ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਡੇਟ ਸ਼ੀਟ ਜਾਰੀ: ਵਿਜੈ ਇੰਦਰ ਸਿੰਗਲਾ ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਡੇਟ ਸ਼ੀਟ ਜਾਰੀ: ਵਿਜੈ ਇੰਦਰ ਸਿੰਗਲਾ
BREAKING NEWS
Search

Live Clock Date

Your browser is not supported for the Live Clock Timer, please visit the Support Center for support.
Punjab Education Minister Vijay Inder Singla

ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਡੇਟ ਸ਼ੀਟ ਜਾਰੀ: ਵਿਜੈ ਇੰਦਰ ਸਿੰਗਲਾ

8

AZAD SOCH:-

Chandigarh,(AZAD SOCH NEWS):- ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ (Punjab Education Minister Vijay Inder Singla) ਵੱਲੋਂ ਅਧਿਆਪਕਾਂ ਦੀ ਜਲਦੀ ਤੋਂ ਜਲਦੀ ਭਰਤੀ ਕਰਨ ਦੇ ਨਿਰਦੇਸ਼ ’ਤੇ ਕਾਰਵਾਈ ਕਰਦਿਆਂ ਸਿੱਖਿਆ ਭਰਤੀ ਡਾਇਰੈਕਟੋਰੇਟ (Directorate of Education Recruitment) ਨੇ ਅਧਿਆਪਕਾਂ ਦੀਆਂ ਵੱਖ ਵੱਖ ਅਸਾਮੀਆਂ ਦੀ ਭਰਤੀ ਵਾਸਤੇ ਇਮਤਿਹਾਨ ਲੈਣ ਲਈ ਨੇ ਡੇਟ ਸ਼ੀਟ ਜਾਰੀ ਕਰ ਦਿੱਤੀ ਹੈ।


ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ‘ਘਰ ਘਰ ਰੋਜ਼ਗਾਰ’ ਯੋਜਨਾ ਦੇ ਹੇਠ ਸਕੂਲ ਸਿੱਖਿਆ ਵਿਭਾਗ ਵਿੱਚ ਮਾਸਟਰ ਕਾਡਰ (ਬਾਰਡਰ ਏਰੀਆ) (Master Cadre (Border Area)) ਦੀ ਭਰਤੀ ਵਾਸਤੇ 31 ਮਾਰਚ 2021 ਨੂੰ ਇਸ਼ਤਿਹਾਰ ਦਿੱਤਾ ਸੀ,ਇਸ ਦੇ ਅਨੁਸਾਰ ਸਾਇੰਸ ਦੀਆਂ 518, ਅੰਗਰੇਜ਼ੀ ਦੀਆਂ 380, ਮੈਥ ਦੀਆਂ 395 ਅਸਾਮੀਆਂ ਭਰੀਆਂ ਜਾਣੀਆਂ ਹਨ,ਇਸੇ ਤਰਾਂ ਹੀ ਦਿਵਿਆਂਗ ਸ਼੍ਰੇਣੀ ਹੇਠ ਬੈਕਲਾਗ ਦੀਆਂ 90 ਅਸਾਮੀਆਂ ਭਰਨ ਲਈ 17 ਮਈ 2021 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ :-  Dal Khalsa ਵਲੋਂ 6 ਜੂਨ ਨੂੰ Amritsar ਬੰਦ ਦਾ ਸੱਦਾ, 37 ਸਾਲ ਪੂਰੇ ਹੋਣ ‘ਤੇ ਪੰਜਾਬ ਦੇ 4 ਜ਼ਿਲ੍ਹਿਆਂ ‘ਚ ਪ੍ਰੋਗਰਾਮ ਉਲੀਕੇ

ਇਹ ਵੀ ਪੜ੍ਹੋ :-  Punjabi Singer Lehmber Hussainpuri ਤੇ ਪਤਨੀ ਅਤੇ ਬੱਚਿਆਂ ਨੇ ਲਗਾਏ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਆਰੋਪ

ਇਸ ਭਰਤੀ ਲਈ ਅੰਗਰੇਜ਼ੀ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ ਜਦਕਿ ਸਾਇੰਸ ਦੇ ਵਿਸ਼ੇ ਦਾ ਟੈਸਟ 20 ਜੂਨ 2021 ਨੂੰ ਬਾਅਦ ਦੁਪਹਿਰ 2 ਵਜੇ ਤੋਂ 4.30 ਵਜੇ ਤੱਕ ਹੋਵੇਗਾ,ਇਸੇ ਤਰਾਂ ਹੀ ਮੈਥ ਦਾ ਟੈਸਟ 21 ਜੂਨ 2021 ਨੂੰ ਸਵੇਰੇ 9.30 ਵਜੇ ਤੋਂ 12.00 ਵਜੇ ਤੱਕ ਹੋਵੇਗਾ।


ਬੁਲਾਰੇ ਨੇ ਅੱਗੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਅਧਿਆਪਕਾਂ (Pre-Primary Teachers) ਦੀਆਂ 8933 ਅਸਾਮੀਆਂ ਭਰਨ ਲਈ 23 ਨਵੰਬਰ 2020 ਨੂੰ ਇਸ਼ਤਿਹਾਰ ਦਿੱਤਾ ਗਿਆ ਸੀ,ਇਸ ਵਾਸਤੇ ਟੈਸਟ 27 ਜੂਨ 2021 ਨੂੰ ਸਵੇਰੇ 11 ਵਜੇ ਤੋਂ 12 ਵਜੇ ਤੱਕ ਹੋਵੇਗਾ,ਉਮੀਦਵਾਰਾਂ ਨੂੰ ਟੈਸਟ ਸਥਾਨ ਦੀ ਜਾਣਕਾਰੀ ਰੋਲ ਨੰਬਰ ਦੇ ਨਾਲ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ :- 

Armed Forces Preparatory Institute ਦੇ ਦੋ ਕੈਡਿਟ ਅਧਿਕਾਰੀਆਂ ਵਜੋਂ ਨਿਯੁਕਤ NDA ਤੋਂ 16 ਕੈਡਿਟ ਹੋਏ ਪਾਸ

ਪੰਜਾਬ `ਚ ਸਥਾਪਤ ਹੋਣ ਵਾਲੇ ਵੱਡੇ ਪ੍ਰੋਜੈਕਟਾਂ ਨੂੰ ਜੰਗੀ ਪੱਧਰ `ਤੇ ਪੂਰਾ ਕੀਤਾ ਜਾਵੇ:ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ

AZAD SOCH :- E-PAPER

ਹੋਰ ਵਧੇਰੇ ਖ਼ਬਰਾਂ ਅਤੇ update ਲਈ Facebook Page Like ਅਤੇ Twitter Follow




Leave a Reply

Your email address will not be published. Required fields are marked *