Farmers Protest: ਪੰਜਾਬ ਸਰਕਾਰ ਵੱਲੋਂ ਲਾਏ LockDown ਦਾ ਵਿਰੋਧ ਕਰਨ ਲਈ ਅੱਜ Farmers Protest: ਪੰਜਾਬ ਸਰਕਾਰ ਵੱਲੋਂ ਲਾਏ LockDown ਦਾ ਵਿਰੋਧ ਕਰਨ ਲਈ ਅੱਜ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Farmers Protest: ਪੰਜਾਬ ਸਰਕਾਰ ਵੱਲੋਂ ਲਾਏ LockDown ਦਾ ਵਿਰੋਧ ਕਰਨ ਲਈ ਅੱਜ ਸੜਕਾਂ ‘ਤੇ ਉਤਰੇ ਕਿਸਾਨ

Farmers Protest: ਪੰਜਾਬ ਸਰਕਾਰ ਵੱਲੋਂ ਲਾਏ LockDown ਦਾ ਵਿਰੋਧ ਕਰਨ ਲਈ ਅੱਜ ਸੜਕਾਂ ‘ਤੇ ਉਤਰੇ ਕਿਸਾਨ

7

AZAD SOCH:-

PATIALA,AZAD SOCH NEWS:- Farmers Protest: ਇਸ ਸਮੇਂ ਦੇਸ਼ ਦੇ ਵੱਖ-ਵੱਖ ਇਲਾਕਿਆਂ ਅਤੇ ਰਾਜਾਂ ਵਿੱਚ ਅਤੇ ਦਿੱਲੀ ਦੇ ਆਸਪਾਸ ਇਲਾਕਿਆਂ ਅਤੇ ਦਿੱਲੀ ਦੇ ਬਾਡਰਾਂ ਦੇ ਉੱਪਰ ਕਿਸਾਨਾਂ ਵੱਲੋਂ ਕਾਲੇ ਖੇਤੀ ਕਾਨੂੰਨਾਂ (Black Farming Laws) ਦਾ ਵਿਰੋਧ ਕੀਤਾ ਜਾ ਰਿਹਾ ਹੈ,ਅਤੇ ਇਹ ਵਿਰੋਧ ਕਾਫ਼ੀ ਲੰਮੇ ਸਮੇਂ ਤੋਂ ਚੱਲ ਰਿਹਾ ਹੈ,ਪਰ ਹੁਣ ਤੱਕ ਇਸ ਤਰ੍ਹਾਂ ਕੋਈ ਵੀਂ ਹੱਲ ਨਹੀਂ ਨਿਕਲੀਆਂ ਹੈ, ਇਸ ਵਿੱਚ ਹੁਣ ਸੰਯੁਕਤ ਕਿਸਾਨ ਮੋਰਚੇ (United Farmers Front) ਦੇ ਸੱਦੇ ‘ਤੇ ਪੰਜਾਬ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ (Farmers’ Labor Organizations) ਵੱਲੋਂ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਕਾਰਨ ਲਾਏ ਲੌਕਡਾਊਨ (LockDown) ਦਾ ਅੱਜ ਵਿਰੋਧ ਕੀਤਾ ਜਾਵੇਗਾ,ਇਸ ਦੌਰਾਨ ਦੁਕਾਨਦਾਰਾਂ ਅਤੇ ਵਾਪਰੀਆਂ ਨੂੰ ਨਾਲ ਲੈ ਕੇ ਸਾਰੀਆਂ ਦੁਕਾਨਾਂ ਖੁੱਲ੍ਹਵਾਈਆਂ ਜਾਣਗੀਆਂ।

ਇਸ ਮੌਕੇ ਪੁਲਿਸ ਵੀ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੀ ਗਈ ਹੈ,8 ਮਈ ਨੂੰ ਕਿਸਾਨ ਸ਼ਹਿਰ ਦੇ ਦੁਕਾਨਦਾਰਾਂ ਦੀਆਂ ਦੁਕਾਨਾਂ ਖੁੱਲ੍ਹਵਾਉਣਗੇ, ਜੋ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 (COVID-19) ਦੇ ਚੱਲਦੇ ਲਗਾਏ ਲੌਕਡਾਊਨ ਤੋਂ ਬਾਅਦ ਬੰਦ ਹਨ,ਪੰਜਾਬ ਵਪਾਰ ਮੰਡਲ (Punjab Chamber of Commerce) ਦੇ ਪੰਜਾਬ ਪ੍ਰਧਾਨ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਜੋ ਐਲਾਨ ਕੀਤਾ ਹੈ ਅਸੀਂ ਉਸਦਾ ਸਮਰਥਨ ਕਰਦੇ ਹਾਂ ਕਿ ਉਨ੍ਹਾਂ ਨੇ ਸਾਡੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਇਹ ਐਲਾਨ ਕੀਤਾ ਹੈ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਈ ਜ਼ਿਲਿਆਂ ਵਿੱਚ ਲੜੀਵਾਰ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।

ਕਿਸਾਨ ਜਥੇਬੰਦੀਆਂ ਦੇ ਐਲਾਨ ਤੋਂ ਬਾਅਦ ਹੀ ਪੰਜਾਬ ਸਰਕਾਰ ਗੰਭੀਰ ਹੋਈ ਹੈ,ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ (Farmer leader Balbir Singh Rajewal) ਨੇ ਕਿਹਾ ਕਿ ਸਰਕਾਰ ਕੋਰੋਨਾ ਦੀ ਆੜ ਵਿਚ ਗਰੀਬ ਲੋਕਾਂ ਦਾ ਰੁਜ਼ਗਾਰ ਖੋਹਣ ਵਿਚ ਲੱਗੀ ਹੋਈ ਹੈ, ਜਦੋਂ ਕਿ ਕਾਰਪੋਰੇਟ ਘਰਾਣਿਆਂ ਨੂੰ ਹਰ ਤਰ੍ਹਾਂ ਦੀ ਛੋਟ ਅਤੇ ਆਰਥਿਕ ਮਦਦ ਦਿੱਤੀ ਜਾ ਰਹੀ ਹੈ,ਉਨ੍ਹਾਂ ਕਿਹਾ ਕਿ ਸਰਕਾਰ ਲੌਕਡਾਊਨ (LockDown) ਦੇ ਨਾਂ ‘ਤੇ ਆਮ ਜਨਤਾ ਨੂੰ ਬਰਬਾਦ ਕਰਨ ‘ਤੇ ਤੁਲੀ ਹੋਈ ਹੈ ਪਰ ਕਿਸਾਨ ਸਰਕਾਰ ਦੀ ਇਸ ਮਨਸ਼ਾ ਨੂੰ ਪੂਰਾ ਨਹੀਂ ਹੋਣ ਦੇਣਗੇ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *