ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਗ੍ਰਹਿ ਵਿਭਾਗ ਨੇ ਕੋਵਿਡ-19 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਗ੍ਰਹਿ ਵਿਭਾਗ ਨੇ ਕੋਵਿਡ-19
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ 'ਤੇ ਗ੍ਰਹਿ ਵਿਭਾਗ ਨੇ ਕੋਵਿਡ-19 ਸਬੰਧੀ ਹੋਰ ਬੰਦਸ਼ਾਂ ਲਗਾਈਆਂ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਗ੍ਰਹਿ ਵਿਭਾਗ ਨੇ ਕੋਵਿਡ-19 ਸਬੰਧੀ ਹੋਰ ਬੰਦਸ਼ਾਂ ਲਗਾਈਆਂ

10

AZAD SOCH:-

CHANDIGARH,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਦੇ ਨਿਰਦੇਸ਼ਾਂ ‘ਤੇ ਗ੍ਰਹਿ ਵਿਭਾਗ ਨੇ ਮੰਗਲਵਾਰ ਨੂੰ ਮਾਲਜ਼ ਤੇ ਮਲਟੀਪਲੈਕਸ (Mall And Multiplex) ਵਿਚਲੀਆਂ ਦੁਕਾਨਾਂ ਸਮੇਤ ਸਾਰੀਆਂ ਦੁਕਾਨਾਂ ਸ਼ਾਮ 5 ਵਜੇ ਬੰਦ ਕਰਨ ਅਤੇ ਰਾਤ 9 ਵਜੇ ਤੱਕ ਹੋਮ ਡਲਿਵਰੀ ਕਰਨ ਦੀ ਆਗਿਆ ਦਿੱਤੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਫਤਰ ਦੇ ਬੁਲਾਰੇ ਨੇ ਅੱਜ ਇਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਹਿ ਵਿਭਾਗ (Department of Home Affairs) ਨੇ ਅਗਲੇ ਹੁਕਮਾਂ ਤੱਕ ਸੂਬੇ ਵਿੱਚ ਕੋਵਿਡ-19 (COVID-19) ਸਬੰਧੀ ਲਗਾਈਆਂ ਹੋਰ ਬੰਦਸ਼ਾਂ ਸਬੰਧੀ ਵਿਸਥਾਰਤ ਆਦੇਸ਼ ਜਾਰੀ ਕਰ ਦਿੱਤੇ ਹਨ।

ਉਨ੍ਹਾਂ ਕਿਹਾ ਕਿ ਸਾਰਿਆਂ ਦਿਨਾਂ ਵਾਸਤੇ ਗੈਰ ਜ਼ਰੂਰੀ ਗਤੀਵਿਧੀਆਂ ਲਈ ਰੋਜ਼ਾਨਾ ਦੇ ਰਾਤ ਦੇ ਕਰਫਿਊ (Curfew) ਦਾ ਸਮਾਂ ਹੁਣ ਸ਼ਾਮ ਛੇ ਵਜੇ ਤੋਂ ਸਵੇਰ ਪੰਜ ਵਜੇ ਤੱਕ ਹੋਵੇਗਾ ਜਦੋਂ ਕਿ ਪਹਿਲਾ ਇਹ ਸਮਾਂ ਰਾਤ ਅੱਠ ਵਜੇ ਤੋਂ ਸਵੇਰੇ ਪੰਜ ਤੱਕ ਸੀ,ਹਫਤੇ ਦੇ ਅੰਤਲੇ ਦਿਨਾਂ (ਵੀਕੈਂਡ) ਕਰਫਿਊ (Weekend) Curfew ਸ਼ਨਿਚਰਵਾਰ ਨੂੰ ਸਵੇਰੇ ਪੰਜ ਵਜੇ ਤੋਂ ਸੋਮਵਾਰ ਸਵੇਰੇ ਪੰਜ ਵਜੇ ਤੱਕ ਰਹੇਗਾ,ਹਾਲਾਂਕਿ ਸਾਰੀਆਂ ਜ਼ਰੂਰੀ ਗਤੀਵਿਧੀਆਂ ਨੂੰ ਛੋਟ ਰਹੇਗੀ,ਸਾਰੇ ਪ੍ਰਾਈਵੇਟ ਦਫਤਰਾਂ ਸਮੇਤ ਸਰਵਿਸ ਇੰਡਸਟਰੀ (Service Industry) ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਹੋਵੇਗੀ।

ALSO READ:- ਪੰਜਾਬ ਦੇ ਸਿੱਖਿਆ Vijay Inder Singla ਨੇ ਆਪਸੀ ਬਦਲੀਆਂ ਸਬੰਧੀ ਅਧਿਆਪਕਾਂ ਨੂੰ ਇਕ ਹੋਰ ਮੌਕਾ ਦਿੱਤਾ

ਬੁਲਾਰੇ ਨੇ ਅੱਗੇ ਦੱਸਿਆ ਕਿ ਕੈਮਿਸਟ ਦੀਆਂ ਦੁਕਾਨਾਂ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਜਿਵੇਂ ਕਿ ਦੁੱਧ, ਡੇਅਰੀ ਉਤਪਾਦ, ਸਬਜ਼ੀਆਂ, ਫਲ ਸਮੇਤ ਮੈਨੂਫੈਕਚਰਿੰਗ ਉਦਯੋਗ (Manufacturing Industry) ਨੂੰ ਕੋਵਿਡ-19 (COVID-19) ਬੰਦਸਾਂ ਤੋਂ ਛੋਟ ਰਹੇਗੀ ਬਸ਼ਰਤੇ ਉਹ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ,ਮੈਨੂਫੈਕਚਰਿੰਗ ਇੰਡਸਟਰੀ ਦੇ ਮਜ਼ਦੂਰਾਂ ਅਤੇ ਕਾਮਿਆਂ ਅਤੇ ਇਨ੍ਹਾਂ ਨੂੰ ਲਿਜਾਣ ਵਾਲੇ ਵਾਹਨਾਂ ਦੀ ਆਵਾਜਾਈ ਲਈ ਇਜਾਜ਼ਤ ਹੋਵੇਗੀ,ਹਾਲਾਂਕਿ, ਸਬੰਧਤ ਉਦਯੋਗ ਇਸ ਉਦੇਸ਼ ਲਈ ਇਨ੍ਹਾਂ ਨੂੰ ਲੋੜੀਂਦੀ ਪ੍ਰਵਾਨਗੀ ਜਾਰੀ ਕਰੇਗਾ।

ਇਸੇ ਤਰ੍ਹਾਂ ਹਵਾਈ ਜਹਾਜ਼, ਰੇਲ ਅਤੇ ਬੱਸਾਂ ਰਾਹੀਂ ਆਉਣ-ਜਾਣ ਵਾਲੇ ਮੁਸਾਫਰਾਂ, ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਨਿਰਮਾਣ ਗਤੀਵਿਧੀਆਂ, ਖਰੀਦ, ਬਾਗਬਾਨੀ, ਪਸ਼ੂ ਧਨ, ਵੈਟਰਨਰੀ ਸੇਵਾਵਾਂ, ਈ-ਕਾਮਰਸ ਅਤੇ ਸਾਰੀਆਂ ਵਸਤਾਂ ਦੀ ਆਵਾਜਾਈ ਸਮੇਤ ਖੇਤੀਬਾੜੀ, ਦੂਰ-ਦੁਰਾਡੇ ਦੇ ਟੀਕਾਕਰਨ ਕੈਂਪਾਂ (Immunization Camps) ਦੀਆਂ ਗਤੀਵਿਧੀਆਂ ਨੂੰ ਸਿਹਤ ਉਪਾਵਾਂ ਦੀ ਸਖਤੀ ਨਾਲ ਪਾਲਣਾ ਦੀ ਸ਼ਰਤ ਉਤੇ ਉਪਰੋਕਤ ਬੰਦਸ਼ਾਂ ਤੋਂ ਛੋਟ ਦਿੱਤੀ ਗਈ ਹੈ।

ਜਿਲ੍ਹਾ ਅਥਾਰਟੀਆਂ, ਗ੍ਰਹਿ ਮੰਤਰਾਲੇ ਅਤੇ ਸੂਬਾ ਸਰਕਾਰ ਦੇ ਮੌਜੂਦ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ ਨੂੰ ਯਕੀਨੀ ਬਣਾਉਣਗੀਆਂ ਜਿਨ੍ਹਾਂ ਵਿਚ ਛੇ ਫੁੱਟ ਦੀ ਦੂਰੀ, ਬਜ਼ਾਰਾਂ, ਜਨਤਕ ਆਵਾਜਾਈ ਦੀ ਨਿਗਾਰਨੀ, ਮਾਸਕ ਪਹਿਨਣ ਤੇ ਜਨਤਕ ਤੌਰ ਉਤੇ ਥੁੱਕਣ ਵਰਗੇ ਕੋਵਿਡ ਇਹਤਿਆਤ ਦੀ ਉਲੰਘਣਾ ਲਈ ਜੁਰਮਾਨਾ ਲਾਏ ਜਾਣਾ ਸ਼ਾਮਲ ਹੈ।
Leave a Reply

Your email address will not be published. Required fields are marked *