ਵਿਕਾਸ ਕਾਰਜ ਤੈਅ ਸਮੇਂ ਉਤੇ ਮੁਕੰਮਲ ਕੀਤੇ ਜਾਣ: ਵਿਜੈ ਸ਼ਰਮਾ AZAD SOCH ਵਿਕਾਸ ਕਾਰਜ ਤੈਅ ਸਮੇਂ ਉਤੇ ਮੁਕੰਮਲ ਕੀਤੇ ਜਾਣ: ਵਿਜੈ ਸ਼ਰਮਾ AZAD SOCH
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਵਿਕਾਸ ਕਾਰਜ ਤੈਅ ਸਮੇਂ ਉਤੇ ਮੁਕੰਮਲ ਕੀਤੇ ਜਾਣ ਵਿਜੈ ਸ਼ਰਮਾ

ਵਿਕਾਸ ਕਾਰਜ ਤੈਅ ਸਮੇਂ ਉਤੇ ਮੁਕੰਮਲ ਕੀਤੇ ਜਾਣ: ਵਿਜੈ ਸ਼ਰਮਾ

10

AZAD SOCH:-

ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦੀ ਸਮੀਖਿਆਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ

S.A.S Nagar,(AZAD SOCH NEWS):- ਵਿਜੈ ਸ਼ਰਮਾ, ਚੇਅਰਮੈਨ, ਜ਼ਿਲ੍ਹਾ ਯੋਜਨਾ ਕਮੇਟੀ, ਐਸ.ਏ.ਐਸ ਨਗਰ ਨੇ ਵੱਖ ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪਲਾਨ ਸਕੀਮਾਂ ਅਧੀਨ ਕੰਮ ਦਾ ਮਿਆਰ ਸਹੀ ਰੱਖ ਕੇ ਕੰਮ ਨੂੰ ਸਹੀ ਸਮੇਂ ਉਤੇ ਮੁਕੰਮਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।

ਵਿਕਾਸ ਕੰਮਾਂ ਦੀ ਗਤੀ ਤੇਜ਼ ਕਰਨ ਲਈ ਜੇਕਰ ਕਿਸੇ ਨੂੰ ਫੀਲਡ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਫੌਰੀ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਉਹ ਤੁਰੰਤ ਉਸ ਨੂੰ ਹੱਲ ਕਰਵਾਉਣਗੇ,ਵਿਜੈ ਸ਼ਰਮਾ ਨੇ ਦੱਸਿਆ ਕਿ ਪੀ.ਐਮ-10 ਸਟੇਟ ਲੈਵਲ ਇਨੀਸ਼ੀਏਟਿਵ (ਪੰਜਾਬ ਨਿਰਮਾਣ ਪ੍ਰੋਗਰਾਮ) ਸਕੀਮ ਅਧੀਨ ਕੰਮਿਊਨਿਟੀ ਸੈਂਟਰ ਦੀ ਉਸਾਰੀ ਪਿੰਡ ਦੇਹ ਕਲਾਂ ਬਲਾਕ ਖਰੜ ਲਈ ਰਾਸ਼ੀ 50.00 ਲੱਖ ਰੁਪਏ ਅਤੇ ਪਿੰਡ ਭਜੌਲੀ ਬਲਾਕ ਮਾਜਰੀ ਲਈ 50.00 ਲੱਖ ਰੁ: ਐਲੋਕੇਟ ਹੋਏ ਸਨ।

ਪਿੰਡ ਦੇਹ ਕਲਾਂ ਬਲਾਕ ਖਰੜ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਪਿੰਡ ਭਜੌਲੀ ਦੇ ਪ੍ਰੋਜੈਕਟ ਸਬੰਧੀ ਪ੍ਰਕਿਰਿਆ ਜਾਰੀ ਹੈ,ਚੇਅਰਮੈਨ ਨੇ ਇਸ ਮੌਕੇ ਬੰਧਨ ਮੁਕਤ ਸਕੀਮ ਅਧੀਨ 13 ਵੱਖ ਵੱਖ ਕੰਮ, ਜਿਨ੍ਹਾਂ ਲਈ ਕਰੀਬ 126.26 ਲੱਖ ਰੁ: ਐਲੋਕੇਟ ਹੋਏ ਸਨ, ਜਲਦੀ ਕਰਵਾਉਣ ਦੀ ਹਦਾਇਤ ਕੀਤੀ,ਸ਼੍ਰੀ ਸ਼ਰਮਾ ਨੇ ਦੱਸਿਆ ਕਿ ਸਰਕਾਰੀ ਸੀਨੀ.ਸੈਕੰਡਰੀ ਸਕੂਲ (ਲੜਕੀਆਂ) ਪਿੰਡ ਸੁਹਾਣਾ ਐਸ.ਏ.ਐਸ ਨਗਰ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪੀ.ਐਮ-10 ਸਟੇਟ ਲੈਵਲ ਇੰਨੀਸ਼ੀਏਟਿਵ (ਪੰਜਾਬ ਨਿਰਮਾਣ ਪ੍ਰੋਗਰਾਮ) ਸਕੀਮ ਅਧੀਨ ਰਾਸ਼ੀ 25.00 ਲੱਖ ਰੁਪਏ ਐਲੋਕੇਟ ਹੋਏ ਹਨ।

ਕੰਮ ਜੰਗੀ ਪੱਧਰ ਉਤੇ ਚੱਲ ਰਹੇ ਹਨ ਤੇ ਦੋ ਮਹੀਨੇ ਵਿੱਚ ਮਕੰਮਲ ਕਰ ਦਿੱਤੇ ਜਾਣਗੇ,ਮੀਟਿੰਗ ਵਿੱਚ ਚੌਧਰੀ ਗੁਰਮੇਲ ਸਿੰਘ ਮੈਂਬਰ ਜ਼ਿਲ੍ਹਾ ਯੋਜਨਾ ਕਮੇਟੀ, ਪ੍ਰੇਮ ਕੁਮਾਰ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਡਿਪਟੀ ਡੀ.ਈ.ਓ ਰਮਿੰਦਰ ਕੌਰ, ਸੁਖਵਿੰਦਰ ਸਿੰਘ, ਬੇਅੰਤ ਸਿੰਘ ਇੰਨਵੈਸਟੀਗੇਟਰ (ਐਮ.ਪੀ.ਲੈਂਡ ਸਕੀਮ), ਗੁਰਮੀਤ ਸਿੰਘ ਐਸ.ਡੀ.ਓ ਪੰਚਾਇਤੀ ਰਾਜ, ਬਲਜਿੰਦਰ ਸਿੰਘ, ਕਾਰਜਸਾਧਕ ਅਫਸਰ, ਨਗਰ ਕੌਂਸਲ ਬਨੂੜ, ਕਰਨੈਲ ਸਿੰਘ, ਐਸ.ਡੀ.ਈ. ਪ੍ਰਾਂਤਕ ਮੰਡਲ, ਪੀ.ਡਬਲਿਯੂ.ਡੀ. (ਬੀ ਐਂਡ ਆਰ)।

ਰਾਜ ਕਮਲ ਗਰਗ, ਏ.ਈ. ਕਾਰਜਕਾਰੀ ਇੰਜੀ. ਲੋਕ ਨਿਰਮਾਣ ਵਿਭਾਗ ਉਸਾਰੀ ਮੰਡਲ ਨੰ:1, ਸੰਦੀਪ ਕੁਮਾਰ ਨਾਰੰਗ, ਐਸ.ਡੀ.ਈ ਪ੍ਰਾਂਤਕ ਮੰਡਲ, ਪੀ.ਡਬਲਿਯੂ.ਡੀ. (ਬੀ ਐਂਡ ਆਰ) ਚੰਡੀਗੜ੍ਹ, ਸੰਦੀਪ ਸਿੰਘ ਜੇ.ਈ ਪ੍ਰਾਂਤਕ ਮੰਡਲ, ਪੀ.ਡਬਲਿਯੂ.ਡੀ. (ਬੀ ਐਂਡ ਆਰ) ਚੰਡੀਗੜ੍ਹ,ਰਮਿੰਦਰ ਕੌਰ ਡਿਪਟੀ ਡੀ.ਈ.ਓ (ਸੈਕੰਡਰੀ) ਐਸ.ਏ.ਐਸ ਨਗਰ, ਸੁਖਚੈਨ ਸਿੰਘ ਬੀ.ਡੀ.ਪੀ.ਓ ਡੇਰਾਬੱਸੀ ਅਤੇ ਕੁਲਦੀਪ ਸਿੰਘ ਹਾਜ਼ਰ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *