Jimmy Shergill ਨੂੰ CORONA ਨਿਯਮਾਂ ਦੀ ਉਲੰਘਣਾ ਕਰ ਸ਼ੂਟਿੰਗ ਕਰਨੀ ਪਈ ਭਾਰੀ Jimmy Shergill ਨੂੰ CORONA ਨਿਯਮਾਂ ਦੀ ਉਲੰਘਣਾ ਕਰ ਸ਼ੂਟਿੰਗ ਕਰਨੀ ਪਈ ਭਾਰੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Jimmy Shergill ਨੂੰ CORONA ਨਿਯਮਾਂ ਦੀ ਉਲੰਘਣਾ ਕਰ ਸ਼ੂਟਿੰਗ ਕਰਨੀ ਪਈ ਭਾਰੀ,Punjab Police ਨੇ ਦਰਜ ਕੀਤੀ FIR

Jimmy Shergill ਨੂੰ CORONA ਨਿਯਮਾਂ ਦੀ ਉਲੰਘਣਾ ਕਰ ਸ਼ੂਟਿੰਗ ਕਰਨੀ ਪਈ ਭਾਰੀ,Punjab Police ਨੇ ਦਰਜ ਕੀਤੀ FIR

73

AZAD SOCH:-

Ludhiana,(AZAD SOCH NEWS):- ਬੀਤੇ ਦਿਨੀਂ ਲੁਧਿਆਣਾ ਵਿਖੇ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਸੀਰੀਜ਼ ਦੀ ਸ਼ੂਟਿੰਗ ਕਰਨ ਵਾਲੇ ਅਦਾਕਾਰ ਪੰਜਾਬੀ ਫਿਲਮ ਅਦਾਕਾਰ ਜਿੰਮੀ ਸ਼ੇਰਗਿੱਲ (Jimmy Shergill) ਖਿਲਾਫਕੇਸ ਦਰਜ ਕੀਤਾ ਹੈ,ਕੋਵਿਡ -19 (COVID-19) ਦੇ ਕਾਰਨ ਲਗਾਏ ਗਏ ਕਰਫਿਉ ਦੀ ਉਲੰਘਣਾ ਕਰਦਿਆਂ ਇੱਕ Web Series ਦੀ ਸ਼ੂਟਿੰਗ ਕਰਨ ਦਾ ਦੋਸ਼ ਹੈ,ਜਿੰਮੀ ਸ਼ੇਰਗਿੱਲ (Jimmy Shergill) ਇਥੇ ਆਪਣੀ ਪੰਜਾਬੀ ਵੈੱਬ ਸੀਰੀਜ਼ ‘ਪੁਅਰ ਓਨਰ’ ਦੀ ਸ਼ੂਟਿੰਗ ਕਰ ਰਹੇ ਸੀ,ਦੱਸਣਯੋਗ ਹੈ ਕਿ ਫ਼ਿਲਮ ਦੀ ਸ਼ੂਟਿੰਗ ਲਈ ਲਗਭਗ 100 ਲੋਕ ਮੌਜੂਦ ਸਨ,ਜੋ ਕਿ ਨਿਯਮਾਂ ਦੇ ਖਿਲਾਫ ਹੈ।

ਇਸ ਦੇ ਚਲਦਿਆਂ ਉਨ੍ਹਾਂ ਖ਼ਿਲਾਫ਼ ਕੋਰੋਨਾ ਮਹਾਮਾਰੀ ਦੌਰਾਨ ਲੱਗੇ ਲਾਕਡਾਊਨ (LockDown) ਤੇ ਕੋਰੋਨਾ ਗਾਈਡਲਾਈਨਜ਼ (Corona Guidelines) ਦੀਆਂ ਧੱਜੀਆਂ ਉਡਾਉਣ ’ਤੇ ਲੁਧਿਆਣਾ ਦੇ ਥਾਣਾ ਕੋਤਵਾਲੀ ’ਚ ਜਿੰਮੀ ਸ਼ੇਰਗਿੱਲ, ਈਸ਼ਵਰ ਨਿਵਾਸ, ਆਕਾਸ਼ ਦੀਪ ਤੇ ਮਨਦੀਪ ਸਿੰਘ ਸਣੇ ਕੁਲ 34 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਜਿੰਮੀ ਸ਼ੇਰਗਿੱਲ (Jimmy Shergill) ਵੈੱਬ ਸੀਰੀਜ਼ ‘ਪੁਅਰ ਓਨਰ’ ਲਈ ਲੁਧਿਆਣਾ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਆਰੀਆ ਸਕੂਲ ਵਿਚ ਸ਼ੂਟਿੰਗ ਕਰ ਰਹੇ ਸੀ,ਜਿਨ੍ਹਾਂ ਕੋਲ ਇਸ ਲਈ ਇਜਾਜਤ ਤਾਂ ਸੀ ਪਰ ਸ਼ੂਟਿੰਗ ਰਾਤ 8 ਵਜੇ ਤੱਕ ਚਲਦੀ ਰਹੀ ਜਿਸ ਕਾਰਨ ਇਹ ਕਾਰਵਾਈ ਹੋਈ,ਕੇਸ ਵਿੱਚ ਜਿੰਮੀ ਸ਼ੇਰਗਿੱਲ, ਈਸਵਰ ਨਿਵਾਸ ਸਣੇ 4 ਵਿਅਕਤੀਆਂ ਦੇ ਨਾਂ ਨਾਲ ਬਾਕੀ ਅਣਪਛਾਤਿਆਂ ਖਿਲਾਫ ਕੇਸ ਦਰਜ ਕੀਤਾ ਹੈ,ਜਿੰਮੀ ਸ਼ੇਰਗਿੱਲ (Jimmy Shergill) ਦੀ ਗ੍ਰਿਫਤਾਰੀ ਨਹੀਂ ਹੋਈ, ਜਦਕਿ ਬਾਕੀਆਂ ਨੂੰ ਥਾਣੇ ਵਿੱਚ ਜਮਾਨਤ ਲੈ ਕੇ ਛੱਡ ਦਿੱਤਾ ਗਿਆ,ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *