Covid-19 ਮਾਮਲਿਆਂ ਬਾਰੇ ਤੁਰੰਤ ਸਿਵਲ ਸਰਜਨਾਂ ਨੂੰ ਸੂਚਿਤ ਕੀਤਾ ਜਾਵੇ: Balbir Sidhu Covid-19 ਮਾਮਲਿਆਂ ਬਾਰੇ ਤੁਰੰਤ ਸਿਵਲ ਸਰਜਨਾਂ ਨੂੰ ਸੂਚਿਤ ਕੀਤਾ ਜਾਵੇ: Balbir Sidhu

Live Clock Date

Your browser is not supported for the Live Clock Timer, please visit the Support Center for support.
Covid-19 ਮਾਮਲਿਆਂ ਬਾਰੇ ਤੁਰੰਤ ਸਿਵਲ ਸਰਜਨਾਂ ਨੂੰ ਸੂਚਿਤ ਕੀਤਾ ਜਾਵੇ Balbir Sidhu

Covid-19 ਮਾਮਲਿਆਂ ਬਾਰੇ ਤੁਰੰਤ ਸਿਵਲ ਸਰਜਨਾਂ ਨੂੰ ਸੂਚਿਤ ਕੀਤਾ ਜਾਵੇ: Balbir Sidhu

9

AZAD SOCH:-

CHANDIGARH,(AZAD SOCH NEWS):- ਸੂਬੇ ਵਿੱਚ ਕੋਵਿਡ-19 (Covid-19) ਦੇ ਵੱਧ ਰਹੇ ਕੇਸਾਂ ਦਰਮਿਆਨ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ (Health Minister Balbir Singh Sidhu) ਨੇ ਕਿਹਾ ਕਿ ਸਾਰੀਆਂ ਲੈਬਾਂ ਅਤੇ ਹਸਪਤਾਲਾਂ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਕੀਤੇ ਗਏ ਟੈਸਟ ਅਨੁਸਾਰ ਕੋਵਿਡ-19 (Covid-19) ਪ੍ਰਭਾਵਿਤ ਪਾਏ ਗਏ ਵਿਅਕਤੀ ਦੀ ਜਾਣਕਾਰੀ ਤੁਰੰਤ ਸਬੰਧਤ ਸਿਵਲ ਸਰਜਨ ਦਫ਼ਤਰ ਨੂੰ ਦਿੱਤੀ ਜਾਵੇ।

ਤਾਂ ਜੋ ਰੋਕਥਾਮ ਉਪਾਵਾਂ ਨੂੰ ਮਜ਼ਬੂਤੀ ਦਿੱਤੀ ਜਾ ਸਕੇ,ਰੋਕਥਾਮ ਉਪਾਵਾਂ ਦੀ ਮਹੱਤਤਾ ਦਾ ਜ਼ਿਕਰ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਹੈ ਕਿ ਕੋਵਿਡ-19 (Covid-19) ਦੇ ਹਰੇਕ ਕੇਸ (ਸ਼ੱਕੀ/ ਪੁਸ਼ਟੀ ਕੀਤਾ ਹੋਇਆ) ਨੂੰ ਇਕਾਂਤਵਾਸ ਕਰਕੇ ਢੁੱਕਵਾਂ ਇਲਾਜ ਦਿੱਤਾ ਜਾਵੇ।

ਅਤੇ ਲੋਕਾਂ ਦੇ ਵਡੇਰੇ ਹਿੱਤ ਵਿੱਚ ਵਾਇਰਸ ਦੇ ਫੈਲਾਅ ਦੀ ਲੜੀ ਨੂੰ ਤੋੜਨ ਲਈ ਜਲਦ ਤੋਂ ਜਲਦ ਇਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦਾ ਪਤਾ ਲਗਾਇਆ ਜਾਵੇ,ਸ. ਸਿੱਧੂ ਨੇ ਅੱਗੇ ਕਿਹਾ ਕਿ ਸੰਕਟ ਦੀ ਇਸ ਘੜੀ ਵਿਚ ਲੈਬਾਰਟਰੀਆਂ ਅਤੇ ਹਸਪਤਾਲਾਂ ਸਮੇਤ ਨਿੱਜੀ ਖੇਤਰ ਦਾ ਸਮਰਥਨ ਅਤੇ ਸਹਿਯੋਗ ਵੀ ਬਹੁਤ ਜ਼ਰੂਰੀ ਹੈ।

ਉਹਨਾਂ ਕਿਹਾ ਕਿ ਪ੍ਰਾਈਵੇਟ ਲੈਬਾਰਟਰੀਆਂ (Private laboratories) ਅਤੇ ਹਸਪਤਾਲਾਂ ਪਾਜ਼ੇਟਿਵ ਮਾਮਲਿਆਂ ਬਾਰੇ ਬਿਨਾਂ ਕਿਸੇ ਦੇਰੀ ਦੇ ਸਬੰਧਤ ਸਿਵਲ ਸਰਜਨਾਂ ਦਫ਼ਤਰਾਂ ਨੂੰ ਸੂਚਿਤ ਕਰਨ।ਛਾਤੀ ਦੇ ਸੀ.ਟੀ.-ਐਚ.ਆਰ.ਸੀ.ਟੀ. ਟੈਸਟ (CT-HRCT Test) ਅਤੇ ਕੋਵਿਡ-19 (Covid-19) ਦੇ ਆਰ.ਟੀ.-ਪੀ.ਸੀ.ਆਰ. ਟੈਸਟ (RT-PCR Test) ਲਈ ਤੈਅ ਕੀਤੇ ਗਏ।

ਖ਼ਰਚ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੋਈ ਵੀ ਡਾਇਗਨੌਸਟਿਕ ਕੇਂਦਰ ਛਾਤੀ ਦੇ ਸੀ.ਟੀ-ਸਕੈਨ/ ਐਚ.ਆਰ.ਸੀ.ਟੀ. ਟੈਸਟ (CT-scan / HRCT Test) ਲਈ 2000 ਰੁਪਏ ਤੋਂ ਵੱਧ ਚਾਰਜ ਨਾ ਕਰੇ ਜਿਸ ਵਿੱਚ ਜੀ.ਐਸ.ਟੀ/ਟੈਕਸਿਜ਼, ਡਾਕੂਮੈਂਟੇਸ਼ਨ (GST / Taxes, Documentation) ਅਤੇ ਰਿਪੋਰਟਿੰਗ ਸ਼ਾਮਲ ਹੈ।

ਇਸੇ ਤਰ੍ਹਾਂ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਵਿਡ-19 (Covid-19) ਦੇ ਆਰ.ਟੀ-ਪੀਸੀਆਰ ਟੈਸਟ (RT-PCR Test) ਲਈ 900 ਰੁਪਏ ਤੋਂ ਵੱਧ ਪੈਸੇ ਨਾ ਵਸੂਲੇ,ਸ. ਸਿੱਧੂ ਨੇ ਸਪੱਸ਼ਟ ਕੀਤਾ ਕਿ ਲੈਬਾਰਟਰੀਆਂ ਆਈ.ਸੀ.ਐਮ.ਆਰ, (ICMR) ਭਾਰਤ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਸਮੇਂ ਸਮੇਂ ‘ਤੇ ਜਾਰੀ ਸਾਰੇ ਟੈਸਟਿੰਗ ਪ੍ਰੋਟੋਕਾਲਾਂ (Testing Protocols) ਦੀ ਸਖਤੀ ਨਾਲ ਪਾਲਣਾ ਕਰਨ।

ਉਨ੍ਹਾਂ ਕਿਹਾ ਕਿ ਪ੍ਰਾਈਵੇਟ ਲੈਬਾਰਟਰੀਆਂ (Private laboratories) ਲਈ ਕੋਵੀਡ-19 (Covid-19) ਟੈਸਟਾਂ ਦੇ ਨਤੀਜਿਆਂ ਨਾਲ ਸਬੰਧਤ ਜਾਣਕਾਰੀ ਸੂਬਾ ਸਰਕਾਰ ਨਾਲ ਸਾਂਝੀ ਕਰਨੀ ਲਾਜ਼ਮੀ ਹੈ ਅਤੇ ਸਮੇਂ ਸਿਰ ਆਈ.ਸੀ.ਐਮ.ਆਰ. ਪੋਰਟਲ (ICMR Portal) ‘ਤੇ ਅਪਲੋਡ ਕਰਨੀ ਜ਼ਰੂਰੀ ਹੈ,ਟੈਸਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਟੈਸਟ ਦੀ ਰਿਪੋਰਟ ਮਰੀਜ਼ ਨੂੰ ਭੇਜੀ ਜਾਵੇ ਅਤੇ ਟੈਸਟ ਦੇ ਸਾਰੇ ਨਤੀਜੇ ਤੁਰੰਤ ਸਬੰਧਤ ਜ਼ਿਲ੍ਹੇ ਦੇ ਸਿਵਲ ਸਰਜਨ ਅਤੇ ਪੰਜਾਬ ਦੇ ਸਟੇਟ ਆਈ.ਡੀ.ਐਸ.ਪੀ. ਸੈੱਲ (IDSP Cells) ਨੂੰ ਭੇਜੇ ਜਾਣ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *