Corona Virus ਗਿਣਤੀ ਵੱਧ ਕਾਰਨ Canada ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ Corona Virus ਗਿਣਤੀ ਵੱਧ ਕਾਰਨ Canada ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Corona Virus ਗਿਣਤੀ ਵੱਧ ਕਾਰਨ Canada ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ Flights'ਤੇ ਲਾਈ ਪਾਬੰਦੀ

Corona Virus ਗਿਣਤੀ ਵੱਧ ਕਾਰਨ Canada ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ Flights’ਤੇ ਲਾਈ ਪਾਬੰਦੀ

16

AZAD SOCH:-

Toronto,(Canada),(AZAD SOCH NEWS):- ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ (Corona Virus) ਦੇ ਮਰੀਜਾਂ ਦੀ ਗਿਣਤੀ ਵੱੱਧ ਹੈ, ਇਸ ਸਮੇਂ ਵਿਸ਼ਵ ਦੇ ਕਈ ਦੇਸ਼ਾਂ ਫਿਰ ਤੋਂ ਕੋਰੋਨਾ ਵਾਇਰਸ ਆਪਣੇ ਪੈਰ ਪ੍ਰਸਾਰ ਰਿਹਾ ਹੈ,ਜ਼ਿਸ ਕਾਰਨ ਕਈ ਦੇਸਾਂ ਨੇ ਇਸ ਸਮੇਂ ਲੌਕਡਾਊਂਨ (LockDown) ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਅਤੇ ਕਈ ਦੇਸਾਂ ਨੇ ਰਾਤ ਦੇ ਕਰਫਿਊਂ (Night Curfew) ਲਗਾ ਦਿੱਤਾ ਗਿਆ ਹੈ, ਮਿਲੀ ਜਾਣਕਾਰੀ ਅਨੁਸਾਰ ਕੈਨੇਡਾ (Canada) ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਸ (Flights) ‘ਤੇ 30 ਦਿਨਾਂ ਲਈ ਪਾਬੰਦੀ ਲਾ ਦਿੱਤੀ ਹੈ ਅਤੇ ਇਹ ਪਾਬੰਦੀ ਅੱਜ ਰਾਤ (22 ਅਪ੍ਰੈਲ) ਤੋਂ ਲਾਗੂ ਹੋ ਜਾਵੇਗੀ।

ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ (Canada’s Transport Minister Omar Alghabra) ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਇਹ ਫੈਸਲਾ ਭਾਰਤ ਵਿਚ ਕੋਵਿਡ-19 (Covid-19) ਦੇ ਕੇਸਾਂ ਵਿਚ ਹੋ ਰਹੇ ਵਾਧੇ ਅਤੇ ਆਊਟਬ੍ਰੇਕ (OutBreak) ਦੇ ਖਤਰੇ ਕਾਰਨ ਲਿਆ ਗਿਆ ਹੈ,ਉਨ੍ਹਾਂ ਕਿਹਾ ਕਿ ਅੱਜ ਰਾਤ 11:30 ਵਜੇ ਤੋਂ ਭਾਰਤ ਅਤੇ ਪਾਕਿਸਤਾਨ ਤੋਂ ਆਉਂਦੀਆਂ ਸਾਰੀਆਂ ਸਿੱਧੀਆਂ ਪ੍ਰਾਈਵੇਟ (Private) ਅਤੇ ਕਮਰਸ਼ਲ ਫਲਾਈਟਸ (Commercial Flights) ਉਪਰ ਪਾਬੰਦੀ ਲਾ ਦਿੱਤੀ ਗਈ ਹੈ,ਇਸੇ ਦੌਰਾਨ ਸਿਹਤ ਮੰਤਰੀ ਪੈਟੀ ਹਾਏਡੂ (Health Minister Patti Haidu) ਨੇ ਕਿਹਾ ਕਿ ਬਾਰਡਰ ਤੇ ਹੋ ਰਹੇ ਕੋਵਿਡ-19 ਟੈਸਟਾਂ ਵਿਚ 50 ਪ੍ਰਤੀਸ਼ਤ ਕੇਸ ਭਾਰਤ ਨਾਲ ਸਬੰਧਤ ਪਾਏ ਜਾ ਰਹੇ ਹਨ ਜਦੋਂ ਕਿ ਪਿਛਲੇ ਦਿਨੀਂ ਹਵਾਈ ਯਾਤਰਾ ਰਾਹੀਂ ਕੈਨੇਡਾ ਆਏ ਭਾਰਤੀਆਂ ਦੀ ਗਿਣਤੀ 20 ਪ੍ਰਤੀਸ਼ਤ ਹੈ।


ਪਾਕਿਸਤਾਨ ਤੋਂ ਆਉਣ ਵਾਲੇ ਮੁਸਾਫ਼ਰ ਔਸਤ ਨਾਲੋਂ ਵੱਧ ਪਾਜ਼ੇਟਿਵ ਪਾਏ ਜਾ ਰਹੇ ਹਨ,
ਫੋਨ:- 1 604 308 6663


ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਅੱਜ ਵੀਰਵਾਰ ਰਾਤ 11:30 ਵਜੇ ਤੋਂ ਅਗਲੇ ਚਾਰ ਹਫਤਿਆਂ ਵਾਸਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ,ਕਿਉਂਕਿ ਦੋਵਾਂ ਦੇਸ਼ਾਂ ਵਿਚ ਕੋਵਿਡ-19 (Covid-19) ਵਧਣ ਦੇ ਮਾਮਲੇ ਹਨ,ਹੋਰ ਦੇਸ਼ਾਂ ਦੇ ਰਸਤੇ ਲੋਕਾਂ ਨੂੰ ਭਾਰਤ ਅਤੇ ਪਾਕਿਸਤਾਨ ਤੋਂ ਕਨੇਡਾ ਜਾਣ ਤੋਂ ਰੋਕਣ ਲਈ ਹੋਰ ਕਦਮ ਚੁੱਕੇ ਜਾਣਗੇ,ਪਿਛਲੇ ਦੋ ਹਫਤਿਆਂ ਵਿੱਚ ਘੱਟੋ ਘੱਟ 32 ਅਤੇ ਦਿੱਲੀ ਤੋਂ ਪਾਕਿਸਤਾਨ ਦੀਆਂ ਉਡਾਣਾਂ ਉਡਾਣਾਂ ਵਿੱਚ ਦਰਜਨਾਂ ਯਾਤਰੀਆਂ ਨੂੰ ਲੈ ਕੇ ਕੈਨੇਡਾ ਪਹੁੰਚੀਆਂ ਸਨ ਜਿਨ੍ਹਾਂ ਨੇ ਬਾਅਦ ਵਿੱਚ ਕੋਵਿਡ-19 (Covid-19) ਲਈ ਸਕਾਰਾਤਮਕ ਟੈਸਟ ਲਿਆ ਸੀ,ਪਾਬੰਦੀ ਅੱਜ 11:30 ਵਜੇ ਤੋਂ ਲਾਗੂ ਹੋਵੇਗੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *