Abohar, 2 April,(AZAD SOCH NEWS):- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ (Mr. Sunil Jakhar) ਨੇ ਅੱਜ ਇੱਥੇ ਪਾਰਟੀ ਵਰਕਰਾਂ ਨਾਲ ਬੈਠਕ ਦੌਰਾਨ ਉਨਾਂ ਨੂੰ ਮੋਦੀ ਸਰਕਾਰ ਦੀਆਂ ਗਰੀਬ, ਕਿਸਾਨ ਅਤੇ ਵਪਾਰੀ ਵਿਰੋਧੀ ਦਮਨਕਾਰੀ ਨੀਤੀਆਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਵਿੱਢਣ ਦਾ ਸੱਦਾ ਦਿੱਤਾ,ਇਸ ਮੌਕੇ ਵਰਕਰਾਂ ਨਾਲ ਬੈਠਕ ਕਰਦਿਆਂ ਸ੍ਰੀ ਸੁਨੀਲ ਜਾਖੜ (Mr. Sunil Jakhar) ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬੀਆਂ ਵੱਲੋਂ ਕਾਲੇ ਕਾਨੂੰਨਾਂ (Black Laws) ਖਿਲਾਫ ਲੜੇ ਜਾ ਰਹੇ ਸਾਂਝੇ ਸੰਘਰਸ਼ ਦਾ ਬਦਲਾ ਲੈਣ ਲਈ ਰਾਜ ਵਿਚ ਕਣਕ ਦੀ ਸਰਕਾਰੀ ਖਰੀਦ ਵਿਚ ਅੜਿੱਕੇ ਡਾਹ ਰਹੀ ਹੈ।
ਪੜ੍ਹੋ ਹੋਰ ਖ਼ਬਰਾਂ :- Government Of Punjab ਦਾ ਆਦੇਸ਼,ਬਕਾਇਆ ਬਿੱਲਾਂ ਦੀ ਸਮੇਂ ਸਿਰ ਹੋਵੇ ਅਦਾਇਗੀ
ਉਨਾਂ ਨੇ ਕਿਹਾ ਕਿ ਇਕ ਪਾਸੇ ਹਾਲੇ ਤੱਕ ਰਾਜ ਲਈ ਸੀਸੀਐਲ ਲਿਮਟ (CCL Limit) ਜਾਰੀ ਨਹੀਂ ਕੀਤੀ ਗਈ ਹੈ ਜਦ ਕਿ ਫਸਲ ਦੀ ਸਿੱਧੀ ਅਦਾਇਗੀ ਦਾ ਰੇੜਕਾ ਪਾ ਕੇ ਮੋਦੀ ਸਰਕਾਰ ਕਿਸਾਨਾਂ ਦਾ ਸਾਥ ਦੇਣ ਲਈ ਆੜਤੀਆਂ ਨੂੰ ਵੀ ਨਿਸ਼ਾਨਾਂ ਬਣਾ ਰਹੀ ਹੈ ਜਦ ਕਿ ਰਾਜ ਦੇ ਮੰਡੀਕਰਨ ਢਾਂਚੇ ਨੂੰ ਅਜਿਹਾ ਕਰਕੇ ਤਬਾਹ ਕਰਨਾ ਚਾਹੁੰਦੀ ਹੈ,ਸ੍ਰੀ ਸੁਨੀਲ ਜਾਖੜ (Mr. Sunil Jakhar) ਨੇ ਕਿਹਾ ਕਿ ਵਰਿਆਂ ਤੋਂ ਸਫਲਤਾ ਨਾਲ ਚੱਲ ਰਹੇ ਮੰਡੀਕਰਨ ਦੀ ਪ੍ਰਿਆ ਵਿਚ ਤਬਦੀਲੀਆਂ ਦਾ ਉਦੇਸ਼ ਕੇਵਲ ਕਿਸਾਨਾਂ ਨੂੰ ਪ੍ਰੇਸ਼ਾਨ ਕਰਨਾ ਹੈ ਅਤੇ ਭਾਜਪਾ ਸਰਕਾਰ ਅਜਿਹਾ ਜਾਣਬੁਝ ਕੇ ਕਰ ਰਹੀ ਹੈ।
ਪੜ੍ਹੋ ਹੋਰ ਖ਼ਬਰਾਂ :- Department Of Education ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਪੂਰਤੀ ਅਤੇ ਗੁਣਾਤਮਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਫੰਡ ਜਾਰੀ ਕਰਨ ਦਾ ਫੈਸਲਾ:ਵਿਜੈ ਇੰਦਰ ਸਿੰਗਲਾ
ਉਨਾਂ ਨੇ ਕਿਹਾ ਕਿ ਆਉਂਦੇ ਝੋਨੇ ਦੇ ਮੰਡੀਕਰਨ ਸੀਜਨ ਦੌਰਾਨ ਤਾਂ ਭਾਜਪਾ ਦੀ ਕੇਂਦਰ ਸਰਕਾਰ ਦਾ ਜਬਰ ਇਸਤੋਂ ਵੀ ਵਧੇਰੇ ਹੋਵੇਗਾ ਕਿਉਂਕਿ ਉਸਤੋਂ ਤੁੰਰਤ ਬਾਅਦ ਰਾਜ ਵਿਚ ਚੋਣਾਂ ਹੋਣਗੀਆਂ,ਸੂਬਾ ਕਾਂਗਰਸ ਪ੍ਰਧਾਨ Mr. Sunil Jakhar ਨੇ ਕਿਹਾ ਕਿ ਅਸਲ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜਿਸ ਗਰੀਬ ਦੇ ਨਾਂਅ ਤੇ ਵੋਟਾਂ ਲੈ ਕੇ ਪ੍ਰਧਾਨ ਮੰਤਰੀ ਬਣੇ ਸਨ ਅੱਜ ਉਸੇ ਗਰੀਬ ਨੂੰ ਭੁੱਲ ਗਏ ਹਨ,ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੂਰੀ ਤਰਾਂ ਕਾਰਪੋਰੇਟਾਂ ਦੇ ਹਿੱਤ ਸਾਧਣ ਵਿਚ ਲੱਗੀ ਹੋਈ ਹੈ।
ਪੜ੍ਹੋ ਹੋਰ ਖ਼ਬਰਾਂ :- ਪੰਜਾਬ ਵਿੱਚ 45 ਸਾਲ ਤੋਂ ਵੱਧ ਉਮਰ ਦੀ ਆਬਾਦੀ ਲਈ Covid-19 Vaccination ਮੁਹਿੰਮ ਸ਼ੁਰੂ
ਸ੍ਰੀ ਸੁਨੀਲ ਜਾਖੜ (Mr. Sunil Jakhar) ਨੇ ਕਿਹਾ ਕਿ ਦੂਜੇ ਪਾਸੇ ਪੰਜਾਬ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਦੀ ਅਗਵਾਈ ਵਾਲੀ ਸਰਕਾਰ ਲਗਾਤਾਰ ਆਪਣੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਕੇਂਦਰ ਸਰਕਾਰ ਦੀਆਂ ਵਧੀਕੀਆਂ ਖਿਲਾਫ ਵੀ ਹਰ ਕਾਨੂੰਨੀ ਤਰੀਕੇ ਨਾਲ ਲੜ ਰਹੀ ਹੈ।
ਪੜ੍ਹੋ ਹੋਰ ਖ਼ਬਰਾਂ :- ਦਿੱਲੀ ਕਿਸਾਨ ਮੋਰਚੇ ਤੋਂ ਪਰਤਦਿਆਂ ਵਾਪਰਿਆ ਵੱਡਾ ਹਾਦਸਾ-ਟਰੈਕਟਰ ਤੋਂ ਡਿੱਗਣ ਨਾਲ 18 ਸਾਲਾ ਅਰਸ਼ਪ੍ਰੀਤ ਸਿੰਘ ਮੌਤ
ਉਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੇ ਸੀਮਤ ਸਾਧਨਾ ਰਾਹੀਂ ਕਿਸਾਨਾਂ ਦੇ ਕਰਜੇ ਮਾਫੀ, ਬੱਸਾਂ ਵਿਚ ਔਰਤਾਂ ਦਾ ਕਿਰਾਇਆ ਮਾਫੀ, ਬੇਜਮੀਨੇ ਲੋਕਾਂ ਦੇ ਕਰਜ ਦੀ ਮਾਫੀ, 46 ਲੱਖ ਪਰਿਵਾਰਾਂ ਦਾ ਸਿਹਤ ਬੀਮਾ, ਆਸੀਰਵਾਦ ਸਕੀਮ ਵਿਚ ਵਾਧਾ,ਪੈਨਸ਼ਨ ਦੁੱਗਣੀ ਕਰਨ, ਵਿਦਿਆਰਥੀਆਂ ਨੂੰ ਸਮਾਰਟ ਫੋਨ (Smart Phones) ਵਰਗੀਆਂ ਅਨੇਕਾਂ ਲੋਕਭਲਾਈ ਦੀਆਂ ਸਕੀਮਾਂ ਬਣਾ ਕੇ ਲਾਗੂ ਕੀਤੀਆਂ ਹਨ।
ਪੜ੍ਹੋ ਹੋਰ ਖ਼ਬਰਾਂ :- ਹਲਕਾ ਪਾਇਲ ਵਿਧਾਇਕ ਵੱਲੋਂ ਦਾਣਾ ਮੰਡੀ ਦੋਰਾਹਾ ਵਿਖੇ ਟੀਕਾਕਰਨ ਕੈਂਪ ਦੀ ਸ਼ੁਰੂਆਤ
ਉਨਾਂ ਨੇ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਘਰ ਘਰ ਤੱਕ ਪੁੱਜਦੀ ਕਰਨ ਲਈ ਵਰਕਰਾਂ ਨੂੰ ਕਿਹਾ,
ਅਬੋਹਰ ਸ਼ਹਿਰ (Abohar City) ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਸ਼ਹਿਰ ਦੇ ਵਿਕਾਸ ਲਈ ਵੱਡੀ ਰਕਮ ਦਾ ਪ੍ਰਬੰਧ ਕਰਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਸ ਦੇ ਸਾਰਥਕ ਨਤੀਜੇ ਜਲਦ ਸਭ ਦੇ ਸਾਹਮਣੇ ਹੋਣਗੇ ਅਤੇ ਸ਼ਹਿਰ ਦੀ ਪੂਰਾਣੀ ਆਭਾ ਮੁੜ ਬਹਾਲ ਹੋਵੇਗੀ।
ਪੜ੍ਹੋ ਹੋਰ ਖ਼ਬਰਾਂ :-
ਅੱਜ ਤੋਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫਰ ਕਰਨਗੀਆਂ ਮਹਿਲਾਵਾਂ
ਪੰਜਾਬ ਯੂਥ ਡਿਵੈਲਪਮੈਂਟ ਬੋਰਡ ਫੈਕਟਰੀ ਕਾਮਿਆਂ ਦੇ ਟੀਕਾਕਰਨ ‘ਚ ਕਰੇਗਾ ਹਰ ਸੰਭਵ ਸਹਿਯੋਗ-ਬਿੰਦਰਾ
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow