Chandigarh,April 7,2021,(AZAD SOCH NEWS):- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ (Vijay Inder Singla) ਦੀਆਂ ਲਗਾਤਾਰ ਅਣਥੱਕ ਕੋਸ਼ਿਸ਼ਾਂ ਦੇ ਨਤੀਜੇ ਵਜੋਂ 735 ਕਰੋੜ ਰੁਪਏ ਦੇ ਸੜਕੀ ਪ੍ਰੋਜੈਕਟਾਂ (Road Projects) ਦੇ ਕੰਮਾਂ ਦੀ ਸ਼ੁਰੂਆਤ ਇਸੇ ਮਹੀਨੇ ਹੀ ਹੋ ਰਹੀ ਹੈ,ਇਸ ਨਾਲ ਦਿਹਾਤੀ ਖੇਤਰਾਂ ਵਿੱਚ ਸੜਕਾਂ ਦਾ ਪੱਧਰ ਹੋਰ ਵੀ ਸੁਧਰ ਜਾਵੇਗਾ,ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨ (ਪੀ.ਐਮ.ਜੀ.ਐਸ.ਵਾਈ)-3 ਬੈਚ-ਦੇ 1 ਪ੍ਰਾਜੈਕਟ (1 project of Pradhan Mantri Gram Sadak Yojana (PMGSY) -3 batch) ਹੇਠ ਸੂਬੇ ਦੀਆਂ 1045 ਕਿਲੋਮੀਟਰ ਸੜਕਾਂ ਦਾ ਪੱਧਰ ਉੱਚਾ ਚੁੱਕਿਆ ਜਾਵੇਗਾ।
ਪੜ੍ਹੋ ਹੋਰ ਖ਼ਬਰਾਂ :- ਪੰਜਾਬ ਸਰਕਾਰ ਨੇ Petrol-Diesel ਉਤੇ 25 ਪੈਸੇ ਪ੍ਰਤੀ ਲੀਟਰ Infrastructure Development ਫੀਸ ਸੈੱਸ ਲਾਇਆ
ਇਸ ਪ੍ਰੋਜੈਕਟ ਨੂੰ ਭਾਰਤ ਸਰਕਾਰ ਵਲੋਂ ਪਹਿਲਾਂ ਹੀ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਅਤੇ ਇਸ ਪ੍ਰੋਜੈਕਟ ਦੀ ਟੈਂਡਰ ਪ੍ਰਕਿਰਿਆ ਦੇ ਨਾਲ ਨਾਲ ਹੋਰ ਸਾਰੀਆਂ ਮੁੱਢਲੀਆਂ ਉਪਚਾਰਕਤਾਵਾਂ ਪੂਰੀਆਂ ਹੋ ਗਈਆਂ ਹਨ,ਬੁਲਾਰੇ ਅਨਸਾਰ ਇਸ ਪ੍ਰਾਜੈਕਟ ਹੇਠ 12 ਜ਼ਿਲਿਆਂ ਵਿੱਚ 98 ਸੜਕਾਂ ਦਾ ਪੱਧਰ ਉੱਚਾ ਚੁੁੱਕਿਆ ਜਾਵੇਗਾ ਜਿਹਨਾਂ ਵਿੱਚ Bathinda, Barnala, Faridkot, Fatehgarh Sahib, Fazilka, Hoshiarpur, Jalandhar, Ludhiana, Moga, Mohali, Patiala ਅਤੇ Sangrur ਸ਼ਾਮਲ ਹਨ।
ਪੜ੍ਹੋ ਹੋਰ ਖ਼ਬਰਾਂ :- Corona Virus ਵੱਧ ਰਹੇ ਕਹਿਰ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਧਾਈ ਸਖ਼ਤੀ,ਸਿਆਸੀ ਰੈਲੀਆਂ ਤੇ 30 ਅਪਰੈਲ ਤੱਕ ਪਾਬੰਦੀਆਂ
ਇਹ ਪ੍ਰੋਜੈਕਟ ਹੇਠ 75 ਕਮਿਊਨਿਟੀ ਬਲਾਕ ਕਵਰ (Community Block Cover) ਕੀਤੇ ਜਾਣਗੇ,ਇਹ ਪ੍ਰੋਜੈਕਟ 60:40 ਦੀ ਅਨੁਪਾਤ ਨਾਲ ਚਲਾਇਆ ਜਾ ਰਿਹਾ ਹੈ,ਇਸ ਵਿੱਚ ਭਾਰਤ ਸਰਕਾਰ ਦਾ 60 ਫੀਸਦੀ ਅਤੇ ਸੂਬਾ ਸਰਕਾਰ ਦਾ 40 ਫੀਸਦੀ ਹਿੱਸਾ ਹੋਵੇਗਾ,ਇਨਾਂ ਸੜਕਾਂ ਦੇ 5 ਸਾਲਾਂ ਲਈ ਰੁਟੀਨ ਪ੍ਰਬੰਧਨ ਅਤੇ ਰੱਖ-ਰਖਾਓ ਦੀ ਵੀ ਵਿਵਸਥਾ ਕੀਤੀ ਗਈ ਹੈ,ਇਸ ਵਾਸਤੇ 100 ਕਰੋੜ ਰੁਪਏ ਦੇ ਫੰਡ ਸੂਬਾ ਸਰਕਾਰ ਵਲੋਂ ਮੁਹੱਈਆ ਕਰਵਾਏ ਜਾਣਗੇ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow