ਐਸ.ਏ.ਐਸ. ਨਗਰ,(AZAD SOCH NEWS):- ਡਿਪਟੀ ਕਮਿਸ਼ਨਰ, ਸ਼੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਮਨੀਸ਼ਾ ਰਾਣਾ, ਆਈ.ਏ.ਐਸ, ਸਹਾਇਕ ਕਮਿਸ਼ਨਰ, ਅੰਡਰ ਟਰੇਨਿੰਗ, ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਜੁਗਲ ਕਿਸ਼ੋਰ, ਪਿੰਡ ਮੁਬਾਰਿਕਪੁਰ, ਤਹਿਸੀਲ ਜੀਰਕਪੁਰ ਅਤੇ ਬਲਕਾਰ ਸਿੰਘ, ਪਿੰਡ ਪਰਾਗਪੁਰ, ਡੇਰਾਬਸੀ ਦੇ ਦੋ ਲੋੜਵੰਦ ਦਿਵਿਆਂਗ ਵਿਅਕਤੀਆਂ ਨੂੰ ਟਰਾਈਸਾਈਕਲ ਵੰਡੇ ਗਏ,ਇਸ ਮੌਕੇ ਮਨੀਸ਼ਾ ਰਾਣਾ, ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਗਰੀਬ ਤੇ ਲੋੜਵੰਦਾ ਦੀ ਮਦਦ ਲਈ ਹਰ ਵੇਲੇ ਤੱਤਪਰ ਰਹਿੰਦੀ ਹੈ।
ਪੜ੍ਹੋ ਹੋਰ ਖ਼ਬਰਾਂ :- Corona Virus ਵੱਧ ਰਹੇ ਕਹਿਰ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਧਾਈ ਸਖ਼ਤੀ,ਸਿਆਸੀ ਰੈਲੀਆਂ ਤੇ 30 ਅਪਰੈਲ ਤੱਕ ਪਾਬੰਦੀਆਂ
ਕੋਵਿਡ-19 ਤੋਂ ਬਚਣ ਲਈ ਆਮ ਜਨਤਾ ਨੂੰ ਜਾਗੂਰਕ ਕੀਤਾ ਜਾ ਰਿਹਾ ਹੈ ਅਤੇ ਸਮੇਂ ਸਮੇਂ ਤੇ ਮਾਸਕ, ਸੈਨੀਟਾਇਜਰ, ਗਬਲਜ਼, ਹੱਥ ਧੋਣ ਵਾਸਤੇ ਸਾਬਣ ਦੀ ਟਿੱਕੀਆ ਵੰਡੀਆਂ ਜਾ ਰਹੀਆਂ ਹਨ,ਇਸ ਮੌਕੇ ਸ੍ਰੀ ਕਮਲੇਸ਼ ਕੁਮਾਰ, ਸਕੱਤਰ, ਜ਼ਿਲ੍ਹਾ ਰੈਡ ਕਰਾਸ ਨੇ ਦੱਸਿਆ ਕਿ ਰੈਡ ਕਰਾਸ ਸ਼ਾਖਾ ਇੱਕ ਰਾਹਤ ਸੰਸਥਾ ਹੈ ਜੋ ਕਿ ਮੁਸਬੀਤ ਵਿੱਚ ਮਨੁਖੱਤਾ ਦੀ ਸੇਵਾ ਕਰਦੀ ਹੈ।
ਪੜ੍ਹੋ ਹੋਰ ਖ਼ਬਰਾਂ :- 735 ਕਰੋੜ ਰੁਪਏ ਦੇ Road Projects ਦੀ ਸ਼ੁਰੂਆਤ ਇਸੇ ਮਹੀਨੇ ਤੋਂ:Vijay Inder Singla
ਜ਼ਿਲ੍ਹਾ ਰੈਡ ਕਰਾਸ ਸ਼ਾਖਾ ਵੱਲੋ ਆਰਟੀਫੀਸ਼ਲ ਲਿੰਬਜ਼ ਮੈਨੂੰਫੈਕਚਰਰਿੰਗ ਕਾਰਪੋਰੇਸ਼ਨ ਆਫ ਇੰਡੀਆ ਕੁਰਾਲੀ ਦੇ ਸਹਿਯੋਗ ਨਾਲ ਜ਼ਿਲ੍ਹੇ ਵਿੱਚਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਉਨ੍ਹਾਂ ਨੂੰ ਨਕਲੀ ਅੰਗ, ਟ੍ਰਾਈਸਾਈਕਲ, ਸੁਣਨ ਵਾਲੀਆ ਮਸੀਨਾਂ, ਵ੍ਹੀਲ ਚੇਅਰ, ਆਦਿ ਮੁਫਤ ਮੁਹੱਈਆ ਕਰਵਾਏ ਜਾਂਦੇ ਹਨ,ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕੋਈ ਅਹਿਜਾ ਵਿਕਅਤੀ ਹੈ ਜੋ ਕਿ ਦਿਵਿਆਂਗ ਹੈ ਜਾਂ ਉਸ ਨੂੰ ਕੰਨਾਂ ਤੋਂ ਘਟ ਸੁਣਦਾ ਹੈ ਅਤੇ ਉਸਦੀ ਆਮਦਨ ਦਾ ਕੋਈ ਪੱਕਾ ਸਾਧਨ ਨਹੀਂ ਹੈ ਤਾ ਉਸ ਸਬੰਧੀ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਦੇ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।
ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow