1735 ਸੀਨੀਅਰ ਸਿਟੀਜਨਾਂ ਸਮੇਤ 5295 ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ 1735 ਸੀਨੀਅਰ ਸਿਟੀਜਨਾਂ ਸਮੇਤ 5295 ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
1735 ਸੀਨੀਅਰ ਸਿਟੀਜਨਾਂ ਸਮੇਤ 5295 ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ

1735 ਸੀਨੀਅਰ ਸਿਟੀਜਨਾਂ ਸਮੇਤ 5295 ਨੇ ਲਗਵਾਈ ਕੋਵਿਡ ਵੈਕਸੀਨ: ਸਿਵਲ ਸਰਜਨ

0

AZAD SOCH:-

ਪਟਿਆਲਾ,(AZAD SOH NEWS):- ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਦੱਸਿਆਂ ਕਿ ਕੋਵਿਡ ਟੀਕਾਕਰਨ (ਕੋਵਿਡ ਵੈਕਸੀਨ) ਮੁਹਿੰਮ ਤਹਿਤ ਸਰਕਾਰੀ ਤੇਂ ਪ੍ਰਾਈਵੇਟ ਸਿਹਤ ਸੰਸ਼ਥਾਂਵਾ ਤੇਂ ਤਹਿਤ 5295 ਟੀਕੇ ਲਗਾਏ ਗਏ,ਜਿਹਨਾਂ ਵਿੱਚ 1735 ਸੀਨੀਅਰ ਸਿਟੀਜਨ ਵੀ ਸ਼ਾਮਲ ਹਨ,ਜਿਲ੍ਹਾ ਟੀਕਾਕਰਣ ਅਫਸਰ ਡਾ. ਵੀਨੁੰ ਗੋਇਲ ਨੇਂ ਕਿਹਾ ਕਿ ਅੱਜ ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 38 ਸਮਾਣੀਆ ਗੇਟ, ਵਾਰਡ ਨੰਬਰ 52 ਕ੍ਰਿਸ਼ਨ ਨਗਰ ਧਰਮਸ਼ਾਲਾ ( ਨਾਭਾ ਗੇਟ), ਸ਼ੇਰੇ ਪੰਜਾਬ ਮਾਰਕਿਟ, ਗੁਰਦੁਆਰਾ ਦੁਖ ਨਿਵਾਰਣ ਸਾਹਿਬ, ਦਫਤਰ ਨਗਰ ਨਿਗਮ, ਵਾਈ.ਪੀ.ਐਸ. ਸਕੂਲ, ਵਾਰਡ ਨੰਬਰ 3 ਸਿੱਧੁ ਕਲੋਨੀ ਸਮੇਤ 11 ਥਾਂਵਾ ਤੇਂ ਕੈਂਪ ਵੀ ਲਗਾਏ ਗਏ।

ਪੜ੍ਹੋ ਹੋਰ ਖ਼ਬਰਾਂ :-  Corona Virus ਵੱਧ ਰਹੇ ਕਹਿਰ ਨੂੰ ਵੇਖਦਿਆਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵਧਾਈ ਸਖ਼ਤੀ,ਸਿਆਸੀ ਰੈਲੀਆਂ ਤੇ 30 ਅਪਰੈਲ ਤੱਕ ਪਾਬੰਦੀਆਂ

ਕੱਲ ਦੇ ਕੈਂਪਾ ਦਾ ਵੇਰਵਾ ਦਿੰਦੇ ਉਹਨਾਂ ਕਿਹਾ ਕਿ ਕੱਲ ਮਿਤੀ 8 ਅਪ੍ਰੈਲ ਨੂੰ ਵਾਰਡ ਨੰਬਰ 31 ਡੋਗਰਾ ਮੁੱਹਲਾ, ਵਾਰਡ ਨੰਬਰ 46 ਕਮਿਉਨਿਟੀ ਸੈਂਟਰ, ਵਾਰਡ ਨੰਬਰ 1 ਗੁਰਦੁਆਰਾ ਸਾਹਿਬ (ਅਬਲੋਵਾਲ), ਵਾਰਡ ਨੰਬਰ 26 ਗੁਰੂਨਾਨਕ ਪ੍ਰਕਾਸ਼, ਗੁਰੂਦੁਆਰਾ ਤੱਫਜਲਪੁਰਾ, ਪ੍ਰੇਮ ਸਭਾ ਧਰਮਸ਼ਾਲਾ (ਤ੍ਰਿਪੜੀ), ਨਗਰ ਨਿਗਮ ਦਫਤਰ, ਨਾਭਾ ਗੇਟ ਅਨਾਜ ਮੰਡੀ, ਵਾਰਡ ਨੰਬਰ 11 ਨਿਉ ਮੇਹਰ ਸਿੰਘ ਕਲੋਨੀ ਸਮੇਤ 19 ਥਾਂਵਾ ਤੇਂ ਕੈਂਪ ਲਗਾਏ ਜਾਣਗੇ,ਇਸ ਤੋਂ ਇਲਾਵਾ 100 ਪਿੰਡਾਂ ਵਿੱਚ ਵੀ ਕੋਵਿਡ ਟੀਕਾਕਰਣ ਦੇ ਕੈਂਪ ਲਗਾਏ ਜਾਣਗੇ,ਅੱਜ ਜਿਲੇ ਵਿੱਚ 325 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ।

ਪੜ੍ਹੋ ਹੋਰ ਖ਼ਬਰਾਂ :-  735 ਕਰੋੜ ਰੁਪਏ ਦੇ Road Projects ਦੀ ਸ਼ੁਰੂਆਤ ਇਸੇ ਮਹੀਨੇ ਤੋਂ:Vijay Inder Singla

ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜਿਲ੍ਹੇ ਵਿੱਚ ਪ੍ਰਾਪਤ 3129 ਦੇ ਕਰੀਬ ਰਿਪੋਰਟਾਂ ਵਿਚੋਂ 325 ਕੋਵਿਡ ਪੋਜੀਟਿਵ ਪਾਏ ਗਏ ਹਨ, ਜਿਸ ਨਾਲ ਜਿਲ੍ਹੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 24,022 ਹੋ ਗਈ ਹੈ, ਮਿਸ਼ਨ ਫਤਿਹ ਤਹਿਤ ਜਿਲੇ ਦੇ 297 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ,ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜਾਂ ਦੀ ਗਿਣਤੀ ਹੁਣ 20,930 ਹੋ ਗਈ ਹੈ,ਜਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2480 ਹੈ,ਛੇ ਹੋਰ ਕੋਵਿਡ ਪੋਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 617 ਹੋ ਗਈ ਹੈ,ਜਿਸ ਵਿਚੋਂ ਆਡਿਟ ਦੋਰਾਣ ਪੰਜ ਮੋਤਾਂ ਨਾਨ ਕੋਵਿਡ ਪਾਈਆਂ ਗਈਆਂ ਹਨ।

ਪੜ੍ਹੋ ਹੋਰ ਖ਼ਬਰਾਂ :- ਪੰਜਾਬ ਸਰਕਾਰ ਨੇ Petrol-Diesel ਉਤੇ 25 ਪੈਸੇ ਪ੍ਰਤੀ ਲੀਟਰ Infrastructure Development ਫੀਸ ਸੈੱਸ ਲਾਇਆ

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 325 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 184, ਨਾਭਾ ਤੋਂ 24, ਰਾਜਪੁਰਾ ਤੋਂ 13, ਸਮਾਣਾ ਤੋਂ 27, ਬਲਾਕ ਭਾਦਸੋ ਤੋਂ 12, ਬਲਾਕ ਕੌਲੀ ਤੋਂ 23, ਬਲਾਕ ਕਾਲੋਮਾਜਰਾ ਤੋਂ 18, ਬਲਾਕ ਸ਼ੁਤਰਾਣਾਂ ਤੋਂ 10, ਬਲਾਕ ਹਰਪਾਲਪੁਰ ਤੋਂ 07, ਬਲਾਕ ਦੁਧਣ ਸਾਧਾਂ ਤੋਂ 07 ਕੇਸ ਰਿਪੋਰਟ ਹੋਏ ਹਨ, ਇਹਨਾਂ ਕੇਸਾਂ ਵਿੱਚੋਂ 20 ਪੋਜਟਿਵ ਕੇਸਾਂ ਦੇ ਸੰਪਰਕ ਵਿੱਚ ਆਉਣ ਅਤੇ 305 ਓ.ਪੀ.ਡੀ. ਵਿੱਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਆਏ ਮਰੀਜਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੋਜਟਿਵ ਮਰੀਜ ਸ਼ਾਮਲ ਹਨ।

ਪੜ੍ਹੋ ਹੋਰ ਖ਼ਬਰਾਂ :- PSPCL ਨੂੰ ਕਰੋੜਾਂ ਰੁਪਏ ਦੀ ਮਿਲੀ ਸਰਕਾਰ ਤੋਂ ਸਬਸਿਡੀ:ਏ ਵੇਨੁੰ ਪ੍ਰਸਾਦ

ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਜਿਲੇ ਵਿੱਚ ਅੱਜ 4675 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ,ਜਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 4,49,332 ਸੈਂਪਲ ਲਏ ਜਾ ਚੁੱਕੇ ਹਨ, ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 24,022 ਕੋਵਿਡ ਪੋਜਟਿਵ, 4,21,316 ਨੈਗੇਟਿਵ ਅਤੇ ਲਗਭਗ 3594 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *