Ludhiana: ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ Shiv Sena ਸੂਰਿਆਵੰਸ਼ੀ ਆਲ ਇੰਡੀਆ Ludhiana: ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ Shiv Sena ਸੂਰਿਆਵੰਸ਼ੀ ਆਲ ਇੰਡੀਆ

Live Clock Date

Your browser is not supported for the Live Clock Timer, please visit the Support Center for support.
Shiv Sena ਸੂਰਿਆਵੰਸ਼ੀ ਆਲ ਇੰਡੀਆ

Ludhiana: ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ Shiv Sena ਸੂਰਿਆਵੰਸ਼ੀ ਆਲ ਇੰਡੀਆ ਦੇ ਪ੍ਰਧਾਨ ਤੇ ਸੈਕਟਰੀ ਕਾਬੂ

10

AZAD SOCH:-

LUDHIANA,(AZAD SOCH NEWS):- ਲੁਧਿਆਣਾ ਪੁਲਿਸ (Ludhiana Police) ਨੇ ਵੱਡੀ ਸਫਲਤਾ ਹਾਸਲ ਕਰਦੇ ਆਮ ਲੋਕਾਂ ਤੇ ਸਿਆਸੀ ਲੀਡਰਾਂ ਨੂੰ ਫਾਇਦਾ ਪਹੁੰਚਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲੇ ਅਤੇ ਇੰਟਰਨੈਸ਼ਨਲ ਸਮੱਗਲਿੰਗ (International Smuggling) ਕਰਨ ਵਾਲੇ ਗਿਰੋਹ ਦੇ 3 ਮੈਂਬਰਾਂ ਟਰੇਸ ਕਰਕੇ ਉਨ੍ਹਾਂ ਵਿੱਚੋਂ 2 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ,ਦੋਸ਼ੀਆਂ ਦੀ ਪਛਾਣ ਰਜਤ ਕੁਮਾਰ ਉਰਫ ਰਾਜਾ ਉਰਫ ਮਦਾਨ ਪੁੱਤਰ ਪ੍ਰਵੇਸ਼ ਕੁਮਾਰ ਮਦਾਨ ਵਾਸੀ ਪੀਪੀਆਂ ਵਾਲੀ ਗਲੀ ਝਬਾਲ ਰੋਡ ਅੰਮ੍ਰਿਤਸਰ, ਗੌਰਵ ਸ਼ਰਮਾ ਪੁੱਤਰ ਦੁਰਗਾ ਦਾਸ ਵਾਸੀ 88 ਫੱਟਾ ਰੋਡ ਮਜੀਠਾ ਰੋਡ ਅੰਮ੍ਰਿਤਸਰ (Road Majitha Road Amritsar), ਰਾਕੇਸ਼ ਭਸੀਨ ਪੁੱਤਰ ਬਲਦੇਵ ਰਾਜ ਵਾਸੀ ਗੋਕਲ ਬਿਹਾਰ ਗਲੀ ਨੰਬਰ 4 ਗੁੜ ਵਾਲਾ ਸ਼ਿਵਾਲਾ ਬਟਾਲਾ ਰੋਡ,ਅੰਮ੍ਰਿਤਸਰ ਵਜੋਂ ਹੋਈ ਹੈ।

ਥਾਣਾ ਡੇਹਲੋਂ (Police Station Dehlon) ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਰਾਕੇਸ਼ ਕੁਮਾਰ ਉਰਫ ਭਸੀਨ ਨੂੰ 11 ਮਈ ਨੂੰ ਅੰਬੇਦਕਰ ਚੌਂਕ ਜਲੰਧਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਰਜਤ ਕੁਮਾਰ ਪੀਏ ਉਰਫ ਰਾਜਾ ਨੂੰ 13 ਮਈ ਨੂੰ ਫਗਵਾੜਾ ਨੇੜੇ ਸਕਾਰਪੀਓ ਗੱਡੀ ਸਣੇ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਵਿੱਚੋਂ ਗੌਰਵ ਸ਼ਰਮਾ ਦੀ ਗ੍ਰਿਫਤਾਰੀ ਹੋਣੀ ਬਾਕੀ ਹੈ,ਥਾਣਾ ਡੇਹਲੋਂ ਪੁਲਿਸ (Police Station Dehlon) ਨੂੰ ਬੀਤੀ 11 ਮਈ ਨੂੰ ਸੂਚਨਾ ਮਿਲੀ ਸੀ ਦੋਸ਼ੀ ਲੋਕਾਂ ਤੇ ਸਿਆਸੀ ਲੀਡਰਾਂ ਨੂੰ ਉੱਚੇ ਸਿਆਸੀ ਲੀਡਰਾਂ ਤੋਂ ਫਾਇਦਾ ਪਹੁੰਚਾਉਣ ਦਾ ਝਾਂਸਾ ਦਿੰਦੇ ਸਨ, ਜਿਸ ਦੇ ਬਦਲੇ ਉਨ੍ਹਾਂ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ,ਉਨ੍ਹਾਂ ਕੋਲੋਂ ਇੱਕ ਜਾਅਲੀ ਨੰਬਰ ਵਾਲੀ ਸਕਾਰਪੀਓ ਗੱਡੀ ਵੀ ਬਰਾਮਦ ਹੋਈ ਹੈ।

ALSO READ:- दिल्ली के CM Arvind Kejriwal का बड़ा ऐलान, कोरोना काल में अनाथ हो चुके बच्चों की मदद करेगी सरकार

ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 88 ਅ/ਧ 420, 379, 473, 120-ਬੀ ਆਈਪੀਐਸ ਡੇਹਲੋਂ ਲੁਧਿਆਣਾ (IPS Dehlon Ludhiana) ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਾਕੇਸ਼ ਕੁਮਾਰ ਉਰਫ ਭਸ਼ੀਨ ਸ਼ਿਵ ਸੈਨਾ ਸੂਰਿਆਵੰਸ਼ੀ ਆਲ ਇੰਡੀਆ (Shiv Sena Suryavanshi All India) ਦਾ ਪ੍ਰਧਾਨ ਹੈ ਅਤੇ ਦੋਸ਼ੀ ਰਜਤ ਕੁਮਾਰ ਸੈਕਟਰੀ ਹੈ,ਰਾਕੇਸ਼ ਕੁਮਾਰ ਰਫ ਭਸ਼ੀਨ ਨੂੰ ਚਾਰ ਗੰਨਮੈਨ ਵੀ ਸੁਰੱਖਿਆ ਵਿੱਚ ਮਿਲੇ ਹੋਏ ਹਨ,ਇਨ੍ਹਾਂ ਖਿਲਾਫPunjab, Haryana, Rajasthan ਅਤੇ Bihar State ਵਿੱਚ ਮੁਕੱਦਮੇ ਦਰਜ ਹੋਏ ਹਨ,ਦੋਸ਼ੀਆਂ ਵੱਲੋਂ ਲਗਭਗ 5 ਕਰੋੜ ਰੁਪਏ ਦੀ ਠੱਗੀ ਮਾਰੀ ਜਾ ਚੁੱਕੀ ਹੈ ਅਤੇ ਦੋਸ਼ੀ ਗੌਰਵ ਸ਼ਰਮਾ ਦੇ ਇੰਟਰਨੈਸ਼ਨਲ ਸਮੱਗਲਰਾਂ (International Smugglers) ਨਾਲ ਵੀ ਸੰਬੰਧ ਹਨ ਜੋ ਬਾਹਰੋਂ ਨਸ਼ਾ ਮੰਗਵਾ ਕੇ ਅੱਗੇ ਕਾਫੀ ਸਟੇਟਾਂ ਵਿੱਚ ਸਪਲਾਈ ਕਰਦਾ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *