ਪ੍ਰਸ਼ਾਸ਼ਨ ਵੱਲੋਂ ਦਾਣਾ ਮੰਡੀਆਂ 'ਚ ਨਿਰਵਿਘਨ ਖਰੀਦ ਕਾਰਜ਼ਾਂ ਲਈ ਜੀ.ਓ.ਜੀ. ਕੀਤੇ ਨਿਯੁਕਤ - AZAD SOCH ਪ੍ਰਸ਼ਾਸ਼ਨ ਵੱਲੋਂ ਦਾਣਾ ਮੰਡੀਆਂ 'ਚ ਨਿਰਵਿਘਨ ਖਰੀਦ ਕਾਰਜ਼ਾਂ ਲਈ ਜੀ.ਓ.ਜੀ. ਕੀਤੇ ਨਿਯੁਕਤ - AZAD SOCH

Live Clock Date

Your browser is not supported for the Live Clock Timer, please visit the Support Center for support.
ਪ੍ਰਸ਼ਾਸ਼ਨ ਵੱਲੋਂ ਦਾਣਾ ਮੰਡੀਆਂ 'ਚ ਨਿਰਵਿਘਨ ਖਰੀਦ ਕਾਰਜ਼ਾਂ ਲਈ ਜੀ.ਓ.ਜੀ. ਕੀਤੇ ਨਿਯੁਕਤ

ਪ੍ਰਸ਼ਾਸ਼ਨ ਵੱਲੋਂ ਦਾਣਾ ਮੰਡੀਆਂ ‘ਚ ਨਿਰਵਿਘਨ ਖਰੀਦ ਕਾਰਜ਼ਾਂ ਲਈ ਜੀ.ਓ.ਜੀ. ਕੀਤੇ ਨਿਯੁਕਤ

13

AZAD SOCH:-

ਲੁਧਿਆਣਾ, 24 ਅਪ੍ਰੈਲ (AZAD SOCH NEWS):- ਕਣਕ ਦੀ ਨਿਰਵਿਘਨ ਖਰੀਦ ਤੋਂ ਇਲਾਵਾ ਸਮੇਂ ਸਿਰ ਲਿਫਟਿੰਗ, ਅਦਾਇਗੀ ਅਤੇ ਅਨਾਜ ਮੰਡੀਆਂ ਵਿਚ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਦੇ ਨਾਲ ਸਮੁੱਚੇ ਕਾਰਜਾਂ ਦੀ ਨਿਗਰਾਨੀ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਾਰਡੀਅਨਜ਼ ਆਫ਼ ਗਵਰਨੈਂਸ (ਜੀ.ਓ.ਜੀ) ਨੂੰ ਨਿਯੁਕਤ ਕੀਤਾ ਹੈ।

ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਗਭਗ ਹਰ ਅਨਾਜ ਮੰਡੀ ਜਾਂ ਖਰੀਦ ਕੇਂਦਰ ਕੋਲ ਜੀ.ਓ.ਜੀ. ਦੀ ਟੀਮ ਮੰਡੀ ਬੋਰਡ ਅਤੇ ਖਰੀਦ ਏਜੰਸੀਆਂ ਦੇ ਨਾਲ-ਨਾਲ ਕਿਸਾਨਾਂ ਅਤੇ ਹੋਰਾਂ ਦਾ ਸਹਿਯੋਗ ਕਰੇਗੀ ਤਾਂ ਜੋ ਕਣਕ ਖਰੀਦ ਦਾ ਇਹ ਸੀਜ਼ਨ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਪੂਰਾ ਹੋ ਸਕੇ।

ਜਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਲਗਭਗ 400 ਜੀ.ਓ.ਜੀ. ਹਨ ਅਤੇ ਉਹ ਤੈਅਸੁ਼ਦਾ ਪ੍ਰੋਗਰਾਮ ਅਨੁਸਾਰ ਅਨਾਜ ਮੰਡੀਆਂ ਦਾ ਦੌਰਾ ਕਰ ਰਹੇ ਹਨ ਅਤੇ ਪ੍ਰਬੰਧਾਂ ਬਾਰੇ ਪ੍ਰਸ਼ਾਸਨ ਨੂੰ ਫੀਡਬੈਕ ਦੇ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਮੈਡੀਕਲ ਪਰੋਟੋਕਾਲ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਜਿਸ ਵਿੱਚ ਸਮਾਜਿਕ ਦੂਰੀਂ, ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ ਮਾਸਕ ਪਾਉਣ, ਦਾਣਾ ਮੰਡੀਆਂ ਵਿੱਚ ਪਾਣੀ, ਸਾਬਣ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣਾ ਸ਼ਾਮਲ ਹਨ, ਜੀ.ਓ.ਜੀ. ਸਿਹਤ ਵਿਭਾਗ ਦੇ ਇਨ੍ਹਾਂ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਸਖਤ ਯਤਨ ਕਰ ਰਹੇ ਹਨ,ਉਨ੍ਹਾਂ ਕਿਹਾ ਕਿ ਜੀ.ਓ.ਜੀ. ਸਾਰੇ ਖਰੀਦ ਕਾਰਜਾਂ ਵਿਚ ਅਹਿਮ ਰੋਲ ਅਦਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਅੱਜ ਤੱਕ ਅਨਾਜ ਮੰਡੀਆਂ ਵਿੱਚ ਇੱਕ ਵੀ ਕੋਵਿਡ ਪੋਜਟਿਵ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਆਸ ਹੈ ਕਿ ਇਹ ਖਰੀਦ ਸੀਜਨ ਕੋਵਿਡ ਰਹਿਤ ਰਹੇਗਾ,ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਨਾਲ ਪੈਦਾ ਹੋਈ ਮੌਜੂਦਾ ਸਥਿਤੀ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਅਨਾਜ ਮੰਡੀਆਂ ਵਿਚ ਭੀੜ ਨੂੰ ਘੱਟ ਕਰਨ ਲਈ ਮੌਜੂਦਾ 108 ਮੰਡੀਆਂ ਦੇ ਨਾਲ-ਨਾਲ ਜ਼ਿਲ੍ਹੇ ਵਿਚ 124 ਵਾਧੂ ਖਰੀਦ ਕੇਂਦਰ ਵੀ ਸਥਾਪਤ ਕੀਤੇ ਹਨ।

ਜੀ.ਓ.ਜੀ. ਦੇ ਜ਼ਿਲ੍ਹਾ ਹੈਡ ਕਰਨਲ (ਸੇਵਾਮੁਕਤ) ਐਚ.ਐਸ. ਕਾਹਲੋਂ ਨੇ ਕਿਹਾ ਕਿ ਜੀ.ਓ.ਜੀ. ਭਵਿੱਖ ਵਿਚ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਰਹਿਣਗੇ,ਉਨ੍ਹਾਂ ਕਿਹਾ ਕਿ ਟੀਮਾਂ ਨੂੰ ਡਿਊਟੀਆਂ ਸੌਪੀਆਂ ਗਈਆਂ ਹਨ ਅਤੇ ਜੀ.ਓ.ਜੀ. ਵੱਲੋਂ ਮੁੱਢਲੀਆਂ ਸਹੂਲਤਾਂ ਦੀ ਉਪਲੱਬਧਤਾ ਅਤੇ ਲੋੜੀਂਦੇ ਪ੍ਰਬੰਧਾਂ ਨਾਲ ਖਰੀਦ ਕਾਰਜਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 24 ਘੰਟੇ ਕੰਮ ਕੀਤਾ ਜਾ ਰਿਹਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *