Chamkaur Sahib: ਭਾਖੜਾ ਨਹਿਰ ਵਿਚ ਤੈਰਦੀਆਂ ਮਿਲੀਆਂ Remedicative-Vaccines Chamkaur Sahib: ਭਾਖੜਾ ਨਹਿਰ ਵਿਚ ਤੈਰਦੀਆਂ ਮਿਲੀਆਂ Remedicative-Vaccines
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਵੀਡੀਓ! Chamkaur Sahib: ਭਾਖੜਾ ਨਹਿਰ ਵਿਚ ਤੈਰਦੀਆਂ ਮਿਲੀਆਂ Remedicative-Vaccines ਦੀਆਂ ਸੈਂਕੜੇ ਬੰਦ ਸ਼ੀਸ਼ੀਆਂ ਤੇ ਹੋਰ ਦਵਾਈਆਂ

ਵੀਡੀਓ! Chamkaur Sahib: ਭਾਖੜਾ ਨਹਿਰ ਵਿਚ ਤੈਰਦੀਆਂ ਮਿਲੀਆਂ Remedicative-Vaccines ਦੀਆਂ ਸੈਂਕੜੇ ਬੰਦ ਸ਼ੀਸ਼ੀਆਂ ਤੇ ਹੋਰ ਦਵਾਈਆਂ

17

AZAD SOCH:-

Shri Chamkaur Sahib,(AZAD SOCH NEWS):-  ਸ਼੍ਰੀ ਚਮਕੌਰ ਸਾਹਿਬ (Shri Chamkaur Sahib) ਥਾਣੇ ਅਧੀਨ ਪੈਂਦੇ ਪਿੰਡ ਦੁੱਗਰੀ (Village Dugri) ਕੋਲੋਂ ਲੰਘਦੀ ਭਾਖੜਾ ਨਹਿਰ (Bhakra Canal) ਵਿਚੋਂ ਕੋਰੋਨਾ ਦੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ਕੋਵੀਫਾਰ ਰੈਮਡਿਸਿਵਿਰ (Covifor Remdesivir) ਦੇ ਟੀਕਿਆਂ ਦੀਆਂ ਬੰਦ ਸੈਂਕੜੇ ਸ਼ੀਸ਼ੀਆਂ ਸਮੇਤ ਸਫ਼ੋਪੈਰਾਜ਼ੋਨ (Spoparazone) ਅਤੇ ਹੋਰ ਦਵਾਈਆਂ ਰੁੜ੍ਹੀਆਂ ਜਾਂਦੀਆਂ ਪਿੰਡ ਵਾਸੀਆਂ ਵਲੋਂ ਵੇਖੀਆਂ ਗਈਆਂ,ਉਕਤ ਦਵਾਈਆਂ ਦੀਆਂ ਸਾਰੀਆਂ ਹੀ ਸ਼ੀਸ਼ੀਆਂ ਸੀਲ ਬੰਦ ਸਨ ਅਤੇ ਇਨ੍ਹਾਂ ਉੱਤੇ ਪ੍ਰਤੀ ਟੀਕਾ ਕੀਮਤ 5400 ਰੁਪਏ ਛਪਿਆ ਹੋਇਆ ਸੀ,ਪਿੰਡ ਵਾਸੀਆਂ ਨੇ ਦਸਿਆ ਕਿ ਹੋ ਸਕਦਾ ਹੈ ਇਹ ਦਵਾਈ ਦੀਆਂ ਸ਼ੀਸ਼ੀਆਂ ਜਾਅਲੀ ਹੋਣ ਜੋ ਕਿ ਛਾਪੇ ਦੇ ਡਰੋਂ ਕਿਸੇ ਵਿਅਕਤੀ ਨੇ ਨਹਿਰ ਵਿਚ ਸੁੱਟ ਦਿਤੀਆਂ ਹੋਣ।

Chamkaur Sahib: ਭਾਖੜਾ ਨਹਿਰ ਵਿਚ ਤੈਰਦੀਆਂ ਮਿਲੀਆਂ Remedicative-Vaccines ਦੀਆਂ ਸੈਂਕੜੇ ਬੰਦ ਸ਼ੀਸ਼ੀਆਂ ਤੇ ਹੋਰ ਦਵਾਈਆਂ

ਪਿੰਡ ਵਾਸੀਆਂ ਨੇ ਕਾਫੀ ਤਾਦਾਦ ਵਿਚ ਉਕਤ ਦਵਾਈਆਂ ਦੀਆਂ ਸ਼ੀਸ਼ੀਆਂ (Vials) ਅਪਣੀ ਜਾਨ ਜੋਖਮ ਵਿਚ ਪਾ ਕੇ ਬਾਹਰ ਕੱਢੀਆਂ ਵੇਖਿਆ ਗਿਆ,ਇਸ ਘਟਨਾ ਦਾ ਪਤਾ ਲੱਗਣ ’ਤੇ ਮੌਕੇ ’ਤੇ ਪੁੱਜੇ ਜ਼ਿਲ੍ਹਾ ਡਰੱਗ ਇੰਸਪੈਕਟਰ ਤੇਜਿੰਦਰ ਸਿੰਘ (District Drug Inspector Tejinder Singh) ਨੇ ਦਸਿਆ ਕਿ ਜਿਹੜੀਆਂ ਨਹਿਰ ਵਿਚੋਂ ਟੀਕਿਆਂ ਸਮੇਤ ਹੋਰ ਦਵਾਈਆਂ ਮਿਲੀਆਂ ਹਨ,ਉਨ੍ਹਾਂ ਦੀ ਗਿਣਤੀ ਕਰ ਕੇ ਜਾਂਚ ਕੀਤੀ ਜਾਣੀ ਹੈ ਕਿ ਇਹ ਦਵਾਈਆਂ ਤੇ ਟੀਕੇ ਅਸਲੀ ਹਨ ਜਾਂ ਨਕਲੀ ਹਨ ਅਤੇ ਇਨ੍ਹਾਂ ਦਵਾਈਆਂ ਦੇ ਬੈਚ ਨੰਬਰ ਪਤਾ ਲਗਾ ਕੇ ਬਣਦੀ ਸਖਤ ਕਾਰਵਾਈ ਅਮਲ ਵਿਚ ਲਿਆ ਕੇ ਪੁਲਿਸ ਕੇਸ ਦਰਜ ਕਰਵਾਇਆ ਜਾਵੇਗਾ।

ALSO READ:- ਜੇਲ ਤੋਂ ਬਾਹਰ ਆਉਂਣ ਤੋਂ ਬਾਅਦ ਪਹਿਲੀ ਵਾਰ Live ਹੋਇਆ Deep Sidhu,ਕੀਤੇ ਵੱਡੇ ਖੁਲਾਸੇ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *