Frankfurt (Germany) ਦੀਆਂ ਮਿਊਸੀਪਲ ਚੋਣਾਂ ਵਿਚ ਜੇਤੂ ਰਹੇ ਪੰਜਾਬੀ ਸਿੱਖ ਨਰਿੰਦਰ ਸਿੰਘ Frankfurt (Germany) ਦੀਆਂ ਮਿਊਸੀਪਲ ਚੋਣਾਂ ਵਿਚ ਜੇਤੂ ਰਹੇ ਪੰਜਾਬੀ ਸਿੱਖ ਨਰਿੰਦਰ ਸਿੰਘ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Frankfurt (Germany) ਦੀਆਂ ਮਿਊਸੀਪਲ ਚੋਣਾਂ ਵਿਚ ਜੇਤੂ ਰਹੇ ਪੰਜਾਬੀ ਸਿੱਖ ਨਰਿੰਦਰ ਸਿੰਘ ਘੋਤੜਾ,ਪੰਜਾਬੀਆਂ ਨੇ ਜਰਮਨੀ ਦੀ ਰਾਜਨੀਤੀ ਵਿਚ ਅਪਣਾ ਪੈਰ ਧਰ ਕੇ ਸ਼ੁਰੂਆਤ ਕੀਤੀ

Frankfurt (Germany) ਦੀਆਂ ਮਿਊਸੀਪਲ ਚੋਣਾਂ ਵਿਚ ਜੇਤੂ ਰਹੇ ਪੰਜਾਬੀ ਸਿੱਖ ਨਰਿੰਦਰ ਸਿੰਘ ਘੋਤੜਾ,ਪੰਜਾਬੀਆਂ ਨੇ ਜਰਮਨੀ ਦੀ ਰਾਜਨੀਤੀ ਵਿਚ ਅਪਣਾ ਪੈਰ ਧਰ ਕੇ ਸ਼ੁਰੂਆਤ ਕੀਤੀ

2

AZAD SOCH:-

Germany,(AZAD SOCH NEWS):- ਯੂਰਪ (Europe) ਦੇ ਦੇਸ਼ ਜਰਮਨੀ (Germany) ਦੇ ਸ਼ਹਿਰ ਫ਼ਰੈਂਕਫ਼ੋਰਟ (ਸਟੇਟ ਹੈਸਨ) (Frankfurt (State Hassan)) ਵਿਖੇ, ਇਥੇ ਜਰਮਨੀ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਏਨੀ ਵੱਡੀ ਗਿਣਤੀ ’ਚ ਪੰਜਾਬੀਆਂ ਨੇ ਰਾਜਨੀਤੀ ਵਿਚ ਅਪਣਾ ਪੈਰ ਧਰ ਕੇ ਸ਼ੁਰੂਆਤ ਕੀਤੀ,ਜਰਮਨੀ (Germany) ਦੇ ਵੱਖ-ਵੱਖ ਰਾਜਾਂ ’ਚ ਹੋਈਆਂ ਚੋਣਾਂ ’ਚ ਵੱਡੀ ਗਿਣਤੀ ’ਚ ਭਾਰਤੀ ਮੂਲ ਦੇ ਲੋਕਾਂ ਨੇ ਹਿੱਸਾ ਲਿਆ ਅਤੇ ਵਿਦੇਸ਼ੀ ਸਿਟੀ ਕੌਂਸਲ (Foreign City Council) ਤੋਂ ਲੈ ਕੇ ਮਿਊਸੀਪਲ (Municipal) ਦੀਆਂ ਕਈਆਂ ਸੀਟਾਂ ’ਤੇ ਜਿੱਤ ਵੀ ਪ੍ਰਾਪਤ ਕੀਤੀ।

ਜਰਮਨੀ (Germany) ਦੇ ਵੱਖ-ਵੱਖ ਸ਼ਹਿਰਾਂ ’ਚ ਹੋਈਆਂ ਚੋਣਾਂ ’ਚ ਜਿੱਥੇ ਫ਼ਰੈਂਕਫ਼ੋਰਟ (Frankfurt) ਦੇ ਜਾਣੇ ਪਹਿਚਾਣੇ ਗੁਰਸਿੱਖ ਅੰਮ੍ਰਿਤਧਾਰੀ ਵੀਰ ਨਰਿੰਦਰ ਸਿੰਘ ਘੋਤੜਾ ਜੋ ਕਿ ਪੰਜਾਬ ਜਲੰਧਰ ਸ਼ਹਿਰ ਦੇ ਨਿਵਾਸੀ ਹਨ ਨੇ ਵੱਡੀ ਲੀਂਡ ਲੈ ਕੇ ਜਿੱਤ ਪ੍ਰਾਪਤ ਕੀਤੀ ਹੈ,ਨਰਿੰਦਰ ਸਿੰਘ ਗੁਰਦੁਆਰਾ ਸਿੱਖ ਸੈਂਟਰ ਫ਼ਰੈਂਕਫ਼ੋਰਟ ਜਰਮਨੀ (Gurdwara Sikh Center Frankfurt, Germany) ਨਾਲ 35-40 ਤੋਂ ਸਾਲ ਜੁੜੇ ਹੋਏ ਹਨ ਅਤੇ ਲੰਮੇ ਸਮੇ ਤੋਂ ਗੁਰਦੁਆਰਾ ਸਾਹਿਬ (Gurdwara Sahib) ਦੇ ਮੁੱਖ ਪ੍ਰਬੰਧਕ ਰਹੇ ਹਨ,ਪੰਜਾਬੀ ਸਿੱਖ ਭਾਈਚਾਰੇ ਦੇ ਨਰਿੰਦਰ ਸਿੰਘ (Narinder Singh) ਦੇ ਚੋਣ ਮੈਦਾਨ ਵਿਚ ਆਉਣ ਨਾਲ ਵਿਰੋਧੀਆਂ ਦੇ ਵੱਡੇ-ਵੱਡੇ ਨੇਤਾ ਚੋਣ ਹਾਰ ਗਏ ਹਨ।

ਇਥੇ ਇਹ ਵੀ ਦਸਣਾ ਬਣਦਾ ਹੈ ਕਿ ਫ਼ਰੈਂਕਫ਼ੋਰਟ ਸ਼ਹਿਰ ਜਰਮਨੀ (City of Frankfurt, Germany) ਦਾ ਮੁੱਖ ਵਪਾਰਕ ਕੇਂਦਰ ਹੈ ਅਤੇ ਜਰਮਨੀ (Germany) ਦੀ ਰਾਜਨੀਤੀ ਵਿਚ ਇਸ ਸ਼ਹਿਰ ਦੀ ਵਿਸ਼ੇਸ਼ ਥਾਂ ਹੈ,ਨਿਰਮਲ ਸਿੰਘ ਹੰਸਪਾਲ (Nirmal Singh Hanspal) ਨੇ ਮਾਰਬੁਰਗ ਸ਼ਹਿਰ (Marburg City) ਤੋਂ ਜਿੱਤ ਪ੍ਰਾਪਤ ਕੀਤੀ ਹੈ,ਨੌਜਵਾਨ ਬੱਚੀ ਹਰਪ੍ਰੀਤ ਕੌਰ (Harpreet Kaur) ਨੇ ਸ਼ਹਿਰ ਕੈਲਕਹਾਇਮ (The City of Calkheim) ਦੀਆਂ ਵਿਦੇਸ਼ੀ ਕੌਂਸਲ ਦੀਆਂ ਚੋਣਾਂ ’ਚ ਜਿੱਤ ਪ੍ਰਾਪਤ ਕੀਤੀ ਹੈ।

ਪੰਜਾਬੀਆਂ ਨੇ ਜਰਮਨੀ ਦੀ ਰਾਜਨੀਤੀ ਵਿਚ ਅਪਣਾ ਪੈਰ ਧਰ ਕੇ ਸ਼ੁਰੂਆਤ ਕੀਤੀ
ਪੰਜਾਬੀਆਂ ਨੇ ਜਰਮਨੀ ਦੀ ਰਾਜਨੀਤੀ ਵਿਚ ਅਪਣਾ ਪੈਰ ਧਰ ਕੇ ਸ਼ੁਰੂਆਤ ਕੀਤੀ

ਇਸ ਦੇ ਨਾਲ ਹੀ ਪੰਜਾਬੀ ਭਾਈਚਾਰੇ ਵਲੋਂ ਆਉਣ ਵਾਲੇ ਸਮੇਂ ਵਿਚ ਵੀ ਆਸ ਪ੍ਰਗਟਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਪੰਜਾਬੀ ਹੋਰ ਵੀ ਵੱਧ ਚੜ੍ਹ ਕੇ ਜਰਮਨੀ ਦੀ ਰਾਜਨੀਤੀ ’ਚ ਭਾਗ ਲੈਣਗੇ,ਇਸ ਜਿੱਤ ਨਾਲ ਪੰਜਾਬੀ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਸੱਭ ਪਾਸੇ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਉਮੀਦ ਵਾਰਾਂ ਨੂੰ ਸੋਸ਼ਲ ਮੀਡੀਆ (Social Media) ਅਤੇ ਹੋਰ ਤਰੀਕਿਆਂ ਦੇ ਨਾਲ ਵਧਾਈ ਸੰਦੇਸ਼ ਭੇਜੇ ਜਾ ਰਹੇ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *