ਪੰਜਾਬ ਦੀਆਂ ਮੰਡੀਆਂ ‘ਚ ਬਾਹਰਲੇ ਰਾਜਾਂ ਤੋਂ ਕਣਕ ਦਾ ਇੱਕ ਵੀ ਦਾਣਾ ਨਹੀਂ ਆਉਣ ਦਿੱਤਾ ਜਾਵੇਗਾ ਪੰਜਾਬ ਦੀਆਂ ਮੰਡੀਆਂ ‘ਚ ਬਾਹਰਲੇ ਰਾਜਾਂ ਤੋਂ ਕਣਕ ਦਾ ਇੱਕ ਵੀ ਦਾਣਾ ਨਹੀਂ ਆਉਣ ਦਿੱਤਾ ਜਾਵੇਗਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੀਆਂ ਮੰਡੀਆਂ ‘ਚ ਬਾਹਰਲੇ ਰਾਜਾਂ ਤੋਂ ਕਣਕ ਦਾ ਇੱਕ ਵੀ ਦਾਣਾ ਨਹੀਂ ਆਉਣ ਦਿੱਤਾ ਜਾਵੇਗਾ Vini Mahajan

ਪੰਜਾਬ ਦੀਆਂ ਮੰਡੀਆਂ ‘ਚ ਬਾਹਰਲੇ ਰਾਜਾਂ ਤੋਂ ਕਣਕ ਦਾ ਇੱਕ ਵੀ ਦਾਣਾ ਨਹੀਂ ਆਉਣ ਦਿੱਤਾ ਜਾਵੇਗਾ: Vini Mahajan

13

AZAD SOCH:-

Chandigarh,(AZAD SOCH NEWS):- ਕਣਕ ਦੀ ਖਰੀਦ ਨੂੰ ਨਿਰਵਿਘਨ ਅਤੇ ਮੁਸ਼ਕਲ ਤੋਂ ਮੁਕਤ ਕਰਨ ਲਈ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ (Vini Mahajan) ਨੇ ਅੱਜ ਇਥੇ ਪੁਲਿਸ ਟੀਮਾਂ ਤੇ ਹੋਰ ਸਬੰਧਤ ਵਿਭਾਗਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਣਕ ਦਾ ਇੱਕ ਵੀ ਦਾਣਾ ਬਾਹਰ ਤੋਂ ਮੰਡੀਆਂ ‘ਚ ਨਾ ਆਉਣ ਦਿੱਤਾ ਜਾਵੇ ਤੇ ਪੁਲਿਸ ਦੀਆਂ ਟੀਮਾਂ ਨੂੰ ਅੰਤਰਰਾਜੀ ਸਰਹੱਦਾਂ ‘ਤੇ ਤਾਇਨਾਤ ਕੀਤਾ ਜਾਵੇ, ਜਿਸ ਨਾਲ ਗੈਰ-ਕਾਨੂੰਨੀ ਵਪਾਰ ਨੂੰ ਨੱਥ ਪਾਈ ਜਾ ਸਕੇ,ਉਨ੍ਹਾਂ ਨੇ ਖਰੀਦ ਦੇ 72 ਘੰਟਿਆਂ ਦੇ ਅੰਦਰ-ਅੰਦਰ ਮੰਡੀਆਂ ਵਿਚੋਂ ਫਸਲਾਂ ਦੀ ਕਟਾਈ ਅਤੇ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਕਰਨ ਦੇ ਵੀ ਨਿਰਦੇਸ਼ ਦਿੱਤੇ।

ALSO READ:- ਪੰਜਾਬ ਦੀ ਨੁਹਾਰ ਬਦਲਣ ਲਈ ਪੰਜਾਬ ਸਰਕਾਰ ਨੇ ਕੀਤੀ ਅਹਿਮ ਸੁਧਾਰਾਂ ਦੀ ਸ਼ੁਰੂਆਤ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

ਅੱਜ ਇਥੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਵਰਚੁਅਲ ਮੀਟਿੰਗ (Virtual Meeting) ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ Vini Mahajan ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸੀਜ਼ਨ ਲਈ ਸਵੱਛਤਾ, ਸਾਬਣ, ਪੈਰਾਂ ਨਾਲ ਚੱਲਣ ਵਾਲੇ ਵਾਸ਼ਬੇਸਨ ਅਤੇ ਫੇਸ ਮਾਸਕ (Washbasin And Face Mask) ਦੀ ਢੁਕਵੀਂ ਉਪਲਬਧਤਾ ਤੋਂ ਇਲਾਵਾ ਚੁਣੌਤੀ ਨੂੰ ਪੂਰਾ ਕਰਨ ਲਈ ਵਿਸਤ੍ਰਿਤ ਪ੍ਰਬੰਧ ਕੀਤੇ ਹਨ,ਕੋਵਿਡ ਮਹਾਮਾਰੀ (Covid Epidemic) ਦੌਰਾਨ ਕਣਕ ਦੀ ਖਰੀਦ ਦਾ ਕੰਮ ਮੰਡੀਆਂ ਵਿਚ ਕੋਵਿਡ ਪ੍ਰੋਟੋਕੋਲ (Covid Protocol) ਦੀ ਸਖਤੀ ਨਾਲ ਪਾਲਣਾ ਕਰਦੇ ਹੋਏ ਟੀਕਾਕਰਨ ਕੈਂਪ ਵੀ ਲਗਾਏ ਗਏ ਹਨ।

ALSO READ:- ਮੁੱਖ ਸਕੱਤਰ Vini Mahajan ਵੱਲੋਂ Covid-19 Test ਦੇ ਨਤੀਜੇ 24 ਘੰਟਿਆਂ ਅੰਦਰ ਦੇਣ ਦੇ ਆਦੇਸ਼

ਵਧੀਕ ਮੁੱਖ ਸਕੱਤਰ ਵਿਕਾਸ ਅਨੀਰੁਧ ਤਿਵਾੜੀ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ ਰਾਜ ਸਰਕਾਰ ਨੇ ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ ’ਤੇ ਕਣਕ ਦੀ ਖਰੀਦ ਲਈ ਰਾਜ ਭਰ ਵਿੱਚ 4,000 ਖਰੀਦ ਕੇਂਦਰ ਸਥਾਪਤ ਕੀਤੇ ਹਨ ਅਤੇ ਪੰਜਾਬ ਮੰਡੀ ਬੋਰਡ ਨੇ ਆੜ੍ਹਤੀਆਂ (ਕਮਿਸ਼ਨ ਏਜੰਟਾਂ) (Punjab Mandi Board appoints Arhats (Commission Agents)) ਰਾਹੀਂ ਕਿਸਾਨਾਂ ਨੂੰ 4.48 ਲੱਖ ਤੋਂ ਵਧ ਪਾਸ ਮੁਹੱਈਆ ਕਰਵਾਏ ਹਨ ਤਾਂ ਜੋ ਕੋਰੋਨਾ ਸੰਕਟ (Corona Crisis) ਦੇ ਮੱਦੇਨਜ਼ਰ ਮੰਡੀਆਂ ਵਿਚ ਫਸਲੀ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ।

ALSO READ:- Kotkapura Firing Case: 19 ਅਪ੍ਰੈਲ ਨੂੰ High Court ਦੇ ਬਾਹਰ ਸਿੱਖ ਜਥੇਬੰਦੀਆਂ ਤੇ ਪੀੜਤ ਪ੍ਰਵਾਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ

ਮੁੱਖ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਕੇ.ਏ.ਪੀ. ਸਿਨਹਾ (K.A.P. Sinha) ਨੇ ਮੀਟਿੰਗ ਵਿੱਚ ਦੱਸਿਆ ਕਿ ਰਾਜ ਵਿੱਚ ਬਾਰਦਾਨਾ ਦੀ ਢੁਕਵੀਂਮਾਤਰਾ ਉਪਲਬਧ ਹੈ, ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ,ਇਸ ਸਮੇਂ ਰਾਜ ਵਿੱਚ ਤਕਰੀਬਨ 2.6 ਲੱਖ ਗੰਢਾਂ ਉਪਲਬਧ ਹਨ,ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਅਤੇ ਆੜ੍ਹਤੀਆਂ (Arhats) ਨੂੰ ਅਦਾਇਗੀ ਦੀ ਪੂਰੀ ਪ੍ਰਕਿਰਿਆ ਮੁਕੰਮਲ ਹੋ ਗਈ ਹੈ,ਉਨ੍ਹਾਂ ਦੱਸਿਆ ਕਿ ਹੁਣ ਤੱਕ 100 ਕਰੋੜ ਰੁਪਏ ਦੇ ਬਿੱਲ ਜਮ੍ਹਾ ਹੋ ਚੁੱਕੇ ਹਨ, ਜੋ ਕਿ ਜਲਦੀ ਹੀ ਪਾਸ ਕਰ ਦਿੱਤੇ ਜਾਣਗੇ।

ALSO READ:- 5ਵੀਂ ਤੋਂ 10ਵੀਂ ਤੱਕ ਦੇ ਇਮਤਿਹਾਨਾਂ ਬਾਰੇ ਵੱਡਾ ਫੈਸਲਾ,ਬਿਨਾਂ ਪ੍ਰੀਖਿਆਵਾਂ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ‘ਚ ਪ੍ਰਮੋਟ ਕਰਨ ਦਾ ਐਲਾਨ

ਡੀ.ਜੀ.ਪੀ. ਦਿਨਕਰ ਗੁਪਤਾ (DGP Dinkar Gupta) ਨੇ ਭਰੋਸਾ ਦਿਵਾਇਆ ਕਿ ਹੋਰ ਰਾਜਾਂ ਤੋਂ ਕਣਕ ਦੀ ਨਾਜਾਇਜ਼ ਢੋਆ-ਢੁਆਈ ਰੋਕਣ ਲਈ ਅੰਤਰਰਾਜੀ ਚੈਕ ਪੋਸਟਾਂ ‘ਤੇ ਹੋਰ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ,ਉਨ੍ਹਾਂ ਪੁਲਿਸ ਕਮਿਸ਼ਨਰਾਂ (Commissioners of Police) ਅਤੇ ਐਸਐਸਪੀ (SSP) ਨੂੰ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲ੍ਹਿਆਂ ਦੇ ਬਾਹਰ ਦਾਖਲ ਹੋਣ ਵਾਲੀਆਂ ਟਰੱਕਾਂ ਅਤੇ ਟਰਾਲੀਆਂ ਦੀ ਆਵਾਜਾਈ ‘ਤੇ ਸਖਤ ਨਜ਼ਰ ਰੱਖਣ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *