ਰਾਜ ਪੱਧਰ ਤੋਂ ਵੈਕਸੀਨ ਪ੍ਰਾਪਤ ਹੋਣ ਕਾਰਨ 5 ਮਈ ਨੂੰ ਸਾਰੀਆਂ ਸਰਕਾਰੀ ਸਿਹਤਸੰਸਥਾਵਾਂ ਵਿੱਚ ਰਾਜ ਪੱਧਰ ਤੋਂ ਵੈਕਸੀਨ ਪ੍ਰਾਪਤ ਹੋਣ ਕਾਰਨ 5 ਮਈ ਨੂੰ ਸਾਰੀਆਂ ਸਰਕਾਰੀ ਸਿਹਤਸੰਸਥਾਵਾਂ ਵਿੱਚ

Live Clock Date

Your browser is not supported for the Live Clock Timer, please visit the Support Center for support.
ਰਾਜ ਪੱਧਰ ਤੋਂ ਵੈਕਸੀਨ ਪ੍ਰਾਪਤ ਹੋਣ ਕਾਰਨ 5 ਮਈ ਨੂੰ ਸਾਰੀਆਂ ਸਰਕਾਰੀ ਸਿਹਤਸੰਸਥਾਵਾਂ ਵਿੱਚ ਲਗਾਏ ਜਾਣਗੇ ਕੋਵਿਡ ਵੈਕਸੀਨ ਦੇ ਟੀਕੇ : ਸਿਵਲ ਸਰਜਨ

ਰਾਜ ਪੱਧਰ ਤੋਂ ਵੈਕਸੀਨ ਪ੍ਰਾਪਤ ਹੋਣ ਕਾਰਨ 5 ਮਈ ਨੂੰ ਸਾਰੀਆਂ ਸਰਕਾਰੀ ਸਿਹਤਸੰਸਥਾਵਾਂ ਵਿੱਚ ਲਗਾਏ ਜਾਣਗੇ ਕੋਵਿਡ ਵੈਕਸੀਨ ਦੇ ਟੀਕੇ : ਸਿਵਲ ਸਰਜਨ

30

AZAD SOCH :-

PATIALA,(AZAD SOCH NEWS):- ਸਿਵਲ ਸਰਜਨ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਪ੍ਰਕਿਰਿਆ ਤਹਿਤ 346 ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਗਏ,ਉਨ੍ਹਾਂ ਦੱਸਿਆ ਕਿ ਰਾਜ ਪੱਧਰ ਤੋਂ ਕੋਵਿਡ ਵੈਕਸੀਨ ਦੀ ਪ੍ਰਾਪਤੀ ਹੋਣ ਸਦਕਾ ਕੱਲ੍ਹ ਮਿਤੀ 5 ਮਈ ਦਿਨ ਬੁੱਧਵਾਰ ਨੂੰ ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਮਾਤਾ ਕੁਸ਼ੱਲਿਆ ਹਸਪਤਾਲ, ਰਾਜਿੰਦਰਾ ਹਸਪਤਾਲ, ਤ੍ਰਿਪੜੀ, ਮਾਡਲ ਟਾਊਨ, ਸਮੂਹ ਸਬ ਡਵੀਜ਼ਨ ਹਸਪਤਾਲ ਨਾਭਾ, ਸਮਾਣਾ, ਰਾਜਪੁਰਾ, ਸਮੂਹ ਪ੍ਰਾਇਮਰੀ ਸਿਹਤ ਕੇਂਦਰ,ਕਮਿਊਨਿਟੀ ਸਿਹਤ ਕੇਂਦਰ ਅਤੇ ਤੰਦਰੁਸਤ ਸਿਹਤ ਕੇਂਦਰਾਂ ਵਿੱਚ ਕੋਵਿਡ ਵੈਕਸੀਨ ਦੇ ਟੀਕੇ ਲਗਾਏ ਜਾਣਗੇ।

ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂੰ ਗੋਇਲ ਨੇ ਦੱਸਿਆਂ ਕਿ ਸਰਕਾਰ ਦੀਆਂ ਗਾਈਡ ਲਾਈਨਜ਼ ਅਨੁਸਾਰ ਜੋ ਅੱਜ ਵੈਕਸੀਨ ਲਗਾਈ ਗਈ ਉਹ ਪ੍ਰਾਈਵੇਟ ਹਸਪਤਾਲਾਂ ਤੋਂ ਨਾ ਵਰਤੀ ਗਈ ਵੈਕਸੀਨ ਵਾਪਸ ਲੈ ਕੇ ਲਗਾਈ ਗਈ ਹੈ ਕਿਓ ਕਿ ਸਰਕਾਰ ਵੱਲੋਂ ਹਦਾਇਤਾਂ ਪ੍ਰਾਪਤ ਹੋਈਆਂ ਹਨ ਕਿ 30 ਅਪ੍ਰੈਲ ਤੋਂ ਬਾਦ ਪ੍ਰਾਈਵੇਟ ਹਸਪਤਾਲਾਂ ਵਿੱਚ ਜੋ ਵੀ ਵੈਕਸੀਨ ਬਚ ਗਈ ਹੈ ਉਹ ਵਾਪਸ ਲੈ ਲਈ ਜਾਵੇ ਅਤੇ ਅੱਗੇ ਤੋਂ ਪ੍ਰਾਈਵੇਟ ਖੇਤਰ ਦੇ ਹਸਪਤਾਲਾਂ ਵੱਲੋਂ ਵੈਕਸੀਨ ਦੀ ਸਪਲਾਈ ਸਿੱਧੇ ਹੀ ਕੰਪਨੀ ਤੋਂ ਲਈ ਜਾਵੇਗੀ ਸਰਕਾਰੀ ਖੇਤਰ ਤੋਂ ਵੈਕਸੀਨ ਨਹੀਂ ਮਿਲੇਗੀ।

ਅੱਜ ਜ਼ਿਲ੍ਹੇ ਵਿੱਚ 614 ਕੋਵਿਡ ਪੌਜਟਿਵ ਕੇਸਾਂ ਦੀ ਹੋਈ ਪੁਸ਼ਟੀ ਡਾ. ਸਤਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਪ੍ਰਾਪਤ 4073 ਦੇ ਕਰੀਬ ਰਿਪੋਰਟਾਂ ਵਿਚੋਂ 614 ਕੋਵਿਡ ਪਾਜ਼ੀਟਿਵ ਪਾਏ ਗਏ ਹਨ, ਜਿਸ ਨਾਲ ਜ਼ਿਲ੍ਹੇ ਵਿਚ ਪੌਜਟਿਵ ਕੇਸਾਂ ਦੀ ਗਿਣਤੀ 35254 ਹੋ ਗਈ ਹੈ, ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹੇ ਦੇ 523 ਹੋਰ ਮਰੀਜ਼ ਕੋਵਿਡ ਤੋਂ ਠੀਕ ਹੋ ਗਏ ਹਨ,ਜਿਸ ਨਾਲ ਜ਼ਿਲ੍ਹੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਹੁਣ 30184 ਹੋ ਗਈ ਹੈ,ਜ਼ਿਲ੍ਹੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 4246 ਹੈ।

ਜ਼ਿਲ੍ਹੇ ਵਿੱਚ 16 ਹੋਰ ਕੋਵਿਡ ਪੌਜਟਿਵ ਮਰੀਜ਼ਾਂ ਦੀ ਮੌਤ ਹੋਣ ਕਾਰਨ ਮੌਤਾਂ ਦੀ ਗਿਣਤੀ 824 ਹੋ ਗਈ ਹੈ, ਪੌਜਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਹਨਾਂ 614 ਕੇਸਾਂ ਵਿਚੋਂ ਪਟਿਆਲਾ ਸ਼ਹਿਰ ਤੋਂ 382, ਨਾਭਾ ਤੋਂ 40, ਰਾਜਪੁਰਾ ਤੋਂ 29, ਸਮਾਣਾ ਤੋਂ 26, ਬਲਾਕ ਭਾਦਸੋਂ ਤੋਂ 25, ਬਲਾਕ ਕੌਲੀ ਤੋਂ 26, ਬਲਾਕ ਕਾਲੋਮਾਜਰਾ ਤੋਂ 15, ਬਲਾਕ ਸ਼ੁਤਰਾਣਾ ਤੋਂ 21, ਬਲਾਕ ਹਰਪਾਲਪੁਰ ਤੋਂ 27, ਬਲਾਕ ਦੁਧਣਸਾਧਾਂ ਤੋਂ 23 ਕੋਵਿਡ ਕੇਸ ਰਿਪੋਰਟ ਹੋਏ ਹਨ, ਜੋ ਕਿ ਓ.ਪੀ.ਡੀ. ਵਿੱਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਆਏ ਮਰੀਜ਼ਾਂ ਦੇ ਲਏ ਸੈਂਪਲਾਂ ਵਿਚੋਂ ਆਏ ਪੌਜਟਿਵ ਮਰੀਜ਼ ਸ਼ਾਮਲ ਹਨ।

ਡਾ. ਸੁਮੀਤ ਸਿੰਘ ਨੇ ਕਿਹਾ ਕਿ ਜ਼ਿਆਦਾ ਪੌਜਟਿਵ ਕੇਸ ਆਉਣ ਤੇ ਆਨੰਦ ਨਗਰ ਗੱਲੀ ਨੰਬਰ 2 ਅਤੇ ਸਿੱਧੂ ਕਲੋਨੀ ਵਿੱਚ ਮਾਈਕਰੋਕੰਟੈਨਮੈਂਟ ਲਗਾ ਦਿੱਤੀ ਗਈ ਹੈ,ਜਿਸ ਨਾਲ ਮੌਜੂਦਾ ਸਮੇਂ ਵਿੱਚ ਜ਼ਿਲ੍ਹੇ ਵਿੱਚ ਇੱਕ ਵੱਡੀ ਕੰਟੈਨਮੈਂਟ ਤੇ 9 ਮਾਈਕਰੋਕੰਟੈਨਮੈਂਟ ਵਾਲੇ ਏਰੀਏ ਹੋ ਗਏ ਹਨ,ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਵਿੱਚ ਅੱਜ 4509 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ,ਜ਼ਿਲ੍ਹੇ ਵਿਚ ਹੁਣ ਤੱਕ ਦੇ ਕੋਵਿਡ ਅੱਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਸਤਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿਚ ਕੋਵਿਡ ਜਾਂਚ ਸਬੰਧੀ 5,55,389 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ ਜ਼ਿਲ੍ਹਾ ਪਟਿਆਲਾ ਦੇ 35254 ਕੋਵਿਡ ਪੌਜਟਿਵ, 5,16,091 ਨੈਗੇਟਿਵ ਅਤੇ ਲਗਭਗ 3644 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *