ਪਟਿਆਲਾ ਸ਼ਹਿਰ 1639 ਸੀਨੀਅਰ ਸਿਟੀਜਨਾਂ ਸਮੇਤ 4269 ਨੇ ਲਗਵਾਈ ਕੋਵਿਡ ਵੈਕਸੀਨ ਪਟਿਆਲਾ ਸ਼ਹਿਰ 1639 ਸੀਨੀਅਰ ਸਿਟੀਜਨਾਂ ਸਮੇਤ 4269 ਨੇ ਲਗਵਾਈ ਕੋਵਿਡ ਵੈਕਸੀਨ

Live Clock Date

Your browser is not supported for the Live Clock Timer, please visit the Support Center for support.
ਪਟਿਆਲਾ ਸ਼ਹਿਰ 1639 ਸੀਨੀਅਰ ਸਿਟੀਜਨਾਂ ਸਮੇਤ 4269 ਨੇ ਲਗਵਾਈ ਕੋਵਿਡ ਵੈਕਸੀਨ ਸਿਵਲ ਸਰਜਨ

ਪਟਿਆਲਾ ਸ਼ਹਿਰ 1639 ਸੀਨੀਅਰ ਸਿਟੀਜਨਾਂ ਸਮੇਤ 4269 ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ

0

AZAD SOCH:-

ਪਟਿਆਲਾ, (AZAD SOCH NEWS):- ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਕੋਵਿਡ ਵੈਕਸੀਨ ਮੁਹਿੰਮ ਤਹਿਤ ਅੱਜ 4269 ਟੀਕੇ ਲਗਾਏ ਗਏ,ਜਿਹਨਾਂ ਵਿੱਚ 1639 ਸੀਨੀਅਰ ਸਿਟੀਜਨ ਵੀ ਸ਼ਾਮਲ ਹਨ,ਜਿਲਾ ਟੀਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਸਰਕਾਰੀ ਕਾਲਜ ਲੜਕੀਆਂ, ਪੀ.ਡਬਲਿਉ.ਡੀ ਦਫਤਰ, ਦਫਤਰ ਨਗਰ ਨਿਗਮ,ਸ਼ਿਵਾਲਿਕ ਸਕੂਲ, ਅਪੋਲੋ ਸਕੂਲ, ਕਿੱਲਾ ਚੌਂਕ ਸਿਵ ਮੰਦਰ, ਕਾਲੀ ਦੇਵੀ ਮੰਦਰ, ਵਾਰਡ ਨੰਬਰ 35, 46, 48, 58 ਸਮੇਤ 17 ਥਾਂਵਾ ਤੇਂ ਕੋਵਿਡ ਟੀਕਾਕਰਣ ਦੇ ਕੈਂਪ ਲਗਾਏ ਗਏ।

ਜਿਹਨਾਂ ਦੀ ਉਹਨਾਂ ਵੱਲੋ ਦੇਖ ਰੇਖ ਕੀਤੀ ਗਈ,ਇਸ ਮੋਕੇ ਜਿਲਾ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਦੇ ਡਿਪਟੀ ਮਾਸ ਮੀਡੀਆ ਅਫਸਰ ਭਾਗ ਸਿੰਘ ਅਤੇ ਜਸਜੀਤ ਕੌਰ ਵੱਲੋ ਲੋਕਾਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਜਾਗਰੂਕ ਵੀ ਕੀਤਾ ਗਿਆ,ਡਾ. ਵੀਨੁੰ ਗੋਇਲ ਨੇਂ ਕਿਹਾ ਕੱਲ ਮਿਤੀ 6 ਅਪ੍ਰੈਲ ਨੂੰ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 47 ਬੁੱਧ ਰਾਮ ਧਰਮਸ਼ਾਲਾ,ਵਾਰਡ ਨੰਬਰ 49 ਜੋੜੀਆਂ ਭੱਠੀਆਂ, ਮਹਾਰਾਣੀ ਕੱਲਬ, ਗੱਲੀ ਨੰਬਰ 4 ਧਰਮਸ਼ਾਲਾ ਸਟਰੀਟ ਸਤ ਨਰਾਇਣ ਮੰਦਰ, ਗੁਰਦੁਆਰਾ ਦੁਖ ਨਿਵਾਰਣ ਸਾਹਿਬ, ਦਫਤਰ ਮਿਉਂਸੀਪਲ ਕਾਰਪੋਰੇਸ਼ਨ ਸਮੇਤ ਜਿਲੇ ਵਿੱਚ 15 ਥਾਂਵਾ ਤੇਂ ਕੋਵਿਡ ਟੀਕਾਕਰਨ ਦੇ ਕੈਂਪ ਲਗਾਏ ਜਾਣਗੇ।

ਅੱਜ ਜਿਲੇ ਵਿੱਚ 167 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ,ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲੇ ਵਿੱਚ ਪ੍ਰਾਪਤ 2557 ਦੇ ਕਰੀਬ ਰਿਪੋਰਟਾਂ ਵਿਚੋਂ 167 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 23,418 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 211 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ,ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 20347 ਹੋ ਗਈ ਹੈ,ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2469 ਹੈ,ਚਾਰ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 607 ਹੋ ਗਈ ਹੈ।

ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ,ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 167 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 75, ਨਾਭਾ ਤੋਂ 09,ਰਾਜਪੁਰਾ ਤੋਂ 39, ਸਮਾਣਾ ਤੋਂ 07, ਬਲਾਕ ਭਾਦਸੋ ਤੋਂ 02, ਬਲਾਕ ਕੌਲੀ ਤੋਂ 06, ਬਲਾਕ ਕਾਲੋਮਾਜਰਾ ਤੋਂ 05, ਬਲਾਕ ਸ਼ੁਤਰਾਣਾਂ ਤੋਂ 05, ਬਲਾਕ ਹਰਪਾਲਪੁਰ ਤੋਂ 11, ਬਲਾਕ ਦੁਧਣ ਸਾਧਾਂ ਤੋਂ 08 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 33 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 134 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇਂ ਕਿਹਾ ਕਿ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾ ਵਿੱਚ ਦਾਖਲ਼ ਕੋਵਿਡ ਪੋਜਟਿਵ ਮਰੀਜ ਜਿਹਨਾਂ ਨੂੰ ਇੰਜੈਕਸ਼ਨ ਰੈਮਡੇਸਵੀਰ ਫਿਕਸ ਪੈਕੇਜ ਵਿੱਚ ਸ਼ਾਮਲ ਨਾ ਹੋਣ ਕਾਰਣ ਬਾਹਰ ਤੋਂ ਲਿਆਉਣ ਲਈ ਕਿਹਾ ਜਾਂਦਾ ਸੀ,ਜਿਸ ਤੇਂ ਮਰੀਜਾ ਦਾ ਤਕਰੀਬਨ ਵੀਹ ਹਜਾਰ ਰੁਪਏ ਦੇ ਕਰੀਬ ਖਰਚ ਆਉਂਦਾ ਸੀ, ਹੁਣ ਇਹ ਟੀਕਾ ਮਰੀਜਾਂ ਨੁੰ ਸਿਹਤ ਵਿਭਾਗ ਵੱਲੋਂ ਮੁਫਤ ਉਪਲਬਧ ਕਰਵਾਇਆ ਜਾ ਰਿਹਾ ਹੈ, ਜੋ ਕਿ ਹਸਪਤਾਲ ਦੀ ਲਿਖਤ ਪਰਚੀ ਤੇਂ ਬਾਹਰੋਂ ਲਿਆਉਣ ਦੀ ਬਜਾਏ ਹੁਣ ਇਹ ਟੀਕਾ ਕਮਿਉਨਿਟੀ ਸਿਹਤ ਕੇਂਦਰ ਮਾਡਲ ਟਾਉਨ ਦੇ ਮੇਨ ਡੱਰਗ ਸਟੋਰ ਅਤੇ ਰਾਜਪੁਰੇ ਲਈ ਸਿਵਲ ਹਸਪਤਾਲ ਰਾਜਪੁਰਾ ਤੋਂ ਮੁਫਤ ਉਪਲੱਬਧ ਹੋਵੇਗਾ।

ਉਹਨਾਂ ਕਿਹਾ ਕਿ ਲੋੜ ਪੈਣ ਤੇਂ ਕੋਵਿਡ ਟੀਕਾਕਰਨ ਮੁਿਹੰਮ ਵਿੱਚ ਤੇਜੀ ਲਿਆਉਣ ਲਈ ਪ੍ਰਾਈਵੇਟ ਮੈਡੀਕਲ ਸੰਸਥਾਂਵਾ ਦੇ ਸਟਾਫ ਦਾ ਵੀ ਸਹਿਯੋਗ ਲਿਆ ਜਾਵੇਗਾ,ਜਿਲਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੋਡਲ ਅਫਸਰ ਵੱਲੋ ਕੰਟੇਂਮੈਨਟ ਏਰੀਏ ਐਸ.ਐਸ.ਟੀ. ਨਗਰ ਦਾ ਦੋਰਾ ਕੀਤਾ ਅਤੇ ਏਰੀਏ ਦੇ ਸਬੰਧਤ ਸਟਾਫ ਨੁੰ ਇੱਕ ਦੋ ਦਿਨਾਂ ਵਿੱਚ ਏਰੀਏ ਦੀ ਮਾਸ ਕੰਟੈਕਟ ਟਰੇਸਿੰਗ ਕਰਕੇ ਵੱਧ ਤੋਂ ਵੱਧ ਕੋਵਿਡ ਸੈਂਪਲ ਲੈਣ ਲਈ ਕਿਹਾ,ਉਹਨਾਂ ਕਿਹਾ ਕਿ ਏਰੀਏ ਵਿੱਚੋਂ ਕੋਈ ਵੀ ਨਵਾਂ ਕੇਸ ਨਾ ਆਉਣ ਅਤੇ ਸਮਾਂ ਪੁਰਾ ਹੋਣ ਤੇਂ ਰਾਜਪੁਰਾ ਰੋਡ ਸਥਿਤ ਹੀਰਾ ਬਾਗ ਵਿੱਚ ਲਗਾਈ ਮਾਈਕਰੋਕੰਟੈਨਮੈਂਟ ਹਟਾ ਦਿੱਤੀ ਗਈ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 2477 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ,ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,41,342 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 23,418 ਕੋਵਿਡ ਪੋਜਟਿਵ, 4,15,737 ਨੈਗੇਟਿਵ ਅਤੇ ਲਗਭਗ 1787 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *