ਆਸਫਵਾਲਾ ਵਿਖੇ ਵਿਜੈ ਸੰਤਭ ਦੇ ਨਿਰਮਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 39 ਆਸਫਵਾਲਾ ਵਿਖੇ ਵਿਜੈ ਸੰਤਭ ਦੇ ਨਿਰਮਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 39

Live Clock Date

Your browser is not supported for the Live Clock Timer, please visit the Support Center for support.
ਆਸਫਵਾਲਾ ਵਿਖੇ ਵਿਜੈ ਸੰਤਭ ਦੇ ਨਿਰਮਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 39.50 ਲੱਖ ਰੁਪਏ ਮੰਜੂਰ

ਆਸਫਵਾਲਾ ਵਿਖੇ ਵਿਜੈ ਸੰਤਭ ਦੇ ਨਿਰਮਾਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 39.50 ਲੱਖ ਰੁਪਏ ਮੰਜੂਰ

14

AZAD SOCH:-

Fazilka,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਵੱਲੋਂ ਆਪਣੇ ਅਖਤਿਆਰੀ ਕੋਟੇ ਵਿਚੋਂ 39.50 ਲੱਖ ਰੁਪਏ ਦੀ ਗ੍ਰਾਂਟ ਫਾਜ਼ਿਲਕਾ ਜ਼ਿਲੇ (Fazilka district) ਦੇ ਆਸਫਵਾਲਾ ਵਿਖੇ ਬਣੀ ਸ਼ਹੀਦਾਂ ਦੀ ਸਮਾਧੀ ਵਿਖੇ ਵਿਜੈ ਸਤੰਭ ਦੇ ਨਿਰਮਾਨ ਲਈ ਮੰਜੂਰ ਕੀਤੀ ਹੈ,ਇਹ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ (Deputy Commissioner Mr. Arvind Pal Singh Sandhu) ਨੇ ਦੱਸਿਆ ਕਿ ਆਸਫ ਵਾਲਾ (Asaf Wala) ਵਿਖੇ 1971 ਦੀ ਭਾਰਤ ਪਾਕਿ ਜੰਗ ਦੇ ਸ਼ਹੀਦਾਂ ਦੀ ਯਾਦ ਵਿਚ ਸਮਾਰਕ ਬਣਿਆ ਹੋਇਆ ਹੈ,1971 ਦੀ ਜੰਗ ਵਿਚ ਜਿੱਤ ਦੀ ਦੇਸ਼ ਇਸ ਸਾਲ ਗੋਲਡਨ ਜੁਬਲੀ (Golden Jubilee) ਮਨਾ ਰਿਹਾ ਹੈ ਅਤੇ ਕੌਮੀ ਪੱਧਰ ਤੇ ਅਨੇਕਾਂ ਸਮਾਗਮ ਹੋ ਰਹੇ ਹਨ।

ALSO READ:- ਪਟਿਆਲਾ ਦੇ ਉਸਾਰੀ ਅਧੀਨ ਨਵੇਂ ਬੱਸ ਅੱਡੇ ਦੀ ਬੈਸਮੈਂਟ ਦੀ ਪਹਿਲੀ ਸਲੈਬ ਦਾ ਲੈਂਟਰ ਪਿਆ

ਦੇਸ਼ ਇਸ ਸਾਲ ਨੂੰ ਸਵਰਨਿਮ ਵਿਜੈ ਸਾਲ ਵਜੋਂ ਮਨਾ ਰਿਹਾ ਹੈ,ਇਸੇ ਲੜੀ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਫਾਜ਼ਿਲਕਾ ਜ਼ਿਲੇ ਦੇ ਇਸ ਸ਼ਹੀਦੀ ਸਮਾਰਕ ਵਿਖੇ 1971 ਦੇ ਸ਼ਹੀਦਾਂ ਦੀ ਯਾਦ ਵਿਚ ਇਕ ਵਿਜੈ ਸੰਤਭ ਬਣਾਉਣ ਲਈ ਇਹ ਗ੍ਰਾਂਟ ਪ੍ਰਵਾਨ ਕੀਤੀ ਹੈ,ਇੱਥੇ ਜਿਕਰਯੋਗ ਹੈ ਕਿ 1971 ਦੀ ਜੰਗ ਵਿਚ ਪਾਕਿਸਤਾਨ ਵੱਲੋਂ ਕੀਤੇ ਹਮਲੇ ਨੂੰ ਨਾਕਾਮ ਕਰਦਿਆਂ ਭਾਰਤੀ ਫੌਜ ਨੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਫਾਜ਼ਿਲਕਾ ਸ਼ਹਿਰ ਨੂੰ ਬਚਾਇਆ ਸੀ,ਇਸ ਲਈ ਇੰਨਾਂ ਸ਼ਹੀਦਾਂ ਨੂੰ ਫਾਜ਼ਿਲਕਾ ਦੇ ਰਾਖੇ ਵੀ ਆਖਿਆ ਜਾਂਦਾ ਹੈ।

ALSO READ:- CM Capt. Amarinder Singh ਨੇ ਬੀਜੇਪੀ ਵਿਧਾਇਕ ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਕੀਤੀ ਨਿੰਦਾ,ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਏਗਾ

ਇੰਨਾਂ ਸ਼ਹੀਦਾਂ ਦੀ ਯਾਦ ਵਿਚ ਕੌਮਾਂਤਰੀ ਬਾਰਡਰ ਦੇ ਨੇੜੇ ਸ਼ਹੀਦਾਂ ਦੀ ਸਮਾਧੀ ਯਾਦਗਾਰ ਬਣਾਈ ਗਈ ਜਿੱਥੇ ਇੰਨਾਂ ਸ਼ਹੀਦ ਫੌਜੀਆਂ ਦਾ ਅੰਤਮ ਸਸਕਾਰ ਕੀਤਾ ਗਿਆ ਸੀ,ਇਸ ਥਾਂ ਤੇ ਹਰ ਸਾਲ ਭਾਰਤੀ ਫੌਜ ਅਤੇ ਫਾਜ਼ਿਲਕਾ ਦੇ ਲੋਕਾਂ ਵੱਲੋਂ ਇਕ ਸਮਾਗਮ ਕਰਕੇ ਇੰਨਾਂ ਸ਼ਹੀਦਾਂ ਨੂੰ ਨਮਨ ਕੀਤਾ ਜਾਂਦਾ ਹੈ,ਹੁਣ ਇਸੇ ਥਾਂ ਦੇਸ਼ ਦੀ ਜਿੱਤ ਦੇ 50 ਸਾਲ ਪੂਰੇ ਹੋਣ ਤੇ ਇਕ ਵਿਜੈ ਸੰਤਭ ਦਾ ਨਿਰਮਾਣ ਕੀਤਾ ਜਾਵੇਗਾ ਜੋ ਕਿ ਸਾਡੀਆਂ ਅਗਲੀਆਂ ਪੀੜੀਆਂ ਨੂੰ ਸਾਡੀ ਫੌਜ ਦੀ ਬਹਾਦਰੀ ਅਤੇ ਕੁਰਬਾਨੀ ਦੀ ਦਾਸਤਾਨ ਤੋਂ ਜਾਣੂ ਕਰਵਾਉਂਦਾ ਰਹੇਗਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *