CHANDIGARH,(AZAD SOCH NEWS):- ‘ਪੰਜਾਬ ਮੰਗਦਾ ਹੈ ਜੁਆਬ’ ਮਿਸ਼ਨ ਤਹਿਤ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਵਿਸ਼ਾਲ ਰੈਲੀਆਂ ਕੀਤੀਆਂ ਜਾਂ ਰਹੀਆਂ ਸਨ,ਇਸ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੇ ਕੋਰੋਨਾ ਪਾਜ਼ੀਟਿਵ (Corona Positive) ਆਉਣ ਤੋਂ ਬਾਅਦ ਰੈਲੀਆਂ ਨੂੰ ਰੋਕ ਦਿੱਤਾ ਗਿਆ ਸੀ ਮਿਲੀ ਜਾਣਕਾਰੀ ਅਨੁਸਰ ਇੱਕ ਵਾਰ ਫਿਰ ਤੋਂ ਅਕਾਲੀ ਦਲ (Akali Dal) ਦੁਬਾਰਾ ਰੈਲੀਆਂ ਕਰਨ ਜਾ ਰਿਹਾ ਹੈ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਸੂਬੇ ਭਰ ਵਿਚ ਦੁਬਾਰਾ ਰੈਲੀਆਂ ਦੇ ਆਗਾਜ਼ ਦਾ ਐਲਾਨ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਹੁਣ ਰੈਲੀਆਂ ਦੇ ਜ਼ਰੀਏ ਪੰਜਾਬ ਸਰਕਾਰ ਦੀ ਅਸਫਲਤਾ ਪ੍ਰਗਟ ਕੀਤੀ ਜਾਵੇਗੀ,ਇੱਕ ਜਾਣਕਾਰੀ ਅਨੁਸਾਰ ਕੋਰ ਕਮੇਟੀ ਨਾਲ ਬੈਠਕ ਤੋਂ ਬਾਅਦ ਪਾਰਟੀ ਨੇ ਦੁਬਾਰਾ ਰੈਲੀਆਂ ਕਰਨ ਦਾ ਫ਼ੈਸਲਾ ਲਿਆ ਹੈ,ਕੋਰ ਕਮੇਟੀ (Core Committee) ਦੀ ਵਰਚੂਅਲ ਮੀਟਿੰਗ (Virtual Meeting) ਵਿਚ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਕਿਹਾ ਕਿ ਉਹ ਹੁਣ ਬਿਲਕੁਲ ਠੀਕ ਹੋ ਗਏ ਹਨ।
ਤੇ 30 ਮਾਰਚ ਤੋਂ ਆਮ ਵਾਂਗ ਕੰਮ ਕਰ ਸਕਦੇ ਹਨ,ਇਸ ਲਈ ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ (Sri Amritsar Sahib) ਜਾ ਕੇ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ।
ਕੋਰ ਕਮੇਟੀ (Core Committee) ਅਨੁਸਾਰ ਕੈਪਟਨ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕਰਜ਼ਾ ਮੁਆਫ਼ੀ, ਘਰ-ਘਰ ਨੌਕਰੀ, ਦਲਿਤਾਂ ਅਤੇ ਗਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਪਲਾਟ ਅਤੇ ਮਕਾਨ, ਨੌਜਵਾਨਾਂ ਨੂੰ ਸਮਾਰਟ ਫੋਨ (SmartPhones) ਅਤੇ ਲੜਕੀਆਂ ਨੂੰ ਮੁਫ਼ਤ ਸਿੱਖਿਆ ਵਰਗੇ ਵਾਅਦੇ ਕਰਦੇ ਹੋਏ ਪਵਿੱਤਰ ਗੁਟਕਾ ਸਾਹਿਬ ਦੀ ਸਹੁੰ ਚੁੱਕੀ ਸੀ।
ਚਾਰ ਸਾਲ ਬੀਤ ਚੁੱਕੇ ਹਨ ਪਰ ਇਸ ਸਰਕਾਰ ਨੇ ਆਪਣੇ ਅਣਗਿਣਤ ਵਾਅਦਿਆਂ ਵਿਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ,ਇਸ ਦੇ ਉਲਟ ਕਲਿਆਣਕਾਰੀ ਯੋਜਨਾਵਾਂ ਨੂੰ ਵੀ ਬੰਦ ਕਰ ਦਿੱਤਾ ਹੈ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਇਸ ਲਗਾਤਾਰ ਵਿਰੋਧ ਵੀਂ ਕਰ ਰਿਹਾ ਹੈ, ਅਤੇ ਲੋਕਾਂ ਵਿੱਚ ਜਾਕੇ ਉਨ੍ਹਾਂ ਜ਼ਾਗਰੂਤਕ ਵੀਂ ਕਰ ਰਿਹਾ ਹੈ,ਸ਼੍ਰੋਮਣੀ ਅਕਾਲੀ ਦਲ (Shiromani Akali Dal) ਹੁਣ ਅਗਲੇ ਮਹੀਨੇ ਜਾਨੀ ਪਹਿਲੇ ਹਫਤੇਂ ਤੋਂ ਹੀ ਆਪਣੀਆਂ ਰੈਲੀਆਂ ਕਰਨ ਜਾ ਰਿਹਾ ਹੈ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow