ਕੋਰੋਨਾ ਮਹਾਮਾਰੀ ਖਿਲਾਫ਼ ਲੜਾਈ ‘ਚ ਸੂਬਿਆਂ ਨਾਲ ਕੀਤਾ ਜਾਂਦਾ ਪੱਖਪਾਤ ਬੰਦ ਕਰੇ ਕੇਂਦਰ ਕੋਰੋਨਾ ਮਹਾਮਾਰੀ ਖਿਲਾਫ਼ ਲੜਾਈ ‘ਚ ਸੂਬਿਆਂ ਨਾਲ ਕੀਤਾ ਜਾਂਦਾ ਪੱਖਪਾਤ ਬੰਦ ਕਰੇ ਕੇਂਦਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਕੋਰੋਨਾ ਮਹਾਮਾਰੀ ਖਿਲਾਫ਼ ਲੜਾਈ ‘ਚ ਸੂਬਿਆਂ ਨਾਲ ਕੀਤਾ ਜਾਂਦਾ ਪੱਖਪਾਤ ਬੰਦ ਕਰੇ ਕੇਂਦਰ ਸਰਕਾਰ: ਭਗਵੰਤ ਮਾਨ

ਕੋਰੋਨਾ ਮਹਾਮਾਰੀ ਖਿਲਾਫ਼ ਲੜਾਈ ‘ਚ ਸੂਬਿਆਂ ਨਾਲ ਕੀਤਾ ਜਾਂਦਾ ਪੱਖਪਾਤ ਬੰਦ ਕਰੇ ਕੇਂਦਰ ਸਰਕਾਰ: ਭਗਵੰਤ ਮਾਨ

7

AZAD SOCH:-

Chandigarh,7 May(AZAD SOCH NEWS):- ਆਮ ਆਦਮੀ ਪਾਰਟੀ (ਆਪ) (Aam Aadmi Party (AAP)) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ (MP Bhagwant Mann) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੂੰ ਅਪੀਲ ਕੀਤੀ ਹੈ ਕਿ ਕੋਰੋਨਾ ਮਹਾਮਾਰੀ (Corona Epidemic) ਖਿਲਾਫ਼ ਲੜਾਈ ‘ਚ ਪੰਜਾਬ ਨਾਲ ਕੀਤਾ ਜਾਂਦਾ ਪੱਖਪਾਤ ਬੰਦ ਕੀਤਾ ਜਾਵੇ ਅਤੇ ਕੋਰੋਨਾ ਮਰੀਜਾਂ ਨੂੰ ਬਚਾਉਣ ਲਈ ਲੋੜੀਂਦੀ ਆਕਸੀਜਨ ਗੈਸ, ਮੈਡੀਕਲ ਉਪਕਰਨ (Oxygen Gas,Medical Equipment) ਅਤੇ ਦਵਾਈਆਂ ਦੀ ਸਪਲਾਈ ਜਾਰੀ ਕੀਤੀ ਜਾਵੇ।


ਸੁੱਕਰਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਸੰਸਦ ਮੈਂਬਰ ਭਗਵੰਤ ਮਾਨ (MP Bhagwant Mann) ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਭਾਰਤ ਦੇਸ ਦੇ ਸੂਬਿਆਂ ਅਤੇ ਕੇਂਦਰ ਸਾਸਤ ਪ੍ਰਦੇਸਾਂ ਦੇ ਵਸਨੀਕਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ,ਪੰਜਾਬ ਭਾਰਤ ਦੇਸ ਦਾ ਮਹੱਤਵਪੂਰਨ ਸੂਬਾ ਹੈ,ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਹਰ ਰੋਜ ਵਾਧਾ ਹੋ ਰਿਹਾ ਹੈ ਅਤੇ ਸੂਬੇ ਵਿੱਚ ਕੋਰੋਨਾ ਪੀੜਤਾਂ ਦੀ ਮੌਤ ਦੌਰ ਬਹੁਤ ਜਅਿਾਦਾ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸਾ ਹੈ।


ਸੰਸਦ ਮੈਂਬਰ ਭਗਵੰਤ ਮਾਨ (MP Bhagwant Mann) ਕਿਹਾ ਸੂਬੇ ਵਿੱਚ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ ਦੀ ਕਮੀ ਦੇ ਨਾਲ ਨਾਲ ਜੀਵਨ ਰੱਖਿਅਕ ਉਪਕਰਨਾਂ, ਆਕਸੀਜਨ ਗੈਸ (Oxygen Gas) ਅਤੇ ਦਵਾਈਆਂ ਦੀ ਵੀ ਘਾਟ ਬਣੀ ਹੋਈ ਹੈ,ਭਾਵੇਂ ਡਾਕਟਰ ਅਤੇ ਹੋਰ ਸਟਾਫ ਦੀ ਭਰਤੀ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਜਿੰਮੇਵਾਰ ਹਨ, ਪਰ ਆਕਸੀਜਨ (Oxygen) ਅਤੇ ਦਵਾਈਆਂ ਦੀ ਸਪਲਾਈ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਜੰਿਮੇਵਾਰ ਹੈ,ਪੀੜਤਾਂ ਦੇ ਇਲਾਜ ਲਈ ਜਿੰਨੀ ਆਕਸੀਜਨ ਅਤੇ ਟੀਕਿਆਂ ਦੀ ਲੋੜ ਹੈ, ਓਨੀ ਸਪਲਾਈ ਕੇਂਦਰ ਸਰਕਾਰ ਨਹੀਂ ਦੇ ਰਹੀ,ਇਸ ਦੇ ਉਲਟ ਭਾਜਪਾ ਸਾਸਤ ਸੂਬਿਆਂ ਵਿਸੇਸ ਤੌਰ ‘ਤੇ ਸਪਲਾਈ ਪ੍ਰਦਾਨ ਕਰ ਰਹੀ ਹੈ।


ਸੰਸਦ ਮੈਂਬਰ ਭਗਵੰਤ ਮਾਨ (MP Bhagwant Mann) ਨੇ ਕਿਹਾ ਕੋਰੋਨਾ ਮਹਾਮਾਰੀ ਨਾਲ ਪੰਜਾਬ ‘ਚ ਵਿਗਾੜਦੇ ਹਾਲਾਤ  ਨਿਪਟਣ ਲਈ ਪੰਜਾਬ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੂੰ ਸੂਬੇ ਦੇ ਹਸਪਤਾਲਾਂ ‘ਚ ਲੋੜੀਂਦੀਆਂ ਦਵਾਈਆਂ ਅਤੇ ਆਕਸੀਜਨ ਲਈ ਕੇਂਦਰ ਸਰਕਾਰ ਤੇ ਦਬਾਅ ਬਨਾਉਣਾ ਚਾਹੀਦਾ ਹੈ,ਉਨ੍ਹਾਂ ਕਿਹਾ ਕਿ ਦਿੱਲੀ ਸੂਬੇ ਨਾਲ ਵੀ ਕੇਂਦਰ ਸਰਕਾਰ ਪੱਖਪਾਤੀ ਵਰਤਾਓ ਕਰ ਰਹੀ ਹੈ,ਪਰ ਦਿੱਲੀ ਦੀ ਅਰਵਿੰਦ ਕੇਜਰੀਵਾਲ (Arvind Kejriwal) ਸਰਕਾਰ ਆਪਣੇ ਲੋਕਾਂ ਦੀ ਜਾਨ ਬਚਾਉਣ ਲਈ ਲੋੜੀਂਦੀ ਆਕਸੀਜਨ ਲੈਣ ਲਈ ਦਿੱਲੀ ਦੀ ਹਾਈਕੋਰਟ ਤੱਕ ਵੀ ਲੜਾਈ ਲੜ੍ਹ ਰਹੀ ਹੈ।

ਅਤੇ ਦਿੱਲੀ ਹਾਈ ਕੋਰਟ (Delhi High Court) ਦੀ ਕੇਂਦਰ ਨੂੰ ਕਈ ਵਾਰ ਫਟਕਾਰ ਤੋਂ ਬਾਅਦ ਹੀ ਪਹਿਲੀ ਵਾਰ 700 ਟਨ ਮੈਡੀਕਲ-ਗਰੇਡ ਆਕਸੀਜਨ (Medical-Grade Oxygen) ਦੀ ਸਪਲਾਈ ਪੂਰੀ ਕੀਤੀ ਗਈ,ਦਿੱਲੀ ਸਰਕਾਰ ਦੇ ਯਤਨਾਂ ਦਾ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨੇ ਵੀ ਸਵਾਗਤ ਕੀਤਾ ਹੈ ਅਤੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਸੂਬੇ ਦੇ ਲੋਕਾਂ ਦੀ ਜਾਨ ਬਚਾਉਣ ਲਈ ਦਿੱਲੀ ਦੀ ਤਰਜ਼ ਤੇ ਕੇਂਦਰ ਨਾਲ ਨਜਿੱਠਣਾ ਚਾਹੀਦਾ ਹੈ।
Leave a Reply

Your email address will not be published. Required fields are marked *