਹਤ ਕੇਂਦਰ, ਅਰਬਨ ਪ੍ਰਾਇਮਰੀ ਸਿਹਤ ਕੇਂਦਰ ਪਹਿਲਾ ਹੀ ਟੀਕੇ ਲਗਾਏ ਜਾ ਰਹੇ ਹਨ।

ਹੁਣ ਇੱਕ ਅਪਰੈਲ ਤੋਂ ਜਿਲੇ ਦੇ 132 ਦੇ ਕਰੀਬ ਸਿਹਤ ਤੇਂ ਤੰਦਰੁਸਤ ਕੇਂਦਰਾਂ ਵਿੱਚ ਵੀ ਇਹ ਸੁਵਿਧਾ ਉਪਲਭਧ ਕਰਵਾਈ ਜਾਵੇਗੀ ਤਾਂ ਜੋ ਕਿਸੇ ਵੀ ਵਿਅਕਤੀ ਨੁੰ ਟੀਕਾਕਰਨ ਲਈ ਦੂਰ ਨਾ ਜਾਣਾ ਪਵੇ,ਪ੍ਰਾਈਵੇਟ ਹਸਪਤਾਲਾ ਵਿੱਚ ਵੀ ਇਹ ਸੁਵਿਧਾ ਉਪਲਭਧ ਹੋਵੇਗੀ, ਜੋ ਕਿ ਇੱਕ ਟੀਕੇ ਦੀ ਕੀਮਤ ਵਿਅਕਤੀ ਤੋਂ 250 /-ਰੁਪਏ ਤੱਕ ਲੈ ਸਕਦੇ ਹਨ।ਉਹਨਾਂ ਕਿਹਾ ਕਿ ਕੋਵਿਡ ਵੈਕਸੀਨ ਦੀ ਦੂਜਾ ਟੀਕਾ ਵੀ ਉਸੇ ਵੈਕਸੀਨ ਦਾ ਲਗੇਗਾ ਜੋ ਵੈਕਸੀਨ ਪਹਿਲਾ ਲਗਾਈ ਗਈ ਹੈ।

ਇਸ ਲਈ ਲਾਭਪਾਤਰੀ ਪਹਿਲਾ ਟੀਕਾ ਲਗਵਾਉਣ ਉਪਰੰਤ ਟੀਕਾਕਰਣ ਸੈਂਟਰ ਤੋਂ ਸਰਟੀਫਿਕੇਟ ਜਰੂਰ ਲੈਣ,ਵਧੇਰੇ ਜਾਣਕਾਰੀ ਲਈ ਹੈਲਪ ਲਾਈਨ ਨੰਬਰ 1075 ਤੇਂ ਕੀਤੀ ਜਾ ਸਕਦੀ ਹੈੇ,ਉਹਨਾਂ ਜਿਲੇ ਦੇ ਸਮੂਹ 45 ਸਾਲ ਤੋਂ ਉਮਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਬਿਮਾਰੀ ਦੇ ਪੂਰਨ ਖਾਤਮੇ ਲਈ ਉਹ ਆਪਣਾ ਕੋਵਿਡ ਟੀਕਾਕਰਨ ਜਰੂਰ ਕਰਵਾਉਣ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *