Rakesh Tikait ਨੇ Ghazipur ਦੀ ਸਰਹੱਦ ‘ਤੇ’ ਹੋਲੀ ‘ਮਨਾਉਣ ਲਈ ਦਿੱਲੀ ਅਤੇ UP Police Rakesh Tikait ਨੇ Ghazipur ਦੀ ਸਰਹੱਦ ‘ਤੇ’ ਹੋਲੀ ‘ਮਨਾਉਣ ਲਈ ਦਿੱਲੀ ਅਤੇ UP Police
BREAKING NEWS
Search

Live Clock Date

Your browser is not supported for the Live Clock Timer, please visit the Support Center for support.
Rakesh Tikait ਨੇ Ghazipur ਦੀ ਸਰਹੱਦ ‘ਤੇ’ ਹੋਲੀ ‘ਮਨਾਉਣ ਲਈ ਦਿੱਲੀ ਅਤੇ UP Police ਨੂੰ ਦਿੱਤਾ ਸੱਦਾ

Rakesh Tikait ਨੇ Ghazipur ਦੀ ਸਰਹੱਦ ‘ਤੇ’ ਹੋਲੀ ‘ਮਨਾਉਣ ਲਈ ਦਿੱਲੀ ਅਤੇ UP Police ਨੂੰ ਦਿੱਤਾ ਸੱਦਾ

10

AZAD SOCH:-

Ghazipur Border,(AZAD SOCH NEWS):- ਦਿੱਲੀ ਦੀਆਂ ਆਸਪਾਸ ਸਰਹੱਦਾ ਦੇ ਉੱਪਰ ਕਿਸਾਨ ਅਤੇ ਕਿਸਾਨ ਜੱਥੇਬੰਦੀਆਂ (Farmers’ Organizations) ਦੁਆਰਾਂ ਕਾਲੇ ਖੇਤੀ ਕਾਨੂੰਨਾਂ (Agricultural Laws) ਦਾ ਵਿਰੋਧ ਕੀਤਾ ਜ਼ਾ ਰਿਹਾ ਹੈ, ਪਿਛਲੇ 4 ਮਹੀਨੀਆਂ ਤੋਂ ਜਿਆਦਾ ਟਾਈਮ ਹੋ ਚੁੱਕਾ ਹੈ, ਕਿਸਾਨ ਇਸ ਸਮੇਂ ਦਿੱਲੀ ਦੀਆਂ ਸਰਹੱਦਾ ਦੇ ਉੱਪਰ ਆਪਣੇ ਹੱਕਾ ਦੀ ਆਵਾਜ਼ ਕੇਂਦਰ ਤੱਕ ਪਹੁੰਚਾ ਰਹੇ ਹਨ, ਅਤੇ ਇਨ੍ਹਾਂ ਕਾਲੇ ਕਾਨੂੰਨਾਂ (Black Laws) ਨੂੰ ਵਾਪਸ ਕਰਨ ਲਈ ਅੰੜੇ੍ਹ ਹੋਏ ਹਨ’।

ਇੰਡੀਅਨ ਫਾਰਮਰਜ਼ ਯੂਨੀਅਨ (Indian Farmers Union) ਦੇ ਆਗੂ ਰਾਕੇਸ਼ ਟਿਕੈਤ (Rakesh Tikait) ਨੇ ਸਰਹੱਦ ‘ਤੇ ਤਾਇਨਾਤ ਦਿੱਲੀ ਅਤੇ ਯੂਪੀ ਪੁਲਿਸ (UP Police) ਦੇ ਜਵਾਨਾਂ ਨੂੰ ਮਿਲ ਕੇ ਹੋਲੀ ਮਨਾਉਣ ਦਾ ਸੱਦਾ ਦਿੱਤਾ ਹੈ।

ਬੀਕੇਯੂ (BKU) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਹੋਲੀ ਸਰਹੱਦ ‘ਤੇ ਮੌਜੂਦ ਦਿੱਲੀ ਅਤੇ ਯੂਪੀ ਪੁਲਿਸ (UP Police) ਸੈਨਿਕਾਂ ਦੇ ਨਾਲ ਜਸ਼ਨ ਮਨਾਵਾਂਗੇ, ਉਨ੍ਹਾਂ ਲਈ ਪ੍ਰਬੰਧ ਕਰਾਂਗੇ ਅਤੇ ਉਨ੍ਹਾਂ ਨਾਲ ਸੰਪਰਕ ਕਰਾਂਗੇ ਅਤੇ ਉਨ੍ਹਾਂ ਨੂੰ ਮਿਲ ਕੇ ਹੋਲੀ ਮਨਾਉਣ ਲਈ ਕਹਾਂਗੇ,’ ਉਨ੍ਹਾਂ ਨੇ ਕਿਹਾ , ਜਦੋਂ ਹਿੰਦੁਸਤਾਨ-ਪਾਕਿਸਤਾਨ ਸਰਹੱਦ’ (India-Pakistan Border) ਤੇ ਤਿਉਹਾਰ ਹੁੰਦੇ ਹਨ’।

ਤਾਂ ਸਰਹੱਦ ‘ਤੇ ਐਕਸਚੇਂਜ (Exchange) ਹੁੰਦਾ ਹੈ, ਫਿਰ ਇਹ ਇੱਥੇ ਕਿਉਂ ਨਹੀਂ ਹੋ ਸਕਦਾੈ ਜੇ ਨਹੀਂ, ਤਾਂ ਗਾਜੀਪੁਰ ਸਰਹੱਦ (Ghazipur Border) ਨੂੰ ਪਾਕਿਸਤਾਨ ਦੀ ਸਰਹੱਦ ਨਾਲੋਂ ਵਧੇਰੇ ਖ਼ਤਰਨਾਕ ਮੰਨਿਆ ਜਾਂਦਾ ਹੈ,ਰਾਕੇਸ਼ ਟਿਕੈਤ ਨੇ ਕਿਹਾ, ‘ਅਸੀਂ ਸਿਰਫ ਫੋਰਸ ਦੇ ਜਵਾਨਾਂ ਨੂੰ ਬੁਲਾਵਾਂਗੇ, ਸਰਕਾਰ ਨੂੰ ਨਹੀਂ’।

ਸਵੇਰ ਤੋਂ ਹੀ ਗਾਜੀਪੁਰ ਦੀ ਸਰਹੱਦ (Ghazipur Border) ‘ਤੇ ਹੋਲੀ ਦੇ ਗੀਤ ਗਾਏ ਜਾ ਰਹੇ ਹਨ, ਜਦੋਂ ਕਿ ਢੋਲ ਦੀ ਧੜਕਣ ਵੀ ਸੁਣਾਈ ਦਿੰਦੀ ਹੈ,ਕਿਸਾਨਾਂ ਨੇ ਹੋਲਿਕਾ ਦਹਨ ਦੇ ਮੌਕੇ ਤੇ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜਨ ਦੀ ਗੱਲ ਕਹੀ ਹੈ,ਇਸੇ ਵਿੱਚ ਹੀ ਕਿਸਾਨਾਂ ਅਤੇ ਕਿਸਾਨ ਜੱਥੇਬੰਦੀਆਂ ਦਾ ਕਹਿਣਾ ਹੈ, ਕਿ ਜਦੋਂ ਤੱਕ ਕਾਲੇ ਖੇਤੀ ਕਾਨੂੰਨਾਂ ਵਾਪਸ ਨਹੀਂ ਕੀਤਾ ਜਾਦਾਂ ਉਂਦੋਂ ਤੱਕ ਘਰ ਵਾਪਸੀ ਨਹੀਂ ਹੋਵੇਂਗੀ।

ਅਤੇ ਇਸ ਤਰ੍ਹਾਂ ਦਿੱਲੀ ਦੀਆਂ ਸਰਹੱਦਾ ਦੇ ਆਸਪਾਸ ਧਰਨੇ ਤੇ ਬੈਠੇ ਰਹਿਣਾ ਹੈ, ਹੁਣ ਤੱਕ ਬਹੁਤ ਧਰਨੇ ਉੱਪਰ ਬੈਠੇ ਕਿਸਾਨੀ ਦੀ ਮੌਤ ਵੀਂ ਹੋ ਚੁੱਕੀ ਹੈ, ਖੇਤੀਬਾੜੀ ਕਾਨੂੰਨਾਂ (Agricultural Laws) ਦੇ ਵਿਰੁੱਧ ਦਿੱਲੀ ਬਾਰਡਰ (Delhi Border) ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ,ਦੇਸ਼ ਦੇ ਵੱਖ-ਵੱਖ ਇਲਾਕਿਆਂ ਅਤੇ ਦੇਸ਼ ਦੇ ਰਾਜਾਂ ਵਿੱਚ ਕਾਲੇ ਖੇਤੀ ਕਾਨੂੰਨਾਂ (Agricultural Laws) ਦਾ ਵਿਰੋਧ ਕੀਤਾ ਜਾ ਰਿਹਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *