3 ਹਜ਼ਾਰ ETT Teachers ਹੋਣਗੇ ਮਾਸਟਰ ਕੇਡਰ ‘ਚ ਪ੍ਰੋਮੋਟ : ਸਿੱਖਿਆ ਸਕੱਤਰ 3 ਹਜ਼ਾਰ ETT Teachers ਹੋਣਗੇ ਮਾਸਟਰ ਕੇਡਰ ‘ਚ ਪ੍ਰੋਮੋਟ : ਸਿੱਖਿਆ ਸਕੱਤਰ
BREAKING NEWS
Search

Live Clock Date

Your browser is not supported for the Live Clock Timer, please visit the Support Center for support.
ETT Teachers

3 ਹਜ਼ਾਰ ETT Teachers ਹੋਣਗੇ ਮਾਸਟਰ ਕੇਡਰ ‘ਚ ਪ੍ਰੋਮੋਟ:ਸਿੱਖਿਆ ਸਕੱਤਰ

3

AZAD SOCH:-

Chandigarh,(AZAD SOCH NEWS):-  3000 ਈਟੀਟੀ ਅਧਿਆਪਕਾਂ (ETT Teachers) ਦੀ ਬਹੁਤ ਜਲਦ ਮਾਸਟਰ ਕੇਡਰ (Master Cadre) ਵਿਚ ਤਰੱਕੀ ਹੋਣ ਜਾ ਰਹੀ ਹੈ,ਇਹ ਜਾਣਕਾਰੀ ਅੱਜ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ (ETT Teachers Union Punjab) ਦੇ ਸੂਬਾ ਪ੍ਰਧਾਨ ਸਰਦਾਰ ਰਣਜੀਤ ਸਿੰਘ ਬਾਠ ਨਾਲ ਹੋਈ ਅਹਿਮ ਜੂਮ ਮੀਟਿੰਗ ਦੌਰਾਨ ਦਿੱਤੀ,ਮੀਟਿੰਗ ਦੌਰਾਨ ਸ.ਬਾਠ ਵਲੋਂ ਈ ਟੀ ਟੀ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਨੂੰ ਲਾਗੂ ਕਰਵਾਉਣ ਅਤੇ ਈਟੀਟੀ ਅਧਿਆਪਕਾਂ ਦੀ  ਮਾਸਟਰ ਕੇਡਰ ਵਿਚ ਤਰੱਕੀ ਕਰਨ ਦਾ ਮੁੱਦਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਕੋਲ ਪ੍ਰਮੁੱਖਤਾ ਨਾਲ ਉਠਾਇਆ ਗਿਆ।

ਇਸ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ ਦੱਸਿਆ ਕਿ ਈਟੀਟੀ ਅਧਿਆਪਕਾਂ (ETT Teachers) ਦੀਆਂ ਬਦਲੀਆਂ ਬਹੁਤ ਜਲਦ ਲਾਗੂ ਕਰ ਦਿੱਤੀਆਂ ਜਾਣਗੀਆਂ ਅਤੇ ਈਟੀਟੀ ਅਧਿਆਪਕਾਂ (ETT Teachers) ਤੋਂ ਮਾਸਟਰ ਕੇਡਰ (Master Cadre) ਦੀ ਤਰੱਕੀ ਲਈ ਪ੍ਰਕਿਰਿਆ ਜਾਰੀ ਹੈ ਅਤੇ 3000 ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਨੂੰ ਵੱਖ ਵੱਖ ਵਿਸ਼ਿਆਂ ਵਿੱਚ ਮਾਸਟਰ ਕੇਡਰ ਵਿਚ ਤਰੱਕੀ ਮਿਲੇਗੀ,ਉਹਨਾਂ ਇਹ ਵੀ ਦੱਸਿਆ ਕਿ ਇਹ ਤਰੱਕੀਆਂ ਨਰੋਲ ਈ ਪੰਜਾਬ ਤੇ ਦਿੱਤੇ ਗਏ ਵੇਰਵੇ ਦੇ ਆਧਾਰ ਤੇ ਹੋਣਗੀਆਂ ਅਤੇ ਕਿਸੇ ਵੀ ਅਧਿਆਪਕ ਤੋਂ ਕੋਈ ਡਾਕੂਮੈਂਟ ਨਹੀਂ ਮੰਗਿਆ ਜਾਵੇਗਾ,ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਨੇ ਇਹ ਵੀ ਦੱਸਿਆ ਕਿ ਪ੍ਰੀ-ਪ੍ਰਾਇਮਰੀ (Pre-Primary) ਦੀਆਂ 8393 ਅਸਾਮੀਆਂ ਲਈ ਜੂਨ ਦੇ ਅੰਤ ਵਿੱਚ ਟੈਸਟ ਹੋਵੇਗਾ।

ਇਹ ਵੀ ਪੜ੍ਹੋ :-  ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਕੱਲ੍ਹ,ਕਈ ਅਹਿਮ ਫੈਸਲੇ ਲਏ ਜਾਣ ਦੀ ਸੰਭਾਵਨਾ

ਜਲੰਧਰ ਜਿਲੇ ਦੇ ਸੀ ਐਚ ਟੀ ਅਧਿਆਪਕਾਂ (CHT Teachers) ਦੀ ਬਦਲੀ ਦਾ ਮਸਲਾ ਵੀ ਜਲਦ ਹੱਲ ਹੋਵੇਗਾ।ਇਸ ਮੌਕੇ ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜ੍ਹੈਚ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੀਨੀਅਰ ਮੀਤ ਪ੍ਰਧਾਨ ਸਵਰਨਜੀਤ ਭਗਤਾ ਅਤੇ ਬਲਰਾਜ ਸਿੰਘ ਘਲੋਟੀ, ਜਗਤਾਰ ਸਿੰਘ ਮਨੈਲਾ, ਉਂਕਾਰ ਸਿੰਘ ਗੁਰਦਾਸਪੁਰ ਹਰਿੰਦਰ ਪੱਲਾ ਅੰਮ੍ਰਿਤਸਰ, ਸ਼ਿਵਰਾਜ ਸਿੰਘ ਜਲੰਧਰ, ਰਾਜੇਸ਼ ਕੁਮਾਰ ਮਾਨਸਾ, ਸ੍ਰੀ ਰਾਮ ਚੌਧਰੀ ਨਵਾਂ ਸ਼ਹਿਰ,ਸ਼ਿਵ ਕੁਮਾਰ ਰਾਣਾ ਮੋਹਾਲੀ, ਸੋਮਨਾਥ ਹੁਸ਼ਿਆਰਪਰ, ਅਨੂਪ ਸ਼ਰਮਾ ਪਟਿਆਲਾ, ਗੁਰਪ੍ਰੀਤ ਬਰਾੜ ਮੁਕਤਸਰ ਸਾਹਿਬ ਰਾਜਾ ਕੋਹਲੀ ਫਾਜਲਿਕਾ, ਕੁਲਵਿੰਦਰ ਜਹਾਂਗੀਰ ਸੰਗਰੂਰ, ਜਸਵਿੰਦਰ ਬਰਗਾੜੀ ਫਰੀਦਕੋਟ, ਸੰਪੂਰਨ ਵਿਰਕ ਫ਼ਿਰੋਜ਼ਪੁਰ ਆਦਿ ਯੂਨੀਅਨ ਆਗੂ ਹਾਜ਼ਰ ਸਨ।

ਇਹ ਵੀ ਪੜ੍ਹੋ :- 

Dal Khalsa ਵਲੋਂ 6 ਜੂਨ ਨੂੰ Amritsar ਬੰਦ ਦਾ ਸੱਦਾ, 37 ਸਾਲ ਪੂਰੇ ਹੋਣ ‘ਤੇ ਪੰਜਾਬ ਦੇ 4 ਜ਼ਿਲ੍ਹਿਆਂ ‘ਚ ਪ੍ਰੋਗਰਾਮ ਉਲੀਕੇ

Punjabi Singer Lehmber Hussainpuri ਤੇ ਪਤਨੀ ਅਤੇ ਬੱਚਿਆਂ ਨੇ ਲਗਾਏ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਆਰੋਪ

Armed Forces Preparatory Institute ਦੇ ਦੋ ਕੈਡਿਟ ਅਧਿਕਾਰੀਆਂ ਵਜੋਂ ਨਿਯੁਕਤ NDA ਤੋਂ 16 ਕੈਡਿਟ ਹੋਏ ਪਾਸ

ਪੰਜਾਬ `ਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਜੰਗੀ ਪੱਧਰ `ਤੇ ਪੂਰਾ ਕੀਤਾ ਜਾਵੇ:ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow
Leave a Reply

Your email address will not be published. Required fields are marked *