ਕੈਪਟਨ ਅਮਰਿੰਦਰ ਸਿੰਘ ਚੁੱਪ ਤੋੜਦਿਆਂ ਤਿੱਖੇ ਸ਼ਬਦਾਂ ਵਿਚ ਪਲਟਵਾਰ ਕੀਤਾ Navjot Singh ਕੈਪਟਨ ਅਮਰਿੰਦਰ ਸਿੰਘ ਚੁੱਪ ਤੋੜਦਿਆਂ ਤਿੱਖੇ ਸ਼ਬਦਾਂ ਵਿਚ ਪਲਟਵਾਰ ਕੀਤਾ Navjot Singh
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੈਪਟਨ ਅਮਰਿੰਦਰ ਸਿੰਘ ਚੁੱਪ ਤੋੜਦਿਆਂ ਤਿੱਖੇ ਸ਼ਬਦਾਂ ਵਿਚ ਪਲਟਵਾਰ ਕੀਤਾ Navjot Singh Sidhu ਨੇ ਜਿਥੇ ਜਾਣਾ ਹੈ ਛੇਤੀ ਜਾਣ

ਕੈਪਟਨ ਅਮਰਿੰਦਰ ਸਿੰਘ ਚੁੱਪ ਤੋੜਦਿਆਂ ਤਿੱਖੇ ਸ਼ਬਦਾਂ ਵਿਚ ਪਲਟਵਾਰ ਕੀਤਾ Navjot Singh Sidhu ਨੇ ਜਿਥੇ ਜਾਣਾ ਹੈ ਛੇਤੀ ਜਾਣ

9

AZAD SOCH:-

CHANDIGARH,(AZAD SOCH NEWS):- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖ਼ਰ ਨਵਜੋਤ ਸਿੰਘ ਸਿੱਧੂ (Navjot Singh Sidhu) ਵਲੋਂ ਲਗਾਤਾਰ ਟਵੀਟ ਕਰ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਏ ਜਾਣ ਬਾਰੇ ਅਪਣੀ ਚੁੱਪ ਤੋੜਦਿਆਂ ਤਿੱਖੇ ਸ਼ਬਦਾਂ ਵਿਚ ਪਲਟਵਾਰ ਕੀਤਾ ਹੈ,ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਇਥੋਂ ਤਕ ਕਹਿ ਦਿਤਾ ਕਿ ਜਿਥੇ ਜਾਣਾ ਹੈ, ਛੇਤੀ ਜਾਉ।

ਨਵਜੋਤ ਸਿੰਘ ਸਿੱਧੂ ਵਲੋਂ ਬੇਅਦਬੀ, ਗੋਲੀ ਕਾਂਡ ਤੇ ਨਸ਼ੇ ਆਦਿ ਦੇ ਮੁੱਦਿਆਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਟਿਪਣੀਆਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਣ ਦਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਕਰ ਰਹੇ ਹਨ। 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਮੇਰੇ ਨਾਲ ਲੜਨ ਦਾ ਹੀ ਸ਼ੌਂਕ ਹੈ ਤਾਂ ਪਟਿਆਲਾ ਤੋਂ ਮੇਰੇ ਵਿਰੁਧ ਚੋਣ ਲੜ ਕੇ ਦੇਖਣ,ਉਨ੍ਹਾਂ ਕਿਹਾ ਕਿ ਜੇ.ਜੇ.ਸਿੰਘ ਵਾਂਗ ਜ਼ਮਾਨਤ ਜ਼ਬਤ ਹੋ ਜਾਵੇਗੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿੱਧੂ ਨੂੰ ਇਸ ਵੇਲੇ ਕੋਈ ਵੀ ਪਾਰਟੀ ਲੈਣ ਨੂੰ ਤਿਆਰ ਨਹੀਂ ਕਿਉਂਕਿ ਭਾਜਪਾ ਨੂੰ ਉਹ ਬਹੁਤ ਗਾਲਾਂ ਦੇ ਕੇ ਨਿਕਲਿਆ ਸੀ ਅਤੇ ਅਕਾਲੀ ਦਲ ਵੀ ਸਿੱਧੂ ਨੂੰ ਲੈਣ ਲਈ ਤਿਆਰ ਨਹੀਂ।

ALSO READ:- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹਾ ਕਿ ਨਵਜੋਤ ਸਿੰਘ ਸਿੱਧੂ ਸਪੱਸ਼ਟ ਕਰੇ ਕਿ ਉਹ ਕਾਂਗਰਸ ਪਾਰਟੀ ਦਾ ਮੈਂਬਰ ਹੈ ਜਾਂ ਨਹੀਂ

ਉਨ੍ਹਾਂ ਕਿਹਾ ਕਿ ਪਹਿਲਾਂ ਨਵਜੋਤ ਸਿੰਘ ਸਿੱਧੂ ਇਹ ਹੀ ਸਪੱਸ਼ਟ ਕਰੇ ਕਿ ਉਹ ਕਿਸ ਪਾਰਟੀ ਵਿਚ ਹੈ,ਜੇ ਕਾਂਗਰਸ ਵਿਚ ਹੈ ਤਾਂ ਬਹੁਤ ਅਨੁਸ਼ਾਸਨਹੀਣਤਾ ਹੈ,ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਜਾਂ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਨਹੀਂ ਦਿਤਾ ਜਾ ਸਕਦਾ,ਜਾਖੜ ਵਿਚ ਕੀ ਕਮੀ ਹੈ? ਸਿੱਧੂ ਨਾਲੋਂ ਕਈ ਮੰਤਰੀ ਕੈਬਨਿਟ ਵਿਚ ਸੀਨੀਅਰ ਹਨ,ਉਨ੍ਹਾਂ ਕਿਹਾ ਕਿ ਹਾਈਕਮਾਨ ਕੋਲ ਵੀ ਮੈਂ ਇਹੀ ਸਵਾਲ ਦੇਵਾਂਗਾ। 

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *