Mainstream Newspaper Indian Express,ਵੱਲੋਂ ਪ੍ਰਕਾਸ਼ਤ ਕੀਤੀ ਗਈ ਦੇਸ਼ ਦੇ ਸਭ ਤੋਂ Mainstream Newspaper Indian Express,ਵੱਲੋਂ ਪ੍ਰਕਾਸ਼ਤ ਕੀਤੀ ਗਈ ਦੇਸ਼ ਦੇ ਸਭ ਤੋਂ

Live Clock Date

Your browser is not supported for the Live Clock Timer, please visit the Support Center for support.
Mainstream Newspaper Indian Express,ਵੱਲੋਂ ਪ੍ਰਕਾਸ਼ਤ ਕੀਤੀ ਗਈ ਦੇਸ਼ ਦੇ ਸਭ ਤੋਂ ਤਾਕਤਵਰ 100 ਲੋਕਾਂ ਦੀ ਲਿਸਟ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਵੀ ਸ਼ਾਮਲ

Mainstream Newspaper Indian Express,ਵੱਲੋਂ ਪ੍ਰਕਾਸ਼ਤ ਕੀਤੀ ਗਈ ਦੇਸ਼ ਦੇ ਸਭ ਤੋਂ ਤਾਕਤਵਰ 100 ਲੋਕਾਂ ਦੀ ਲਿਸਟ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਵੀ ਸ਼ਾਮਲ

7

AZAD SOCH:-

PATIALA,(AZAD SOCH NEWS):- ਭਾਰਤ ਦੇ ਮੇਨਸਟ੍ਰੀਮ ਅਖਬਾਰ ਇੰਡੀਅਨ ਐਕਸਪ੍ਰੈਸ (India’s mainstream newspaper,The Indian Express) ਵੱਲੋਂ ਪ੍ਰਕਾਸ਼ਤ ਕੀਤੀ ਗਈ ਦੇਸ਼ ਦੇ ਸਭ ਤੋਂ ਤਾਕਤਵਰ 100 ਲੋਕਾਂ ਦੀ ਲਿਸਟ  ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (Bhartiya Kisan Union Ugrahan) ਦੇ ਪ੍ਰਧਾਨ ਜੋਗਿੰਦਰ  ਸਿੰਘ ਉਗਰਾਹਾਂ (President Joginder Singh Ugrahan) ਦਾ ਨਾਂ ਵੀ ਸ਼ਾਮਲ ਹੈ।

76 ਸਾਲਾ ਕਿਸਾਨ ਆਗੂ ਦਾ ਨਾਂ ਸੂਚੀ ਵਿਚ 88ਵੇਂ ਨੰਬਰ ’ਤੇ ਹੈ,ਇਸ ਵਿਚ ਦੱਸਿਆ ਗਿਆ ਹੈ,ਕਿ ਸਾਬਕਾ ਫੌਜੀ ਉਗਰਾਹਾਂ ਇਸ ਵੇਲੇ ਮਾਲਵਾ ਤੇ ਮਾਝਾ ਇਲਾਕੇ ਵਿਚੋਂ ਛੋਟੇ ਕਿਸਾਨਾਂ ਤੇ ਮਜ਼ਦੂਰਾਂ ਦੀ ਵੱਡੀ ਫੌਜ ਲੈ ਕੇ ਲੜਾਈ ਲੜ ਰਹੇ ਹਨ ਤਾਂ ਜੋ ਕੇਂਦਰ ਸਰਕਾਰ ਵੱਲੋਂ ਬਣਾਏ ਗਏ 3 ਖੇਤੀ ਕਾਨੂੰਨ (Agricultural Law) ਰੱਦ ਕਰਵਾਏ ਜਾ ਸਕਣ।

ਉਗਰਾਹਾਂ 1 ਯੂਨੀਅਨਾਂ ਵਾਲੇ ਸੰਯੁਕਤ ਕਿਸਾਨ ਮੋਰਚੇ (United Farmers Front) ਵਿਚ ਸ਼ਾਮਲ ਨਹੀ,ਹਨ ਤੇ ਉਹਨਾਂ ਦਿੱਲੀ ਵਿਚ ਟਿਕਰੀ (Tikri) ਵਿਖੇ ਵੱਖਰੀ ਸਟੇਜ ਲਗਾਈ ਹੈ,ਨਵੰਬਰ ਮਹੀਨੇ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਖੁਦ ਉਗਰਾਹਾਂ ਨੁ਼ੰ ਫੋਨ ਕੀਤਾ ਸੀ,ਇਸ ਵਿਚ ਦੱਸਿਆ ਗਿਆ ਹੈ,ਕਿ ਉਗਰਾਹਾਂ ਭਗਤ ਸਿੰਘ ਤੋਂ ਪ੍ਰੇਰਿਤ ਹਨ ਤੇ ਇਸੇ ਲਈ ਉਹਨਾਂ ਦੀ ਯੂਨੀਅਨ ਦੇ ਝੰਡੇ ਦਾ ਰੰਗ ਬਸੰਤੀ ਹੈ,ਤੇ ਯੂਨੀਅਨ ਦੀਆਂ ਮਹਿਲਾ ਮੈਂਬਰ ਬਸੰਤੀ ਰੰਗ ਦੀ ਚੁੰਨੀ ਲੈਂਦੀਆਂ ਹਨ। 

ALSO READ:- Rakesh Tikait ਨੇ Ghazipur ਦੀ ਸਰਹੱਦ ‘ਤੇ’ ਹੋਲੀ ‘ਮਨਾਉਣ ਲਈ ਦਿੱਲੀ ਅਤੇ UP Police ਨੂੰ ਦਿੱਤਾ ਸੱਦਾ

ਕਿਸਾਨੀ ਅੰਦੋਲਨ ਲਗਾਤਾਰ ਜਾਰੀ ਹੈ, ਦੇਸ਼ ਭਰ ਵਿੱਚ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਹੈ,ਦੇਸ ਤੋਂ ਇਲਾਵਾਂ ਇਹ ਕਿਸਾਨੀ ਅੰਦੋਲਨ ਦੁਨੀਆਂ ਭਰ ਵਿੱਚ ਜਾਰੀ ਹੈ,ਕਈ ਦੇਸਾਂ ਵੱਡੀਆਂ ਹਸਤੀਆਂ ਨੇ ਇਸ ਕਿਸਾਨੀ ਅੰਦੋਲਨ ਦਾ ਵਿਰੋਧ ਕੀਤਾ ਹੈ, ਅਤੇ ਕਰ ਰਹੇ ਹਨ।

ਦੇਸ਼ ਦੇ ਕਿਸਾਨ ਇਸ ਸਮੇਂ ਦਿੱਲੀ ਦੀਆਂ ਸਰਹੱਦਾ ਦੇ ਆਸਪਾਸ ਦੇ ਇਲਾਕਿਆਂ ਵਿੱਚ ਆਪਣੇ ਪੱਕੇ ਅੰਦੋਲਨ ਜਾਰੀ ਰੱਖੇ ਹੋਏ ਹਨ,ਕੇਂਦਰ ਸਰਕਾਰ ਨਾਲ ਕਈ ਵਾਰ ਇਸ ਮੁੱਦੇ ਤੇ ਗੱਲ ਹੋ ਚੁੱਕੀ ਹੈ, ਪਰ ਹੁਣ ਤੱਕ ਇਸ ਦਾ ਕੋਈ ਵੀਂ ਹੱਲ ਨਹੀਂ ਨਿਕਲੀਆਂ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *