ਪਟਿਆਲਾ, 7 ਅਪ੍ਰੈਲ 2021,(AZAD SOCH NEWS):- ਪੰਜਾਬ ਦੇ ਸਾਰੇ ਕਿਸਾਨਾਂ/, ਕੰਮਜੋਰ ਵਰਗਾਂ ਅਤੇ ਸਨਅਤਾਂ ਨੂੰ ਉਤਸਾਹਿਤ ਅਤੇ ਵਿਕਾਸ ਕਰਨ ਲਈ ਪੰਜਾਬ ਸਰਕਾਰ ਵੱਲੋ ਵਿੱਤੀ ਸਾਲ 2020-21 ਵਿੱਚ 10106 ਕਰੋੜ ਰੁਪਏ ਦੀ ਸਬਸਿਡੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੂੰ ਜਾਰੀ ਕੀਤੀ ਗਈ ਇਹ ਜਾਣਕਾਰੀ ਪੀ ਐਸ ਪੀ ਸੀ ਐਲ ਦੇ ਸੀ ਐਮ ਡੀ ਏ ਵੇਨੂੰ ਪ੍ਰਸਾਦ ਨੇ ਦਿੱਤੀ।
ਪੜ੍ਹੋ ਹੋਰ ਖ਼ਬਰਾਂ :- 735 ਕਰੋੜ ਰੁਪਏ ਦੇ Road Projects ਦੀ ਸ਼ੁਰੂਆਤ ਇਸੇ ਮਹੀਨੇ ਤੋਂ:Vijay Inder Singla
ਪੰਜਾਬ ਸਰਕਾਰ ਸਬਸਿਡੀ ਦੇ ਵੇਰਵਿਆਂ ਅਨੁਸਾਰ ਖੇਤੀਬਾੜੀ ਦੀ ਸਬਸਿਡੀ6056 ਕਰੋੜ,ਐਸ.ਸੀ/ਬੀ.ਪੀ.ਐਲ/ਬੀ.ਸੀ/ਸਬਸਿਡੀ 1610ਕਰੋੜ ,ਇੰਡਸਟੀਅਲ ਸਬਸਿਡੀ 1991ਕਰੋੜ,ਈ.ਡੀ ਐਡਜਸਟਮੈਂਟ 329ਕਰੋੜ,ਊਦੇਂ ਵਿਆਜ ਐਡਜਸਟਮੈਂਟ120 ਕਰੋੜ,ਸੀ ਐਮ ਡੀ ਏ ਵੇਨੁੰ ਪ੍ਰਸਾਦ ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਖ-ਵੱਖ ਸ੍ਰੇਣੀਆਂ ਦੇ 36.27 ਲੱਖ ਖਪਤਕਾਰਾਂ ਨੂੰ ਸਬਸਿਡੀ ਦੇ ਰਿਹਾ ਹੈ।
ਪੜ੍ਹੋ ਹੋਰ ਖ਼ਬਰਾਂ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੜ੍ਹ ਰੋਕੂ ਕੰਮਾਂ ਲਈ 130 ਕਰੋੜ ਰੁਪਏ ਮਨਜ਼ੂਰ
ਉਹਨਾਂ ਦੱਸਿਆ ਕਿ 10621 ਕਰੋੜ ਰੁਪਏ ਦੀ ਸਬਬਿਡੀ ਵਿੱਚੋਂ 7180 ਕਰੋੜ ਰੁਪਏ ਦੀ ਰਕਮ 13.87 ਲੱਖ ਖੇਤੀਬਾੜੀ ਖਪਤਕਾਰਾਂ ਲਈ, 1513 ਕਰੋੜ ਰੁਪਏ 21 ਲੱਖ ਐਸਸੀ,ਬੀਪੀਐਲ,ਬੀਸੀ ਘਰੇਲੂ ਖਪਤਕਾਰਾਂ ਲਈ ਜਿਨਾਂ ਦਾ ਬਿਜਲੀ ਲੋਡ ਇਕ ਕਿਲੋਂ ਵਾਟ ਤੋ ਘੱਟ ਹੈ ਨੂੰ 200 ਯੂਨਿਟ ਪ੍ਰਤੀ ਮਹੀਨਾ ਅਤੇ ਅਜਾਦੀ ਘੂਲਾਟੀਆ ਲਈ 300 ਯੂਨਿਟ ਪ੍ਰਤੀ ਮਹੀਨਾ ਨਾਲ ਸਬਸਿਡੀ ਦਿੱਤੀ ਗਈ ਹੈ ਅਤੇ ਪੰਜਾਬ ਦੇ ਉਦਯੋਗਿਕ ਖਪਤਕਾਰ / ਸਮਾਲ ਪਾਵਰ ਨੂੰ 5 ਰੁਪਏ ਪ੍ਰਤੀ ਕੇ.ਡਬਲਿੳ.ਐਚ ਸਮੇਤ ਫਿਕਸ ਚਾਰਜਿਜ਼ ਅਤੇ ਐਲ ਐਸ (LS) ਐਮ ਐਸ (MS )ਖਪਤਕਾਰਾਂ ਨੂੰ 5 ਰੁਪਏ ਪ੍ਰਤੀ ਕੇ ਵੀ ਏ ਵੇਰੀਐਬਲ ਚਾਰਜ ਅਨੁਸਾਰ ਬਿਜਲੀ ਮੁਹੱਈਆ ਕਰਵਾਈ ਜਾ ਰਾਹੀ ਹੈ।
ਪੜ੍ਹੋ ਹੋਰ ਖ਼ਬਰਾਂ :- Corona Virus ਵੱਧ ਰਹੇ ਕਹਿਰ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਧਾਈ ਸਖ਼ਤੀ,ਸਿਆਸੀ ਰੈਲੀਆਂ ਤੇ 30 ਅਪਰੈਲ ਤੱਕ ਪਾਬੰਦੀਆਂ
ਉਪਰੋਕਤ ਅਨੁਸਾਰ ਸਬਸਿਡੀ ਦੀ ਅਦਾਇਗੀ ਤੋ ਇਲਾਵਾ ਪੰਜਾਬ ਸਰਕਾਰ ਵੱਲੋ 31. 3. 2020 ਨੂੰ 15628 ਕਰੋੜ ਰੁਪਏ ਦੇ ਊਦੇਂ ਲੋਨ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਇਸ ਤੇ ਬਣਦਾ ਵਿਆਜ 1307 ਕਰੋੜ ਰੁਪਏ ਪੰਜਾਬ ਸਰਕਾਰ ਵੱਲੋ ਅਦਾ ਕੀਤਾ ਗਿਆ ਹੈ।
ਪੜ੍ਹੋ ਹੋਰ ਖ਼ਬਰਾਂ :- ਪੰਜਾਬ ਸਰਕਾਰ ਨੇ Petrol-Diesel ਉਤੇ 25 ਪੈਸੇ ਪ੍ਰਤੀ ਲੀਟਰ Infrastructure Development ਫੀਸ ਸੈੱਸ ਲਾਇਆ
ਪੰਜਾਬ ਸਰਕਾਰ ਵੱਲੋ ਸਾਲ 2020-21 ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਊਦੇਂ ਸਕੀਮ ਅਧੀਨ 579 ਕਰੋੜ ਰੁਪਏ ਬਤੌਂਰ ਲੋਸ ਫੰਡਿੰਗ ਦਿੱਤਾ ਗਿਆ ਹੈ,ਉਹਨਾ ਵੱਲੋ ਦੱਸਿਆ ਗਿਆ ਹੈ ਕਿ 31 .03 .2020 ਤੱਕ ਸਬਸਿਡੀ ਦਾ ਬਕਾਇਆ 5779 ਕਰੋੜ ਰੁਪਏ ਹੈ,ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਪਾਵਰ ਕਾਮ ਅਗੇ ਵਧਣ ਦੇ ਆਸਾਰ ‘ਚ ਨਜ਼ਰ ਆ ਰਿਹਾ ਹੈ ਲਗਦਾ ਹੈ ਪਾਵਰ ਕਾਮ ਨੂੰ ਵਾਧਾ ਹੋਇਆ ਲਗਦਾ ਹੈ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow