ਪੰਜਾਬ ਦੇ ਮੁੱਖ ਮੰਤਰੀ ਕੈਪਟਨ Amarinder Singh ਵਲੋਂ ਸੋਮਵਾਰ ਤੋਂ 18 ਤੋਂ 45 ਸਾਲ ਉਮਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ Amarinder Singh ਵਲੋਂ ਸੋਮਵਾਰ ਤੋਂ 18 ਤੋਂ 45 ਸਾਲ ਉਮਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ਪੰਜਾਬ ਦੇ ਮੁੱਖ ਮੰਤਰੀ ਕੈਪਟਨ Amarinder Singh ਵਲੋਂ ਸੋਮਵਾਰ ਤੋਂ 18 ਤੋਂ 45 ਸਾਲ ਉਮਰ ਵਰਗ ਲਈ ਕੋਵਿਡ-19 ਟੀਕਾਕਰਨ ਸ਼ੁਰੂ ਕਰਨ ਦੇ ਹੁਕਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ Amarinder Singh ਵਲੋਂ ਸੋਮਵਾਰ ਤੋਂ 18 ਤੋਂ 45 ਸਾਲ ਉਮਰ ਵਰਗ ਲਈ ਕੋਵਿਡ-19 ਟੀਕਾਕਰਨ ਸ਼ੁਰੂ ਕਰਨ ਦੇ ਹੁਕਮ

11

AZAD SOCH:-

CHANDIGARH,(AZAD SOCH NEWS):- ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸ.ਆਈ.ਆਈ.) (Serum Institute of India (SII)) ਵਲੋਂ ਸੂਬੇ ਨੂੰ ਇਸ ਹਫ਼ਤੇ ਦੇ ਅਖ਼ੀਰ ਤਕ ਇਕ ਲੱਖ ਖ਼ੁਰਾਕਾਂ ਮਿਲਣ ਦੀ ਸੰਭਾਵਨਾ ਦੇ ਚਲਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab Chief Minister Capt. Amarinder Singh) ਨੇ ਸਬੰਧਤ ਅਧਿਕਾਰੀਆਂ ਨੂੰ ਆਖਿਆ ਹੈ ਕਿ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚ 18-45 ਸਾਲ ਉਮਰ ਵਰਗ ਦੇ ਤਰਜੀਹੀ ਗਰੁਪਾਂ ਦੇ ਟੀਕਾਕਰਨ ਦੀ ਸ਼ੁਰੂਆਤ ਦੀਆਂ ਤਿਆਰੀਆਂ ਕੀਤੀਆਂ ਜਾਣ।

ALSO READ:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋੜ ਪੈਣ ਉਤੇ ਸਖ਼ਤ ਰੋਕਾਂ ਲਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਅਧਿਕਾਰਤ ਕੀਤਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖ਼ੁਰਾਕਾਂ ਦੇ ਮਿਲਦੇ ਸਾਰ ਹੀ ਸੂਬਾ ਸਰਕਾਰ ਵਲੋਂ ਫ਼ੇਜ਼ ਤਿੰਨ ਲਈ ਸ਼ਨਾਖਤ ਕੀਤੇ ਤਰਜੀਹੀ ਗਰੁਪਾਂ ਵਾਸਤੇ ਟੀਕਾਕਰਨ ਦੀ ਸ਼ੁਰੂਆਤ ਹੋ ਜਾਵੇਗੀ,ਸੂਬਾ ਸਰਕਾਰ ਨੇ 18-45 ਸਾਲ ਉਮਰ ਵਰਗ ਵਿਚ ਉਸਾਰੀ ਵਰਕਰਜ਼, ਅਧਿਆਪਕ, ਸਰਕਾਰੀ ਕਰਮਚਾਰੀ ਅਤੇ ਵੱਧ ਜ਼ੋਖਮ ਵਾਲੇ ਵਿਅਕਤੀਗਤ ਲੋਕ ਜਿਨ੍ਹਾਂ ਨੂੰ ਸਹਿ ਬਿਮਾਰੀਆਂ ਹਨ, ਨੂੰ ਟੀਕਾਕਰਨ ਲਈ ਤਰਜੀਹੀ ਗਰੁਪ ਵਿਚ ਸ਼ਾਮਲ ਕੀਤਾ ਹੈ,ਮੁੱਖ ਮੰਤਰੀ ਜੋ ਕੋਵਿਡ-19 (COVID-19) ਸਮੀਖਿਆ ਸਬੰਧੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਮੈਡੀਕਲ ਦਿੱਕਤਾਂ ਵਾਲਿਆਂ ਨੂੰ ਛੱਡ ਕੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਟੀਕਾਕਰਨ ਲਈ ਨਿਰਦੇਸ਼ ਦਿਤੇ।

ALSO READ:- Punjab Youth Development Board ਨੇ ਸੂਬੇ ਭਰ ਵਿੱਚ ਸਫਲਤਾਪੂਰਵਕ 33 ਕੋਵਿਡ-19 ਟੀਕਾਕਰਨ ਕੈਂਪ ਲਗਾਏ: ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ

ਕਿਰਤ ਵਿਭਾਗ ਬੀ.ਓ.ਸੀ.ਡਬਲਿਊ.ਡਬਲਿਊ.ਬੀ. (Department of Labor BOCWW) ਦੀ ਫ਼ੰਡਿਗ ਨਾਲ ਸਾਰੇ ਉਸਾਰੀ ਵਰਕਰਜ਼ ਤੇ ਉਨ੍ਹਾਂ ਦੇ ਪ੍ਰਵਾਰਾਂ ਦੇ ਟੀਕਾਕਰਨ ਲਈ ਤਾਲਮੇਲ ਕਰੇਗਾ,ਡਿਪਟੀ ਕਮਿਸ਼ਨਰਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਟੀਕਾਕਰਨ ਲਈ ਤਾਲਮੇਲ ਕਰਨ ਲਈ ਆਖਿਆ ਹੈ,ਸਹਿ ਬਿਮਾਰੀਆਂ ਵਾਲਿਆਂ ਲਈ ਵੀ ਟੀਕਾਕਰਨ ਦੀ ਯੋਜਨਾ ਡਿਪਟੀ ਕਮਿਸ਼ਨਰਾਂ ਵਲੋਂ ਕੀਤੀ ਜਾਵੇਗੀ ਅਤੇ ਸਿਰਫ਼ ਅਗਾਊਂ ਰਜਿਸਟ੍ਰੇਸ਼ਨ ਅਤੇ ਟੀਕਾਕਰਨ ਦੀ ਨਿਰਧਾਰਤ ਜਗ੍ਹਾਂ ਦੀ ਆਗਿਆ ਦਿਤੀ ਗਈ ਹੈ,ਸੂਬਾ ਸਰਕਾਰ ਨੇ ਤੀਜੇ ਪੜਾਅ ਦੇ ਟੀਕਾਕਰਨ ਲਈ ਐਸ.ਆਈ.ਆਈ. (S.I.I.) ਕੋਲੋਂ 30 ਲੱਖ ਖ਼ੁਰਾਕਾਂ ਲੈਣ ਦਾ ਆਰਡਰ ਕੀਤਾ ਹੈ ਅਤੇ ਭਾਰਤ ਸਰਕਾਰ ਨੇ ਹੁਣ ਇਸ ਮਹੀਨੇ ਲਈ ਆਰਡਰ ਤਹਿਤ ਪੰਜਾਬ ਨੂੰ 3.30 ਲੱਖ ਖੁਰਾਕਾਂ ਅਲਾਟ ਕੀਤੀਆਂ ਹਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *