Ludhiana Curfew: ਲੁਧਿਆਣਾ ‘ਚ 10 ਜੂਨ ਤੱਕ ਵਧਿਆ ਕਰਫਿਊ, ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ Ludhiana Curfew: ਲੁਧਿਆਣਾ ‘ਚ 10 ਜੂਨ ਤੱਕ ਵਧਿਆ ਕਰਫਿਊ, ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Ludhiana Curfew

Ludhiana Curfew: ਲੁਧਿਆਣਾ ‘ਚ 10 ਜੂਨ ਤੱਕ ਵਧਿਆ ਕਰਫਿਊ, ਪ੍ਰਸ਼ਾਸਨ ਨੇ ਲੋਕਾਂ ਨੂੰ ਦਿੱਤੀ ਇਹ ਛੋਟ

8

AZAD SOCH:-

LUDHIANA,(AZAD SOCH NEWS):- Ludhiana Curfew: ਲੁਧਿਆਣਾ ਜ਼ਿਲ੍ਹੇ ਵਿੱਚ ਲਗਾਏ ਗਏ ਕਰਫਿਊ (Curfew) ਨੂੰ ਹੁਣ ਹੋਰ ਵਧਾ ਦਿੱਤਾ ਗਿਆ ਹੈ,ਹੁਣ ਇਹ ਕਰਫਿਊ 10 ਜੂਨ ਤੱਕ ਲਾਗੂ ਰਹੇਗਾ, ਹਾਲਾਂਕਿ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਆਮ ਲੋਕਾਂ ਨੂੰ ਛੋਟ ਵੀ ਦਿੱਤੀ ਹੈ,ਲੋਕ ਆਪਣੇ ਨਿੱਜੀ ਵਾਹਨਾਂ ਵਿੱਚ ਟਰਾਂਸਪੋਰਟ ਵਿਭਾਗ (Department of Transportation) ਪਾਸੋਂ ਮਨਜ਼ੂਰਸ਼ੁਦਾ ਸੀਟਾਂ ਦੀ ਸਮਰੱਥਾ ਅਨੁਸਾਰ ਸਫਰ ਕਰ ਸਕਦੇ ਹਨ,ਪੰਜਾਬ ਸਰਕਾਰ ਵੱਲੋਂ ਨਿੱਜੀ ਵਾਹਨਾਂ ਵਿਚ ਯਾਤਰੀਆਂ ਦੀ ਗਿਣਤੀ ਦੀ ਹੱਦ ਨੂੰ ਹਟਾ ਦਿੱਤਾ ਗਿਆ ਹੈ,ਕਿਉਂਕਿ ਨਿੱਜੀ ਕਾਰਾਂ ਅਤੇ ਦੋ ਪਹੀਆ ਵਾਹਨਾਂ ਦੀ ਸੀਮਾ ਨੂੰ ਹਟਾ ਦਿੱਤਾ ਗਿਆ ਹੈ ਕਿਉਂਕਿ ਇਹ ਮੁੱਖ ਤੌਰ ‘ਤੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਦੋਸਤ ਹੀ ਇਸਤੇਮਾਲ ਕਰਦੇ ਹਨ।

ALSO READ:- ਵੀਡੀਓ: ਅਦਾਕਾਰ Deep Sidhu ਇੱਕ ਵਾਰ ਫਿਰ Live ਹੋ ਕੇ ਰੱਖੇ ਆਪਣੇ ਪੱਖ,ਅਤੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਨਾਲ ਹਮੇਸਾਂ ਰਹਾਗਾਂ

ਫਿਲਹਾਲ ਵਪਾਰਕ ਯਾਤਰੀ ਵਾਹਨਾਂ ਅਤੇ ਟੈਕਸੀ ‘ਤੇ ਇਹ ਹੱਦ ਜਾਰੀ ਰਹੇਗੀ,ਕੋਰੋਨਾ ਦੇ ਘੱਟਦੇ ਮਾਮਲਿਆਂ ਦੇ ਚੱਲਦਿਆਂ ਬੁੱਧਵਾਰ ਨੂੰ ਪ੍ਰਸ਼ਾਸਨ ਨੋ ਲੋਕਾਂ ਨੂੰ ਦੁਕਾਨਾਂ ਖੋਲ੍ਹਣ ਦੇ ਸਮੇਂ ਵਿੱਚ ਰਾਹਤ ਦਿੰਦੇ ਹੋਏ ਇਸ ਨੂੰ ਵਧਾ ਕੇ ਦੁਪਹਿਰ ਤਿੰਨ ਵਜੇ ਤੱਕ ਕਰ ਦਿੱਤਾ ਹੈ,ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਇਹ ਸਮਾਂ 1 ਵਜੇ ਕੀਤਾ ਗਿਆ ਸੀ,ਹੁਣ ਜ਼ਿਲ੍ਹੇ ਵਿੱਚ ਦੁਕਾਨਾਂ ਤੇ ਕਾਰੋਬਾਰੀ ਭਾਈਚਾਰੇ ਸਵੇਰੇ 5 ਵਜੇ ਤੋਂ 3 ਵਜੇ ਤੱਕ ਆਪਣਾ ਕਾਰੋਬਾਰ ਜਾਰੀ ਰੱਖ ਸਕਦੇ ਹਨ,ਘਰਾਂ ਵਿੱਚ ਖਾਣੇ ਦੀ ਹੋਮ ਡਿਲਵਰੀ (Home Delivery) ਦਾ ਸਮਾਂ ਵੀ ਵਧਾ ਕੇ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ,ਹਾਲਾਂਕਿ ਵੀਕੈਂਡ ਕਰਫਿਊ (Weekend Curfew) ਅਜੇ ਜਾਰੀ ਰਹੇਗਾ,ਦੱਸ ਦੇਈਏ ਕਿ ਲੁਧਿਆਣਾ ਜ਼ਿਲ੍ਹੇ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਕਾਫੀ ਗਿਰਾਵਟ ਆਈ ਹੈ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *