PSPCL ਨੇ ਡਿਜੀਟਲ ਭੁਗਤਾਨਾਂ 'ਚ ਨਵਾਂ ਰਿਕਾਰਡ ਕਾਇਮ ਕੀਤਾ :A. Venu Prasad PSPCL ਨੇ ਡਿਜੀਟਲ ਭੁਗਤਾਨਾਂ 'ਚ ਨਵਾਂ ਰਿਕਾਰਡ ਕਾਇਮ ਕੀਤਾ :A. Venu Prasad
BREAKING NEWS
Search

Live Clock Date

Your browser is not supported for the Live Clock Timer, please visit the Support Center for support.
PSPCL ਨੇ ਡਿਜੀਟਲ ਭੁਗਤਾਨਾਂ 'ਚ ਨਵਾਂ ਰਿਕਾਰਡ ਕਾਇਮ ਕੀਤਾ :A. Venu Prasad

PSPCL ਨੇ ਡਿਜੀਟਲ ਭੁਗਤਾਨਾਂ ‘ਚ ਨਵਾਂ ਰਿਕਾਰਡ ਕਾਇਮ ਕੀਤਾ :A. Venu Prasad

29

AZAD SOCH:-

Patiala,(AZAD SOCH NEWS):- ਏ. ਵੇਣੂ ਪ੍ਰਸਾਦ, (A.Venu Prasad) ਸੀਐਮਡੀ ਪੀਐਸਪੀਸੀਐਲ (CMD PSPCL) ਨੇ ਖੁਲਾਸਾ ਕੀਤਾ ਕਿ ਵਿੱਤੀ ਸਾਲ 2020-21 ਦੌਰਾਨ ਪੀਐਸਪੀਸੀਐਲ ਨੇ 143 ਲੱਖ ਡਿਜੀਟਲ ਲੈਣ-ਦੇਣ ਤੋਂ ਤਕਰੀਬਨ 19630 ਕਰੋੜ ਇਕੱਤਰ ਕੀਤੇ,ਪੀਐਸਪੀਸੀਐਲ (PSPCL) ਵਲੋ ਉਪਲਬਧ ਕੀਤੇ ਗਏ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਕੇ, ਹੁਣ 75% ਤੋਂ ਵੱਧ ਰਕਮ ਡਿਜੀਟਲ ਤੌਰ ਤੇ ਪ੍ਰਾਪਤ ਹੋ ਰਹੀ ਹੈ,ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਡਿਜੀਟਲ ਕੁਲੈਕਸ਼ਨ (PSPCL Digital Collection) ਹਿੱਸੇ ਵਿੱਚ ਊਚ ਸੂਚੀ ਵਿੱਚ ਹੈ, ਜੋ ਕਿ ਪੀਐਸਪੀਸੀਐਲ ਦੀ ਡਿਜੀਟਲ ਟੱਚ ਪੁਆਇੰਟ ਦੀ ਵਰਤੋਂ ਵਿਚ ਖਪਤਕਾਰ ਪ੍ਰਤੀ ਵਚਨਬੱਧਤਾ ਬਾਰੇ ਦੱਸਦਾ ਹੈ।

ਸੀ.ਐੱਮ.ਡੀ. (CMD) ਨੇ ਡਿਜੀਟਲ ਅਦਾਇਗੀ (Digital Payment) ਦੇ ਇਤਿਹਾਸ ਬਾਰੇ ਦਸਿਆ ਕਿ ਇਹ ਸਹੂਲਤ ਸਾਲ 2008 ਵਿੱਚ ਪੰਜਾਬ ਵਿੱਚ ਬਿਜਲੀ ਬਿੱਲਾਂ ਲਈ ਸ਼ੁਰੂ ਕੀਤੀ ਗਈ ਸੀ,2017 ਦੇ ਦੌਰਾਨ, ਪੰਜਾਬ ਨੇ ਰਾਜ ਦੇ ਨਾਗਰਿਕਾਂ ਦੀ ਸਹੂਲਤ ਲਈ ਡਿਜੀਟਲ ਵਿਕਾਸ ਦੀ ਕਲਪਨਾ ਕੀਤੀ ਅਤੇ ਵੱਡੇ, ਨਵੀਨਤਾਕਾਰੀ ਅਤੇ ਨਾਗਰਿਕ ਅਨੁਕੂਲ ਡਿਜੀਟਲ ਤਰੀਕਿਆਂ ਰਾਹੀਂ ਬਿਜਲੀ ਬਿੱਲ ਅਦਾਇਗੀਆਂ ਦੀਆਂ ਸਹੂਲਤਾਂ ਦੀ ਸ਼ੁਰੂਆਤ ਕੀਤੀ।

ALSO READ:-  ਪੰਜਾਬ ਕੋਲ ਸਿਰਫ ਪੰਜ ਦਿਨ ਦੀ Covid Vaccine ਬਚੀ,ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਹੋਰ ਦਵਾਈ ਭੇਜਣ ਦੀ ਮੰਗ ਕੀਤੀ

ਪੀਐਸਪੀਸੀਐਲ (PSPCL) ਨੇ ਲਾਗਤ ਪ੍ਰਭਾਵੀ, ਵਰਤੋਂ ਵਿਚ ਅਸਾਨ ਅਤੇ ਡਿਜੀਟਲ ਬਿੱਲ ਭੁਗਤਾਨ ਪਲੇਟਫਾਰਮਾਂ ਦੀ ਸ਼ੁਰੂਆਤ ਭੀਮ (Bhim), ਐਸਬੀਆਈ ਪੇ (SBI Pay) , ਭਾਰਤ ਬਿਲ ਪੇਅ (ਬੀਬੀਪੀਐਸ) (India Bill Pay (BBPS)) ਦੁਆਰਾ ਕੀਤੀ ਹੈ, ਜਿਵੇਂ ਕਿ PNB, HDFC Payzap, Paytm, PhonePay, Just Dial, Google Pay, Amazon, Umang ਆਦਿ।

ਸੀ.ਐੱਮ.ਡੀ. (CMD) ਨੇ ਅੱਗੇ ਕਿਹਾ ਕਿ ਪੀਐਸਪੀਸੀਐਲ (PSPCL) ਨੇ ਅੱਜ ਦੀਆਂ ਸਾਰੀਆਂ ਉਪਲਬਧ ਚੌਵੀ ਘੰਟੇ ਨਿਰਵਿਘਨ ਸੇਵਾਵਾਂ, ਡਿਜੀਟਲ ਸਾਧਨਾਂ, ਜੋ ਕਿ ਪੰਜਾਬ ਦੇ ਬਿਜਲੀ ਖਪਤਕਾਰਾਂ ਦੀ ਸਹੂਲਤ ਲਈ ਹਨ, ਦੀ ਪੇਸ਼ਕਸ਼ ਕੀਤੀ ਹੈ ਜਿਵੇਂ ਕਿ Net Banking, Credit Card, Debit Card, Rupee Card, UPI, Mobile Wallet, RTGS / NEFT, P.O.S. Machines।

ਏ. ਵੇਣੂ ਪ੍ਰਸਾਦ, (A.Venu Prasad) ਨੇ ਅੱਗੇ ਕਿਹਾ ਕਿ ਵੱਧ ਤੋਂ ਵੱਧ ਨਾਗਰਿਕਾਂ ਨੂੰ ਘੱਟੋ ਘੱਟ ਵਿੱਤੀ ਖਰਚਿਆਂ ਨਾਲ ਖੁਸ਼ੀ ਨਾਲ ਡਿਜੀਟਲ ਮੋਡਾਂ ਵੱਲ ਜਾਣ ਲਈ ਉਤਸ਼ਾਹਤ ਕਰਨ ਲਈ, ਅਸੀਂ ਡਿਜੀਟਲ ਮੋਡਾਂ ਅਤੇ ਪੇਸ਼ਕਸ਼ਾਂ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਉਂਦੇ ਰਹੇ ਹਾਂ,ਨਾਗਰਿਕਾਂ ਦੇ ਹਰ ਸਮੂਹ ਨੇ ਕਮਾਲ ਦਾ ਉਤਸ਼ਾਹ ਦਿਖਾਇਆ ਹੈ ਅਤੇ ਉਹ ਹੁਣ ਨਕਦ ਕਾਊਂਟਰਾਂ (Cash Counters) ਤੇ ਲੰਬੀਆਂ ਕਤਾਰਾਂ ਤੋਂ ਹੁਣ ਮੁਕਤ ਹਨ,ਨਾਗਰਿਕ ਭਾਰੀ ਤੌਰ ਤੇ ਸਿੱਧੇ ਅਤੇ ਅਸਿੱਧੇ ਖਰਚਿਆਂ ਦੀ ਬਚਤ ਕਰ ਰਹੇ ਹਨ, ਜੋ ਪਹਿਲਾਂ offline ਔਫਲਾਈਨ ਢੰਗਾਂ ਵਿੱਚ ਖਰਚ ਕੀਤੇ ਜਾਂਦੇ ਸਨ।

ALSO READ:-  ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਵੱਲੋਂ ਮੌਤ ਦਰ ‘ਤੇ ਕਾਬੂ ਪਾਉਣ ਲਈ ਰੋਜ਼ਾਨਾ 2 ਲੱਖ ਵਿਅਕਤੀਆਂ ਦੇ ਟੀਕਾਕਰਨ ਦਾ ਟੀਚਾ

ਸੀ.ਐੱਮ.ਡੀ (CMD) ਨੇ ਦੱਸਿਆ ਕਿ ਪ੍ਰਭਾਵਸ਼ਾਲੀ ਡਿਜੀਟਲ ਅਦਾਇਗੀਆਂ ਉਤੇ ਨਾਗਰਿਕਾਂ ਦਾ ਵਿਸ਼ਵਾਸ ਇਸ ਢੰਗ ਨਾਲ ਵਿਕਸਿਤ ਹੋਇਆ ਹੈ ਕਿ ਵਿੱਤੀ ਸਾਲ 2016-17 ਦੌਰਾਨ 43 ਲੱਖ ਡਿਜੀਟਲ ਟ੍ਰਾਂਜੈਕਸ਼ਨਾਂ ਤੋਂ 2000 ਕਰੋੜ ਰੁਪਏ ਤੋਂ ਵੱਧ ਕੇ ਹੁਣ ਸਾਨੂੰ ਵਿੱਤੀ ਸਾਲ 2020-21 ਵਿਚ 143 ਲੱਖ ਡਿਜੀਟਲ ਟ੍ਰਾਂਜੈਕਸ਼ਨਾਂ ਵਿਚੋਂ 19630 ਕਰੋੜ ਰੁਪਏ ਡਿਜੀਟਲ ਤਰੀਕਿਆਂ ਵਿਚ ਇਕ ਵੱਡੀ ਛਾਲ ਮਾਰ ਕੇ ਪ੍ਰਾਪਤ ਹੋਏ ਹਨ,ਅਜਿਹੀ ਪ੍ਰਾਪਤੀ ਰਾਜ ਲਈ ਮਾਣ ਵਾਲੀ ਗੱਲ ਹੈ, ਜਦੋਂ ਕਿ ਪੰਜਾਬ ਆਮ ਤੌਰ ‘ਤੇ ਇੱਕ ਖੇਤੀ ਆਰਥਿਕਤਾ ਵਾਲਾ ਰਾਜ ਮੰਨਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਪੀਐਸਪੀਸੀਐਲ (PSPCL) ਨੇ ਨਾਗਰਿਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਈ ਨਵੇਂ ਯੁੱਗ ਦੇ ਨਵੇਂ ਵਿਚਾਰ ਪੇਸ਼ ਕੀਤੇ ਅਤੇ ਲਾਗੂ ਕੀਤੇ ਹਨ ਅਤੇ ਲੋਕ ਸੇਵਾ ਪ੍ਰਣਾਲੀਆਂ ਵਿੱਚ ਅਨੁਭਵੀ ਸੁਧਾਰ ਲਿਆਏ ਹਨ,ਸੀ.ਐੱਮ.ਡੀ. (CMD) ਨੇ ਦੱਸਿਆ ਕਿ ਰਾਜ ਦੀ ਪਾਰਦਰਸ਼ੀ ਤੇ ਕਲਾ ਕੁਸ਼ਲ ਨਾਗਰਿਕ ਕੇਂਦਰਿਤ ਡਿਜੀਟਲ ਪ੍ਰਣਾਲੀ ਸੇਵਾਵਾਂ ਦਾ ਉਦੇਸ਼ ਲੋਕਾਂ ਲਈ “ਈਜ਼ ਆਫ਼ ਡੂਇੰਗ” (“Ease of Doing”) ਵਧਾਉਣਾ ਹੈ ਅਤੇ ਪੀਐਸਪੀਸੀਐਲ ਬਿੱਲਾਂ (PSPCL Bills) ਦੀਆਂ ਅਦਾਇਗੀਆਂ ਦੀਆਂ ਵਧੇਰੇ ਨਵੀਨਤਾਕਾਰੀ ਵਿਸ਼ੇਸ਼ਤਾਵਾਂ ਨੂੰ ਪੇਸ਼ ਕਰਨ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਪਹਿਲਕਦਮੀਆਂ ਸਾਹਮਣੇ ਲੈਕੇ ਆਵੇਗਾ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *