ਕਾਂਗਰਸੀ ਵਿਧਾਇਕ Navjot Singh Sidhu ਨੇ ਅੱਜ ਪਟਿਆਲਾ ਵਿਖੇ ਕੀਤੀ ਗਈ ਪ੍ਰੈਸ ਕਾਂਗਰਸੀ ਵਿਧਾਇਕ Navjot Singh Sidhu ਨੇ ਅੱਜ ਪਟਿਆਲਾ ਵਿਖੇ ਕੀਤੀ ਗਈ ਪ੍ਰੈਸ
BREAKING NEWS
Search
Your browser is not supported for the Live Clock Timer, please visit the Support Center for support.

Live Clock Date

Your browser is not supported for the Live Clock Timer, please visit the Support Center for support.
ਕਾਂਗਰਸੀ ਵਿਧਾਇਕ Navjot Singh Sidhu ਨੇ ਅੱਜ ਪਟਿਆਲਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੋਟਕਪੂਰਾ ਅਤੇ ਬੇਅਦਬੀ ਮਾਮਲੇ ਸਬੰਧੀ ਕਈ ਤਰ੍ਹਾਂ ਦੇ ਸਵਾਲ ਚੁੱਕੇ

ਕਾਂਗਰਸੀ ਵਿਧਾਇਕ Navjot Singh Sidhu ਨੇ ਅੱਜ ਪਟਿਆਲਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਕੋਟਕਪੂਰਾ ਅਤੇ ਬੇਅਦਬੀ ਮਾਮਲੇ ਸਬੰਧੀ ਕਈ ਤਰ੍ਹਾਂ ਦੇ ਸਵਾਲ ਚੁੱਕੇ

23

AZAD SOCH:-

PATIALA,(AZAD SOCH NEWS):- ਅੱਜ ਪਟਿਆਲਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ (Press Conference) ਦੌਰਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕੈਪਟਨ ਸਰਕਾਰ ਤੇ ਹਮਲਾ ਹੋਲਦੀਆਂ ਕਿਹਾ ਕਿ ਸਰਕਾਰ ਪੰਜਾਬ ਵਿੱਚ ਨਸ਼ਿਆਂ ਅਤੇ ਬੇਅਦਬੀ ਦੇ ਮੁੱਦਿਆਂ ਨੇ ਫੇਲ ਸਾਬਿਤ ਹੋਈ ਹੈ ਅਤੇ ਪੰਜਾਬ ਦੇ ਲੋਕ ਵੀ ਸਰਕਾਰ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ,ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ (Press Conference) ਦੌਰਾਨ ਕੋਟਕਪੂਰਾ (Kotkapura) ਅਤੇ ਬੇਅਦਬੀ ਮਾਮਲੇ ਸਬੰਧੀ ਕਈ ਤਰ੍ਹਾਂ ਦੇ ਸਵਾਲ ਚੁੱਕੇ।

ਹੋਰ ਖ਼ਬਰਾਂ ਪੜ੍ਹੋ :-  Chandigarh WeekEnd LockDown:ਚੰਡੀਗੜ੍ਹ ‘ਚ ਵੀਕਐਂਡ ਲਾਕ ਡਾਊਨ ਲਾਗੂ,ਪ੍ਰਸ਼ਾਸਨ ਨੇ ਵਧਾਈ ਸਖ਼ਤੀ

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਪੰਜਾਬ ਦੇ ਲੋਕ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਦੀ ਹੋਈ ਬੇਅਦਬੀ ਨੂੰ ਲੈ ਕੇ ਇਨਸਾਫ ਦੀ ਉਡੀਕ ਵਿਚ ਹਨ,ਕੋਟਕਪੂਰਾ ਗੋਲੀ ਕਾਂਡ (Kotkapura Shooting) ਬਾਰੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਾਣਦਾ ਹੈ ਕਿ ਉਸ ਵੇਲੇ ਦੇ ਡੀਜੀਪੀ (DGP) ਨੇ ਮੁੱਖ ਮੰਤਰੀ ਨੂੰ ਰਾਤ ਢਾਈ ਵਜੇ ਕਿਉਂ ਫੋਨ ਕੀਤਾ ਸੀ,ਹਰ ਮਾਮਲੇ ਵਿੱਚ ਸਰਕਾਰ ਨੇ ਸਿਆਸੀ ਲੋਕਾਂ ਨੂੰ ਬਖਸ਼ਣ ਦਾ ਕੰਮ ਕੀਤਾ ਹੈ।

ਹੋਰ ਖ਼ਬਰਾਂ ਪੜ੍ਹੋ :-  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਵਿੱਤ ਵਿਭਾਗ ਨੇ ਆੜ੍ਹਤੀਆਂ ਦੀ 151.45 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕੀਤੀ

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਇਨਸਾਫ਼ ਦੇ ਸਭ ਤੋਂ ਅਹਿਮ ਮੁੱਦੇ ‘ਤੇ ਅਣਗਿਹਲੀ ਕਿਉਂ ਵਰਤੀ ਜਾ ਰਹੀ ਹੈ,2017 ਵਿੱਚ ਕਾਂਗਰਸ ਪੰਜਾਬ ਵਿੱਚ ਨਸ਼ੇ ਅਤੇ ਬੇਅਦਬੀ ਦੇ ਮੁੱਦੇ ਨੂੰ ਲੈਕੇ ਹੀ ਸੱਤਾ ਵਿੱਚ ਆਈ ਸੀ,ਪਰ ਅੱਜ ਹੀ ਇਹਨਾਂ ਦੋਹਾਂ ਮੁੱਦਿਆਂ ਤੇ ਕੋਈ ਵੱਡੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ,ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਬਣਾਈ ਗਈ STF ਦਾ ਜ਼ਿਕਰ ਕਰਦਿਆਂ ਸਿੱਧੂ ਨੇ ਕਿਹਾ ਕਿ STF ਨੇ ਵੀ ਆਪਣੀ ਜਾਂਚ ਰਿਪੋਰਟ ਦਿੱਤੀ ਸੀ ਪਰ ਬਦਕਿਸਮਤੀ ਨਾਲ ਉਸ ਰਿਪੋਰਟ ਤੋਂ ਬਾਅਦ ਕਿਸੇ ਤੇ ਵੀ ਕੋਈ ਵੱਡੀ ਕਾਰਵਾਈ ਨਹੀਂ ਕੀਤੀ ਗਈ।

ਹੋਰ ਖ਼ਬਰਾਂ ਪੜ੍ਹੋ :-  Bhai Jagtar Singh Hawara ਅਸਲਾ ਐਕਟ ਕੇਸ ਵਿਚੋਂ ਵੀ ਹੋਇਆ ਬਰੀ

ਇਸੇ ਕਰਕੇ ਹੀ ਲੋਕਾਂ ਦਾ ਸਰਕਾਰ ਤੋਂ ਵਿਸ਼ਵਾਸ਼ ਉੱਠਦਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਇਥੋਂ ਤੱਕ ਜਗਦੀਸ਼ ਭੋਲੇ ਵਰਗੇ ਨੇ ਜ਼ਮੀਰ ਦੀ ਆਵਾਜ਼ ਨਾਲ ਸਿੱਧੇ ਤੌਰ ’ਤੇ ਚਿੱਟੇ ਦੇ ਵਪਾਰੀਆਂ ਦਾ ਨਾਮ ਤੱਕ ਲਿਆ ਪਰ ਸਰਕਾਰ ਹੱਥ ’ਤੇ ਹੱਥ ਧਰਕੇ ਬੈਠੀ ਰਹੀ,ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu)ਨੇ ਸਵਾਲ ਕੀਤਾ ਕਿ ਪੰਜਾਬ ਵਿਚ ਕਿੰਨੀਆਂ ਸਿੱਟਾਂ ਬਣ ਗਈਆਂ ਪਰ ਸਿੱਟਾ ਕੀ ਨਿਕਲਿਆ? ਉਹਨਾਂ ਕਿਹਾ ਪੰਜਾਬ ਅੰਦਰ ਸਿੱਟ ਦਾ ਮਤਲਬ ‘ਸਿੱਟ ਡਾਊਨ’ (‘Sit Down’) ਹੈ। 

ਹੋਰ ਖ਼ਬਰਾਂ ਪੜ੍ਹੋ :-  ਪੰਜਾਬ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਨੇ ਕੀਤੀ ਅਹਿਮ ਸੁਧਾਰਾਂ ਦੀ ਸ਼ੁਰੂਆਤ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਕਿਹਾ ਕਿ ਚਿੱਟੇ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਐਸਟੀਐਫ (STF) ਦੀ ਸਥਾਪਨਾ ਹੋਈ,ਇਕ ਇਮਾਨਦਾਰ ਅਫ਼ਸਰ ਬੁਲਾਇਆ ਗਿਆ ਤੇ ਕਰੋੜਾਂ ਰੁਪਏ ਖਰਚੇ ਗਏ,ਰਿਪੋਰਟ ਬਣਾ ਕੇ ਸਬੂਤ ਦੇ ਨਾਲ ਦੋਸ਼ੀਆਂ ਦੇ ਨਾਮ ਪੇਸ਼ ਕੀਤੇ ਗਏ ਤੇ ਰਿਪੋਰਟ ਹਾਈ ਕੋਰਟ ਨੂੰ ਸੌਂਪੀ ਗਈ,ਹਾਈ ਕੋਰਟ (High Court) ਨੇ ਰਿਪੋਰਟ ਸਰਕਾਰ ਨੂੰ ਸੌਂਪੀ ਤੇ ਕਾਰਵਾਈ ਕਰਨ ਲਈ ਕਿਹਾ,ਉਹਨਾਂ ਕਿਹਾ ਲੱਖਾਂ ਘਰ ਬਰਬਾਦ ਹੋ ਗਏ ਪਰ ਸਰਕਾਰ ਨੇ ਕਿਹਾ ਕਿ ਉਸ ਨੇ ਰਿਪੋਰਟ ਨਹੀਂ ਪੜ੍ਹੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *