CHANDIGARH,(AZAD SOCH NEWS):- ਪੰਜਾਬ ਵਿਚ ਪੈਟਰੋਲ-ਡੀਜ਼ਲ (Petrol-Diesel) ਹੋਰ ਮਹਿੰਗਾ ਹੋ ਗਿਆ ਹੈ,ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ਉਤੇ 25 ਪੈਸੇ ਇੰਫਰਾਸਟਰਕਚਰ ਸੈੱਸ (Infrastructure Cess) ਲਗਾ ਦਿੱਤਾ ਹੈ,ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ (Petrol And Diesel) ਦੀ ਵਿਕਰੀ ਉਤੇ 25 ਪੈਸੇ ਪ੍ਰਤੀ ਲੀਟਰ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਫੀਸ ਵਸੂਲੀ ਜਾਵੇਗੀ,ਫੀਸ ਵਸੂਲੀ ਵੀ 6 ਅਪ੍ਰੈਲ ਤੋਂ ਲਾਗੂ ਕੀਤੀ ਗਈ ਹੈ।
ਨਵੀਂ ਵਸੂਲੀ ਲਾਗੂ ਹੋਣ ਤੋਂ ਬਾਅਦ ਪੈਟਰੋਲ ਡੀਜ਼ਲ (Petrol-Diesel) ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ,ਖਪਤਕਾਰਾਂ ‘ਤੇ ਇੱਕ ਹੋਰ ਵਾਧੂ ਬੋਝ ਪਾ ਦਿੱਤਾ ਹੈ,ਸੂਬਾ ਸਰਕਾਰ ਰਾਜ ਦੇ ਖਪਤਕਾਰਾਂ ਤੋਂ ਪੈਟਰੋਲ ਅਤੇ ਡੀਜ਼ਲ (Petrol-Diesel) ਖਰੀਦਣ ‘ਤੇ ਇੱਕ ਹੋਰ ਫੀਸ ਦੀ ਵਸੂਲੀ ਕਰਨ ਵਾਲੀ ਹੈ।
ਰਾਜ ਵਿਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ‘ਤੇ ਵਿਸ਼ੇਸ਼ ਬੁਨਿਆਦੀ ਢਾਂਚਾ ਵਿਕਾਸ ਫੀਸਾਂ ਇਕੱਤਰ ਕੀਤੀਆਂ ਜਾਣਗੀਆਂ,ਵਿੱਤ ਵਿਭਾਗ (Department of Finance) ਦੇ ਮੁੱਖ ਸਕੱਤਰ ਕੇਏਪੀ ਸਿਨਹਾ (Chief Secretary KAP Sinha) ਦੀ ਦਸਤਖਤ ਕੀਤੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ, ਫੀਸ ਵਸੂਲੀ ਲਾਗੂ ਹੋਣ ਤੋਂ ਬਾਅਦ ਪੈਟਰੋਲ ਡੀਜ਼ਲ (Petrol-Diesel) ਦੀਆਂ ਕੀਮਤਾਂ ਵਿੱਚ ਵੀ ਵਾਧਾ ਹੋਇਆ ਹੈ।

30 ਮਾਰਚ ਨੂੰ ਜਲੰਧਰ ਵਿੱਚ ਪੈਟਰੋਲ 91.51 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 82.57 ਰੁਪਏ ਪ੍ਰਤੀ ਲੀਟਰ ਸੀ, ਜੋ 6 ਅਪ੍ਰੈਲ ਨੂੰ ਕ੍ਰਮਵਾਰ 91.83 ਰੁਪਏ ਪ੍ਰਤੀ ਲੀਟਰ ਅਤੇ 82.87 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ,ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ, ਪੰਜਾਬ (ਪੀਪੀਡੀਏਪੀ) (Petrol Pump Dealers Association, Punjab (PPDAP)) ਨੇ ਪੰਜਾਬ ਸਰਕਾਰ ਵੱਲੋਂ ਪੈਟਰੋਲ ਡੀਜ਼ਲ (Petrol-Diesel) ਦੀ ਵਿਕਰੀ ‘ਤੇ ਸਪੈਸ਼ਲ Infrastructure Development ਵਿਕਾਸ ਫੀਸਾਂ ਦੀ ਵਸੂਲੀ ਦੀ ਸਖਤ ਨਿਖੇਧੀ ਕੀਤੀ ਹੈ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow