ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਬਸਤੀ ਦੇ ਗੁਰਦੁਆਰਾ ਸਾਹਿਬ ਵਿਚ ਵਿਵਾਦਤ ਅਰਦਾਸ ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਬਸਤੀ ਦੇ ਗੁਰਦੁਆਰਾ ਸਾਹਿਬ ਵਿਚ ਵਿਵਾਦਤ ਅਰਦਾਸ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Bathinda ਬਠਿੰਡਾ ਵਿਵਾਦਤ ਅਰਦਾਸ ਗ੍ਰੰਥੀ

Bathinda: ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਬਸਤੀ ਦੇ ਗੁਰਦੁਆਰਾ ਸਾਹਿਬ ਵਿਚ ਵਿਵਾਦਤ ਅਰਦਾਸ ਕਰਨ ਵਾਲੇ ਗ੍ਰੰਥੀ ਦੀ ਜ਼ਮਾਨਤ ਅਰਜ਼ੀ ਖ਼ਾਰਜ

10

AZAD SOCH:-

Bathinda,(AZAD SOCH NEWS):- Bathinda: ਬਠਿੰਡਾ ਜ਼ਿਲ੍ਹੇ ਦੇ ਪਿੰਡ ਬੀੜ ਤਲਾਬ ਬਸਤੀ ਦੇ ਗੁਰਦੁਆਰਾ ਸਾਹਿਬ ਵਿਚ ਵਿਵਾਦਤ ਅਰਦਾਸ ਕਰਨ ਵਾਲੇ ਪਿੰਡ ਦੀ ਸਰਪੰਚ ਰਾਜਪਾਲ ਕੌਰ ਦੇ ਪਤੀ ਗੁਰਮੇਲ ਸਿੰਘ ਦੀ ਅਦਾਲਤ ਨੇ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਹੈ,ਡੇਰਾ ਸੱਚਾ ਸੌਦਾ ਸਰਸਾ ਦੇ ਮੁਖੀ ਦੀ ਰਿਹਾਈ ਅਤੇ ਭਾਰਤੀ ਜੰਤਾ ਪਾਰਟੀ ਵੱਲੋਂ ਦਲਿਤ ਮੁੱਖ ਮੰੰਤਰੀ ਬਨਾਉਣ ਸਬੰਧੀ ਨਰਿੰਦਰ ਮੋਦੀ ਦੇ ਪੱਖ ’ਚ ਅਰਦਾਸ ਕਰਨ ਵਾਲਾ ਮੁਲਜਮ ਗੁਰਮੇਲ ਸਿੰਘ ਇਸ ਵੇਲੇ ਅਦਾਲਤੀ ਹਿਰਾਸਤ ਤਹਿਤ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੀ ਜੇਲ੍ਹ ਵਿਚ ਬੰਦ ਹੈ, ਹਾਲੇ ਮੁਲਜਮ ਕੋਲ ਜਿਲ੍ਹਾ ਸੈਸ਼ਨਜ਼ ਅਦਾਲਤ (District Sessions Court) ’ਚ ਜਾਣ ਦਾ ਰਾਹ ਬਾਕੀ ਹੈ,ਮੁਲਜਮ ਨੇ ਆਪਣੇ ਵਕੀਲ ਰਾਹੀਂ ਬਠਿੰਡਾ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ।

ਗੁਰਮੇਲ ਸਿੰਘ ਦੀ ਅਰਜੀ ‘ਤੇ ਸੁਣਵਾਈ ਕਰਦਿਆਂ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਹਰਜੋਤ ਸਿੰਘ ਗਿੱਲ (Judicial Magistrate First Class Harjot Singh Gill) ਦੀ ਅਦਾਲਤ ਨੇ ਅੱਜ ਅਰਜੀ ਖਾਰਜ ਕਰਨ ਵਾਲਾ ਫੈਸਲਾ ਸੁਣਾਇਆ ਹੈ। ਐਡਵੋਕੇਟ ਹਰਪਾਲ ਸਿੰਘ ਖਾਰਾ ਨੇ ਮੁਲਜਮ ਗੁਰਮੇਲ ਸਿੰਘ ਦੀ ਜਮਾਨਤ ਦੀ ਅਰਜੀ ਖਾਰਜ ਕਰਨ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਸਿੱਖ ਜਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਅਤੀਸੰਵੇਦਨਸ਼ੀਲ ਮਾਮਲਾ ਹੈ ਜਿਸ ਕਰਕੇ ਉਹ ਸੈਸ਼ਨ ਅਦਾਲਤ ਵਿੱਚ ਵੀ ਪੂਰੇ ਸਬੂਤਾਂ ਸਾਹਿਤ ਗੁਰਮੇਲ ਸਿੰਘ ਨੂੰ ਜਮਾਨਤ ਦੇਣ ਦਾ ਵਿਰੋਧ ਕਰਨਗੇ,ਦਿੱਤਾ ਹੈ,ਉਨ੍ਹਾਂ ਦੱਸਿਆ ਕਿ ਇਸ ਤਰਾਂ ਦੀ ਅਰਦਾਸ ਉਹ ਵੀ ਗੁਰਦੁਆਰਾ ਸਾਹਿਬ (Gurdwara Sahib) ’ਚ ਕਰਨੀ ਇੱਕ ਬੇਹੱਦ ਸੰਗੀਨ ਮਾਮਲਾ ਹੈ ਜਿਸ ਨੂੰ ਲੈਕੇ ਕਿਸੇ ਵੀ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ।

ALSO READ:- ਵੀਡੀਓ: ਅਦਾਕਾਰ Deep Sidhu ਇੱਕ ਵਾਰ ਫਿਰ Live ਹੋ ਕੇ ਰੱਖੇ ਆਪਣੇ ਪੱਖ,ਅਤੇ ਕਿਹਾ ਕਿ ਕਿਸਾਨੀ ਅੰਦੋਲਨ ਦੇ ਨਾਲ ਹਮੇਸਾਂ ਰਹਾਗਾਂ

ਓਧਰ ਮੁਲਜਮ ਗੁਰਮੇਲ ਸਿੰਘ ਦੀ ਪਤਨੀ ਤੇ ਪਿੰਡ ਦੀ ਸਰੰਪਚ ਰਾਜਪਾਲ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੌਮੀ ਅਨੂਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਸ਼ਕਾਇਤ ਭੇਜੀ ਹੈ ਜਿਸ ’ਚ ਉਸਨੇ ਇਨਸਾਫ਼ ਦੀ ਮੰਗ ਕੀਤੀ ਹੈ,ਸ਼ਕਾਇਤ ’ਚ ਦੱਸਿਆ ਹੈ ਕਿ ਅਜਾਦੀ ਤੋਂ ਬਾਅਦ ਪਹਿਲੀ ਵਾਰ ਕਿਸੇ ਸਿਆਸੀ ਪਾਰਟੀ ਨੇ ਪੰਜਾਬ ’ਚ ਦਲਿਤ ਨੂੰ ਮੁੱਖ ਮੰਤਰੀ ਬਨਾਉਣ ਦਾ ਐਲਾਨ ਕੀਤਾ ਹੈ,ਸ਼ਕਾਇਤ ਅਨੁਸਾਰ ਇਸ ਕਾਰਨ ਹੀ ਉਸ ਦੇ ਪਤੀ ਨੇ ਅਰਦਾਸ ਕੀਤੀ ਹੈ ਜਿਸ ਦੀ ਹੁਣ ਉਨ੍ਹਾਂ ਦੇ ਪ੍ਰੀਵਾਰ ਨੂੰ ਇਹ ਕੀਮਤ ਤਾਰਨੀ ਪੈ ਰਹੀ ਹੈ।        

ਗੌਰਤਲਬ ਹੈ ਕਿ ਇਸ ਮਾਮਲੇ ’ਚ ਭਾਜਪਾ ਦੇ ਸੂਬਾ ਸਕੱਤਰ ਸੁਖਪਾਲ ਸਰਾਂ ਨੇ ਵੀ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਸ਼ਕਾਇਤ ਭੇਜ ਕੇ ਗੁਰਮੇਲ ਸਿੰਘ ਨੂੰ ਗਿ੍ਰਫਤਾਰ ਕਰਨਾ ਗਲ੍ਹਤ ਕਰਾਰ ਦਿੱਤਾ ਸਸੀ,ਕੌਮੀ ਕਮਿਸ਼ਨ ਨੇ ਇਸ ਸ਼ਕਾਇਤ ਦਾ ਨੋਟਿਸ ਲੈਂਦਿਆਂ ਥੋਹੜੇ ਸਮੇਂ ਦੌਰਾਨ ਬਠਿੰਡਾ  ਪ੍ਰਸ਼ਾਸ਼ਨ ਤੋਂ ਜਵਾਬ ਤਲਬ ਕਰ ਲਿਆ ਸੀ ਜਦੋਂਕਿ ਹੁਣ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਦੀ ਪਤਨੀ ਰਾਜਪਾਲ ਕੌਰ ਨੇ ਕਮਿਸ਼ਨ ਤੋਂ ਇਨਸਾਫ ਮੰਗਿਆ ਹੈ।

ਦੱਸਣਯੋਗ ਹੈ ਕਿ ਪਿੰਡ ਬੀੜ ਤਲਾਬ ਦੇ ਇੱਕ ਗੁਰਦੁਆਰਾ ਸਾਹਿਬ (Gurdwara Sahib) ’ਚ ਅਰਦਾਸ ਕਰਨ ਵਾਲੇ ਗਰੰਥੀ ਗੁਰਮੇਲ ਸਿੰਘ ਵਾਸੀ ਬੀੜ ਤਲਾਬ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੰਚਾਉਣ ਨਾਲ ਸਬੰਧਤ ਧਾਰਾ 295 ਏ ਤਹਿਤ ਕੇਸ ਦਰਜ ਕੀਤਾ ਸੀ,ਵਿਵਾਦਿਤ ਅਰਦਾਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਤੁਰੰਤ ਬਾਅਦ ਹੀ ਅਰਦਾਸ ਕਰਨ ਵਾਲੇ ਗੁਰਮੇਲ ਸਿੰਘ ਨੂੰ ਬਠਿੰਡਾ ਪੁਲਿਸ (Bathinda Police) ਨੇ ਗ੍ਰਿਫਤਾਰ ਕਰ ਲਿਆ ਸੀ,ਬਠਿੰਡਾ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਇਸ ਸਬੰਧ ’ਚ ਐਸ ਐਸ ਪੀ ਬਠਿੰਡਾ (SSP Bathinda) ਨੂੰ ਮੰਗ ਪੱਤਰ ਦਿੱਤਾ ਸੀ,ਪੁਲਿਸ ਨੇ ਰਿਮਾਂਡ ਲੈਣ ਉਪਰੰਤ ਗੁਰਮੇਲ ਸਿੰਘ ਕੋਲੋਂ ਪੁੱਛਗਿਛ ਕੀਤੀ ਸੀ ਜਦੋਂਕਿ ਬਾਅਦ ’ਚ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਸੀ।

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *