ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ‘Oxygen Express’ ਤਰਲ ਮੈਡੀਕਲ ਆਕਸੀਜਨ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ‘Oxygen Express’ ਤਰਲ ਮੈਡੀਕਲ ਆਕਸੀਜਨ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Oxygen Express

ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ‘Oxygen Express’ ਤਰਲ ਮੈਡੀਕਲ ਆਕਸੀਜਨ ਲੈ ਕੇ ਫਿਲੌਰ ਪੁੱਜੀ,ਆਕਸੀਜਨ ਦੀ ਲੋੜੀਂਦੀ ਸਪਲਾਈ ਮਿਲਣ ਨਾਲ ਪੰਜਾਬ ਨੂੰ ਮਿਲੀ ਰਾਹਤ

4

AZAD SOCH:-

Jalandhar,(AZAD SOCH NEWS):- ਪੰਜਾਬ ਸਰਕਾਰ ਵਲੋਂ ਲੋੜਵੰਦ ਲੋਕਾਂ ਲਈ ਤਰਲ ਮੈਡੀਕਲ ਆਕਸੀਜਨ ਗੈਸ (Liquid Medical Oxygen Gas) ਨੂੰ ਨਿਰਵਿਘਨ ਤੇ ਸੁਚਾਰੂ ਢੰਗ ਨਾਲ ਯਕੀਨੀ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਦੋਂ ਸਫ਼ਲਤਾ ਮਿਲੀ ਜਦੋਂ 40 ਮੀਟਰਿਕ ਟਨ ਆਕਸੀਜਨ ਨਾਲ ਭਰੀ ‘ ਆਕਸੀਜਨ ਐਕਪ੍ਰੈਸ’ ਰੇਲ ਗੱਡੀ (Oxygen Express’ Train) ਦਾ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ (Lok Sabha Member Chaudhary Santokh Singh) ਅਤੇ ਡਿਪਟੀ ਕਮਿਸ਼ਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਪੁੱਜਣ ’ਤੇ ਸਵਾਗਤ ਕੀਤਾ ਗਿਆ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਜੀਵਨ ਰੱਖਿਅਕ ਮੈਡੀਕਲ ਸਪਲਾਈ ਪ੍ਰਾਪਤ ਕਰਨ ਲਈ ਨਵੇਂ ਤਰੀਕਿਆਂ ਬਾਰੇ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ।

ਇਸ ਤੋਂ ਬਾਅਦ, ਪੰਜਾਬ ਸਰਕਾਰ ਨੇ ਆਕਸੀਜਨ ਟੈਂਕਰਾਂ (Oxygen Tankers) ਨੂੰ ਚੰਡੀਗੜ੍ਹ ਏਅਰ ਬੇਸ ਤੋਂ ਬੋਕਾਰੋ ਅਤੇ ਹਜੀਰਾ ਪਲਾਂਟਾਂ ਤੱਕ ਆਕਸੀਜਨ ਟੈਂਕ ਪਹੁੰਚਾਉਣ ਅਤੇ ਵਾਪਸ ਸੜਕ ਰਾਹੀਂ ਮੰਗਵਾਉਣ ਦਾ ਫੈਸਲਾ ਕੀਤਾ ਹੈ,ਉਨ੍ਹਾਂ ਕਿਹਾ ਕਿ ਇਹ ਫੈਸਲਾ ਰਾਜ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ ਅਤੇ ਰਾਜ ਲੋੜੀਂਦੀ ਆਕਸੀਜਨ ਸਪਲਾਈ ਪ੍ਰਾਪਤ ਕਰਨ ਦੇ ਯੋਗ ਹੋ ਗਿਆ ਹੈ,ਅੱਜ ਦੇ ਦਿਨ ਨੂੰ ਅਹਿਮ ਕਰਾਰ ਦਿੰਦਿਆਂ ਮੈਂਬਰ ਪਾਰਲੀਮੈਂਟ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ 40 ਮੀਟਰਿਕ ਟਨ ਗੈਸ ਦਾ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਪ੍ਰਬੰਧ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਚੋਂ 20 ਮੀਟਰਿਕ ਟਨ ਆਕਸੀਜਨ ਜਲੰਧਰ ਜ਼ਿਲ੍ਹੇ ਲਈ ਹੈ ਜਦਕਿ ਬਾਕੀ ਰਹਿੰਦਾ ਸਟਾਕAmritsar, Pathankot,ਅਤੇ Hoshiarpur ਜਿਲਿ੍ਹਆਂ ਵਿੱਚ ਵੰਡਿਆ ਜਾਵੇਗਾ,ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ (Corona Virus) ਦੇ ਨਵੇਂ ਰੂਪ ਦਾ ਮੁਕਾਬਲਾ ਕਰਨ ਲਈ ਆਕਸੀਜਨ ਮੁਢੱਲੇ ਹਥਿਆਰਾਂ ਵਿਚੋਂ ਇਕ ਹੈ ਅਤੇ ਇਸ ਦੀ ਨਿਯਮਤ ਤੌਰ ਤੇ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ,ਦੋਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਬੋਕਾਰੋ ਤੋਂ 40 ਮੀਟਰਿਕ ਟਨ ਦੀ ਪਹਿਲੀ ‘ ਆਕਸੀਜਨ ਐਕਸਪ੍ਰੈਸ’ (Oxygen Express) ਰਵਾਨਾ ਹੋ ਸਕੀ ਜਿਥੇ ਪੰਜਾਬ ਦਾ 80 ਮੀਟਰਿਕ ਟਨ ਕੋਟਾ ਹੈ,ਉਨ੍ਹਾਂ ਦੱਸਿਆ ਕਿ ਇਸ ਵਿਚੋਂ 40 ਮੀਟਰਿਕ ਟਨ ਆਕਸੀਜਨ ਜਲੰਧਰ ਨੂੰ ਅਲਾਟ ਕੀਤੀ ਗਈ ਹੈ।  


ਲੋਕ ਸਭਾ ਮੈਂਬਰ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਹਾਂਮਾਰੀ ਕਾਰਨ ਵੱਧ ਰਹੇ ਕੇਸਾਂ ਕਰਕੇ ਆਕਸੀਜਨ ਦੀ ਕਮੀ ਆਈ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਹਵਾਈ ਅਤੇ ਸੜਕੀ ਰਾਸਤੇ ਰਾਹੀਂ ਵਾਹਨਾਂ ਨੂੰ ਇਨਾਂ ਪਲਾਂਟਾਂ ਵਿੱਚ ਗੈਸ ਭਰਨ ਲਈ ਭੇਜਿਆ ਜਾ ਰਿਹਾ ਸੀ ਜਿਨਾ ਨੂੰ ਵਾਪਸ ਆਉਣ ਲੱਗਿਆਂ 5 ਤੋਂ 6 ਦਿਨਾਂ ਦਾ ਸਮਾਂ ਲੱਗ ਜਾਂਦਾ ਸੀ,ਉਨ੍ਹਾਂ ਦੱਸਿਆ ਕਿ ਲੋਕ ਹਿੱਤ ਨੂੰ ਦੇਖਦਿਆਂ ਹੋਇਆਂ ਪੰਜਾਬ ਸਰਕਾਰ ਵਲੋਂ ਭਾਰਤੀ ਰੇਲਵੇ ਦਾ ਸਹਿਯੋਗ ਲੈਂਦਿਆਂ ‘ਆਕਸੀਜਨ ਐਕਸਪ੍ਰੈਸ’ (Oxygen Express) ਸ਼ੁਰੂ ਕੀਤੀ ਗਈ ਜਿਸ ਨੂੰ ਦੱਪਰ (ਐਸ.ਏ.ਐਸ.ਨਗਰ ) (SAS Nagar) ਤੋਂ ਬੋਕਾਰੋ ਲਈ ਰਵਾਨਾ ਕੀਤਾ ਗਿਆ,ਦੋਵਾਂ ਨੇ ਦੱਸਿਆ ਕਿ ਮਾਰਕਫ਼ੈਡ ਇਸ ਸਪਲਾਈ ਲਈ ਨੋਡਲ ਏਜੰਸੀ ਬਣਾਇਆ ਗਿਆ ਅਤੇ ਇਸ ਵਲੋਂ ਰੇਲਵੇ ਦੇ ਸਹਿਯੋਗ ਨਾਲ ਆਕਸੀਜਨ ਐਕਸਪ੍ਰੈਸ (Oxygen Express) ਨੂੰ ਚਲਾਇਆ ਗਿਆ।


ਮੈਂਬਰ ਪਾਰਲੀਮੈਂਟ ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਥੋਂ ਹੁਣ ਆਕਸੀਜਨ ਦੇ ਟੈਂਕਰਾਂ ਨੂੰ ਵਾਹਨਾਂ ’ਤੇ ਤਬਦੀਲ ਕੀਤਾ ਜਾਵੇਗਾ ਅਤੇ ਫਿਰ ਇਸ ਤੋਂ ਬਾਅਦ ਟੈਂਕਰ ਖਾਲੀ ਹੋਣ ਅਤੇ ਅਗਾਊਂ ਸਪਲਾਈ ਲਈ ਜਲੰਧਰ ਦੇ ਆਕਸੀਜਨ ਪਲਾਂਟ (Oxygen Plant) ਜਾਣਗੇ,ਉਨ੍ਹਾਂ ਕਿਹਾ ਕਿ ਖ਼ਾਲੀ ਹੋਣ ਉਪਰੰਤ ਟੈਂਕਰਾਂ ਨੂੰ ਦੁਬਾਰਾ ਭਰਨ ਲਈ ਵਾਪਿਸ ਆਕਸੀਜਨ ਐਕਸਪ੍ਰੈਸ (Oxygen Express) ’ਤੇ ਲੱਦਿਆ ਜਾਵੇਗਾ, ਦੋਵਾਂ ਨੇ ਦੱਸਿਆ ਕਿ ਟੈਂਕਰਾਂ ਨੂੰ ਜਲਦੀ ਖ਼ਾਲੀ ਕਰਨ ਅਤੇ ਦੁਬਾਰਾ ਵਾਪਿਸ ਰੇਲ ਗੱਡੀ ’ਤੇ ਲੋਡ ਕਰਨ ਲਈ ਪਹਿਲਾਂ ਹੀ ਪੁਖ਼ਤਾ ਪ੍ਰਬੰਧਾਂ ਨੂੰ ਨੇਪਰੇ ਚਾੜਦੇ ਹੋਏ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ,ਇਸ ਮੌਕੇ ਉਪ ਮੰਡਲ ਮੈਜਿਸਟਰੇਟ ਵਨੀਤ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *