AMRITSAR SAHIB,(AZAD SOCH NEWS):- ਬਾਲੀਵੁੱਡ ਸਟਾਰ ਸੋਨੂੰ ਸੂਦ (Bollywood Star Sonu Sood) ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) ਵਿਖੇ ਨਤਮਸਤਕ ਹੋਏ ਹਨ ਤੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਹੈ,ਉਥੇ ਉਨ੍ਹਾਂ ਕੀਰਤਨ ਦੀ ਇਲਾਹੀ ਬਾਣੀ ਦਾ ਆਨੰਦ ਮਾਣਿਆ,ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਅਦਾਕਾਰ ਸੋਨੂੰ ਸੂਦ (Sonu Sood) ਨੇ ਕੋਰੋਨਾ ਮਹਾਂਮਾਰੀ ਦੇ ਖਾਤਮੇ ਦੀ ਅਰਦਾਸ ਬੇਨਤੀ ਕੀਤੀ ਹੈ।
ਤੇ ਕਿਸਾਨੀ ਸੰਘਰਸ਼ (Peasant Struggle) ਦੇ ਜਲਦ ਖਾਤਮੇ ਦੀ ਆਸ ਪ੍ਰਗਟਾਈ ਹੈ,ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਮਿਲੇ ਅਤੇ ਕਿਸਾਨ ਜਲਦ ਘਰਾਂ ਨੂੰ ਪਰਤਣ,ਉਨ੍ਹਾਂ ਕਿਹਾ ਕਿ ਕਾਫੀ ਲੰਮਾ ਸਮਾਂ ਹੋ ਗਿਆ ਕਿਸਾਨਾਂ ਨੂੰ ਆਪਣੇ ਘਰਾਂ ਤੋਂ ਬਾਹਰ ਦਿੱਲੀ ਬਾਰਡਰਾਂ ਤੇ ਬੈਠਿਆਂ, ਹੁਣ ਕੋਈ ਨਾ ਕੋਈ ਹੱਲ ਜਰੂਰ ਕੱਢਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਅੱਜ ਬਹੁਤ ਵੱਡੀ ਸ਼ੁਰੂਆਤ ਕਰਨ ਜਾ ਰਹੇ ਹਾਂ, ਕੋਰੋਨਾ ਨੂੰ ਲੈਕੇ ਦੇਸ਼ ਦੀ ਸਭ ਤੋਂ ਵੱਡੀ ਵੈਕਸੀਨ (Vaccine) ਡਰਾਈਵ ਸ਼ੁਰੂ ਕਰਨ ਜਾ ਰਹੇ, ਜਿਥੇ ਸਾਰੀਆਂ ਨੂੰ ਵੈਕਸੀਨ (Vaccine) ਦਿੱਤੀ ਜਾਵੇ,ਨ੍ਹਾਂ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦਾਸੁਨੇਹਾ ਦਿੱਤਾ ਹੈ,ਸੋਨੂੰ ਸੂਦ (Sonu Sood) ਪੰਜਾਬ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਮਾਤਾ ਜੀ ਪ੍ਰੋਫ਼ੈਸਰ ਸਰੋਜ ਸੂਦ ਮੋਗਾ ਦੇ ਹੀ ਡੀਐੱਮ ਕਾਲਜ ਵਿੱਚ ਅੰਗਰੇਜ਼ੀ ਦੇ ਲੈਕਚਰਾਰ ਸਨ।
ਕੋਰੋਨਾ ਵਾਇਰਸ (Corona Virus) ਕਾਰਨ ਲੱਗੇ ਲੌਕਡਾਊਨ ਦੌਰਾਨ ਸੋਨੂ ਸਦੂ (Sonu Sood) ਨੇ ਮੁੰਬਈ ਵਿੱਚ ਪਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ ਲਈ ਪਹਿਲਾਂ ਬੱਸਾਂ ਤੇ ਰੇਲਗੱਡੀਆਂ ਦਾ ਪ੍ਰਬੰਧ ਤੇ ਫ਼ਿਰ ਹਵਾਈ ਜਹਾਜ਼ ਦੇ ਸਫ਼ਰ ਦਾ ਇੰਤਜ਼ਾਮ ਕੀਤਾ ਸੀ,ਬਾਡਰ ਰੇਜ ਦੇ ਬੀਐਸਐਫ ਦੇ ਡੀਆਈਜੀ (DIG of BSF) ਤੇ ਪੰਜਾਬ ਦੇ ਸਿਹਤ ਮੰਤਰੀ ਇਸ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਗਏ ਪਰ ਮੀਡੀਆ ਨੂੰ ਇਸਦੀ ਸੂਚਨਾ ਨਹੀਂ ਦਿੱਤੀ ਗਈ ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow